ਸੱਭਿਆਚਾਰ ਮੰਤਰਾਲਾ
ਸਫਲਤਾ ਉਸ ਦੀ ਇੱਕ ਆਦਤ ਹੈ
प्रविष्टि तिथि:
29 SEP 2021 11:09AM by PIB Chandigarh
ਭਾਰਤ ਦੀ ਮਹਾਨ ਸ਼ਟਲਰ ਪੀ.ਵੀ. ਸਿੰਧੂ ਟੋਕੀਓ ਓਲੰਪਿਕ -2020 ਵਿੱਚ ਇਤਿਹਾਸ ਰਚਣ ਤੋਂ ਬਾਅਦ ਇੱਕ ਘਰੇਲੂ ਨਾਮ ਬਣ ਗਈ ਹੈ। ਉਹ ਓਲੰਪਿਕਸ ਵਿੱਚ ਬੈਕ ਟੂ ਬੈਕ ਮੈਡਲ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਅਥਲੀਟ ਬਣ ਗਈ ਹੈ। ਇਸ ਤੋਂ ਪਹਿਲਾਂ ਉਸ ਨੇ ਰੀਓ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ। ਇਸੇ ਜਿੱਤ ਦੇ ਸਿਲਸਿਲੇ ਨੂੰ ਕਾਇਮ ਰੱਖਦਿਆਂ ਸਿੰਧੂ ਨੇ ਟੋਕੀਓ ਓਲੰਪਿਕਸ ਵਿੱਚ ਚੀਨ ਦੀ ਹੀ ਬਿੰਗਜਿਆਓ ਨੂੰ 21-13, 21-15 ਨਾਲ ਹਰਾ ਕੇ ਕਾਂਸੇ ਦਾ ਤਗਮਾ ਜਿੱਤਿਆ ਸੀ।


ਸਿੰਧੂ ਪਹਿਲਾਂ ਹੀ ਆਪਣੇ ਸ਼ਾਨਦਾਰ ਪ੍ਰਦਰਸ਼ਨ ਰਾਹੀਂ ਭਾਰਤ ਨੂੰ ਮਾਣ ਦਿਵਾਉਂਦੀ ਰਹੀ ਹੈ, ਚਾਹੇ ਉਹ ਵਿਸ਼ਵ ਚੈਂਪੀਅਨਸ਼ਿਪ ਹੋਵੇ ਜਾਂ ਓਲੰਪਿਕ। ਉਸਨੇ ਸਫਲਤਾ ਨੂੰ ਆਪਣੀ ਆਦਤ ਬਣਾ ਲਿਆ ਹੈ ਅਤੇ ਉਸਦੀ ਯਾਤਰਾ ਅਜੇ ਜਾਰੀ ਹੈ। ਬੈਡਮਿੰਟਨ ਰੈਕੇਟ ਦੀ ਕੀਮਤ ਦੀ ਕਲਪਨਾ ਕਰੋ ਜਿਸ ਨਾਲ ਸਿੰਧੂ ਨੇ ਇਤਿਹਾਸ ਰਚਿਆ। ਇਹ ਅਨਮੋਲ ਹੈ, ਇਸ ਵਿੱਚ ਕੋਈ ਸ਼ੱਕ ਨਹੀਂ ਹੈ। ਪਰ ਕੋਈ ਵੀ ਉਸ ਰੈਕੇਟ ਦਾ ਮਾਲਕ ਹੋ ਸਕਦਾ ਹੈ। ਹਾਂ, ਤੁਸੀਂ ਇਸ ਨੂੰ ਸਹੀ ਸੁਣਿਆ ਹੈ। ਤੁਸੀਂ ਰਾਸ਼ਟਰ ਦੇ ਹਿੱਤ ਵਿੱਚ ਅਨਮੋਲ ਰੈਕੇਟ ਦਾ ਹਿੱਸਾ ਬਣ ਸਕਦੇ ਹੋ।


