ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਸਟਾਰਟ-ਅੱਪਸ ਅਤੇ ਉਦਮੀਆਂ ਦੁਆਰਾ ਟੈਲੀਮੈਡੀਸਿਨ, ਏਆਈ, ਡਿਜੀਟਲ ਹੈਲਥ ਅਤੇ ਬਿਗ ਡਾਟਾ ਵਿੱਚ 75 ਨਵੀਨਤਾਵਾਂ ਦੀ ਪਹਿਚਾਣ ਕਰਨ ਲਈ "ਜਨ-ਕੇਅਰ -जनCARE" ਨਾਮਕ "ਅਮ੍ਰਿਤ ਗ੍ਰੈਂਡ ਚੈਲੇਂਜ ਪ੍ਰੋਗਰਾਮ" ਦੀ ਸ਼ੁਰੂਆਤ ਕੀਤੀ


ਨਵੀਂ ਦਿੱਲੀ ਵਿੱਚ ਬੀਆਈਆਰਏਸੀ (BIRAC) ਦੀ 10ਵੀਂ ਬਾਇਓਟੈਕ ਇਨੋਵੇਟਰਸ ਮੀਟ-"ਵਿਗਿਆਨ ਸੇ ਵਿਕਾਸ" ਨੂੰ ਸੰਬੋਧਨ ਕੀਤਾ

ਡਾ. ਜਿਤੇਂਦਰ ਸਿੰਘ ਨੇ ਬੀਆਈਆਰਏਸੀ ਨੂੰ ਯੰਗ ਸਟਾਰਟਅਪਸ ਨਾਲ ਸਰਗਰਮੀ ਨਾਲ ਸੰਪਰਕ ਕਰਨ ਦੇ ਨਿਰਦੇਸ਼ ਦਿੱਤੇ, ਇਸ ਦੀ ਬਜਾਏ ਕਿ ਉਹ ਮਦਦ ਅਤੇ ਸਮਰਥਨ ਲਈ ਕੌਂਸਲ ਕੋਲ ਪਹੁੰਚ ਕਰਨ

ਮੰਤਰੀ ਨੇ ਕਿਹਾ ਕਿ 2024-25 ਤਕ ਪ੍ਰਧਾਨ ਮੰਤਰੀ ਦੇ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦੇ ਵਿਜ਼ਨ ਵਿੱਚ ਪ੍ਰਭਾਵੀ ਢੰਗ ਨਾਲ ਯੋਗਦਾਨ ਪਾਉਣ ਲਈ ਭਾਰਤ ਦੀ ਜੈਵ-ਅਰਥਵਿਵਸਥਾ 150 ਬਿਲੀਅਨ ਡਾਲਰ ਦੇ ਟੀਚੇ ਨੂੰ ਪ੍ਰਾਪਤ ਕਰਨ ਦੀ ਰਾਹ 'ਤੇ ਹੈ

10,000 ਬਾਇਓਟੈਕ ਸਟਾਰਟਅੱਪਸ, ਭਾਰਤ ਅਤੇ ਵਿਸ਼ਵ ਲਈ, ਭਾਰਤ ਵਿੱਚ ਤਿਆਰ ਕੀਤੇ ਗਏ ਉਤਪਾਦਾਂ ਵਿੱਚ ਨਵੀਨਤਾ ਅਤੇ ਗਿਆਨ ਦੀ ਤਰਜਮਾਨੀ ਨੂੰ ਹੁਲਾਰਾ ਦੇਣਗੇ: ਡਾ. ਜਿਤੇਂਦਰ ਸਿੰਘ

