ਭਾਰਤ ਚੋਣ ਕਮਿਸ਼ਨ
ਭਾਰਤੀ ਚੋਣ ਕਮਿਸ਼ਨ ਨੇ "ਚੋਣ ਅਤੇ ਲੋਕਤੰਤਰ 'ਤੇ ਈਸੀਆਈ ਸਾਲਾਨਾ ਰਾਸ਼ਟਰੀ ਨਿਬੰਧ ਮੁਕਾਬਲੇ" ਦਾ ਉਦਘਾਟਨੀ ਸੰਸਕਰਣ ਲਾਂਚ ਕੀਤਾ
ਰਾਸ਼ਟਰੀ ਨਿਬੰਧ ਮੁਕਾਬਲਾ ਆਈਆਈਆਈਡੀਈਐੱਮ ਅਤੇ ਜੇਜੀਐੱਲਐੱਸ ਵੱਲੋਂ ਸਾਂਝੇ ਤੌਰ ਤੇ ਆਯੋਜਿਤ ਕੀਤਾ ਗਿਆ ਹੈ
ਮੁਕਾਬਲਾ 2 ਅਕਤੂਬਰ ਤੋਂ 21 ਨਵੰਬਰ 2021 ਤੱਕ ਐਂਟਰੀਆਂ ਲਈ ਖੁੱਲ੍ਹਾ ਹੈ
Posted On:
01 OCT 2021 1:38PM by PIB Chandigarh
ਭਾਰਤੀ ਚੋਣ ਕਮਿਸ਼ਨ (ਈਸੀਆਈ) ਨੇ ਅੱਜ ਇੰਡੀਆ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਡੈਮੋਕਰੇਸੀ ਅਤੇ ਇਲੈਕਸ਼ਨ ਮੈਨੇਜਮੈਂਟ (ਆਈਆਈਆਈਡੀਈਐਮ) ਅਤੇ ਜਿੰਦਲ ਗਲੋਬਲ ਲਾਅ ਸਕੂਲ (ਜੇਜੀਐੱਲਐੱਸ), ਓਪੀ ਜਿੰਦਲ ਗਲੋਬਲ ਯੂਨੀਵਰਸਿਟੀ, ਸੋਨੀਪਤ, ਹਰਿਆਣਾ ਵੱਲੋਂ ਸਾਂਝੇ ਤੌਰ 'ਤੇ ਆਯੋਜਿਤ "ਭਾਰਤੀ ਚੋਣ ਕਮਿਸ਼ਨ ਦੇ ਸਾਲਾਨਾ ਰਾਸ਼ਟਰੀ ਨਿਬੰਧ ਮੁਕਾਬਲੇ-ਚੋਣ ਅਤੇ ਲੋਕਤੰਤਰ" ਦੇ ਉਦਘਾਟਨੀ ਸੰਸਕਰਣ ਦੀ ਸ਼ੁਰੂਆਤ ਕੀਤੀ ਹੈ। ਮੁਕਾਬਲਾ 2 ਅਕਤੂਬਰ, 2021 ਨੂੰ ਖੁੱਲਣਾ ਹੈ ਅਤੇ ਇੰਦਰਾਜ਼ ਜਮ੍ਹਾਂ ਕਰਾਉਣ ਦੀ ਆਖਰੀ ਤਾਰੀਖ 21 ਨਵੰਬਰ, 2021 ਹੈ। ਮੁਕਾਬਲੇ ਦੇ ਦੋ ਵਿਸ਼ੇ ਹਨ - ਵਿਸ਼ਾ 1: 'ਚੋਣਾਂ ਦੌਰਾਨ ਸੋਸ਼ਲ ਮੀਡੀਆ ਨਿਯਮਾਂ ਲਈ ਕਾਨੂੰਨੀ ਢਾਂਚਾ' ਅਤੇ ਵਿਸ਼ਾ 2: ' ਇਲੈਕਟੋਰਲ ਡੈਮੋਕਰੇਸੀ ਦੀ ਸੁਰੱਖਿਆ ਅਤੇ ਸੰਭਾਲ ਵਿੱਚ ਈਸੀਆਈ ਦੀ ਭੂਮਿਕਾ। ' ਇਸ ਨਿਬੰਧ ਮੁਕਾਬਲੇ ਦਾ ਮੁੱਖ ਉਦੇਸ਼ ਕਾਨੂੰਨ ਦੇ ਵਿਦਿਆਰਥੀਆਂ ਨੂੰ ਸਮਕਾਲੀ ਖੋਜ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਤ ਕਰਨਾ ਅਤੇ ਭਾਰਤ ਵਿੱਚ ਚੋਣਾਂ ਨੂੰ ਸੰਚਾਲਿਤ ਕਰਨ ਵਾਲੇ ਕਾਨੂੰਨ ਦੀਆਂ ਨਵੀਆਂ ਡਾਈਮੈਂਸ਼ਨਾਂ ਦੀ ਖੋਜ ਕਰਨਾ ਹੈ।
