ਪੇਂਡੂ ਵਿਕਾਸ ਮੰਤਰਾਲਾ

ਡੀਏਵਾਇ–ਐੱਨਆਰਐੱਲਐੱਮ ਨੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਨੂੰ ਮਨਾਉਣ ਲਈ 50,000 ਮਹਿਲਾ ‘ਸਵੈ–ਸਹਾਇਤਾ ਸਮੂਹ’ ਦੇ ਮੈਂਬਰਾਂ ਨੂੰ ਬਿਜ਼ਨੇਸ ਕੌਰਸਪੌਂਡੈਂਟਸ ਵਜੋਂ ਸਮਰਪਿਤ ਕੀਤਾ


‘ਵਨ ਜੀਪੀ ਵਨ ਬੀਸੀ ਸਖੀ’ ਮੁਹਿੰਮ ਅਧੀਨ 2023–24 ਦੇ ਅੰਤ ਤੱਕ ਦਿਹਾਤੀ ਖੇਤਰਾਂ ’ਚ ਘੱਟ ਤੋਂ ਘੱਟ ਇੱਕ ਬੀਸੀ ਸਖੀ ਦੀ ਤਾਇਨਾਤੀ ਦਾ ਪ੍ਰਸਤਾਵ

Posted On: 01 OCT 2021 3:21PM by PIB Chandigarh

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮੌਕੇ 24 ਸਤੰਬਰ ਤੋਂ ਲੈ ਕੇ 30 ਸਤੰਬਰ, 2021 ਤੱਕ ਪੂਰੇ ਹਫ਼ਤੇ ਦੌਰਾਨ 50,000 ਮਹਿਲਾ ਸਵੈ–ਸਹਾਇਤਾ ਸਮੂਹ ਦੇ ਮੈਂਬਰਾਂ ਨੂੰ ਦਿਹਾਤੀ ਖੇਤਰਾਂ ’ਚ ਬੀਸੀ ਸਖੀ ਵਜੋਂ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ। ਇਹ ਬਿਜ਼ਨੇਸ ਕੌਰਸਪੌਂਡੈਂਟਸ (ਬੀਸੀ) ਹਰੇਕ ਗ੍ਰਾਮ ਪੰਚਾਇਤ (ਜੀਪੀ) ’ਚ ਘਰ–ਘਰ ਜਾ ਕੇ ਸੇਵਾਵਾਂ ਪ੍ਰਦਾਨ ਕਰਨਗੀਆਂ। ਇਸ ਪਹਿਲ ਨੂੰ ‘ਵਨ ਜੀਪੀ ਵਨ ਬੀਸੀ ਸਖੀ’ ਮੁਹਿੰਮ ਦਾ ਨਾਂਅ ਦਿੱਤਾ ਗਿਆ ਹੈ। ਇਹ ਪ੍ਰਸਤਾਵ ਕੀਤਾ ਗਿਆ ਹੈ ਕਿ 2023–24 ਦੇ ਅੰਤ ਤੱਕ ਦਿਹਾਤੀ ਖੇਤਰਾਂ ’ਚ ਘੱਟੋ–ਘੱਟ ਇੱਕ ਬੀਸੀ ਸਖੀ ਦੀ ਤਾਇਨਾਤੀ ਕੀਤੀ ਜਾਵੇ। ਬੀਸੀ ਸਖੀ ਵਜੋਂ ਸਿੱਖਿਅਤ ਤੇ ਪ੍ਰਮਾਣਿਤ ਕੀਤੀਆਂ ਗਈਆਂ  50,000 ਤੋਂ ਵੱਧ ਐੱਸਐੱਚਜੀ ਮਹਿਲਾਵਾਂ ਪਹਿਲਾਂ ਤੋਂ ਹੀ ਦਿਹਾਤੀ ਖੇਤਰਾਂ ’ਚ ਘਰ–ਘਰ ਸੇਵਾਵਾਂ ਪ੍ਰਦਾਨ ਕਰ ਰਹੀਆਂ ਹਨ। 

