ਰੱਖਿਆ ਮੰਤਰਾਲਾ

89ਵਾਂ ਹਵਾਈ ਸੈਨਾ ਦਿਵਸ : ਹਵਾਈ ਪ੍ਰਦਰਸ਼ਨ

Posted On: 29 SEP 2021 3:08PM by PIB Chandigarh

ਭਾਰਤੀ ਹਵਾਈ ਸੈਨਾ 8 ਅਕਤੂਬਰ 2021 ਨੂੰ ਆਪਣੀ 89ਵੀਂ ਵਰ੍ਹੇਗੰਢ ਮਾਣ ਨਾਲ ਮਨਾ ਰਹੀ ਹੈ । ਗਾਜ਼ੀਆਬਾਦ ਦੇ ਏਅਰਫੋਰਸ ਸਟੇਸ਼ਨ ਹਿੰਡਨ ਵਿਖੇ ਵੱਖ ਵੱਖ ਜਹਾਜ਼ਾਂ ਦੁਆਰਾ ਸ਼ਾਨਦਾਰ ਹਵਾਈ ਪ੍ਰਦਰਸ਼ਨ ਹਵਾਈ ਅਤੇ ਸੈਨਾ ਦਿਵਸ ਦੀ  ਪਰੇਡ ਕਮ ਇਨਵੈਸਟੀਚਰ ਸਮਾਗਮ ਇਸ ਦੀ ਇੱਕ ਮੁੱਖ ਵਿਸ਼ੇਸ਼ਤਾ ਹੋਵੇਗੀ । ਰਿਹਰਸਲ 1 ਅਕਤੂਬਰ 2021 (ਸ਼ੁੱਕਰਵਾਰ) ਤੋਂ ਸ਼ੁਰੂ ਹੋਵੇਗੀ । ਖੇਤਰ ਜਿਨ੍ਹਾਂ ਉੱਪਰੋਂ ਦੀ ਹਵਾਈ ਜਹਾਜ਼ ਹੇਠਲੇ ਪੱਧਰਾਂ ਤੇ ਉਡਾਣ ਭਰਨਗੇ , ਉਹ ਹਨ ਵਜ਼ੀਰਪੁਰ ਪੁਲ — ਕਰਬਲ ਨਗਰ — ਅਫਜਲਪੁਰ — ਹਿੰਡਨ , ਸ਼ਾਮਲੀ — ਜੀਵਾਣਾ — ਚੰਡੀਨਗਰ — ਹਿੰਡਨ , ਹਾਪੁੜ ਫਿਲਕੁਆ  — ਗਾਜ਼ੀਆਬਾਦ — ਹਿੰਡਨ ।

