ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਵੱਲੋਂ 2 ਅਕਤੂਬਰ ਤੋਂ 31 ਅਕਤੂਬਰ, 2021 ਦੇ ਸਮੇਂ ਦੌਰਾਨ ਭਾਰਤ ਸਰਕਾਰ ਵਿੱਚ ਲੰਬਿਤ ਮਾਮਲਿਆਂ ਦੇ ਨਿਪਟਾਰੇ ’ਤੇ ਵਿਸ਼ੇਸ਼ ਅਭਿਯਾਨ ਚਲਾਇਆ ਜਾਵੇਗਾ
ਇਸ ਅਭਿਯਾਨ ਦਾ ਉਦੇਸ਼ ਲੋਕ ਸ਼ਿਕਾਇਤਾਂ, ਸੰਸਦ ਮੈਂਬਰਾਂ, ਰਾਜ ਸਰਕਾਰਾਂ ਦੇ ਸੰਦਰਭਾਂ, ਅੰਤਰ-ਮੰਤਰਾਲਾ ਸਲਾਹ ਅਤੇ ਸੰਸਦੀ ਭਰੋਸਿਆਂ ਦਾ ਸਮੇਂ ’ਤੇ ਪ੍ਰਭਾਵੀ ਢੰਗ ਨਾਲ ਨਿਪਟਾਰਾ ਸੁਨਿਸ਼ਚਤ ਕਰਨਾ ਹੈ
Posted On:
30 SEP 2021 5:23PM by PIB Chandigarh
ਪ੍ਰਧਾਨ ਮੰਤਰੀ ਨੇ ਨਿਰਦੇਸ਼ ਦਿੱਤਾ ਹੈ ਕਿ 2 ਅਕਤੂਬਰ ਤੋਂ 31 ਅਕਤੂਬਰ 2021 ਦੇ ਸਮੇਂ ਦੌਰਾਨ ਭਾਰਤ ਸਰਕਾਰ ਦੇ ਹਰੇਕ ਮੰਤਰਾਲੇ/ਵਿਭਾਗ ਅਤੇ ਸਾਰੀਆਂ ਸਬੰਧਿਤ/ਅਧੀਨ ਅਤੇ ਖੁਦਮੁਖਤਿਆਰ ਸੰਸਥਾਵਾਂ ਵਿੱਚ ਲੰਬਿਤ ਮਾਮਲਿਆਂ ਦੇ ਨਿਪਟਾਰੇ ਲਈ ਇੱਕ ਵਿਸ਼ੇਸ਼ ਅਭਿਯਾਨ ਚਲਾਇਆ ਜਾਵੇਗਾ। ਪ੍ਰਧਾਨ ਮੰਤਰੀ ਦਫ਼ਤਰ ਅਤੇ ਕੈਬਨਿਟ ਸਕੱਤਰੇਤ ਵੀ ਵਿਸ਼ੇਸ਼ ਅਭਿਯਾਨ ਵਿੱਚ ਭਾਗ ਲਵੇਗਾ।
ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪ੍ਰਿਥਵੀ ਵਿਗਿਆਨ ਮੰਤਰਾਲੇ ਦੇ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਕੱਲ੍ਹ 1 ਅਕਤੂਬਰ, 2021 ਨੂੰ ਇਸ ਅਭਿਯਾਨ ਅਤੇ ਇਸ ਲਈ ਸਮਰਪਿਤ ਪੋਰਟਲ ਦੀ ਸ਼ੁਰੂਆਤ ਕਰਨਗੇ।
ਇਸ ਅਭਿਯਾਨ ਦੀ ਨਿਗਰਾਨੀ ਲਈ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਸ਼ਿਕਾਇਤ ਵਿਭਾਗ (ਡੀਏਆਰਪੀਜੀ) ਨੂੰ ਨੋਡਲ ਵਿਭਾਗ ਦੇ ਰੂਪ ਵਿੱਚ ਤਾਇਨਾਤ ਕੀਤਾ ਗਿਆ ਹੈ। ਇਸ ਸਬੰਧ ਵਿੱਚ ਡੀਏਆਰਪੀਜੀ 2 ਅਕਤੂਬਰ ਤੋਂ 31 ਅਕਤੂਬਰ 2021 ਤੱਕ ਇੱਕ ਵਿਸ਼ੇਸ਼ ਅਭਿਯਾਨ ਸ਼ੁਰੂ ਕਰਨ ਲਈ ਇੱਕ ਸਮਾਰੋਹ ਦਾ ਆਯੋਜਨ ਕਰ ਰਿਹਾ ਹੈ।
ਇਸ ਵਿਸ਼ੇਸ਼ ਅਭਿਯਾਨ ਦਾ ਉਦੇਸ਼ ਲੋਕ ਸ਼ਿਕਾਇਤਾਂ, ਸੰਸਦ ਮੈਂਬਰਾਂ, ਰਾਜ ਸਰਕਾਰਾਂ ਦੇ ਸੰਦਰਭ, ਅੰਤਰ ਮੰਤਰਾਲਾ ਸਲਾਹ ਅਤੇ ਸੰਸਦੀ ਭਰੋਸਿਆਂ ਦਾ ਸਮੇਂ ’ਤੇ ਪ੍ਰਭਾਵੀ ਰੂਪ ਨਾਲ ਨਿਪਟਾਰਾ ਸੁਨਿਸ਼ਚਤ ਕਰਨਾ ਹੈ। ਸਰਕਾਰ ਨੇ ਨਿਰਦੇਸ਼ ਦਿੱਤਾ ਹੈ ਕਿ ਵਿਸ਼ੇਸ਼ ਅਭਿਯਾਨ ਦੀ ਅਵਧੀ ਦੌਰਾਨ ਚਿੰਨ੍ਹਿਤ ਲੰਬਿਤ ਸੰਦਰਭਾਂ ਦਾ ਨਿਪਟਾਰਾ ਕਰਨ ਦਾ ਹਰ ਸੰਭਵ ਯਤਨ ਕੀਤਾ ਜਾਵੇ। ਨਾਲ ਹੀ ਇਸ ਤਰ੍ਹਾਂ ਦੇ ਨਿਪਟਾਰੇ ਦੌਰਾਨ ਅਨੁਪਾਲਣ ਬੋਝ ਨੂੰ ਘੱਟ ਕਰਨ ਅਤੇ ਜਿੱਥੇ ਕਿਧਰੇ ਵੀ ਸੰਭਵ ਹੋਵੇ ਗੈਰ ਜ਼ਰੂਰੀ ਕਾਗਜ਼ੀ ਕਾਰਵਾਈ ਨੂੰ ਖਤਮ ਕਰਨ ਲਈ ਵਰਤਮਾਨ ਜਾਰੀ ਪ੍ਰਕਿਰਿਆਵਾਂ ਦੀ ਸਮੀਖਿਆ ਵੀ ਕੀਤੀ ਜਾਣੀ ਚਾਹੀਦੀ ਹੈ। ਸਰਕਾਰੀ ਦਫ਼ਤਰਾਂ ਵਿੱਚ ਸਾਫ਼ ਸਫ਼ਾਈ ਸੁਨਿਸ਼ਚਤ ਕਰਨ ਅਤੇ ਕੰਮ ਨੂੰ ਚੰਗਾ ਮਾਹੌਲ ਬਣਾਉਣ ਦੇ ਨਾਲ ਹੀ ਰਿਕਾਰਡ ਦੇ ਪ੍ਰਬੰਧਨ ਵਿੱਚ ਸੁਧਾਰ, ਸਮੀਖਿਆ ਅਤੇ ਫਾਲਤੂ ਕਾਗਜ਼ਾਂ ਨੂੰ ਹਟਾਉਣ ਲਈ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ। ਇਸ ਵਿਸ਼ੇਸ਼ ਅਭਿਯਾਨ ਦੌਰਾਨ ਅਸਥਾਈ ਪ੍ਰਕਿਰਤੀ ਦੀਆਂ ਫਾਇਲਾਂ ਦੀ ਪਛਾਣ ਕੀਤੀ ਜਾਵੇਗੀ ਅਤੇ ਮੌਜੂਦਾ ਨਿਰਦੇਸ਼ਾਂ ਅਨੁਸਾਰ ਉਨ੍ਹਾਂ ਨੂੰ ਹਟਾ ਦਿੱਤਾ ਜਾਵੇਗਾ। ਇਸ ਦੇ ਇਲਾਵਾ ਦਫ਼ਤਰਾਂ ’ਤੇ ਸਫ਼ਾਈ ਵਿੱਚ ਸੁਧਾਰ ਲਈ ਇਸ ਅਭਿਯਾਨ ਦੌਰਾਨ ਗੈਰ ਜ਼ਰੂਰੀ ਕਬਾੜ (ਸਕਰੈਪ) ਸਮੱਗਰੀ ਅਤੇ ਬੇਕਾਰ (ਅਪ੍ਰਚੱਲਿਤ) ਵਸਤੂਆਂ ਨੂੰ ਹਟਾਇਆ ਜਾ ਸਕਦਾ ਹੈ।
ਇਸ ਵਿਸ਼ੇਸ਼ ਅਭਿਯਾਨ ਦੇ ਸਫਲ ਸੰਚਾਲਨ ਲਈ ਹਰੇਕ ਮੰਤਰਾਲੇ/ਵਿਭਾਗ ਨੇ ਭਾਰਤ ਸਰਕਾਰ ਦੇ ਸੰਯੁਕਤ ਸਕੱਤਰ ਪੱਧਰ ਦੇ ਇੱਕ ਨੋਡਲ ਅਧਿਕਾਰੀ ਨੂੰ ਤਾਇਨਾਤ ਕੀਤਾ ਹੈ। ਪ੍ਰਗਤੀ ਦੀ ਨਿਗਰਾਨੀ ਸਕੱਤਰਾਂ/ਵਿਭਾਗ ਮੁੱਖੀ ਵੱਲੋਂ ਰੋਜ਼ਾਨਾ ਦੇ ਅਧਾਰ ’ਤੇ ਕੀਤੀ ਜਾਵੇਗੀ। ਪ੍ਰਗਤੀ ਨੂੰ ਅਪਡੇਟ ਕਰਨ ਅਤੇ ਉਸ ਦੀ ਨਿਗਰਾਨੀ ਕਰਨ ਲਈ ਸਰਕਾਰ ਵਿੱਚ ਇੱਕ ਸਮਰਪਿਤ ਪੋਰਟਲ ਵੀ ਬਣਾਇਆ ਗਿਆ ਹੈ।
ਇਸ ਵਿਸ਼ੇਸ਼ ਅਭਿਯਾਨ ਦਾ ਸ਼ੁਰੂਆਤੀ ਪੜਾਅ 13 ਸਤੰਬਰ 2021 ਤੋਂ 30 ਸਤੰਬਰ 2021 ਤੱਕ ਆਯੋਜਿਤ ਕੀਤਾ ਗਿਆ ਸੀ। ਸ਼ੁਰੂਆਤੀ ਪੜਾਅ ਵਿੱਚ ਮੰਤਰਾਲਿਆਂ ਅਤੇ ਵਿਭਾਗਾਂ ਨੇ ਬਕਾਇਆ ਕਾਰਜਾਂ ਦੀ ਸਥਿਤੀ ਦੀ ਪਛਾਣ ਕੀਤੀ ਹੈ। ਅਭਿਯਾਨ ਵਿੱਚ ਲੰਬਿਤ ਲੋਕ ਸ਼ਿਕਾਇਤਾਂ ਦੇ 2 ਲੱਖ ਤੋਂ ਜ਼ਿਆਦਾ ਮਾਮਲਿਆਂ ਅਤੇ ਗੈਰ ਜ਼ਰੂਰੀ ਫਾਇਲਾਂ ਨੂੰ ਹਟਾਉਣ ਲਈ 2 ਲੱਖ ਭੌਤਿਕ ਫਾਇਲਾਂ ਦੀ ਪਛਾਣ ਕੀਤੀ ਗਈ ਹੈ। 1446 ਅਭਿਯਾਨ ਸਥਾਨਾਂ ’ਤੇ ਸਵੱਛਤਾ ਅਭਿਯਾਨ ਚਲਾਇਆ ਜਾਵੇਗਾ ਅਤੇ ਇਸ ਦੇ ਸਰਲੀਕਰਨ ਲਈ 174 ਨਿਯਮਾਂ/ਪ੍ਰਕਿਰਿਆਵਾਂ ਦੀ ਪਛਾਣ ਕੀਤੀ ਗਈ ਹੈ।
ਉਦਘਾਟਨ ਸਮਾਰੋਹ ਵਿੱਚ ਭਾਰਤ ਸਰਕਾਰ ਦੇ ਸਾਰੇ ਸਕੱਤਰ ਅਤੇ ਅਭਿਯਾਨ ਲਈ ਤੈਨਾਤ ਨੋਡਲ ਅਧਿਕਾਰੀ ਤੋਂ ਇਲਾਵਾ ਸਬੰਧਿਤ, ਅਧੀਨ ਅਤੇ ਖੁਦਮੁਖਤਿਆਰ ਸੰਸਥਾਵਾਂ ਦੇ ਕਈ ਵਿਭਾਗ ਮੁਖੀ ਸ਼ਾਮਲ ਹੋਣਗੇ।
<><><><><>
ਐੱਸਐੱਨਸੀ/ਆਰਆਰ
(Release ID: 1760037)
Visitor Counter : 201