ਗ੍ਰਾਮੀਣ ਵਿਕਾਸ ਮੰਤਰਾਲੇ ਅਧੀਨ ਆਉਣ ਵਾਲੇ ਵਾਲਾ ਦੀਨਦਿਆਲ ਅੰਤਯੋਦਯ ਯੋਜਨਾ – ਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ (ਡੀਏਵਾਇ – ਆਰਐੱਲਐੱਮ) ਨੇ ਦੇਸ਼ ਦੇ ਦਿਹਾਤੀ ਖੇਤਰਾਂ ’ਚ ਬੁਨਿਆਦੀ ਬੈਂਕਿੰਗ ਸੇਵਾਵਾਂ ਪ੍ਰਦਾਨ ਕਰਨ ਲਈ ਮਹਿਲਾ ਸਵੈ–ਸਹਾਇਤਾ ਸਮੂਹ (ਐੱਸਐੱਚਜੀ) ਦੇ ਮੈਂਬਰਾਂ ਨੂੰ ‘ਬਿਜ਼ਨੇਸ ਕੌਰਸਪੌਂਡੈਂਟ’ (ਬੀਸੀ) ਵਜੋਂ ਸ਼ਾਮਲ ਕਰਨ ਦੀ ਇੱਕ ਅਨੋਖੀ ਪਹਿਲ ਦੀ ਸ਼ੁਰੂਆਤ ਕੀਤੀ ਹੈ। ਸਵੈ–ਸਹਾਇਤਾ ਸਮੂਹਾਂ ਤੇ ਉਨ੍ਹਾਂ ਦੇ ਮੈਂਬਰਾਂ ’ਚ ਕੈਸ਼ਲੈੱਸ/ਡਿਜੀਟਲ ਲੈਣ–ਦੇਣ ਨੂੰ ਹੱਲਾਸ਼ੇਰੀ ਦੇਣ ਲਈ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ (ਐੱਸਆਰਐੱਲਐੱਮ) ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੇ ਰਾਜ ’ਚ ਸਰਗਰਮ ਖੇਤਰੀ ਗ੍ਰਾਮੀਣ ਬੈਂਕਾਂ (ਆਰਆਰਬੀ) ਸਮੇਤ ਵਿਭਿੰਨ ਬੈਂਕਾਂ ਨਾਲ ਤਾਲਮੇਲ ਕਰਨ, ਜਿਸ ਨਾਲ ਐੱਸਐੱਚਜੀ ਮੈਂਬਰਾਂ ਨੂੰ ਉਨ੍ਹਾਂ ਦੇ ਬੀਸੀ ਵਜੋਂ ਸ਼ਾਮਲ ਕੀਤਾ ਜਾ ਸਕੇ। 

ਮਹਿਲਾ ਸਵੈ–ਸਹਾਇਤਾ ਸਮੂਹਾਂ ਦੀਆਂ ਮੈਂਬਰਾਂ ਨੂੰ ਜ਼ਿਲ੍ਹੇ ਦੇ ਮੋਹਰੀ ਬੈਂਕ ਵੱਲੋਂ ਸਥਾਪਤ ਗ੍ਰਾਮੀਣ ਸਵੈ-ਰੁਜ਼ਗਾਰ ਸਿਖਲਾਈ ਸੰਸਥਾਵਾਂ (ਆਰਐਸਈਟੀਆਈ) ਵਿਖੇ ਇੱਕ ਹਫ਼ਤੇ ਦੀ ਰਿਹਾਇਸ਼ੀ ਸਿਖਲਾਈ ਮੁਹੱਈਆ ਕਰਵਾਈ ਜਾਂਦੀ ਹੈ ਅਤੇ ਉਹ ਇੰਡੀਅਨ ਇੰਸਟੀਚਿਊਟ ਆਵ੍ ਬੈਂਕਿੰਗ ਐਂਡ ਫਾਈਨਾਂਸ (IIBF), ਮੁੰਬਈ ਦੁਆਰਾ ਲਈ ਜਾਣ ਵਾਲੀ ਇੱਕ ਔਨਲਾਈਨ ਪ੍ਰੀਖਿਆ ਪਾਸ ਕਰਨੀ ਹੁੰਦੀ ਹੈ। ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਵੱਲੋਂ ਜਾਰੀ ਦਿਸ਼ਾ–ਨਿਰਦੇਸ਼ਾਂ ਅਨੁਸਾਰ, ਹਰੇਕ ਬਿਜ਼ਨੇਸ ਕੌਰਸਪੌਂਡੈਂਟ ਨੂੰ ਆਈਆਈਬੀਐਫ ਤੋਂ ਪ੍ਰਮਾਣਿਤ ਹੋਣਾ ਚਾਹੀਦਾ ਹੈ।