ਪੰਛੀ ਹਵਾਈ ਜਹਾਜ਼ ਉਡਾਣ ਲਈ ਵਿਸ਼ੇਸ਼ ਤੌਰ ਤੇ  ਇੱਕ ਬਹੁਤ ਗੰਭੀਰ ਖ਼ਤਰਾ ਹੈ ।

ਹੇਠਲੇ ਪੱਧਰਾਂ ਤੇ ਖੁੱਲ੍ਹੇ ਵਿੱਚ ਸੁੱਟੇ ਹੋਏ ਖਾਣ ਵਾਲੇ ਪਦਾਰਥ ਪੰਛੀਆਂ ਨੂੰ ਆਕਰਸ਼ਤ ਕਰਦੇ ਹਨ । ਹਵਾਈ ਜਹਾਜ਼ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪਾਇਲਟ ਤੇ ਜ਼ਮੀਨ ਤੇ ਲੋਕਾਂ ਨੂੰ ਭਾਰਤੀ ਹਵਾਈ  ਸੈਨਾ ਦਿੱਲੀ , ਗਾਜ਼ੀਆਬਾਦ ਅਤੇ ਇਸਦੇ ਗੁਆਂਢ ਵਿੱਚ ਰਹਿੰਦੇ ਸਾਰੇ ਨਾਗਰਿਕਾਂ ਨੂੰ ਖਾਣ ਵਾਲੇ ਪਦਾਰਥ ਅਤੇ ਕੂੜੇ ਨੂੰ ਖੁੱਲ੍ਹੇ ਵਿੱਚ ਨਾ ਸੁੱਟਣ ਦੀ ਬੇਨਤੀ ਕਰਦੇ ਹਨ । ਇਸ ਦੇ ਨਾਲ ਹੀ ਜੇ ਉਹ ਖੁੱਲ੍ਹੇ ਵਿੱਚ ਪਏ ਕਿਸੇ ਵੀ ਜਾਨਵਰ ਦੇ ਪਿੰਜਰ ਜਾਂ ਮਰੇ ਜਾਨਵਰ ਦੇਖਣ ਤਾਂ ਉਨ੍ਹਾਂ ਨੂੰ ਲਾਜ਼ਮੀ ਨੇੜੇ ਦੇ ਹਵਾਈ ਸੈਨਾ ਯੂਨਿਟ / ਪੁਲਿਸ ਸਟੇਸ਼ਨ ਰਿਪੋਰਟ ਕਰਨਾ ਚਾਹੀਦਾ ਹੈ ਤਾਂ ਜੋ ਇਸਦੇ ਨਿਪਟਾਰੇ ਲਈ ਪ੍ਰਬੰਧ ਕੀਤੇ ਜਾ ਸਕਣ । ਇਸ ਦੇ ਨਾਲ ਹੀ ਕਿਰਪਾ ਕਰਕੇ ਆਫਿਸਰ ਇਨਚਾਰਜ ਪੰਛੀ ਖ਼ਤਰਾ ਨਜਿੱਠ ਟੀਮ (ਬੀ ਐੱਚ ਸੀ ਟੀ) ਦੇ ਮੋਬਾਈਲ ਨੰਬਰ 9434378478 ਤੇ ਐੱਸ ਐੱਮ ਐੱਸ ਅਤੇ ਕਾਲ ਕਰਨ ।

ਹਵਾਈ ਪ੍ਰਦਰਸ਼ਨ ਸਵੇਰੇ ਅੱਠ ਵਜੇ ਮਸ਼ਹੂਰ ਅਕਾਸ਼ ਗੰਗਾ ਟੀਮ ਦੇ ਝੰਡੇ ਵਾਲੇ ਅਕਾਸ਼ੀ ਗੋਤਾਖ਼ੋਰਾਂ ਦੇ ਨਾਲ ਏ ਐੱਨ 32 ਜਹਾਜ਼ਾਂ ਤੋਂ ਆਪਣੀਆਂ ਰੰਗੀਨ ਛਤਰੀਆਂ ਨਾਲ ਉੱਤਰਨ ਨਾਲ ਸ਼ੁਰੂ ਹੋਵੇਗਾ । ਫਲਾਈ ਪਾਸਟ ਵਿੱਚ ਵਿਰਾਸਤੀ ਜਹਾਜ਼ , ਆਧੁਨਿਕ ਆਵਾਜਾਈ ਜਹਾਜ਼ ਅਤੇ ਫਰੰਟ ਲਾਈਨ ਫਾਈਟਰ ਜਹਾਜ਼ ਸ਼ਾਮਲ ਹੋਣਗੇ । ਇਹ ਸਮਾਗਮ ਮਨਮੁਗਧ ਕਰਨ ਵਾਲੇ ਏਅਰਬੈਟਿਕ ਪ੍ਰਦਰਸ਼ਨ ਨਾਲ ਸਵੇਰੇ 10 ਵੱਜ ਕੇ 52 ਮਿੰਟ ਤੇ ਖਤਮ ਹੋਵੇਗਾ ।  

ਨੋਟ : ਕ੍ਰਿਪਾ ਕਰਕੇ ਸੁਰੱਖਿਅਤ ਉਡਾਣ ਮਹੌਲ ਯਕੀਨੀ ਬਣਾਉਣ ਲਈ ਵਿਚਕਾਰ ਦਿੱਤਾ ਸੰਦੇਸ਼ ਪ੍ਰਕਾਸ਼ਤ ਕੀਤਾ ਜਾਵੇ ।

 

*********


 ਵੀ ਵੀ / ਆਈ ਐੱਨ / ਪੀ ਆਰ ਐੱਸ / ਡੀ ਕੇ ਐੱਸ / ਐੱਮ ਐੱਸ



(Release ID: 1759356) Visitor Counter : 143