Posted On: 28 SEP 2021 3:31PM by PIB Chandigarh

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ;  ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ; ਰਾਜ ਮੰਤਰੀ ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪ੍ਰਮਾਣੂ ਊਰਜਾ ਅਤੇ ਪੁਲਾੜ, ਡਾ. ਜਿਤੇਂਦਰ ਸਿੰਘ ਨੇ ਅੱਜ ਟੈਲੀਮੈਡਿਸਿਨ, ਡਿਜੀਟਲ ਸਿਹਤ, ਬਿੱਗ ਡਾਟਾ (BIG Data) ਦੇ ਨਾਲ ਐੱਮ-ਹੈਲਥ (mHealth), ਏਆਈ, ਬਲਾਕ ਚੇਨ ਅਤੇ ਹੋਰ ਟੈਕਨੋਲੋਜੀਆਂ ਵਿੱਚ 75 ਸਟਾਰਟ-ਅਪ ਇਨੋਵੇਸ਼ਨਾਂ ਦੀ ਪਛਾਣ ਕਰਨ ਲਈ “ਜਨ-ਕੇਅਰ (जनCARE)" ਨਾਮਕ "ਅਮ੍ਰਿਤ ਗ੍ਰੈਂਡ ਚੈਲੇਂਜ ਪ੍ਰੋਗਰਾਮ" ਦੀ ਸ਼ੁਰੂਆਤ ਕੀਤੀ। 

 

 ਮੰਤਰੀ ਨੇ ਕਿਹਾ, ਜਿਵੇਂ ਕਿ ਗ੍ਰੈਂਡ ਚੈਲੇਂਜ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਦੁਆਰਾ ਸ਼ੁਰੂ ਕੀਤੇ ਗਏ ਅਜ਼ਾਦੀ ਕਾ ਅਮ੍ਰਿਤ ਮਹੋਤਸਵ ਦੇ ਨਾਲ ਮੇਲ ਖਾਂਦੀ ਹੈ, ਯੰਗ ਸਟਾਰਟਅਪਸ ਅਤੇ ਉੱਦਮੀਆਂ ਲਈ ਭਾਰਤ ਦੀਆਂ ਸਿਹਤ ਸੰਭਾਲ ਚੁਣੌਤੀਆਂ ਲਈ ਨਵੀਨਤਾਕਾਰੀ ਵਿਚਾਰਾਂ ਅਤੇ ਸਮਾਧਾਨਾਂ ਨਾਲ ਅੱਗੇ ਆਉਣਾ ਹੋਰ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ, ਭਾਰਤ ਦੀ ਆਜ਼ਾਦੀ ਦੀ ਸ਼ਤਾਬਦੀ ਦੇ ਜਸ਼ਨਾਂ ਦੇ ਦੌਰਾਨ, 75 ਸਭ ਤੋਂ ਵਧੀਆ ਚੁਣੇ ਹੋਏ ਸਟਾਰਟਅਪ ਭਾਰਤ ਲਈ ਅਗਲੇ 25 ਵਰ੍ਹਿਆਂ ਵਿੱਚ ਦੇਸ਼ ਦੀ ਅਗਵਾਈ ਕਰਨ ਲਈ ਇੱਕ ਸੰਪਤੀ ਹੋਣਗੇ। 

 