ਪੇਂਡੂ ਖੇਤਰਾਂ ਵਿੱਚੋਂ 96 ਪ੍ਰਤੀਸ਼ਤ ਮਹਿਲਾ ਐਸਐਚਜੀ ਮੈਂਬਰ ਇਸ ਪ੍ਰੀਖਿਆ ਵਿੱਚ ਪਾਸ ਹੋ ਚੁੱਕੀਆਂ ਹਨ। ਆਈਆਈਬੀਐਫ ਵੱਲੋਂ ਹੁਣ ਤਕ 54,000 ਤੋਂ ਵੱਧ ਮਹਿਲਾ ਐਸਐਚਜੀ ਮੈਂਬਰਾਂ ਨੂੰ ਸਿਖਲਾਈ ਦਿੱਤੀ ਗਈ ਹੈ ਅਤੇ ਬਿਜ਼ਨੇਸ ਕੌਰਸਪੌਂਡੈਂਟ ਵਜੋਂ ਪ੍ਰਮਾਣਤ ਕੀਤਾ ਗਿਆ ਹੈ। ਸਿਖਲਾਈ ਅਤੇ ਆਈਆਈਬੀਐਫ ਸਰਟੀਫਿਕੇਸ਼ਨ ਦੀ ਲਾਗਤ ਪੇਂਡੂ ਵਿਕਾਸ ਮੰਤਰਾਲੇ ਵੱਲੋਂ ਅਦਾ ਕੀਤੀ ਜਾਂਦੀ ਹੈ। 

DAY-NRLM ਨੇ CSC ਈ-ਗਵਰਨੈਂਸ ਇੰਡੀਆ ਲਿਮਟਿਡ (ਸੂਚਨਾ ਅਤੇ ਟੈਕਨੋਲੋਜੀ ਮੰਤਰਾਲੇ, ਭਾਰਤ ਸਰਕਾਰ ਦੀ ਸਹਿਯੋਗੀ) ਨਾਲ ਪੇਂਡੂ ਖੇਤਰਾਂ ਵਿੱਚ ਬੁਨਿਆਦੀ ਬੈਂਕਿੰਗ ਸਹੂਲਤਾਂ ਮੁਹੱਈਆ ਕਰਾਉਣ ਲਈ ਮਹਿਲਾ SHG ਮੈਂਬਰਾਂ ਨੂੰ 'ਡਿਜੀਪੇ ਸਖੀ' ਵਜੋਂ ਸ਼ਾਮਲ ਕਰਨ ਲਈ ਸਹਿਮਤੀ–ਪੱਤਰ (ਐਮਓਯੂ) ਉੱਤੇ ਹਸਤਾਖਰ ਕੀਤੇ ਹਨ। ਇਹ ਡਿਜੀਪੇ ਸਖੀਆਂ ਦਿਹਾਤੀ ਭਾਈਚਾਰੇ ਦੇ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਦਰਵਾਜ਼ੇ 'ਤੇ ਸਿੱਧੇ ਲਾਭ ਟ੍ਰਾਂਸਫਰ (ਡੀਬੀਟੀ) ਅਧੀਨ ਮਨਰੇਗਾ ਅਤੇ ਹੋਰ ਸਬਸਿਡੀਆਂ ਦੇ ਭੁਗਤਾਨ ਦੀਆਂ ਸਹੂਲਤਾਂ ਵੀ ਉਪਲਬਧ ਕਰਵਾਉਣਗੀਆਂ।

ਸਾਰੇ ਐਸਆਰਐਲਐਮਜ਼ ਦੁਆਰਾ ਜ਼ਿਲ੍ਹਾ ਪੱਧਰ 'ਤੇ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ ਅਤੇ ਜ਼ਿਲ੍ਹੇ ਵਿੱਚ ਸਥਾਨਕ ਜਨ ਪ੍ਰਤੀਨਿਧੀਆਂ, ਭਾਗੀਦਾਰ ਬੈਂਕਰਾਂ, ਸੀਐਸਸੀ ਪ੍ਰਤੀਨਿਧੀਆਂ, ਮਹਿਲਾ ਐਸਐਚਜੀ ਮੈਂਬਰਾਂ ਅਤੇ ਹੋਰ ਮਹੱਤਵਪੂਰਨ ਕਾਰਕੁੰਨਾਂ ਦੀ ਭਾਗੀਦਾਰੀ ਸਮੇਤ ਜਨਤਕ ਭਾਗੀਦਾਰੀ ਨੂੰ ਵੀ ਯਕੀਨੀ ਬਣਾਇਆ ਗਿਆ ਹੈ, ਤਾਂ ਜੋ 50,000 ਮਹਿਲਾ ਐਸਐਚਜੀ ਮੈਂਬਰਾਂ ਨੂੰ ਬਿਜ਼ਨੇਸ ਕੋਰਸਪੌਂਡੈਂਟਸ ਵਜੋਂ ਸਮਰਪਿਤ ਕਰਨ ਦੇ ਟੀਚੇ ਦੀ ਪ੍ਰਾਪਤੀ ਕੀਤੀ ਜਾ ਸਕੇ।

*****

ਏਪੀਐੱਸ/ਜੇਕੇ/ਆਈਏ



(Release ID: 1760507) Visitor Counter : 248