ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਲੇਹ ਵਿੱਚ ਪਹਿਲੇ ਹਿਮਾਲਿਅਨ ਫਿਲਮ ਫੈਸਟੀਵਲ ਦੇ ਸਮਾਪਨ ਸਮਾਰੋਹ ਵਿੱਚ ਸ਼ਾਮਲ ਹੋਏ
Posted On:
28 SEP 2021 8:16PM by PIB Chandigarh
ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ, ਸ਼੍ਰੀ ਅਪੂਰਵ ਚੰਦ੍ਰਾ ਅੱਜ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿੱਚ ਲੇਹ ਦੇ ਸਿੰਧੂ ਸੰਸਕ੍ਰਿਤੀ ਕੇਂਦਰ, ਵਿੱਚ ਪੰਜ ਦਿਨਾ ‘ਪਹਿਲੇ ਹਿਮਾਲਿਅਨ ਫਿਲਮ ਫੈਸਟੀਵਲ’ ਦੇ ਸਮਾਪਨ ਸਮਾਰੋਹ ਵਿੱਚ ਸ਼ਾਮਲ ਹੋਏ। ਪੰਜ ਦਿਨਾ ਫਿਲਮ ਫੈਸਟੀਵਲ ਭਾਰਤ ਦੀ ਆਜ਼ਾਦੀ ਦੇ 75 ਸਾਲ ਦੇ ਸਬੰਧ ਵਿੱਚ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਸਮਾਰੋਹ ਦਾ ਇੱਕ ਹਿੱਸਾ ਹੈ।
ਆਪਣੇ ਸੰਬੋਧਨ ਵਿੱਚ ਸ਼੍ਰੀ ਅਪੂਰਵ ਚੰਦ੍ਰਾ ਨੇ ਕਿਹਾ ਕਿ ‘ਫਿਲਮ ਫੈਸਟੀਵਲਸ’ ਰਚਨਾਤਮਕਤਾ ਅਤੇ ਮਨੋਰੰਜਨ ਵਿੱਚ ਉਤਕ੍ਰਿਸ਼ਟਤਾ ਦੇ ਲਈ ਇੱਕ ਆਦਰਸ਼ ਮੰਚ ਦੇ ਰੂਪ ਵਿੱਚ ਉੱਭਰੇ ਹਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਵਿਸ਼ਵ ਪੱਧਰ ‘ਤੇ ‘ਫਿਲਮ ਫੈਸਟੀਵਲਸ’ ਖੇਤਰ ਦੇ ਸਥਾਨਕ ਫਿਲਮ ਨਿਰਮਾਤਾਵਾਂ ਦੇ ਲਈ ਆਪਣੀਆਂ ਕਹਾਣੀਆਂ ਨੂੰ ਵਿਆਪਕ ਦਰਸ਼ਕਾਂ ਤੱਕ ਪਹੁੰਚਾਉਣ ਦਾ ਅਵਸਰ ਪ੍ਰਦਾਨ ਕਰਦੇ ਹਨ।
