ਸੱਭਿਆਚਾਰ ਮੰਤਰਾਲਾ
“ਮਾਣਯੋਗ ਪ੍ਰਧਾਨ ਮੰਤਰੀ ਨੇ ਅਕਸਰ ਗੰਗਾ ਨੂੰ ਦੇਸ਼ ਦੀ ਸੱਭਿਆਚਾਰਕ ਸ਼ਾਨ ਅਤੇ ਵਿਸ਼ਵਾਸ ਦਾ ਪ੍ਰਤੀਕ ਦੱਸਿਆ ਹੈ: ਸ੍ਰੀ ਜੀ ਕਿਸ਼ਨ ਰੈੱਡੀ, ਸੱਭਿਆਚਾਰ ਮੰਤਰੀ
ਈ-ਨਿਲਾਮੀ ਤੋਂ ਹੋਣ ਵਾਲੀ ਕਮਾਈ ਦੇਸ਼ ਦੀ ਜੀਵਨ ਰੇਖਾ ਨੂੰ ਸੰਭਾਲਣ ਦੇ ਨੇਕ ਕੰਮ ਲਈ ਜਾਵੇਗੀ: ਸ਼੍ਰੀ ਜੀ ਕਿਸ਼ਨ ਰੈਡੀ
Posted On:
02 OCT 2021 6:43PM by PIB Chandigarh
ਮੁੱਖ ਝਲਕੀਆਂ:
ਕੇਂਦਰੀ ਸੱਭਿਆਚਾਰ, ਸੈਰ ਸਪਾਟਾ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਨੇ 2 ਅਕਤੂਬਰ ਨੂੰ ਨਵੀਂ ਦਿੱਲੀ ਵਿੱਚ ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ ਦਾ ਦੌਰਾ ਕੀਤਾ ਅਤੇ ਮੀਡੀਆ ਦੇ ਨਾਲ ਈ-ਨਿਲਾਮੀ ਲਈ ਪ੍ਰਧਾਨ ਮੰਤਰੀ ਯਾਦਗਾਰੀ ਚਿੰਨ੍ਹ ਪ੍ਰਦਰਸ਼ਤ ਕੀਤੇ।
ਮਹਾਤਮਾ ਗਾਂਧੀ ਦੇ 152ਵੇਂ ਜਨਮ ਦਿਵਸ ਨੂੰ ਮਨਾਉਣ ਲਈ, ਮੰਤਰੀ ਨੇ ਕੈਨਵਸ 'ਤੇ ਮਹਾਤਮਾ ਗਾਂਧੀ ਦੀਆਂ ਐਨਕਾਂ ਦਾ ਚਿਤ੍ਰ ਬਣਾਇਆ, ਜੋ ਕੈਪਸ਼ਨ ਵਿੱਚ ਲਿਖੇ 'ਸਵੱਛਤਾ' ਦੇ ਨਾਲ ਉਨ੍ਹਾਂ ਦੀ ਸਾਦਗੀ ਨੂੰ ਦਰਸਾਉਂਦਾ ਹੈ।
ਸ਼੍ਰੀ ਜੀ ਕਿਸ਼ਨ ਰੈੱਡੀ ਨੇ ਪ੍ਰਧਾਨ ਮੰਤਰੀ ਵਲੋਂ ਪ੍ਰਾਪਤ ਕੀਤੇ ਗਏ ਵੱਖ -ਵੱਖ ਤੋਹਫ਼ਿਆਂ ਦਾ ਨਿਰੀਖਣ ਕਰਨ ਲਈ ਨਵੀਂ ਦਿੱਲੀ ਵਿੱਚ ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ ਦਾ ਦੌਰਾ ਕੀਤਾ ਅਤੇ ਈ-ਨਿਲਾਮੀ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਮੰਤਰੀ ਦੇ ਨਾਲ ਸੱਭਿਆਚਾਰ ਵਿਭਾਗ ਦੇ ਸਕੱਤਰ, ਸ਼੍ਰੀ ਗੋਵਿੰਦ ਮੋਹਨ, ਡੀਜੀ ਐੱਨਜੀਐੱਮਏ ਸ਼੍ਰੀ ਅਦਵੈਤ ਗਡਨਾਇਕ ਅਤੇ ਮੰਤਰਾਲੇ ਤੇ ਐੱਨਜੀਐੱਮਏ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਮਹਾਤਮਾ ਗਾਂਧੀ ਦੇ 152ਵੇਂ ਜਨਮ ਦਿਵਸ ਨੂੰ ਮਨਾਉਣ ਲਈ, ਮੰਤਰੀ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਕੈਨਵਸ 'ਤੇ ਮਹਾਤਮਾ ਗਾਂਧੀ ਦੀ ਐਨਕ ਦਾ ਫੋਟੋ ਬਣਾਇਆ ਜੋ ਉਨ੍ਹਾਂ ਦੀ ਸਾਦਗੀ ਨੂੰ ਦਰਸਾਉਂਦਾ ਹੈ ਤੇ ਇਸਦਾ ਸਿਰਲੇਖ "ਸਵੱਛਤਾ" ਲਿਖਿਆ ।
ਇਹ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਭੇਟ ਕੀਤੇ ਗਏ ਵੱਕਾਰੀ ਅਤੇ ਯਾਦਗਾਰੀ ਤੋਹਫ਼ਿਆਂ ਦੀ ਈ-ਨਿਲਾਮੀ ਦਾ ਤੀਜਾ ਦੌਰ ਹੈ ਅਤੇ 17 ਸਤੰਬਰ ਤੋਂ 7 ਅਕਤੂਬਰ 2021 ਤੱਕ ਵੈੱਬ ਪੋਰਟਲ https://pmmementos.gov.in ਰਾਹੀਂ ਆਯੋਜਿਤ ਕੀਤਾ ਜਾ ਰਿਹਾ ਹੈ।
https://twitter.com/kishanreddybjp/status/1443924351485505536?s=20
https://twitter.com/kishanreddybjp/status/1443924357609189384?s=20
https://twitter.com/kishanreddybjp/status/1444269962843942916?s=20
ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ ਵਿਖੇ ਬੋਲਦਿਆਂ ਕੇਂਦਰੀ ਮੰਤਰੀ ਨੇ ਕਿਹਾ, “ਸ਼੍ਰੀ ਨਰੇਂਦਰ ਮੋਦੀ ਜੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ ਮਿਲੇ ਸਾਰੇ ਤੋਹਫ਼ਿਆਂ ਦੀ ਨਿਲਾਮੀ ਕਰਨ ਦਾ ਫੈਸਲਾ ਕੀਤਾ ਹੈ। ਈ-ਨਿਲਾਮੀ ਤੋਂ ਹੋਣ ਵਾਲੀ ਆਮਦਨੀ ਨਮਾਮੀ ਗੰਗੇ ਰਾਹੀਂ ਦੇਸ਼ ਦੀ ਜੀਵਨ ਰੇਖਾ ਪਵਿੱਤਰ ਗੰਗਾ ਨਦੀ ਦੀ ਸੰਭਾਲ ਦੇ ਨੇਕ ਕਾਰਜ ਵੱਲ ਜਾਵੇਗੀ।“ ਉਨ੍ਹਾਂ ਅੱਗੇ ਕਿਹਾ, "ਮਾਨਯੋਗ ਪ੍ਰਧਾਨ ਮੰਤਰੀ ਨੇ ਅਕਸਰ ਗੰਗਾ ਨੂੰ ਦੇਸ਼ ਦੀ ਸੱਭਿਆਚਾਰਕ ਸ਼ਾਨ ਅਤੇ ਵਿਸ਼ਵਾਸ ਦਾ ਪ੍ਰਤੀਕ ਦੱਸਿਆ ਹੈ।"