ਓਲੰਪਿਕ ਵਿੱਚ ਆਪਣੇ ਪ੍ਰਦਰਸ਼ਨ ਰਾਹੀਂ ਦੇਸ਼ ਨੂੰ ਮੋਹ ਲੈਣ ਤੋਂ ਬਾਅਦ, ਸਿੰਧੂ ਨੇ ਭਾਰਤ ਪਰਤਣ ਦੇ ਤੁਰੰਤ ਬਾਅਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਆਪਣਾ ਰੈਕੇਟ ਪੇਸ਼ ਕੀਤਾ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪ੍ਰਧਾਨ ਮੰਤਰੀ ਵੱਲੋਂ ਪ੍ਰਾਪਤ ਕੀਤੇ ਗਏ ਤੋਹਫ਼ਿਆਂ ਦੀ ਈ-ਨਿਲਾਮੀ ਸ਼ੁਰੂ ਹੋ ਗਈ ਹੈ ਅਤੇ ਸਿੰਧੂ ਦੇ ਰੈਕੇਟ ਨੂੰ ਵੀ ਉਨ੍ਹਾਂ ਚੀਜ਼ਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਦੀ ਨਿਲਾਮੀ ਕੀਤੀ ਜਾ ਰਹੀ ਹੈ। 17 ਸਤੰਬਰ ਨੂੰ ਸ਼ੁਰੂ ਹੋਈ ਇਹ ਈ-ਨਿਲਾਮੀ 7 ਅਕਤੂਬਰ ਤੱਕ ਜਾਰੀ ਰਹੇਗੀ। ਤੁਸੀਂ ਮਸ਼ਹੂਰ ਸ਼ਟਲਰ ਦੇ ਰੈਕੇਟ ਦੇ ਮਾਣਮੱਤੇ ਮਾਲਕ ਹੋ ਸਕਦੇ ਹੋ। ਤੁਹਾਨੂੰ ਸਿਰਫ www.pmmementos.gov.in ਤੇ ਲੌਗਇਨ ਕਰਕੇ ਈ-ਨਿਲਾਮੀ ਵਿੱਚ ਹਿੱਸਾ ਲੈਣ ਦੀ ਜ਼ਰੂਰਤ ਹੈ। ਸਿੰਧੂ ਦੇ ਰੈਕੇਟ ਦੀ ਬੇਸ ਪ੍ਰਾਈਸ 80 ਲੱਖ ਰੁਪਏ ਰੱਖੀ ਗਈ ਹੈ।
ਪ੍ਰਧਾਨ ਮੰਤਰੀ ਵੱਲੋਂ ਪ੍ਰਾਪਤ ਕੀਤੇ ਗਏ ਤੋਹਫ਼ਿਆਂ ਦੀ ਪਿਛਲੇ ਸਮੇਂ ਵਿੱਚ ਵੀ ਨਿਲਾਮੀ ਕੀਤੀ ਗਈ ਸੀ. ਪਿਛਲੀ ਵਾਰ ਅਜਿਹੀ ਨਿਲਾਮੀ 2019 ਵਿੱਚ ਹੋਈ ਸੀ। ਸਰਕਾਰ ਨੂੰ ਉਸ ਨਿਲਾਮੀ ਵਿੱਚ 15.13 ਕਰੋੜ ਰੁਪਏ ਮਿਲੇ ਸਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਰਹਿਨੁਮਾਈ ਹੇਠ, ਗੰਗਾ ਨੂੰ ਸਾਫ਼ ਅਤੇ ਸ਼ੁੱਧ ਬਣਾਉਣ ਲਈ ਨਿਲਾਮੀ ਦੀ ਸਾਰੀ ਰਕਮ 'ਨਮਾਮੀ ਗੰਗੇ ਕੋਸ਼' ਵਿੱਚ ਜਮ੍ਹਾਂ ਕਰਵਾਈ ਗਈ ਸੀ। ਇਸ ਵਾਰ ਵੀ ਨਿਲਾਮੀ ਦੀ ਕਮਾਈ 'ਨਮਾਮੀ ਗੰਗੇ ਕੋਸ਼' 'ਚ ਜਾਵੇਗੀ।
-------------------
ਐੱਨ ਬੀ /ਯੂ ਡੀ
(रिलीज़ आईडी: 1759353)
आगंतुक पटल : 230