 ਨਵੀਂ ਦਿੱਲੀ ਵਿੱਚ "ਵਿਗਿਆਨ ਸੇ ਵਿਕਾਸ" ਦੇ ਥੀਮ ਨਾਲ ਆਯੋਜਿਤ ਬੀਆਈਆਰਏਸੀ ਦੀ 10ਵੀਂ ਬਾਇਓਟੈਕਇਨੋਵੇਟਰਸ ਮੀਟ ਨੂੰ ਸੰਬੋਧਿਤ ਕਰਦੇ ਹੋਏ, ਡਾਕਟਰ ਜਿਤੇਂਦਰ ਸਿੰਘ ਨੇ ਸਟਾਰਟਅਪਸ ਨੂੰ ਆਈਡੀਆ ਤੋਂ ਲੈ ਕੇ ਡਿਪਲਾਇਮੈਂਟ ਦੀ ਸਟੇਜ ਤੱਕ ਪੂਰਨ ਸਹਿਯੋਗ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਸੰਤੁਸ਼ਟੀ ਜ਼ਾਹਰ ਕੀਤੀ ਕਿ 31 ਦਸੰਬਰ, 2021 ਤੱਕ ਖ਼ਤਮ ਹੋਣ ਵਾਲੀ ਇਸ ਅੰਮ੍ਰਿਤ ਚੁਣੌਤੀ ਲਈ ਕਈ ਉਦਯੋਗਾਂ, ਹਸਪਤਾਲਾਂ ਦੇ ਨਿਵੇਸ਼ਕਾਂ, ਇਨਕਿਊਬੇਟਰਾਂ ਅਤੇ ਹੋਰ ਹਿਤਧਾਰਕਾਂ ਦੀ ਪ੍ਰਤੀਬੱਧਤਾ ਉਪਲਭਦ ਹੈ। ਮੰਤਰੀ ਨੂੰ ਇਸ ਗੱਲ ਨਾਲ ਵੀ ਖੁਸ਼ੀ ਹੋਈ ਕਿ ਕੱਲ੍ਹ ਪ੍ਰਧਾਨ ਮੰਤਰੀ ਦੇ ਡਿਜੀਟਲ ਹੈਲਥ ਮਿਸ਼ਨ ਦੇ ਐਲਾਨ ਤੋਂ ਇੱਕ ਦਿਨ ਬਾਅਦ ਇਸ ਨੂੰ ਲਾਂਚ ਕੀਤਾ ਜਾ ਰਿਹਾ ਹੈ।

 

ਡਾਕਟਰ ਜਿਤੇਂਦਰ ਸਿੰਘ ਨੇ ਬਾਇਓਟੈਕਨੋਲੌਜੀ ਇੰਡਸਟਰੀ ਰਿਸਰਚ ਅਸਿਸਟੈਂਸ ਕੌਂਸਲ (ਬੀਆਈਆਰਏਸੀ) ਨੂੰ ਨਿਰਦੇਸ਼ ਦਿੱਤੇ ਕਿ ਉਹ ਯੰਗ ਸਟਾਰਟਅਪਸ ਨਾਲ ਸਰਗਰਮੀ ਨਾਲ ਸੰਪਰਕ ਕਰਨ, ਇਸ ਦੇ ਬਜਾਏ ਕਿ ਉਹ ਮਦਦ ਅਤੇ ਸਹਾਇਤਾ ਲਈ ਬੀਆਈਆਰਏਸੀ ਕੋਲ ਪਹੁੰਚ ਕਰਨ। ਉਨ੍ਹਾਂ ਕਿਹਾ, ਇਸ ਸਬੰਧ ਵਿੱਚ ਸਾਲ ਦੇ ਅੰਤ ਤੱਕ ਆਡਿਟ ਕੀਤਾ ਜਾਵੇਗਾ। ਮੰਤਰੀ ਨੇ ਆਪਣਾ ਪੱਖ ਵੀ ਸਪੱਸ਼ਟ ਕੀਤਾ ਕਿ ਨੌਜਵਾਨ ਉਦਮਸ਼ੀਲ ਇਨੋਵੇਸ਼ਨਾਂ ਨੂੰ ਸਥਾਪਿਤ ਉਦਯੋਗਿਕ ਕੇਂਦਰਾਂ ਦੇ ਮੁਕਾਬਲੇ ਮਦਦ, ਸਮਰਥਨ ਅਤੇ ਹੱਥ ਫੜਨ ਦੇ ਮਾਮਲੇ ਵਿੱਚ ਪਹਿਲ ਮਿਲੇਗੀ। ਉਨ੍ਹਾਂ ਕਿਹਾ, ਹਾਲਾਂਕਿ ਦੇਸ਼ ਵਿੱਚ ਪ੍ਰਤਿਭਾਸ਼ਾਲੀ ਮਾਨਵ ਸੰਸਾਧਨ (ਐੱਚਆਰ) ਪੂਲ ਦੀ ਕੋਈ ਕਮੀ ਨਹੀਂ ਹੈ, ਪਰ ਮੁੱਖ ਚੁਣੌਤੀ ਨਵੇਂ ਉਦਾਹਰਣ ਵਿਕਸਿਤ ਕਰਨ ਲਈ ਇਸ ਨੂੰ ਚੈਨਲਾਈਜ਼ ਕਰਨਾ ਹੈ।

