ਕੋਲਾ ਮੰਤਰਾਲਾ
ਸੈਂਟਰਲ ਮਾਈਨ ਪਲੈਨਿੰਗ ਤੇ ਡਿਜ਼ਾਈਨ ਇੰਸਟੀਚਿਊਟ ਲਿਮਟਿਡ ਦੇ ਏ ਕੇ ਏ ਐੱਮ ਜ਼ਸਨ
Posted On:
28 SEP 2021 3:04PM by PIB Chandigarh
ਸ਼੍ਰੀ ਬਿਨੇ ਦਿਆਲ , ਸੀ ਐੱਮ ਡੀ , ਸੈਂਟਰਲ ਮਾਈਨ ਪਲੈਨਿੰਗ ਤੇ ਡਿਜ਼ਾਈਨ ਇੰਸਟੀਚਿਊਟ ਲਿਮਟਿਡ (ਸੀ ਐੱਮ ਪੀ ਡੀ ਆਈ) ਦੇ ਡਾਇਰੈਕਟਰ (ਟੀ), ਕੋਇਲਾ ਇੰਡੀਆ ਲਿਮਟਿਡ (ਸੀ ਆਈ ਐੱਲ) ਨੇ ਬੀਤੇ ਦਿਨ ਸੀ ਐੱਮ ਪੀ ਡੀ ਆਈ , ਆਰ ਆਈ — 5 ਬਿਲਾਸਪੁਰ ਦਾ ਦੌਰਾ ਕੀਤਾ ਅਤੇ ਨਵੇਂ ਤਾਇਨਾਤ ਕੀਤੇ ਗਰਾਉਂਡ ਪੈਨੀਟਰੇਟਿੰਗ ਰਡਾਰ (ਜੀ ਪੀ ਆਰ) ਦਾ ਉਦਘਾਟਨ ਕੀਤਾ ਅਤੇ ਖਾਣ ਉਤਪਾਦਨ ਸੰਬੰਧੀ ਮਾਮਲਿਆਂ ਨੂੰ ਠੀਕ ਕਰਨ ਲਈ ਨਵੀਂ ਤਕਨਾਲੋਜੀ ਦੀ ਸਿਫਾਰਸ਼ ਕੀਤੀ । ਸ਼੍ਰੀ ਦਿਆਲ ਨੇ ਸੀਸਮਿਕ ਡਾਟਾ ਪ੍ਰੋਸੈਸਿੰਗ ਅਤੇ ਇੰਟਰਪ੍ਰੇਟੇਸ਼ਨ ਕੇਂਦਰ ਦਾ ਵੀ ਉਦਘਾਟਨ ਕੀਤਾ ਅਤੇ ਸੀ ਐੱਮ ਪੀ ਡੀ ਆਈ ਜੋ ਕੋਇਲਾ ਮੰਤਰਾਲੇ ਤਹਿਤ ਇੱਕ ਮਿੰਨੀ ਰਤਨ ਕੰਪਨੀ ਹੈ, ਦੁਆਰਾ ਖਰੀਦੇ ਪੈਰਾਡਾਈਮ (ਪੀ ਏ ਆਰ ਏ ਡੀ ਆਈ ਜੀ ਐੱਮ) ਸਾਫਟਵੇਅਰ ਦੇ ਫਾਇਦੇ ਅਤੇ ਕੰਮਕਾਜ ਦੀ ਸਮੀਖਿਆ ਕੀਤੀ ।
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਜਸ਼ਨਾਂ ਦੇ ਹਿੱਸੇ ਵਜੋਂ ਸ਼੍ਰੀ ਦਿਆਲ ਤੇ ਹੋਰ ਸੀਨੀਅਰ ਅਧਿਕਾਰੀਆਂ ਨੇ ਆਰ ਆਈ — 5 ਦੇ ਵਿਹੜੇ ਵਿੱਚ ਬੂਟੇ ਲਗਾਏ , ਸੀ ਐੱਮ ਪੀ ਡੀ ਆਈ ਦੇ ਰੀਜਨਲ ਇੰਸਟੀਚਿਊਟ—5 ਦੀ ਕਲੋਨੀ / ਰਿਹਾਇਸ਼ੀ ਕੰਪਲੈਕਸ ਦਾ ਦੌਰਾ ਕੀਤਾ ਅਤੇ ਸੰਸਥਾ ਵਿੱਚ ਉਪਲਬੱਧ ਹੋਰ ਬੁਨਿਆਦੀ ਢਾਂਚੇ ਅਤੇ ਸਮੁੱਚੀਆਂ ਸੇਵਾਵਾਂ ਦੀ ਜਾਂਚ ਕੀਤੀ ।
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਜਸ਼ਨਾਂ ਨੂੰ ਹੋਰ ਹੁਲਾਰਾ ਦੇਣ ਦੇ ਮੱਦੇਨਜ਼ਰ ਸੀ ਐੱਮ ਪੀ ਡੀ ਆਈ ਦੇ ਆਰ ਆਈ — 2 ਧੰਨਬਾਦ ਦੁਆਰਾ ਵੱਖ ਵੱਖ ਮੁਕਾਬਲੇ ਆਯੋਜਿਤ ਕੀਤੇ ਗਏ । ਏ ਕੇ ਏ ਐੱਮ ਗਤੀਵਿਧੀਆਂ ਵਿੱਚ ਅਪਗ੍ਰੇਡੇਡ ਹਾਈ ਸਕੂਲ ਕਰਮਾਤੰਦ ਵਿਖੇ ਬੱਚਿਆਂ ਦੇ ਪ੍ਰਸ਼ਨ—ਉੱਤਰ ਮੁਕਾਬਲੇ ਅਤੇ ਭਾਸ਼ਨ ਮੁਕਾਬਲੇ ਕਰਵਾਏ ਗਏ । ਬੱਚਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਭਾਰਤ ਦੀ ਆਜ਼ਾਦੀ ਮੁਹਿੰਮ ਅਤੇ ਆਪਣੇ ਸੁਤੰਤਰਤਾ ਸੈਨਾਨੀਆਂ ਦੇ ਯੋਗਦਾਨ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ । ਜਸ਼ਨਾਂ ਦੀਆਂ ਮੁਖ ਝਲਕੀਆਂ ਵਿੱਚੋਂ ਇੱਕ ਦੇਸ਼ ਦੀ ਆਜ਼ਾਦੀ ਮੁਹਿੰਮ ਤੇ ਅਧਾਰਿਤ ਇੱਕ ਓਬਜੈਕਟਿਵ ਪ੍ਰਸ਼ਨ—ਉੱਤਰ ਮੁਕਾਬਲਾ ਸੀ । ਬੱਚਿਆਂ ਨੇ ਮੁਕਾਬਲੇ ਵਿੱਚ ਪੂਰੇ ਜੋ਼ਸ ਅਤੇ ਭਗਤੀ ਭਾਵਨਾ ਨਾਲ ਹਿੱਸਾ ਲਿਆ ।
************
ਐੱਮ ਵੀ / ਆਰ ਕੇ ਪੀ
(Release ID: 1759121)