ਇਸ ਪ੍ਰੋਗਰਾਮ ਦੇ ਦੌਰਾਨ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਨੇ ਕਿਹਾ ਕਿ ਲੱਦਾਖ ਖੇਤਰ ਦਾ ਅਦੁੱਤੀ ਭੂਗੋਲ ਹਮੇਸ਼ਾ ਫਿਲਮ ਨਿਰਮਾਤਾਵਾਂ ਦਾ ਪਸੰਦੀਦਾ ਆਕਰਸ਼ਣ ਰਿਹਾ ਹੈ ਅਤੇ ਇਸ ਖੇਤਰ ਵਿੱਚ ਕਈ ਪ੍ਰਸਿੱਧ ਫਿਲਮਾਂ ਦੀ ਸ਼ੂਟਿੰਗ ਕੀਤੀ ਗਈ ਹੈ। ਫੈਸਟੀਵਲ ਦੇ ਦੌਰਾਨ ਪ੍ਰਦਰਸ਼ਿਤ ਕੀਤੀਆਂ ਗਈਆਂ ਫਿਲਮਾਂ ਲਈ ਲੱਦਾਖ ਦੇ ਯੁਵਾ ਫਿਲਮ ਨਿਰਮਾਤਾਵਾਂ ਦੀ ਪ੍ਰਸ਼ੰਸਾ ਕਰਦੇ ਹੋਏ ਸ਼੍ਰੀ ਚੰਦ੍ਰਾ ਨੇ ਕਿਹਾ ਕਿ ਹਿਮਾਲਿਆ ਖੇਤਰ ਦੇ ਯੁਵਾ ਫਿਲਮ ਨਿਰਮਾਤਾ ਸਭ ਤੋਂ ਅਧਿਕ ਪ੍ਰਤਿਭਾਸ਼ਾਲੀ ਹਨ ਅਤੇ ਅੱਜ ਪ੍ਰਦਰਸ਼ਿਤ ਉਨ੍ਹਾਂ ਦੀਆਂ ਫਿਲਮਾਂ ਤੋਂ ਇਹ ਸਾਬਤ ਹੋ ਗਿਆ ਹੈ।
ਸਕੱਤਰ ਨੇ ਇਹ ਵੀ ਕਿਹਾ ਕਿ ਇਹ ਫਿਲਮ ਫੈਸਟੀਵਲ ਲੱਦਾਖ ਦੇ ਯੁਵਾ ਫਿਲਮ ਨਿਰਮਾਤਾਵਾਂ ਦੇ ਲਈ ਇੱਕ ਚੰਗਾ ਅਨੁਭਵ ਹੋਵੇਗਾ, ਜਿਨ੍ਹਾਂ ਨੂੰ ਵਿਸ਼ਵ ਪ੍ਰਸਿੱਧ ਫਿਲਮ ਨਿਰਮਾਤਾਵਾਂ ਅਤੇ ਡਾਇਰੈਕਟਰਾਂ ਦੇ ਅਧੀਨ ਇਸ ਸੰਖੇਪ ਅਵਧੀ ਵਿੱਚ ਮਾਸਟਰ ਕਲਾਸਾਂ, ਮੁਕਾਬਲਿਆਂ ਵਿੱਚ ਹਿੱਸਾ ਲੈਣ ਦਾ ਅਵਸਰ ਮਿਲਿਆ।
ਸ਼੍ਰੀ ਚੰਦ੍ਰਾ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਨ ਨੂੰ ਲੱਦਾਖ ਖੇਤਰ ਦੇ ਫਿਲਮ ਪ੍ਰੇਮੀਆਂ ਦੇ ਲਈ ਇੱਕ ਪਿਕਚਰ ਟੀਟੀਐੱਫ ਹਾਲ ਦਾ ਨਿਰਮਾਣ ਕਰਨ ਦੀ ਤਾਕੀਦ ਕੀਤੀ ਕਿਉਂਕਿ ਪਰੰਪਰਾਗਤ ਸਿਨੇਮਾ ਹਾਲ ਦਾ ਆਪਣਾ ਮਜ਼ਾ ਹੈ ਅਤੇ ਓਟੀਟੀ ਜਿਹੇ ਹੋਰ ਪਲੈਟਫਾਰਮ ਆਪਣੀ ਵਧਦੀ ਮਕਬੂਲੀਅਤ ਦੇ ਬਾਵਜੂਦ ਇਸ ਦਾ ਸਥਾਨ ਨਹੀਂ ਲੈ ਸਕਦੇ।