 

 ਕੁਝ ਪ੍ਰਮੁੱਖ ਬਾਇਓਟੈਕ ਅਤੇ ਐਗਰੀ ਸਟਾਰਟਅੱਪਸ ਅਤੇ ਹਿਤਧਾਰਕਾਂ ਨਾਲ ਗੱਲਬਾਤ ਕਰਦਿਆਂ, ਡਾ. ਜਿਤੇਂਦਰ ਸਿੰਘ ਨੇ ਕਿਹਾ, ਉਨ੍ਹਾਂ ਨੂੰ ਦ੍ਰਿੜ ਵਿਸ਼ਵਾਸ ਹੈ ਕਿ ਸਟਾਰਟਅੱਪਸ ਈਕੋਸਿਸਟਮ ਵਿੱਚ ਆਯਾਤ-ਕੇਂਦ੍ਰਿਤ ਮੈਡੀਕਲ ਉਪਕਰਣਾਂ ਦੇ ਖੇਤਰ ਤੋਂ ਮੇਡ ਇਨ ਇੰਡੀਆ ਅਤੇ ਆਲਮੀ ਵਿਕਲਪਾਂ ਲਈ ਸੰਤੁਲਨ ਨੂੰ ਝੁਕਾਉਣ ਦੀ ਸਮਰੱਥਾ ਮੌਜੂਦ ਹੈ। ਉਨ੍ਹਾਂ ਕਿਹਾ, ਪਿਛਲੇ ਦੋ ਸਾਲਾਂ ਵਿੱਚ ਡਾਇਗਨੌਸਟਿਕ ਕਿੱਟਾਂ, ਸਿਹਤ ਸੰਭਾਲ ਅਤੇ ਖੇਤੀ ਦੇ ਖੇਤਰ ਵਿੱਚ ਵਿਕਸਿਤ ਹੋਈਆਂ ਬਹੁਤ ਸਾਰੀਆਂ ਕਾਢਾਂ ਕੋਵਿਡ ਤੋਂ ਬਾਅਦ ਦੇ ਯੁੱਗ ਵਿੱਚ ਸਾਰਥਕ ਹੋਣਗੀਆਂ। ਡਾਕਟਰ ਜਿਤੇਂਦਰ ਸਿੰਘ ਨੇ ਕਿਹਾ, 2024-25 ਤੱਕ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦੇ ਪ੍ਰਧਾਨ ਮੰਤਰੀ ਦੇ ਵਿਜ਼ਨ ਵਿੱਚ ਪ੍ਰਭਾਵੀ ਯੋਗਦਾਨ ਪਾਉਣ ਲਈ ਭਾਰਤ ਦੀ ਜੈਵ-ਅਰਥਵਿਵਸਥਾ 150 ਬਿਲੀਅਨ ਡਾਲਰ ਦੇ ਟੀਚੇ ਨੂੰ ਪ੍ਰਾਪਤ ਕਰਨ ਦੀ ਰਾਹ 'ਤੇ ਹੈ। ਨਵੀਂ ਦਿੱਲੀ ਵਿੱਚ ਬੀਆਈਆਰਏਸੀ ਦੀ 10ਵੀਂ ਬਾਇਓਟੈਕ ਇਨੋਵੇਟਰਸ ਮੀਟ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸਨਸ਼ਾਈਨ ਬਾਇਓਟੈਕ ਸੈਕਟਰ ਮੌਜੂਦਾ ਸਮੇਂ ਵਿੱਚ 70 ਬਿਲੀਅਨ ਡਾਲਰ ਤੋਂ 2025 ਤੱਕ 150 ਬਿਲੀਅਨ ਡਾਲਰ ਹੋ ਜਾਵੇਗਾ।

 

