ਸੈਰ ਸਪਾਟਾ ਮੰਤਰਾਲਾ
azadi ka amrit mahotsav

ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਸੂਚਨਾ ਟੈਕਨੋਲੋਜੀ ਦਾ ਪੂਰੀ ਸਰਗਰਮੀ ਨਾਲ ਉਪਯੋਗ ਕੀਤਾ ਜਾਣਾ ਚਾਹੀਦਾ ਹੈ: ਲੋਕਸਭਾ ਸਪੀਕਰ

ਭਾਰਤ ਵਿੱਚ ਗ੍ਰਾਮੀਣ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਮਹੱਤਵਕਾਂਖੀ ਅਤੇ ਨਿਰੰਤਰ ਪ੍ਰਯਤਨਾਂ ਦੀ ਜ਼ਰੂਰਤ ਹੈ: ਸ਼੍ਰੀ ਓਮ ਬਿਰਲਾ

“ਟੂਰਿਜ਼ਮ ਉਦਯੋਗ ਦੇ ਲਈ ਟੀਕਾਕਰਣ ਇੱਕ ਵੱਡਾ ਆਤਮਵਿਸ਼ਵਾਸ ਵਧਾਉਣ ਵਾਲਾ ਕਦਮ ਹੈ” : ਟੂਰਿਜ਼ਮ ਮੰਤਰੀ, ਸ਼੍ਰੀ ਜੀ ਕਿਸ਼ਨ ਰੈੱਡੀ

ਪ੍ਰਧਾਨ ਮੰਤਰੀ ਦੀ ਦ੍ਰਿਸ਼ਟੀਕੋਣ ਰੋਜ਼ਗਾਰ ਸਿਰਜਣ ਅਤੇ ਸਮਾਵੇਸ਼ੀ ਵਿਕਾਸ ਦੇ ਲਈ ਟੂਰਿਜ਼ਮ ਨੂੰ ਇੱਕ ਉਪਕਰਣ ਦੇ ਰੂਪ ਵਿੱਚ ਉਪਯੋਗ ਕਰਨ ਦਾ ਰਿਹਾ ਹੈ, ਉਹ ਭਾਰਤ ਦੇ ਸਮ੍ਰਿੱਧ ਸੱਭਿਆਚਾਰ, ਵਿਰਾਸਤ ਅਤੇ ਟੂਰਿਜ਼ਮ ਸਮਰੱਥਾ ਨੂੰ ਦੇਖਦੇ ਹੋਏ ਕੇਵਡੀਆ ਮਾਡਲ ਦਾ ਦੇਸ਼ ਭਰ ਵਿੱਚ ਅਨੁਕਰਣ ਕੀਤਾ ਜਾ ਸਕਦਾ ਹੈ: ਸ਼੍ਰੀ ਜੀ ਕਿਸ਼ਨ ਰੈੱਡੀ

ਟੂਰਿਜ਼ਮ ਮੰਤਰਾਲੇ ਨੇ ਅੱਜ ਵਿਸ਼ਵ ਟੂਰਿਜ਼ਮ ਦਿਵਸ ਸਮਾਰੋਹ ਵਿੱਚ ‘ਨਿਧੀ 2.0’ ਅਤੇ ‘ਭਾਰਤ ਟੂਰਿਜ਼ਮ ਸੰਖਿਅਕੀ – 2021, ਇੱਕ ਨਜ਼ਰ ਵਿੱਚ’ ਦੀ ਸ਼ੁਰੂਆਤ ਕੀਤੀ

Posted On: 27 SEP 2021 5:26PM by PIB Chandigarh

ਮੁੱਖ ਝਲਕੀਆਂ:

  • ਟੂਰਿਜ਼ਮ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਯੇਸੋ ਨਾਇਕ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ

  • ਟੂਰਿਜ਼ਮ ਮੰਤਰਾਲੇ, ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (ਯੂਐੱਨਈਪੀ) ਅਤੇ ਦਿ ਰਿਸਪਾਂਸੀਬਿਲਿਟੀ ਟੂਰਿਜ਼ਮ ਸੋਸਾਇਟੀ ਆਵ੍ ਇੰਡੀਆ (ਆਰਟੀਐੱਸਓਆਈ) ਨੇ ਟੂਰਿਜ਼ਮ ਖੇਤਰ ਵਿੱਚ  ‘ਸਥਿਰਤਾ ਪਹਿਲ’ ਨੂੰ ਸਰਗਰਮ ਰੂਪ ਨਾਲ ਹੁਲਾਰਾ ਦੇਣ ਅਤੇ ਸਹਿਯੋਗ ਕਰਨ ਦੇ ਲਈ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ।