ਲੇਖ ਪ੍ਰਤੀਯੋਗਤਾ ਆਨਲਾਈਨ ਹੋਵੇਗੀ ਅਤੇ ਅੰਗਰੇਜ਼ੀ ਅਤੇ ਹਿੰਦੀ ਦੋਵਾਂ ਵਿੱਚ ਆਯੋਜਿਤ ਕੀਤੀ ਜਾਵੇਗੀ। ਲੇਖ ਮੁਕਾਬਲਾ ਉਹਨਾਂ ਵਿਦਿਆਰਥੀਆਂ ਲਈ ਹੈ ਜੋ ਬਾਰ ਕੌਂਸਲ ਆਫ਼ ਇੰਡੀਆ ਵੱਲੋਂ ਮਾਨਤਾ ਪ੍ਰਾਪਤ ਇੱਕ ਭਾਰਤੀ ਲਾਅ ਯੂਨੀਵਰਸਿਟੀ / ਸੰਸਥਾ / ਕਾਲਜ ਵੱਲੋਂ ਸੰਚਾਲਿਤ ਇੱਕ ਲਾਅ ਪ੍ਰੋਗਰਾਮ ਦੀ ਪੈਰਵੀ ਕਰ ਰਹੇ ਹਨ। ਨਿਬੰਧ ਦੇ ਇੰਦਰਾਜਾਂ ਦਾ ਮੁਲਾਂਕਣ ਜੇਜੀਐਲਐਸ ਫੈਕਲਟੀ ਮੈਂਬਰਾਂ ਵੱਲੋਂ ਚੋਣ ਕਾਨੂੰਨਾਂ ਵਿੱਚ ਮੁਹਾਰਤ ਦੇ ਨਾਲ, ਆਈਆਈਆਈਈਡੀਈਐਮ ਨਾਲ ਸਲਾਹ ਮਸ਼ਵਰੇ ਨਾਲ ਪੰਜ ਮਾਪਦੰਡਾਂ 'ਤੇ ਕੀਤਾ ਜਾਵੇਗਾ ਜਿਸ ਵਿੱਚ ਸਮੱਗਰੀ ਦੀ ਮੌਲਿਕਤਾ, ਫਾਰਮੈਟਿੰਗ ਅਤੇ ਪ੍ਰਸਤੁਤੀਕਰਨ, ਖੋਜ ਦੀ ਗੁਣਵੱਤਾ, ਦਲੀਲਬਾਜ਼ੀ ਅਤੇ ਅਧਿਕਾਰੀਆਂ ਦੀ ਵਰਤੋਂ ਅਤੇ ਹਵਾਲੇ ਸ਼ਾਮਲ ਹਨ। ਇਨਾਮ, ਜੋ ਕਿ ਵੱਖ -ਵੱਖ ਸ਼੍ਰੇਣੀਆਂ ਲਈ ਉਪਲਬਧ ਹਨ, ਇੱਕ ਲੱਖ ਰੁਪਏ ਦੇ ਪਹਿਲੇ ਇਨਾਮ ਨਾਲ ਆਕਰਸ਼ਕ ਹਨ।
ਨਿਬੰਧ ਮੁਕਾਬਲੇ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ, ਮੁੱਖ ਚੋਣ ਕਮਿਸ਼ਨਰ, ਸ਼੍ਰੀ ਸੁਸ਼ੀਲ ਚੰਦਰਾ ਨੇ ਇੱਕ ਸੰਦੇਸ਼ ਸਾਂਝਾ ਕੀਤਾ ਜਿਸ ਵਿੱਚ ਦੱਸਿਆ ਗਿਆ ਹੈ ਕਿ ਇਹ ਮੁਕਾਬਲਾ ਲਾਅ ਸਕੂਲਾਂ ਦੇ ਨੌਜਵਾਨ ਅਤੇ ਹੁਸ਼ਿਆਰ ਦਿਮਾਗਾਂ ਨੂੰ ਭਾਰਤ ਵਿੱਚ ਚੋਣਾਂ ਅਤੇ ਨਿਯਮਾਂ ਬਾਰੇ ਖੋਜ ਕਰਨ ਲਈ ਪ੍ਰੇਰਿਤ ਕਰਨ ਦਾ ਇੱਕ ਯਤਨ ਹੈ। ਉਨ੍ਹਾਂ ਅੱਗੇ ਕਿਹਾ ਕਿ ਲੇਖ ਮੁਕਾਬਲਾ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਗਿਆਨ ਦੀ ਡੂੰਘਾਈ, ਵਿਸ਼ਲੇਸ਼ਣਾਤਮਕ ਯੋਗਤਾ ਅਤੇ ਲਿਖਣ ਦੀ ਪ੍ਰੇਰਣਾਦਾਇਕ ਸ਼ੈਲੀ ਦਾ ਪ੍ਰਦਰਸ਼ਨ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ।
ਚੋਣ ਕਮਿਸ਼ਨਰ ਸ਼੍ਰੀ ਰਾਜੀਵ ਕੁਮਾਰ ਨੇ ਆਪਣੇ ਸੰਦੇਸ਼ ਵਿੱਚ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਨਿਬੰਧ ਮੁਕਾਬਲਾ ਕਾਨੂੰਨ ਦੇ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਸੰਵੇਦਨਸ਼ੀਲ, ਵਿਕਸਤ, ਪ੍ਰਯੋਗ ਅਤੇ ਸ਼ਾਰਪਨ ਕਰਨ ਦੀ ਇੱਕ ਪਹਿਲ ਹੈ ਅਤੇ ਸੰਵਿਧਾਨ, ਕਾਨੂੰਨ ਅਤੇ ਚੋਣ ਪ੍ਰਕਿਰਿਆ ਬਾਰੇ ਆਪਣੀ ਸਮਝ ਪ੍ਰਗਟ ਕਰਨ ਲਈ ਸਾਲਾਨਾ ਪ੍ਰਤੀਯੋਗੀ ਅਵਸਰ ਪ੍ਰਦਾਨ ਕਰਦਾ ਹੈ। ਚੋਣ ਕਾਨੂੰਨ ਦੇ ਖੇਤਰ ਵਿੱਚ ਚੁਣੌਤੀਆਂ ਨੂੰ ਉਜਾਗਰ ਕਰਦਿਆਂ, ਉਨ੍ਹਾਂ ਨੇ ਦੱਸਿਆ ਕਿ ਚੋਣ ਕਾਨੂੰਨ ਨਾ ਸਿਰਫ ਵੋਟਰਾਂ, ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰਾਂ ਦੇ ਅਧਿਕਾਰਾਂ ਨਾਲ ਸੰਬੰਧਤ ਹਨ, ਬਲਕਿ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਨਾਲ ਵੀ ਪੂਰੇ ਜੋਸ਼ ਨਾਲ ਭਾਗ ਲੈਣ ਲਈ ਉਤਸ਼ਾਹਿਤ ਕੀਤਾ।
ਚੋਣ ਕਮਿਸ਼ਨਰ ਸ਼੍ਰੀ ਅਨੂਪ ਚੰਦਰ ਪਾਂਡੇ ਨੇ ਆਪਣੇ ਸੰਦੇਸ਼ ਵਿੱਚ ਨਿਬੰਧ ਮੁਕਾਬਲੇ ਦੇ ਦੋ ਵਿਸ਼ਿਆਂ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ ਇਨ੍ਹਾਂ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਆਮ ਤੌਰ' ਤੇ ਲੋਕਤੰਤਰੀ ਪ੍ਰਕਿਰਿਆ ਦੇ ਵੱਖ -ਵੱਖ ਸੰਵਿਧਾਨਕ ਅਤੇ ਕਾਨੂੰਨੀ ਪਹਿਲੂਆਂ ਅਤੇ ਖਾਸ ਕਰਕੇ ਚੋਣ ਪ੍ਰਬੰਧਾਂ ਵਿੱਚੋਂ ਲੰਘਣ ਦੀ ਲੋੜ ਹੁੰਦੀ ਹੈ। ਉਨ੍ਹਾਂ ਨੇ ਆਪਣਾ ਪੂਰਾ ਵਿਸ਼ਵਾਸ ਪ੍ਰਗਟ ਕੀਤਾ ਕਿ ਮੁਕਾਬਲੇ ਦੇ ਨੌਜਵਾਨ ਭਾਗੀਦਾਰ ਵਿਸ਼ਿਆਂ ਤੇ ਸ਼ਾਨਦਾਰ ਲੇਖਾਂ ਨਾਲ ਸਾਹਮਣੇ ਆਉਣਗੇ।
ਰਾਸ਼ਟਰੀ ਨਿਬੰਧ ਮੁਕਾਬਲੇ ਦੇ ਪੂਰੇ ਵੇਰਵੇ ਵੈਬਸਾਈਟ url: https://www.eciessay.org/ 'ਤੇ ਉਪਲਬਧ ਹਨ ਜੋ 2 ਅਕਤੂਬਰ, 2021 ਤੋਂ ਬਾਅਦ ਕਾਰਜਸ਼ੀਲ ਹੋਣਗੇ।
-----------------------
ਆਰ.ਪੀ.
(Release ID: 1760060)
Visitor Counter : 315