ਇਸ ਸਾਲ 1348 ਯਾਦਗਾਰਾਂ ਦੀ ਈ-ਨਿਲਾਮੀ ਕੀਤੀ ਜਾ ਰਹੀ ਹੈ। ਯਾਦਗਾਰੀ ਚਿੰਨ੍ਹ ਵਿੱਚ ਟੋਕੀਓ 2020 ਦੀਆਂ ਪੈਰਾਲਿੰਪਿਕ ਖੇਡਾਂ ਅਤੇ ਟੋਕੀਓ 2020 ਦੀਆਂ ਓਲੰਪਿਕ ਖੇਡਾਂ ਦੇ ਜੇਤੂਆਂ ਵਲੋਂ ਪ੍ਰਧਾਨ ਮੰਤਰੀ ਨੂੰ ਦਿੱਤੇ ਗਏ ਖੇਡ ਉਪਕਰਣ ਸ਼ਾਮਲ ਹਨ। ਕੇਂਦਰੀ ਮੰਤਰੀ ਜੀ ਕਿਸ਼ਨ ਰੈੱਡੀ ਨੇ ਕਿਹਾ ਕਿ 1 ਅਕਤੂਬਰ ਤੱਕ 1081 ਵਸਤੂਆਂ ਦੀ ਬੋਲੀ ਪ੍ਰਾਪਤ ਹੋਈ ਹੈ ਅਤੇ ਯਾਦਗਾਰੀ ਚਿੰਨ੍ਹ ਨੈਸ਼ਨਲ ਗੈਲਰੀ ਆਫ਼ ਮਾਡਰਨ ਆਰਟ, ਨਵੀਂ ਦਿੱਲੀ ਵਿਖੇ ਪ੍ਰਦਰਸ਼ਿਤ ਕੀਤੇ ਗਏ ਹਨ।
ਕੇਂਦਰੀ ਮੰਤਰੀ ਨੇ ਉਨ੍ਹਾਂ ਸਾਰਿਆਂ ਨੂੰ ਉਤਸ਼ਾਹਿਤ ਕੀਤਾ ਜੋ ਦੇਸ਼ ਦੀ ਜੀਵਨ ਰੇਖਾ ਨਮਾਮੀ ਗੰਗੇ ਰਾਹੀਂ ਪਵਿੱਤਰ ਗੰਗਾ ਨਦੀ ਦੀ ਸੰਭਾਲ ਦੇ ਮਹਾਨ ਕਾਰਜ ਵਿੱਚ ਯੋਗਦਾਨ ਪਾਉਣ ਲਈ ਤਤਪਰ ਹਨ, ਉਹ ਈ-ਨਿਲਾਮੀ ਵਿੱਚ ਹਿੱਸਾ ਲੈ ਸਕਦੇ ਹਨ। “ਮਾਣਯੋਗ ਪ੍ਰਧਾਨ ਮੰਤਰੀ ਨੇ ਅਕਸਰ ਗੰਗਾ ਨੂੰ ਦੇਸ਼ ਦੀ ਸੱਭਿਆਚਾਰਕ ਸ਼ਾਨ ਅਤੇ ਵਿਸ਼ਵਾਸ ਦਾ ਪ੍ਰਤੀਕ ਦੱਸਿਆ ਹੈ। ਮੰਤਰੀ ਨੇ ਕਿਹਾ, "ਉਤਰਾਖੰਡ ਦੇ ਗੌਮੁਖ ਵਿਖੇ ਨਦੀ ਦੀ ਉਤਪਤੀ ਦੇ ਬਿੰਦੂ ਤੋਂ ਲੈ ਕੇ ਜਿੱਥੇ ਇਹ ਪੱਛਮੀ ਬੰਗਾਲ ਦੇ ਸਮੁੰਦਰ ਵਿੱਚ ਸ਼ਾਮਲ ਹੋ ਜਾਂਦੀ ਹੈ, ਸ਼ਕਤੀਸ਼ਾਲੀ ਨਦੀ ਦੇਸ਼ ਦੀ ਅੱਧੀ ਆਬਾਦੀ ਦੇ ਜੀਵਨ ਨੂੰ ਸਮ੍ਰਿੱਧ ਬਣਾਉਂਦੀ ਹੈ।”
****
ਐੱਨਬੀ/ਐੱਸਕੇ
(Release ID: 1760520)
Visitor Counter : 152