ਲੋਕ ਸਭਾ ਸਪੀਕਰ, ਸ਼੍ਰੀ ਓਮ ਬਿਰਲਾ ਨੇ ਅੱਜ ਵਿਸ਼ਵ ਟੂਰਿਜ਼ਮ ਦਿਵਸ, 2021 ਨੂੰ ਮਨਾਉਣ ਦੇ ਲਈ ਟੂਰਿਜ਼ਮ ਮੰਤਰਾਲੇ, ਭਾਰਤ ਸਰਕਾਰ ਦੁਆਰਾ ਆਯੋਜਿਤ ਪ੍ਰੋਗਰਾਮ “ਸਮਾਵੇਸ਼ੀ ਵਿਕਾਸ ਦੇ ਲਈ ਟੂਰਿਜ਼ਮ” ਵਿੱਚ ਮੁੱਖ ਭਾਸ਼ਣ ਦਿੱਤਾ। ਕੇਂਦਰੀ ਟੂਰਿਜ਼ਮ, ਸੱਭਿਆਚਾਰ ਅਤੇ ਉੱਤਰ-ਪੂਰਬ ਖੇਤਰ ਦੇ ਵਿਕਾਸ ਮੰਤਰੀ, ਸ਼੍ਰੀ ਜੀ ਕਿਸ਼ਨ ਰੈੱਡੀ ਅਤੇ ਟੂਰਿਜ਼ਮ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਯੇਸੋ ਨਾਇਕ ਵੀ ਇਸ ਅਵਸਰ ‘ਤੇ ਮੌਜੂਦ ਸਨ। ਇਸ ਅਵਸਰ ‘ਤੇ ਵਿਸ਼ਵ ਵਪਾਰ ਸੰਗਠਨ ਦੇ ਸਕੱਤਰ ਜਨਰਲ, ਸ਼੍ਰੀ ਜੋਰਾਬ ਪੋਲੋਲਿਕਸ਼ਵਿਲੀ ਦਾ ਇੱਕ ਵੀਡੀਓ ਸੰਦੇਸ਼ ਪ੍ਰਦਰਸ਼ਿਤ ਕੀਤਾ ਗਿਆ। ਟੂਰਿਜ਼ਮ ਸਕੱਤਰ ਸ਼੍ਰੀ ਅਰਵਿੰਦ ਸਿੰਘ, ਟੂਰਿਜ਼ਮ ਡਾਇਰੈਕਟਰ ਜਨਰਲ, ਸ਼੍ਰੀ ਕਮਲ ਵਰਧਨ ਰਾਓ, ਯੂਐੱਨਈਪੀ ਦੇ ਪ੍ਰਮੁੱਖ, ਅਤੁਲ ਬਗਈ, ਟੂਰਿਜ਼ਮ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਅਤੇ ਟ੍ਰੈਵਲ ਤੇ ਹੋਸਪੀਟੇਲਿਟੀ ਇੰਡਸਟਰੀ ਦੇ ਪ੍ਰਤੀਨਿਧੀਆਂ ਨੇ ਵੀ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। 

E:\Surjeet Singh\September 2021\28 September\1.jpg

ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਬਿਰਲਾ ਨੇ ਕਿਹਾ ਕਿ ਕੋਵਿਡ ਦੇ ਬਾਅਦ ਭਾਰਤ ਵਿੱਚ ਟੂਰਿਜ਼ਮ ਖੇਤਰ ਤੇਜ਼ੀ ਨਾਲ ਆਪਣੇ ਪੁਰਾਣੇ ਰੂਪ ਵਿੱਚ ਵਾਪਸ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਤੀਬੱਧ ਅਤੇ ਸਮੂਹਿਕ ਪ੍ਰਯਤਨ ਨਾਲ ਇਹ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਭਾਰਤ ਦੁਨੀਆ ਵਿੱਚ ਸਰਵਸ਼੍ਰੇਸ਼ਠ ਟੂਰਿਜ਼ਮ ਸਥਲ ਦੇ ਰੂਪ ਵਿੱਚ ਉੱਭਰੇ। ਸ਼੍ਰੀ ਬਿਰਲਾ ਨੇ ਕਿਹਾ, “ਜਿਸ ਤਰ੍ਹਾਂ ਨਾਲ ਅਸੀਂ ਸਮੂਹਿਕ ਰੂਪ ਨਾਲ ਕੋਵਿਡ-19 ਨੂੰ ਹਰਾਇਆ, ਸਾਡੀ ਸਮੂਹਿਕ ਸ਼ਕਤੀ ਅਤੇ ਪ੍ਰਯਤਨ ਸਾਡੀ ਅਰਥਵਿਵਸਥਾ ਨੂੰ ਨਵੀਂ ਉਚਾਈਆਂ ‘ਤੇ ਲੈ ਜਾਣਗੇ।” ਉਨ੍ਹਾਂ ਨੇ ਕਿਹਾ ਕਿ ਟੂਰਿਜ਼ਮ, ਅਰਥਵਿਵਸਥਾ ਅਤੇ ਰੋਜ਼ਗਾਰ ਦੇ ਵਿਕਾਸ ਇੰਜਨਾਂ ਵਿੱਚੋਂ ਇੱਕ ਹੈ, ਇਸ ਲਈ, ਇਸ ਖੇਤਰ ਦੇ ਅਤੇ ਵਿਕਾਸ ਦੇ ਲਈ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ।

ਭਾਰਤ ਵਿੱਚ ਟੂਰਿਜ਼ਮ ਦੀ ਵਿਸ਼ਾਲ ਸੰਭਾਵਨਾਵਾਂ ‘ਤੇ ਸ਼੍ਰੀ ਬਿਰਲਾ ਨੇ ਕਿਹਾ ਕਿ ਸਾਡੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਅਤੇ ਭੁਗੌਲਿਕ ਵਿਵਿਧਤਾ ਦੁਨੀਆ ਭਰ ਤੋਂ ਟੂਰਿਸਟਾਂ ਨੂੰ ਆਕਰਸ਼ਿਤ ਕਰਦੇ ਹਨ। ਭਾਰਤ ਵਿੱਚ ਵਾਤਾਵਰਣ, ਅਧਿਆਤਮ, ਸਿੱਖਿਆ ਅਤੇ ਮੈਡੀਕਲ ਟੂਰਿਜ਼ਮ ਦੇ ਖੇਤਰ ਵਿੱਚ ਅਪਾਰ ਸੰਭਾਵਨਾਵਾਂ ਹਨ। ਭਾਰਤ ਦੀ ਘਰੇਲੂ ਅਤੇ ਵਿਦੇਸ਼ ਨੀਤੀ ਨੇ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਇੱਕ ਸਮਰੱਥ ਵਾਤਾਵਰਣ ਪ੍ਰਦਾਨ ਕੀਤਾ ਹੈ। ਲੋਕ ਸਭਾ ਸਪੀਕਰ ਨੇ ਕਿਹਾ ਕਿ ਸਾਡਾ ਟੀਚਾ, ਭਾਰਤ ਨੂੰ ਸੈਲਾਨੀ ਸਥਾਨ ਦੇ ਰੂਪ ਵਿੱਚ ਪਹਿਲੇ ਸਥਾਨ ‘ਤੇ ਲਿਆਉਣਾ ਚਾਹੀਦਾ ਹੈ। ਇਸ ਸੰਬੰਧ ਵਿੱਚ, ਟੂਰਿਜ਼ਮ ਦੇ ਅਨੁਕੂਲ ਸਥਾਨ ਨੂੰ ਵਿਕਸਿਤ ਕਰਨ ਦੇ ਲਈ ਵੱਧ ਤੋਂ ਵੱਧ ਪ੍ਰਯਤਨ ਕੀਤੇ ਜਾਣੇ ਚਾਹੀਦੇ ਹਨ। ਸ਼੍ਰੀ ਬਿਰਲਾ ਨੇ ਘਰੇਲੂ ਅਤੇ ਅੰਤਰਰਾਸ਼ਟਰੀ ਦੋਵਾਂ ਪੱਧਰਾਂ ‘ਤੇ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਸੂਚਨਾ ਟੈਕਨੋਲੋਜੀ ਉਪਕਰਣਾਂ ਦੇ ਉਪਯੋਗ ‘ਤੇ ਜ਼ੋਰ ਦਿੱਤਾ।

ਟੂਰਿਜ਼ਮ ਨੂੰ ਹੁਲਾਰਾ ਦੇਣ ਦੀ ਕਾਰਜ ਯੋਜਨਾ ‘ਤੇ ਬੋਲਦੇ ਹੋਏ, ਸ਼੍ਰੀ ਬਿਰਲਾ ਨੇ ਸੁਝਾਅ ਦਿੱਤਾ ਕਿ ਗ੍ਰਾਮੀਣ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਲਈ ਮਹੱਤਵਕਾਂਖੀ ਅਤੇ ਨਿਰੰਤਰ ਪ੍ਰਯਤਨਾਂ ਦੀ ਜ਼ਰੂਰਤ ਹੈ। ਇਹ ਹੈਂਡੀਕ੍ਰਾਫਟ ਅਤੇ ਹੋਰ ਗ੍ਰਾਮੀਣ ਉਤਪਾਦਾਂ ਦੀ ਮੰਗ ਪੈਦਾ ਕਰਕੇ ਗ੍ਰਾਮੀਣ ਅਰਥਵਿਵਸਥਾ ਨੂੰ ਮਜ਼ਬੂਤ ਕਰੇਗਾ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਦੇਸ਼ ਵਿੱਚ ਜੋ ਟੂਰਿਜ਼ਮ ਸਥਲ ਹੁਣ ਵੀ ਰੱਹਸ ਹਨ, ਉਨ੍ਹਾਂ ਨੂੰ ਭਾਰਤ ਦੇ ਟੂਰਿਜ਼ਮ ਮੈਪ ‘ਤੇ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਤਾਕਿ ਵੱਧ ਤੋਂ ਵੱਧ ਲੋਕ ਇਨ੍ਹਾਂ ਟੂਰਿਸਟ ਸਥਾਨਾਂ ਬਾਰੇ ਜਾਣ ਸਕਣ।

ਇਸ ਅਵਸਰ ‘ਤੇ, ਸ਼੍ਰੀ ਬਿਰਲਾ ਨੇ ਨਿਧੀ 2.0 (ਆਤਿਥਯ ਉਦਯੋਗ ਦਾ ਰਾਸ਼ਟਰੀ ਏਕੀਕ੍ਰਿਤ ਡੇਟਾਬੇਸ) ਦੀ ਸ਼ੁਰੂਆਤ ਕੀਤੀ ਅਤੇ “ਭਾਰਤ ਟੂਰਿਜ਼ਮ ਸੰਖਿਅਕੀ: 2021 – ਇੱਕ ਨਜ਼ਰ ਵਿੱਚ” ਜਾਰੀ ਕੀਤਾ। ਸ਼੍ਰੀ ਬਿਰਲਾ ਨੇ ਆਸ਼ਾ ਵਿਅਕਤ ਕੀਤੀ ਕਿ ਨਿਧੀ 2.0 ਡੇਟਾ ਬੇਸ, ਇਸ ਪ੍ਰਯਤਨ ਵਿੱਚ ਇੱਕ ਮੀਲ ਦਾ ਪੱਥਰ ਸਾਬਤ ਹੋਵੇਗਾ। ਟੂਰਿਜ਼ਮ ਮੰਤਰਾਲਾ, ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (ਯੂਐੱਨਈਪੀ) ਅਤੇ ਦਿ ਰਿਸਪਾਂਸੀਬਿਲਿਟੀ ਟੂਰਿਜ਼ਮ ਸੋਸਾਇਟੀ ਆਵ੍ ਇੰਡੀਆ (ਆਰਟੀਐੱਸਓਆਈ) ਨੇ ਟੂਰਿਜ਼ਮ ਖੇਤਰ ਵਿੱਚ ‘ਸਥਿਰਤਾ ਪਹਿਲ’ ਨੂੰ ਸਰਗਰਮ ਰੂਪ ਨਾਲ ਹੁਲਾਰਾ ਦੇਣ ਅਤੇ ਸਹਿਯੋਗ ਕਰਨ ਦੇ ਲਈ ਇੱਕ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ ਹਨ। ਇਸ ਅਵਸਰ ‘ਤੇ ਸਹਿਮਤੀ ਪੱਤਰ ਦਾ ਆਦਾਨ-ਪ੍ਰਦਾਨ ਵੀ ਕੀਤਾ ਗਿਆ।

E:\Surjeet Singh\September 2021\28 September\2.jpg

ਕੇਂਦਰੀ ਟੂਰਿਜ਼ਮ ਮੰਤਰੀ, ਸ਼੍ਰੀ ਜੀ ਕਿਸ਼ਨ ਰੈੱਡੀ ਨੇ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ, “ਟੂਰਿਜ਼ਮ ਖੇਤਰ ਉਨ੍ਹਾਂ ਕੁੱਝ ਖੇਤਰਾਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਇਸ ਮਹਾਮਾਰੀ ਦੇ ਕਾਰਨ ਬਹੁਤ ਨੁਕਸਾਨ ਹੋਇਆ ਹੈ ਅਤੇ ਟੂਰਿਜ਼ਮ ਦੀ ਜਲਦ ਬਹਾਲੀ ਇਸ ਖੇਤਰ ਦੇ ਫਾਇਦੇ ਅਤੇ ਵਿਕਾਸ ਦੇ ਲਈ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਕਿਹਾ, “ਭਾਰਤ ਵਿੱਚ ਨਾਗਰਿਕਾਂ ਨੂੰ ਪਹਿਲੇ ਹੀ 85 ਕਰੋੜ ਤੋਂ ਵੱਧ ਕੋਵਿਡ ਟੀਕੇ ਲਗਾਏ ਜਾ ਚੁੱਕੇ ਹਨ। ਤੇਜ਼ੀ ਨਾਲ ਜਾਰੀ ਟੀਕਾਕਰਣ ਰਣਨੀਤੀ ਦੇ ਨਾਲ, ਅਸੀਂ ਹੁਣ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਦੇਸ਼ ਨੂੰ ਟੂਰਿਜ਼ਮ ਦੇ ਲਈ ਫਿਰ ਤੋਂ ਖੋਲ੍ਹਣ ਦੇ ਬਹੁਤ ਕਰੀਬ ਪਹੁੰਚ ਗਏ ਹਨ। ਸ਼੍ਰੀ ਰੈੱਡੀ ਨੇ ਕਿਹਾ ਕਿ ਟੀਕਾਕਰਣ ‘ਤੇ ਲਾਗਾਤਾਰ ਧਿਆਨ ਦੇਣ ਦੇ ਲਈ ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਆਭਾਰੀ ਹਾਂ।

