ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ 1 ਅਕਤੂਬਰ, 2021 ਨੂੰ ਇੰਟਰਨੈਸ਼ਨਲ ਡੇਅ ਆਵ੍ ਓਲਡਰ ਪਰਸਨਸ ਦੇ ਅਵਸਰ ‘ਤੇ ਵਯੋ ਨਮਨ ਪ੍ਰੋਗਰਾਮ ਦਾ ਆਯੋਜਨ ਕਰੇਗਾ


ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਵਯੋਸ਼੍ਰੇਸ਼ਠ ਸੰਮਾਨ ਪੁਰਸਕਾਰ ਪ੍ਰਦਾਨ ਕਰਨਗੇ
ਸ਼੍ਰੀ ਐੱਮ ਵੈਂਕਈਆ ਨਾਇਡੂ ਐਲਡਰਲੀ ਲਾਈਨ 14567 ਵੀ ਰਾਸ਼ਟਰ ਨੂੰ ਸਮਰਪਿਤ ਕਰਨਗੇ
ਸੀਨੀਅਰ ਏਬਲ ਸਿਟੀਜਨ ਰੀਇੰਪਲਾਇਮੈਂਟ ਇਨ ਡਿਗਨਿਟੀ (ਐੱਸਏਸੀਆਰਈਡੀ) ਅਤੇ ਸੀਨੀਅਰ ਕੇਅਰ ਏਜਿੰਗ ਗ੍ਰੋਥ ਇੰਜਨ (ਐੱਸਏਜੀਈ) ਪੋਰਟਲਸ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ

Posted On: 29 SEP 2021 4:11PM by PIB Chandigarh

ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ 1 ਅਕਤੂਬਰ, 2021 ਨੂੰ ਸਵੇਰੇ 11:55 ਤੋਂ 01:05 ਤੱਕ ਪਲੇਨਰੀ ਹਾਲ, ਵਿਗਿਆਨ ਭਵਨ , ਨਵੀਂ ਦਿੱਲੀ ਵਿੱਚ ਇੰਟਰਨੈਸ਼ਨਲ ਡੇਅ ਆਵ੍ ਓਲਡਰ ਪਰਸਨਸ ਦੇ ਅਵਸਰ ‘ਤੇ ਸੀਨੀਅਰ ਸਿਟੀਜ਼ਨਸ ਦੇ ਸਨਮਾਨ ਵਿੱਚ ਵਯੋ ਨਮਨ ਪ੍ਰੋਗਰਾਮ ਦਾ ਆਯੋਜਨ ਕਰੇਗਾ। ਮੰਤਰਾਲਾ ਓਲਡਰ ਪਰਸਨਸ ਦੇ ਲਈ ਹਰ ਵਰ੍ਹੇ 1 ਅਕਤੂਬਰ ਨੂੰ ਇੰਟਰਨੈਸ਼ਨਲ ਡੇਅ ਆਵ੍ ਓਲਡਰ ਪਰਸਨਸ ਮਨਾਉਂਦਾ ਹੈ।

ਉਪਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਪ੍ਰੋਗਰਾਮ ਦੇ ਮੁੱਖ ਮਹਿਮਾਨ ਹੋਣਗੇ ਅਤੇ ਵਯੋਸ਼੍ਰੇਸ਼ਠ ਸੰਮਾਨ ਪੁਰਸਕਾਰ ਪ੍ਰਦਾਨ ਕਰਨਗੇ। ਸ਼੍ਰੀ ਨਾਇਡੂ ਇਸ ਅਵਸਰ ‘ਤੇ ਐਲਡਰਲੀ ਲਾਈਨ 14567 ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ਅਤੇ ਸੀਨੀਅਰ ਏਬਲ ਸਿਟੀਜ਼ਨ ਰੀਇੰਪਲਾਇਮੈਂਟ ਇਨ ਡਿਗਨਿਟੀ (ਐੱਸਏਸੀਆਰਈਡੀ) ਅਤੇ ਸੀਨੀਅਰ ਕੇਅਰ ਏਜਿੰਗ ਗ੍ਰੋਥ ਇੰਜਨ (ਸੀਏਜੀਈ) ਪੋਰਟਲਸ ਦੀ ਸ਼ੁਰੂਆਤ ਕਰਨਗੇ।

ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰੀ ਡਾ. ਵੀਰੇਂਦਰ ਕੁਮਾਰ, ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਰਾਜ ਮੰਤਰੀ ਸ਼੍ਰੀਮਤੀ ਪ੍ਰਤਿਮਾ ਭੌਮਿਕ, ਸ਼੍ਰੀ ਰਾਮਦਾਸ ਅਠਾਵਲੇ, ਸ਼੍ਰੀ ਏ ਨਾਰਾਇਣਸਵਾਮੀ ਅਤੇ ਸ਼੍ਰੀ ਆਰ ਸੁਬ੍ਰਹਾਮਣਿਯਮ ਅਤੇ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਸਕੱਤਰ ਵੀ ਇਸ ਪ੍ਰੋਗਰਾਮ ਵਿੱਚ ਮੌਜੂਦ ਰਹਿਣਗੇ।

*******

 

ਐੱਮਜੀ/ਆਰਐੱਨਐੱਮ



(Release ID: 1759703) Visitor Counter : 139


Read this release in: English , Urdu , Hindi , Tamil , Telugu