ਸਕੱਤਰ ਸ਼੍ਰੀ ਚੰਦ੍ਰਾ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਪ੍ਰਸ਼ਾਸਨ ਨੂੰ ਹੋਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਤਰਜ਼ ‘ਤੇ ਇੱਕ ਫਿਲਮ ਨੀਤੀ ਤਿਆਰ ਕਰਨ ਦੀ ਵੀ ਤਾਕੀਦ ਕੀਤੀ ਤਾਕਿ ਲਘੂ ਫਿਲਮ ਨਿਰਮਾਤਾਵਾਂ ਨੂੰ ਪ੍ਰੋਤਸਾਹਨ ਪ੍ਰਾਪਤ ਹੋ ਸਕੇ ਅਤੇ ਪੂਰੇ ਭਾਰਤ ਦੇ ਫਿਲਮ ਨਿਰਮਾਤਾਵਾਂ ਨੂੰ ਵੀ ਆਕਰਸ਼ਿਤ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਲੱਦਾਖ ਵਿੱਚ ਵਣ ਜੀਵਨ ਦੇਸ਼ ਅਤੇ ਦੁਨੀਆ ਭਰ ਦੇ ਫਿਲਮ ਨਿਰਮਾਤਾਵਾਂ ਲਈ ਆਕਰਸ਼ਣ ਦਾ ਕੇਂਦਰ ਬਿੰਦੂ ਬਣ ਸਕਦਾ ਹੈ।
ਓਟੀਟੀ ਪਲੈਟਫਾਰਮਾਂ ਦੇ ਮਹੱਤਵ ‘ਤੇ ਸਕੱਤਰ ਸ਼੍ਰੀ ਚੰਦ੍ਰਾ ਨੇ ਕਿਹਾ ਕਿ ਓਟੀਟੀ ਪਲੈਟਫਾਰਮ ਯੁਵਾ ਪ੍ਰਤਿਭਾਵਾਂ ਨੂੰ ਬਹੁਤ ਸਾਰੇ ਅਵਸਰ ਪ੍ਰਦਾਨ ਕਰ ਸਕਦੇ ਹਨ, ਜਿਸ ਦੇ ਨਾਲ ਯੁਵਾ ਪ੍ਰਤਿਭਾਵਾਂ ਆਪਣੇ ਨਵੇਂ ਵਿਚਾਰਾਂ ਦੇ ਜ਼ਰੀਏ ਫਿਲਮ ਨਿਰਮਾਣ ਵਿੱਚ ਇਨ੍ਹਾਂ ਓਟੀਟੀ ਪਲੈਟਫਾਰਮਾਂ ਦਾ ਬਿਹਤਰੀਨ ਉਪਯੋਗ ਕਰ ਸਕਦੀਆਂ ਹਨ।
ਸ਼੍ਰੀ ਚੰਦ੍ਰਾ ਨੇ ਇਸ ਹਿਮਾਲਿਅਨ ਰੀਜਨ ਵਿੱਚ ਇਸ ਫਿਲਮ ਫੈਸਟੀਵਲ ਨੂੰ ਸਫ਼ਲ ਬਣਾਉਣ ਦੇ ਲਈ ਪੂਰੀ ਟੀਮ ਦੀ ਪ੍ਰਸ਼ੰਸਾ ਕੀਤੀ, ਜੋ ਕਿ ਭਵਿੱਖ ਵਿੱਚ ਲੱਦਾਖ ਦੇ ਨੌਜਵਾਨਾਂ ਦੇ ਲਈ ਨਵੇਂ ਅਵਸਰ ਖੋਲ੍ਹੇਗਾ।
ਇਸ ਤੋਂ ਪਹਿਲਾਂ ਸ਼੍ਰੀ ਚੰਦ੍ਰਾ ਨੇ ਰੀਜਨਲ ਆਊਟਰੀਚ ਬਿਊਰੋ (ਆਰਓਬੀ), ਜੰਮੂ ਅਤੇ ਕਸ਼ਮੀਰ, ਲੱਦਾਖ ਖੇਤਰ ਦੁਆਰਾ ਆਯੋਜਿਤ ਹਿਮਾਲਿਅਨ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਤੇ ਵਿਸ਼ੇਸ਼ ਧਿਆਨ ਦਿੰਦੀ ਹੋਈ ‘ਹਿਮਾਲਿਅਨ ਰੀਜਨ ਦੇ ਸੁਤੰਤਰਤਾ ਸੈਨਾਨੀਆਂ’ ਅਤੇ ‘ਬਿਹਤਰੀਨ ਭਾਰਤੀ ਸਿਨੇਮਾ’ ਵਿਸ਼ੇ ‘ਤੇ ਪ੍ਰਦਰਸ਼ਨੀ ਦਾ ਵੀ ਦੌਰਾ ਕੀਤਾ।