https://twitter.com/kishanreddybjp/status/1442439746605645840 

ਮੰਤਰਾਲੇ ਦੇ ਪ੍ਰਯਤਨਾਂ ਦੀ ਸ਼ਲਾਘਾ ਕਰਦੇ ਹੋਏ ਸ਼੍ਰੀ ਰੈੱਡੀ ਨੇ ਕਿਹਾ, “ਆਤਿੱਥਯ ਉਦਯੋਗ ਦੇ ਲਈ ਰਾਸ਼ਟਰੀ ਏਕੀਕ੍ਰਿਤ ਡੇਟਾਬੇਸ (ਨਿਧੀ) ਦੇਸ਼ ਵਿੱਚ ਆਵਾਸ ਇਕਾਈਆਂ ਨੂੰ ਰਜਿਸਟਰਡ ਕਰਨ ਦੇ ਲਈ ਮੰਤਰਾਲੇ ਦਾ ਪੋਰਟਲ ਹੈ ਅਤੇ ਹੁਣ ਤੱਕ 44,024 ਇਕਾਈਆਂ ਨੂੰ ਪੋਰਟਲ ‘ਤੇ ਰਜਿਸਟਰਡ ਕੀਤਾ ਗਿਆ ਹੈ। ਇਹ ਪੋਰਟਲ 08.06.2020 ਨੂੰ ਸ਼ੁਰੂ ਕੀਤਾ ਗਿਆ ਸੀ।Ⲹ”

https://twitter.com/kishanreddybjp/status/1442439754532851720 

ਸ਼੍ਰੀ ਰੈੱਡੀ ਨੇ ਕਿਹਾ, “ਪ੍ਰਧਾਨ ਮੰਤਰੀ ਦਾ ਵਿਜ਼ਨ ਰੋਜ਼ਗਾਰ ਸਿਰਜਣ ਅਤੇ ਸਮਾਵੇਸ਼ੀ ਵਿਕਾਸ ਦੇ ਲਈ ਟੂਰਿਜ਼ਮ ਨੂੰ ਇੱਕ ਉਪਕਰਣ ਦੇ ਰੂਪ ਵਿੱਚ ਉਪਯੋਗ ਕਰਨ ਦਾ ਰਿਹਾ ਹੈ।” ਉਨ੍ਹਾਂ ਨੇ ਕਿਹਾ ਕਿ ਟੂਰਿਜ਼ਮ ਖੇਤਰ ਵਿੱਚ ਪ੍ਰਾਥਮਿਕ, ਸੈਕੰਡਰੀ ਅਤੇ ਤੀਜੀ ਸ਼੍ਰੇਣੀ ਦੇ ਖੇਤਰਾਂ ਵਿੱਚ ਰੋਜ਼ਗਾਰ ਸਿਰਜਣ ਦੀ ਸਭ ਤੋਂ ਵੱਧ ਸੰਭਾਵਨਾ ਹੈ। ਇਸ ਤੋਂ ਪਹਿਲਾਂ ਦਿਨ ਵਿੱਚ, ਉਨ੍ਹਾਂ ਨੇ ਇੱਕ ਪ੍ਰਮੁੱਖ ਸਮਾਚਾਰ ਦੈਨਿਕ ਵਿੱਚ ਇੱਕ ਲੇਖ ਲਿਖਿਆ ਸੀ ਜਿਸ ਵਿੱਚ ਰੋਜ਼ਗਾਰ ਸਿਰਜਣ ਅਤੇ ਸਮਾਵੇਸ਼ੀ ਵਿਕਾਸ ਦੇ ਲਈ ਟੂਰਿਜ਼ਮ ਖੇਤਰ ਦੇ ਮਹੱਤਵ ‘ਤੇ ਚਾਨਣਾ ਪਾਇਆ ਗਿਆ ਸੀ। ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਦੇ ਜ਼ਰੀਏ ਉਨ੍ਹਾਂ ਨੇ ਇਹ ਟਵੀਟ ਕੀਤਾ:

https://twitter.com/kishanreddybjp/status/1442346433944829958 

 