 ਮੰਤਰੀ ਨੇ ਕਿਹਾ ਕਿ ਨਵੀਨਤਾਕਾਰੀ ਅਤੇ ਸਟਾਰਟਅਪਸ ਸਹਾਇਤਾ ਦੇ ਨਤੀਜੇ ਵਜੋਂ 600 ਤੋਂ ਵੱਧ ਟੈਕਨੋਲੋਜੀਆਂ ਅਤੇ ਉਤਪਾਦ ਵਪਾਰੀਕਰਨ ਦੇ ਵਿਭਿੰਨ ਪੜਾਵਾਂ ‘ਤੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਟਾਰਟਅਪਸ ਈਕੋਸਿਸਟਮ 10,000 ਬਾਇਓਟੈਕ ਸਟਾਰਟਅਪਸ ਦੀ ਸੰਖਿਆ ਤੱਕ ਪਹੁੰਚਣ ਲਈ ਵੀ ਤਿਆਰ ਹੈ, ਜਿਸ ਨਾਲ ਭਾਰਤ ਅਤੇ ਵਿਸ਼ਵ ਲਈ ਭਾਰਤ ਵਿੱਚ ਤਿਆਰ ਉਤਪਾਦਾਂ ਵਿੱਚ ਨਵੀਨਤਾ ਅਤੇ ਗਿਆਨ ਦੀ ਤਰਜਮਾਨੀ ਨੂੰ ਹੁਲਾਰਾ ਮਿਲੇਗਾ।

 