ਲੱਦਾਖ ਦੇ ਉਪ ਰਾਜਪਾਲ, ਸ਼੍ਰੀ ਆਰ.ਕੇ. ਮਾਥੁਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਲੱਦਾਖ ਦਾ ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਫਿਲਮ ਨਿਰਮਾਣ ਵਿੱਚ ਯੁਵਾ ਪ੍ਰਤਿਭਾਵਾਂ ਨੂੰ ਆਕਰਸ਼ਿਤ ਕਰਨ ਦੇ ਲਈ ਹਰ ਸਾਲ ਲੇਹ ਜਾਂ ਕਰਗਿਲ ਵਿੱਚ ਫਿਲਮ ਸਮਾਰੋਹ ਆਯੋਜਿਤ ਕਰਨ ਦੀ ਪੂਰੀ ਕੋਸ਼ਿਸ਼ ਕਰੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਲੱਦਾਖ ਵਿੱਚ ਨੌਜਵਾਨਾਂ ਦੇ ਲਈ ਐੱਫਟੀਆਈਆਈ ਦੇ ਸਹਿਯੋਗ ਨਾਲ ਸਰਟੀਫਿਕੇਟ ਕੋਰਸ ਸ਼ੁਰੂ ਕੀਤੇ ਜਾਣਗੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਫਿਲਮ ਖੇਤਰ ਵਿੱਚ ਰਚਨਾਤਮਕਤਾ ਦੇ ਨਾਲ - ਨਾਲ ਟੈਕਨੋਲੋਜੀ ਦੀ ਇੱਕ ਮਹੱਤਵਪੂਰਨ ਭੂਮਿਕਾ ਹੈ ਅਤੇ ਲੱਦਾਖ ਦੇ ਫਿਲਮ ਨਿਰਮਾਤਾਵਾਂ ਨੂੰ ਐਸੀ ਟੈਕਨੋਲੋਜੀ ਉਪਲਬਧ ਕਰਵਾਈ ਜਾਵੇਗੀ।
ਸਮਾਪਨ ਸਮਾਰੋਹ ਵਿੱਚ ਹੋਰ ਪਤਵੰਤਿਆਂ ਦੇ ਇਲਾਵਾ, ਸੀਈਸੀ ਐੱਲਏਐੱਚਡੀਸੀ, ਤਾਸ਼ੀ ਗਯਾਲਸਨ, ਲੱਦਾਖ ਦੇ ਉਪ ਰਾਜਪਾਲ ਦੇ ਸਲਾਹਕਾਰ, ਉਮੰਗ ਨਰੋਲਾ, ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਸੂਚਨਾ ਸਕੱਤਰ, ਸੁਸ਼੍ਰੀ ਪਦਮਾ ਐਂਗਮੋ ਅਤੇ ਪ੍ਰਸਿੱਧ ਫਿਲਮ ਮੇਕਰ, ਪ੍ਰਡਿਊਸਰ ਅਤੇ ਡਾਇਰੈਕਟਰ ਰਾਕੇਸ਼ ਓਮ ਪ੍ਰਕਾਸ਼ ਮਹਿਰਾ ਨੇ ਹਿੱਸਾ ਲਿਆ।
****
ਸੌਰਭ ਸਿੰਘ
(Release ID: 1759111)
Visitor Counter : 233