ਕੇਂਦਰੀ ਮੰਤਰੀ ਨੇ ਆਪਣੇ ਲੇਖ ਵਿੱਚ ਲਿਖਿਆ, “ਵਿਭਿੰਨ ਅਧਿਐਨਾਂ ਤੋਂ ਪਤਾ ਚੱਲਿਆ ਹੈ ਕਿ 10 ਲੱਖ ਰੁਪਏ ਦੇ ਨਿਵੇਸ਼ ਦੇ ਲਈ ਟੂਰਿਜ਼ਮ ਉਦਯੋਗ 78 ਨੌਕਰੀਆਂ ਪੈਦਾ ਕਰ ਸਕਦਾ ਹੈ।” ਲੇਖ ਵਿੱਚ ਟੂਰਿਜ਼ਮ ਦੇ ਕੇਵੜੀਆ ਮਾਡਲ ‘ਤੇ ਚਾਨਣਾ ਪਾਇਆ ਗਿਆ। ਉਨ੍ਹਾਂ ਨੇ ਲੇਖ ਵਿੱਚ ਦੱਸਿਆ ਕਿ ਕਿਵੇਂ ਸਟੈਚਿਊ ਆਵ੍ ਯੂਨਿਟੀ ਦੇ ਨਿਰਮਾਣ ਨੇ ਕੇਵੜੀਆ ਨੂੰ ਦੁਨੀਆ ਦੇ ਨਕਸ਼ੇ ‘ਤੇ ਲਿਆ ਕੇ ਸਿੱਧੇ ਤੌਰ ‘ਤੇ 100 ਵਰਗ ਕਿਲੋਮੀਟਰ ਦੇ ਦਾਇਰੇ ਵਿੱਚ ਸਥਾਨਕ ਭਾਈਚਾਰਿਆਂ ਨੂੰ ਲਾਭ ਪਹੁੰਚਾਉਣ ਅਤੇ ਖੇਤਰ ਵਿੱਚ ਸਮਾਵੇਸ਼ੀ ਨਿਰੰਤਰ ਵਿਕਾਸ ਪ੍ਰਦਾਨ ਕਰਨ ਵਿੱਚ ਪ੍ਰਮੁੱਖ ਭੂਮਿਕਾ ਅਦਾ ਕੀਤੀ ਸੀ। ਇੰਝ ਭਾਰਤ ਵਿੱਚ ਯੂਨੇਸਕੋ ਦੀ ਵਿਸ਼ਵ ਵਿਰਾਸਤ ਸ਼ਿਲਾਲੇਖਾਂ ਦੀ ਅਧਿਕਤਾ ਹੈ, ਕਈ ਪ੍ਰਤਿਸ਼ਠਿਤ ਸਥਾਨਾਂ- ਭਾਰਤ ਦੇ ਪੱਛਮੀ ਤਟਾਂ ਵਿੱਚ ਸੋਮਨਾਥ ਤੋਂ ਲੈ ਕੇ ਪੂਰਬੀ ਭਾਗ ਵਿੱਚ ਕਾਜੀਰੰਗਾ ਤੱਕ, 10 ਵਾਤਾਵਰਣ ਦੇ ਅਨੁਕੂਲ ਬਲਿਊ ਫਲੈਗ ਵਾਲੇ ਸਮੁੰਦਰ ਤੱਟ, ਵਿਸ਼ਾਲ ਕੁਦਰਤੀ ਸੁੰਦਰਤਾ ਅਤੇ ਵਾਈਲਡ ਲਾਈਫ ਸੈਂਕਚੁਰੀਆਂ, ਤਿਊਹਾਰਾਂ ਅਤੇ ਪ੍ਰਦਰਸ਼ਨੀ ਕਲਾਵਾਂ ਦੇ ਰੂਪ ਵਿੱਚ ਕਈ ਅਮੂਰਤ ਸੱਭਿਆਚਾਰਕ ਵਿਰਾਸਤਾਂ ਮੌਜੂਦ ਹਨ। ਇਨ੍ਹਾਂ ਵਿੱਚੋਂ ਹਰੇਕ ਅਜਿਹੇ ਸਥਾਨ ਹਨ ਜਿੱਥੇ ਦੁਨੀਆ ਭਰ ਦੇ ਲੋਕ ਖੁਸ਼ੀ-ਖੁਸ਼ੀ ਘੁੰਮਣ ਅਤੇ ਜਾਣਕਾਰੀ ਪ੍ਰਾਪਤ ਕਰਨ ਦੇ ਇੱਛੁਕ ਹੋਣਗੇ। ਇਸ ਲਈ, ਸਾਡੇ ਕੋਲ ਇਨ੍ਹਾਂ ਸਥਾਨਾਂ ਦੇ ਆਸਪਾਸ ਟੂਰਿਜ਼ਮ ਕਲਸਟਰ ਬਣਾਉਣ ਦਾ ਅਵਸਰ ਹੈ, ਜਿਵੇਂ ਕੇਵਡੀਆ ਵਿੱਚ ਹਾਸਲ ਕੀਤਾ ਗਿਆ ਸੀ, ਤਾਕਿ ਸਥਾਨਕ ਭਾਈਚਾਰੇ ਨੂੰ ਲਾਭ ਹੋ ਸਕਣ।

ਟੂਰਿਜ਼ਮ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਯੇਸੋ ਨਾਇਕ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਟੂਰਿਜ਼ਮ ਦੀ ਰਿਕਵਰੀ ਅਰਥਵਿਵਸਥਾ ਦੀ ਮੁੜ-ਪ੍ਰਾਪਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਗਲੋਬਲ, ਖੇਤਰੀ ਅਤੇ ਸਥਾਨਕ ਅਰਥਵਿਵਸਥਾਵਾਂ ਦੇ ਵਾਤਾਵਰਣ, ਅਰਥਵਿਵਸਥਾ ਅਤੇ ਸਮਾਜਿਕ ਸੱਭਿਆਚਾਰਕ ਪਹਿਲੂਆਂ ‘ਤੇ ਇਸ ਦੇ ਪ੍ਰਭਾਵਾਂ ਦੇ ਲਈ ਦੋਵਾਂ, ਵਿਕਸਿਤ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਲਈ ਟੂਰਿਜ਼ਮ ਉਦਯੋਗ ਦੀ ਸਥਿਰਤਾ ਪ੍ਰਾਸੰਗਿਕ ਹੈ। ਸ਼੍ਰੀ ਨਾਇਕ ਨੇ ਕਿਹਾ ਕਿ ਜ਼ਿੰਮੇਦਾਰ ਟੂਰਿਜ਼ਮ ਪ੍ਰਥਾਵਾਂ ਨੂੰ ਅਪਣਾਉਣ ਨਾਲ, ਟੂਰਿਜ਼ਮ ਉਦਯੋਗ, ਸਰਕਾਰੀ ਵਿਭਾਗਾਂ ਦੇ ਨਾਲ ਸਥਾਨਕ ਭਾਈਚਾਰੇ ਦੇ ਉੱਥਾਨ ਅਤੇ ਭਾਗੀਦਾਰੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਨਾਲ ਵਾਤਾਵਰਣ ਦੇ ਅਨੁਕੂਲ ਟੂਰਿਜ਼ਮ ਨੂੰ ਬਣਾਏ ਰੱਖਦੇ ਹੋਏ ਖੇਤਰ ਵਿੱਚ ਲੋਕਾਂ ਦਾ ਸਸ਼ਕਤੀਕਰਣ ਅਤੇ ਵਿਕਾਸ ਹੁੰਦਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਮੰਤਰਾਲੇ ਨੇ ਮਹਾਮਾਰੀ ਨਾਲ ਹੋਏ ਨੁਕਸਾਨ ਦੀ ਭਰਪਾਈ ਕਰਨ ਦੇ ਲਈ ਟੈਕਨੋਲੋਜੀ ਦਾ ਪੂਰਾ ਉਪਯੋਗ ਕਰਨ ਦੇ ਲਈ ਇੱਕ ਵਿਸਤ੍ਰਿਤ ਰਣਨੀਤੀ ਦੀ ਯੋਜਨਾ ਬਣਾਈ ਹੈ।

ਯੂਐੱਨਡਬਲਿਊਟੀਓ ਦੇ ਸਕੱਤਰ ਜਨਰਲ, ਜੋਰਾਬ ਪੋਲੋਲਿਕਾਸ਼ਵਿਲੀ ਨੇ ਆਪਣੇ ਵੀਡੀਓ ਸੰਦੇਸ਼ ਵਿੱਚ ਇਸ ਗੱਲ ‘ਤੇ ਚਾਨਣਾ ਪਾਇਆ ਕਿ ਟੂਰਿਜ਼ਮ ਸਾਡੇ ਸਮਾਜ ਨੂੰ ਮਹਾਮਾਰੀ ਦੇ ਪ੍ਰਭਾਵ ਤੋਂ ਉਭਰਣ ਵਿੱਚ ਮਦਦ ਕਰ ਸਕਦਾ ਹੈ ਅਤੇ ਇਹ ਉਨ੍ਹਾਂ ਲੋਕਾਂ ਨੂੰ ਆਸ਼ਾ ਦੀ ਕਿਰਣ ਪ੍ਰਦਾਨ ਕਰਦਾ ਹੈ ਜਿਨ੍ਹਾਂ ਨੂੰ ਇਸ ਦੀ ਸਭ ਤੋਂ ਵੱਧ ਜ਼ਰੂਰਤ ਹੈ। ਦੁਨੀਆ ਦੇ ਕਈ ਹਿੱਸਿਆਂ ਵਿੱਚ, ਟੂਰਿਜ਼ਮ ਹੌਲੀ-ਹੌਲੀ ਸ਼ੁਰੂ ਹੋ ਗਿਆ ਹੈ ਅਤੇ ਟੂਰਿਜ਼ਮ ਦੇ ਵਿਕਾਸ ਨਾਲ ਵੱਡੀਆਂ ਏਅਰਲਾਇੰਸ ਤੋਂ ਲੈ ਕੇ ਛੋਟੇ ਪਰਿਵਾਰਕ ਕਾਰੋਬਾਰ ਤੱਕ ਅਤੇ ਸਭ ਤੋਂ ਵੱਡੇ ਸ਼ਹਿਰਾਂ ਤੋਂ ਲੈ ਕੇ ਗਰੀਬ ਭਾਈਚਾਰਿਆਂ ਤੱਕ ਹਰ ਖੇਤਰ ਨੂੰ ਲਾਭ ਹੋਣਾ ਚਾਹੀਦਾ ਹੈ। ਇਸ ਦਾ ਇਹੀ ਮਤਲਬ ਹੈ ਕਿ ਅਸੀਂ ਕਿਸੇ ਨੂੰ ਪਿੱਛੇ ਨਹੀਂ ਛੱਡਾਂਗੇ। ਉਨ੍ਹਾਂ ਨੇ ਕਿਹਾ ਕਿ “ਭਵਿੱਖ ਵਿੱਚ ਅੱਗੇ ਵਧਣ ਦੇ ਲਈ, ਸਮਾਵੇਸ਼ੀ ਫੈਸਲੇ ਸਾਡੇ ਖੇਤਰ ਦੇ ਵਿਕਾਸ ਦੇ ਲਈ ਮਹੱਤਪੂਰਨ ਹੋਣਗੇ।”

