ਵਿੱਤ ਮੰਤਰਾਲਾ

ਮਾਲੀ ਸਾਲ 2021—22 ਲਈ ਅਗਸਤ 2021 ਮਹੀਨੇ ਤੱਕ ਕੇਂਦਰ ਸਰਕਾਰ ਦੇ ਖਾਤਿਆਂ ਦੀ ਮਹੀਨਾਵਾਰ ਸਮੀਖਿਆ

Posted On: 30 SEP 2021 4:49PM by PIB Chandigarh

ਅਗਸਤ 2021 ਤੱਕ ਭਾਰਤ ਸਰਕਾਰ ਦੇ ਮਹੀਨਾਵਾਰ ਖਾਤਿਆਂ ਨੂੰ ਕੰਸੋਲੀਡੇਟ ਕੀਤਾ ਗਿਆ ਹੈ ਤੇ ਰਿਪੋਰਟਾਂ ਪ੍ਰਕਾਸਿ਼ਤ ਕੀਤੀਆਂ ਗਈਆਂ ਹਨ  ਮੁੱਖ ਝਲਕੀਆਂ ਹੇਠਾਂ ਦਿੱਤੀਆਂ ਗਈਆਂ ਹਨ :—
ਭਾਰਤ ਸਰਕਾਰ ਨੇ ਅਗਸਤ 2021 ਤੱਕ 8,08,672 ਕਰੋੜ ਰੁਪਏ ਪ੍ਰਾਪਤ ਕੀਤੇ (ਕੁੱਲ ਪ੍ਰਾਪਤੀਆਂ ਦੇ 2021—22 ਬੀ  40.9%) ਇਸ ਵਿੱਚ 6,44,843 ਕਰੋੜ ਕਰ ਮਾਲੀਆ (ਕੇਂਦਰ ਨੂੰ ਨੈੱਟ) , 1,48,650 ਕਰੋੜ ਰੁਪਏ ਗੈਰ ਟੈਕਸ ਮਾਲੀਆ ਅਤੇ 15,179 ਕਰੋੜ ਰੁਪਏ ਗੈਰ ਡੈਬਟ ਪੂੰਜੀ ਪ੍ਰਾਪਤੀਆਂ ਸ਼ਾਮਲ ਹਨ  ਗੈਰ ਡੈਬਟ ਪੂੰਜੀ ਪ੍ਰਾਪਤੀਆਂ ਵਿੱਚ  6,808 ਕਰੋੜ ਰੁਪਏ ਦੇ ਕਰਜਿ਼ਆਂ ਦੀ ਰਿਕਵਰੀ ਸ਼ਾਮਲ ਹੈ ਅਤੇ 8,371 ਕਰੋੜ ਰੁਪਏ ਹੋਰ ਪੂੰਜੀ ਪ੍ਰਾਪਤੀਆਂ ਹਨ  2,12,606 ਕਰੋੜ ਰੁਪਏ ਅਗਸਤ 2021 ਤੱਕ ਭਾਰਤ ਸਰਕਾਰ ਦੁਆਰਾ ਸੂਬਾ ਸਰਕਾਰਾਂ ਦੇ ਟੈਕਸਾਂ ਦੇ ਹਿੱਸੇ ਵਜੋਂ ਤਬਦੀਲ ਕੀਤੇ ਗਏ ਹਨ 
ਭਾਰਤ ਸਰਕਾਰ ਦੁਆਰਾ ਕੀਤਾ ਗਿਆ ਕੁੱਲ ਖਰਚਾ 12,76,681 ਕਰੋੜ ਰੁਪਏ ਹੈ (ਬੀ  2021—22 ਦਾ 36.77%) ਇਸ ਵਿੱਚੋਂ 11,04,813 ਕਰੋੜ ਰੁਪਏ ਮਾਲੀਆ ਖਾਤੇ ਅਤੇ 1,71,868 ਕਰੋੜ ਰੁਪਏ ਪੂੰਜੀ ਖਾਤੇ ਵਿੱਚ ਹਨ  ਕੁੱਲ ਮਾਲੀਆ ਖਰਚੇ ਵਿੱਚੋਂ 2,78,371 ਕਰੋੜ ਰੁਪਏ ਵਿਆਜ਼ ਅਦਾਇਗੀਆਂ ਦੇ ਖਾਤੇ ਅਤੇ 1,47,398 ਕਰੋੜ ਰੁਪਏ ਮੁਖ ਸਬਸਿਡੀਆਂ ਦੇ ਖਾਤੇ ਵਿੱਚ ਹੋਇਆ ਹੈ 

 

*******************


ਆਰ ਐੱਮ / ਕੇ ਐੱਮ ਐੱਨ



(Release ID: 1759804) Visitor Counter : 109