 ਡਾ. ਜਤਿੰਦਰ ਸਿੰਘ ਨੇ ਕਿਹਾ, ਬੀਆਈਆਰਏਸੀ ਨੇ ਦੇਸ਼ ਵਿੱਚ 60 ਵਿਸ਼ਵ ਪੱਧਰੀ ਬਾਇਓ-ਇਨਕਿਊਬੇਟਰ ਸਥਾਪਿਤ ਕੀਤੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ, ਕਿਉਂਕਿ ਇਸ ਦੇ ਪੂਰੇ ਭਾਰਤ ਵਿੱਚ ਅਤੇ ਸਾਰੇ ਪ੍ਰਮੁੱਖ ਗਲੋਬਲ ਬਾਇਓਟੈਕ ਡੈਸਟੀਨੇਸ਼ਨਾਂ 'ਤੇ ਫੁਟਪ੍ਰਿੰਟ ਹਨ, BIRAC ਅੱਜ 5000 ਤੋਂ ਵੱਧ ਸਟਾਰਟਅਪਸ ਅਤੇ ਨੌਜਵਾਨ ਉੱਦਮੀਆਂ ਨਾਲ ਜੁੜਿਆ ਹੋਇਆ ਹੈ ਜਿਨ੍ਹਾਂ ਨੂੰ ਬੀਆਈਆਰਏਸੀ ਤੋਂ ਵਿੱਤੀ ਅਤੇ ਸਲਾਹਕਾਰ ਸਹਾਇਤਾ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ, ਇਹ ਦੇਖ ਕੇ ਵੀ ਖੁਸ਼ੀ ਹੁੰਦੀ ਹੈ ਕਿ ਮਹਿਲਾ ਸੰਸਥਾਪਕਾਂ ਦੀ ਅਗਵਾਈ ਵਾਲੇ ਸਟਾਰਟਅਪਸ ਦੀ ਪ੍ਰਤੀਨਿਧਤਾ ਤਕਰੀਬਨ 27% ਹੈ ਅਤੇ ਇਸ ਵਿੱਚ ਹੋਰ ਵਾਧਾ ਹੋ ਰਿਹਾ ਹੈ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਤਿਭਾ ਪੂਲ ਦਾ ਪੋਸ਼ਣ ਕਰਨ, ਸਟਾਰਟਅਪਸ ਨੂੰ ਸੀਡ ਕਰਨ, ਸਫਲਤਾ ਅਤੇ ਪੈਮਾਨਿਆਂ ਦੇ ਅਵਸਰ ਪ੍ਰਦਾਨ ਕਰਨ ਵਿੱਚ ਬੀਆਈਆਰਏਸੀ ਦਾ ਸਮਰਥਨ ਸਪੱਸ਼ਟ ਹੈ ਕਿਉਂਕਿ ਉਨ੍ਹਾਂ ਵਿੱਚੋਂ ਹਜ਼ਾਰਾਂ ਨੂੰ ਨਾ ਸਿਰਫ ਫੰਡਿੰਗ ਸਹਾਇਤਾ ਪ੍ਰਾਪਤ ਹੋਈ ਹੈ ਬਲਕਿ ਰੈਗੂਲੇਟਰੀ, ਗੋ-ਟੂ  ਮਾਰਕੀਟ ਰਣਨੀਤੀ ਵਿਕਾਸ, ਫੰਡ ਉਗਰਾਹੁਣ ਅਤੇ ਵਪਾਰੀਕਰਨ ਲਈ ਸਲਾਹਕਾਰਾਂ ਅਤੇ ਮੁਹਾਰਤ ਤੱਕ ਪਹੁੰਚ ਵੀ ਪ੍ਰਾਪਤ ਹੋਈ ਹੈ। ਮੰਤਰੀ ਨੇ ਕਿਹਾ, ਇਸ ਸਮ੍ਰਿਧ ਸਟਾਰਟਅਪ ਈਕੋਸਿਸਟਮ ਦੇ ਕਾਰਨ, ਅਸੀਂ ਬਹੁਤ ਘੱਟ ਸਮੇਂ ਵਿੱਚ ਨੌਜਵਾਨ ਸਟਾਰਟਅਪਸ ਦੁਆਰਾ ਵਿਕਸਿਤ ਅਤੇ ਨਿਰਮਿਤ ਕਈ ਕੋਵਿਡ -19 ਡਾਇਗਨੌਸਟਿਕ ਕਿੱਟਾਂ ਦੇਖੀਆਂ ਜਿਨ੍ਹਾਂ ਨੇ ਸਾਡੇ ਦੇਸ਼ ਨੂੰ ਸਵਦੇਸ਼ੀ ਡਾਇਗਨੌਸਟਿਕ ਕਿੱਟਾਂ ਅਤੇ ਸੰਬੰਧਤ ਉਤਪਾਦਾਂ ਦੀ ਵਰਤੋਂ ਕਰਕੇ ਟੈਸਟਿੰਗ ਲਈ ਆਤਮਨਿਰਭਰ ਬਣਨ ਦੇ ਸਮਰੱਥ ਬਣਾਇਆ ।

 

ਇਸ ਸਮਾਗਮ ਵਿੱਚ ਡਾ. ਰੇਨੂ ਸਵਰੂਪ, ਸਕੱਤਰ ਡੀਬੀਟੀ ਅਤੇ ਡੀਐੱਸਟੀ, ਅਤੇ BIRAC ਦੀ 

ਚੇਅਰਪਰਸਨ, ਅੰਜੂ ਭੱਲਾ, ਸੰਯੁਕਤ ਸਕੱਤਰ ਡੀਐੱਸਟੀ ਅਤੇ ਮੈਨੇਜਿੰਗ ਡਾਇਰੈਕਟਰ ਬੀਆਈਆਰਏਸੀ, ਉੱਘੇ ਵਿਗਿਆਨੀ, ਖੋਜਕਰਤਾ, ਖੋਜਕਾਰ ਅਤੇ ਉੱਦਮੀ, ਸਲਾਹਕਾਰ ਅਤੇ ਬਾਇਓਟੈਕ ਈਕੋਸਿਸਟਮ ਦੇ ਯੋਗਕਰਤਾਵਾਂ ਨੇ ਹਿੱਸਾ ਲਿਆ।

**********

 

 ਐੱਸਐੱਨਸੀ/ਆਰਆਰ


(Release ID: 1759490) Visitor Counter : 241