ਟੂਰਿਜ਼ਮ ਸਕੱਤਰ, ਸ਼੍ਰੀ ਅਰਵਿੰਦ ਸਿੰਘ ਨੇ ਕਿਹਾ ਕਿ ਟੂਰਿਜ਼ਮ ਮੰਤਰਾਲਾ ਕੋਵਿਡ ਮਹਾਮਾਰੀ ਦੇ ਕਾਰਨ ਬਹੁਤ ਜ਼ਿਆਦਾ ਪ੍ਰਭਾਵਿਤ ਟੂਰਿਜ਼ਮ ਖੇਤਰ ਨੂੰ ਮੁੜ ਸੁਰਜੀਤ ਕਰਨ ਦੇ ਲਈ ਅਣਥੱਕ ਪ੍ਰਯਤਨ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ੇਸ਼ ਰੂਪ ਨਾਲ ਘਰੇਲੂ ਟੂਰਿਜ਼ਮ ਦੀ ਮੰਗ ਨੂੰ ਮੁੜ ਸੁਰਜੀਤ ਕਰਕੇ ਟੂਰਿਜ਼ਮ ਖੇਤਰ ਨੂੰ ਤੇਜ਼ੀ ਨਾਲ ਮੁੜ-ਸੁਰਜੀਤ ਕਰਨਾ ਸੰਭਵ ਹੈ। ਟੂਰਿਜ਼ਮ ਸਕੱਤਰ ਨੇ ਕਿਹਾ ਕਿ ਮੰਤਰਾਲਾ ਟੂਰਿਜ਼ਮ ਨੂੰ ਮੁੜ-ਸੁਰਜੀਤ ਕਰਨ ਅਤੇ ਸਹਿਯੋਗ ਦੇਣ ਦੇ ਲਈ ਸਮਾਧਾਨ ਕੱਢਣ ਦੇ ਲਈ ਰਾਜਾਂ ਅਤੇ ਟੂਰਿਜ਼ਮ ਉਦਯੋਗ ਦੇ ਹਿਤਧਾਰਕਾਂ ਦੇ ਨਾਲ ਨਿਯਮਿਤ ਗੱਲਬਾਤ ਕਰ ਰਿਹਾ ਹੈ।

ਫੈਡਰੇਸ਼ਨ ਆਵ੍ ਐਸੋਸੀਏਸ਼ਨ ਆਵ੍ ਇੰਡੀਅਨ ਟੂਰਿਜ਼ਮ ਐਂਡ ਹੌਸਪੀਟੇਲਿਟੀ ਦੀ ਪ੍ਰਤੀਨਿਧੀ ਸ਼੍ਰੀਮਤੀ ਜਯੋਤੀ ਮਯਾਲ, ਆਰਟੀਐੱਸਓਆਈ ਦੇ ਸੰਸਥਾਪਕ ਮੈਂਬਰ ਅਤੇ ਮਾਣਯੋਗ ਪ੍ਰਧਾਨ ਰਾਕੇਸ਼ ਮਾਥੁਰ ਅਤੇ ਯੂਐੱਨਈਪੀ ਇੰਡੀਆ ਪ੍ਰਮੁੱਖ ਸ਼੍ਰੀ ਅਤੁਲ ਬਗਈ ਨੇ ਵੀ ਇਸ ਮੌਕੇ ‘ਤੇ ਆਪਣੇ ਵਿਚਾਰ ਵਿਅਕਤ ਕਰਦੇ ਹੋਏ ਕਿਹਾ ਕਿ ਕਿਵੇਂ ਕੋਵਿਡ ਦੇ ਬਾਅਦ ਦੇ ਦ੍ਰਿਸ਼ ਵਿੱਚ ਟੂਰਿਜ਼ਮ ਖੇਤਰ ਨੂੰ ਮੁੜ-ਸੁਰਜੀਤ ਕੀਤਾ ਜਾਵੇ ਅਤੇ ਨਾਲ ਹੀ ਜ਼ਿੰਮੇਦਾਰ ਅਤੇ ਨਿਰੰਤਰ ਟੂਰਿਜ਼ਮ ਨੂੰ ਹੁਲਾਰਾ ਦਿੱਤਾ ਜਾਵੇ ਜੋ ਦੇਸ਼ ਦੇ ਹਰ ਵਿਅਕਤੀ ਨੂੰ ਲਾਭ ਪਹੁੰਚਾਉਂਦਾ ਹੈ।

*******

ਐੱਨਬੀ/ਓਏ/ਯੂਡੀ(Release ID: 1759080) Visitor Counter : 66