ਵਣਜ ਤੇ ਉਦਯੋਗ ਮੰਤਰਾਲਾ
ਭਾਰਤ ਅਤੇ ਆਸਟ੍ਰੇਲੀਆ ਨੂੰ ਸਪਲਾਈ ਚੇਨਾਂ ਦੀ ਲਚਕਤਾ ਵਧਾਉਣ ਅਤੇ ਹਿੰਦ -ਪ੍ਰਸ਼ਾਂਤ ਖੇਤਰ ਵਿੱਚ ਵਧੇਰੇ ਰੁਝੇਵੇਂ ਵਧਾਉਣ ਲਈ ਕੰਮ ਕਰਨਾ ਚਾਹੀਦਾ ਹੈ - ਸ਼੍ਰੀ ਪੀਯੂਸ਼ ਗੋਇਲ, ਵਣਜ ਅਤੇ ਉਦਯੋਗ, ਉਪਭੋਕਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ, ਕਪੜਾ ਮੰਤਰੀ
ਆਸਟ੍ਰੇਲੀਆ -ਇੰਡੀਆ ਬਿਜ਼ਨੈੱਸ ਚੈਂਪੀਅਨਜ਼ ਗਰੁੱਪ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋ ਗਈ ਹੈ ਕਿਉਂਕਿ ਇਹ ਭਾਰਤ ਅਤੇ ਆਸਟ੍ਰੇਲੀਆ ਦੇ ਨੀਤੀ ਨਿਰਮਾਤਾਵਾਂ ਦਰਮਿਆਨ ਵਧੇਰੇ ਰੁਝੇਵੇਂ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦਾ ਹੈ - ਸ਼੍ਰੀ ਪੀਯੂਸ਼ ਗੋਇਲ
Posted On:
27 SEP 2021 5:19PM by PIB Chandigarh
“ਆਸਟ੍ਰੇਲੀਆ-ਇੰਡੀਆ ਬਿਜ਼ਨੈੱਸ ਚੈਂਪੀਅਨਜ਼ ਗਰੁੱਪ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋ ਗਈ ਹੈ ਕਿਉਂਕਿ ਇਹ ਭਾਰਤ ਅਤੇ ਆਸਟ੍ਰੇਲੀਆ ਦੇ ਨੀਤੀ ਨਿਰਮਾਤਾਵਾਂ ਦਰਮਿਆਨ ਵਧੇਰੇ ਰੁਝੇਵਿਆਂ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦਾ ਹੈ, ਜਦੋਂ ਭਾਰਤ ਆਜ਼ਾਦੀ ਦੇ 75 ਸਾਲ ਪੂਰੇ ਕਰ ਰਿਹਾ ਹੈ ਜਿਸਨੂੰ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮੁਹਿੰਮ ਰਾਹੀਂ ਮਨਾਇਆ ਜਾ ਰਿਹਾ ਹੈ। ਦੋਵੇਂ ਦੇਸ਼ ਕੋਵਿਡ -19 ਸੰਕਟ ਤੋਂ ਸਥਾਈ ਰਿਕਵਰੀ ਲਈ ਇਕਜੁੱਟ ਹਨ ਅਤੇ ਪੁਨਰ ਨਿਰਮਾਣ ਲਈ ਗਤੀ ਨੂੰ ਰਫਤਾਰ ਦੇਣ ਦੇ ਨਾਲ ਨਾਲ ਐਕਸਪੋਰਟ ਸਮਰੱਥਾ ਨੂੰ ਵਧਾਉਣ ਤੇ ਧਿਆਨ ਕੇਂਦਰਤ ਕਰਦਿਆਂ ਅਰਥ ਵਿਵਸਥਾ ਦਾ ਪੁਨਰ ਨਿਰਮਾਣ ਵੀ ਜਰੂਰੀ ਹੈ।
ਜਿਵੇਂ ਕਿ ਸਰਕਾਰ ਨੇ ਭਾਰਤ ਨੂੰ ਸਪਲਾਈ ਚੇਨਜ਼ ਦੇ ਇੱਕ ਵਿਸ਼ਵ ਵਿਆਪੀ ਕੇਂਦਰ ਵਿੱਚ ਬਦਲਣ ਅਤੇ ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਨ ਦੀ ਯਾਤਰਾ ਸ਼ੁਰੂ ਕੀਤੀ ਹੈ, ਅਸੀਂ ਆਸਟ੍ਰੇਲੀਆ ਦੇ ਨਾਲ ਭਾਈਵਾਲੀ ਕਰਨਾ ਚਾਹੁੰਦੇ ਹਾਂ, ਜੋ ਕਿ ਗਲੋਬਲ ਵੈਲਯੂ ਚੇਨਜ਼ (ਜੀਵੀਸੀ) ਵਿੱਚ ਨਿਰਵਿਘਨ ਏਕੀਕਰਣ ਲਈ ਸਾਡੇ ਮੁੱਖ ਵਪਾਰਕ ਭਾਈਵਾਲਾਂ ਵਿੱਚੋਂ ਇੱਕ ਹੈ। ਉਨ੍ਹਾਂ ਕਿਹਾ ਕਿ ਸਾਡਾ ਧਿਆਨ ਵਿਸ਼ਾਲ ਉੱਦਮੀ ਪ੍ਰਤਿਭਾ ