ਰੱਖਿਆ ਮੰਤਰਾਲਾ
ਭਾਰਤ ਅਤੇ ਅਮਰੀਕਾ ਰੱਖਿਆ ਉਦਯੋਗਿਕ ਸੁਰੱਖਿਆ ਵਿੱਚ ਸਾਂਝੇ ਕਾਰਜ ਸਮੂਹ ਦੀ ਸਥਾਪਨਾ ਕਰਨਗੇ
Posted On:
01 OCT 2021 1:24PM by PIB Chandigarh
ਮੁੱਖ ਝਲਕੀਆਂ :
*ਦੋਵਾਂ ਦੇਸ਼ਾਂ ਦੇ ਰੱਖਿਆ ਉਦਯੋਗਾਂ ਦਰਮਿਆਨ ਵਰਗੀਕ੍ਰਿਤ ਜਾਣਕਾਰੀ ਦੇ ਆਦਾਨ -ਪ੍ਰਦਾਨ ਲਈ ਪ੍ਰੋਟੋਕੋਲ ਵਿਕਸਤ ਕਰਨਾ
*ਭਾਰਤ-ਅਮਰੀਕਾ ਉਦਯੋਗਿਕ ਸੁਰੱਖਿਆ ਸੰਯੁਕਤ ਕਾਰਜ ਸਮੂਹ ਦੀ ਸਥਾਪਨਾ ਲਈ ਸਿਧਾਂਤਕ ਸਮਝੌਤਾ
*ਰੱਖਿਆ ਉਦਯੋਗਾਂ ਲਈ ਨਾਜ਼ੁਕ ਰੱਖਿਆ ਟੈਕਨੋਲੋਜੀਆਂ ਤੇ ਸਹਿਯੋਗ ਕਰਨ ਲਈ ਨੀਤੀਆਂ ਨੂੰ ਇਕਸਾਰ ਕਰਨ ਲਈ ਨਿਯਮਤ ਰੂਪ ਨਾਲ ਮਿਲਣ ਲਈ ਸਮੂਹ ਦਾ ਗਠਨ
ਭਾਰਤ ਅਤੇ ਅਮਰੀਕਾ ਵਿਚਾਲੇ ਉਦਯੋਗਿਕ ਸੁਰੱਖਿਆ ਸਮਝੌਤਾ (ਆਈਐਸਏ) ਸਿਖਰ ਸੰਮੇਲਨ ਨਵੀਂ ਦਿੱਲੀ ਵਿਖੇ 27 ਸਤੰਬਰ ਤੋਂ 01 ਅਕਤੂਬਰ, 2021 ਦੇ ਵਿਚਕਾਰ ਆਯੋਜਿਤ ਹੋਇਆ ਸੀ। ਇਹ ਸੰਮੇਲਨ ਦੋਵਾਂ ਦੇਸ਼ਾਂ ਦੇ ਰੱਖਿਆ ਉਦਯੋਗਾਂ ਦਰਮਿਆਨ ਵਰਗੀਕ੍ਰਿਤ ਜਾਣਕਾਰੀ ਦੇ ਅਦਾਨ -ਪ੍ਰਦਾਨ ਲਈ ਪ੍ਰੋਟੋਕੋਲ ਵਿਕਸਤ ਕਰਨ ਲਈ ਆਯੋਜਿਤ ਕੀਤਾ ਗਿਆ ਸੀ। ਸਿਖਰ ਸੰਮੇਲਨ ਦੀ ਅਗਵਾਈ ਨਾਮਜਦ ਸੁਰੱਖਿਆ ਅਧਿਕਾਰੀਆਂ (ਡੀਐੱਸਏ) ਭਾਰਤ ਵੱਲੋਂ ਸ਼੍ਰੀ ਅਨੁਰਾਗ ਬਾਜਪਾਈ ਅਤੇ ਅਮਰੀਕਾ ਵੱਲੋਂ ਸ਼੍ਰੀ ਡੇਵਿਡ ਪਾਲ ਬਗਨਾਟੀ ਵੱਲੋਂ ਕ੍ਰਮਵਾਰ ਕੀਤੀ ਗਈ।
ਦੋਵਾਂ ਦੇਸ਼ਾਂ ਦੇ ਰੱਖਿਆ ਉਦਯੋਗਾਂ ਦਰਮਿਆਨ ਵਰਗੀਕ੍ਰਿਤ ਜਾਣਕਾਰੀ ਦੇ ਆਦਾਨ ਪ੍ਰਦਾਨ ਦੀ ਸਹੂਲਤ ਲਈ ਦਸੰਬਰ 2019 ਵਿੱਚ ਆਈਐਸਏ 'ਤੇ ਹਸਤਾਖਰ ਕੀਤੇ ਗਏ ਸਨ। ਇਹ ਆਈਐਸਏ ਦੇ ਲਾਗੂ ਕਰਨ ਲਈ ਇੱਕ ਰੋਡਮੈਪ ਬਣਾਉਣ ਲਈ ਆਯੋਜਿਤ ਕੀਤਾ ਗਿਆ ਸੀ। ਡੀਐਸਏ ਨੇ ਰੋਡਮੈਪ ਦੀ ਤਿਆਰੀ ਵਿੱਚ ਭਾਰਤੀ ਰੱਖਿਆ ਉਦਯੋਗ ਦਾ ਦੌਰਾ ਵੀ ਕੀਤਾ ਸੀ। ਸੰਮੇਲਨ ਦੌਰਾਨ ਦੋਵੇਂ ਧਿਰਾਂ ਭਾਰਤ-ਅਮਰੀਕੀ ਉਦਯੋਗਿਕ ਸੁਰੱਖਿਆ ਸੰਯੁਕਤ ਵਰਕਿੰਗ ਗਰੁੱਪ ਸਥਾਪਤ ਕਰਨ ਤੇ ਵੀ ਸਹਿਮਤ ਹੋਈਆਂ ਸਨ। ਇਹ ਸਮੂਹ ਨੀਤੀਆਂ ਅਤੇ ਪ੍ਰਕਿਰਿਆਵਾਂ ਨੂੰ ਤੇਜ਼ੀ ਨਾਲ ਇਕਸਾਰ ਕਰਨ ਲਈ ਸਮੇਂ ਸਮੇਂ ਤੇ ਮਿਲੇਗਾ ਜੋ ਰੱਖਿਆ ਉਦਯੋਗਾਂ ਨੂੰ ਅਤਿ ਆਧੁਨਿਕ ਰੱਖਿਆ ਟੈਕਨੋਲੋਜੀਆਂ ਵਿੱਚ ਸਹਿਯੋਗ ਕਰਨ ਦੀ ਆਗਿਆ ਦੇਵੇਗਾ।
-------------------------------
ਏਬੀਬੀ/ਨੈਂਪੀ/ਡੀਕੇ/ਸੈਵੀ
(Release ID: 1760062)
Visitor Counter : 225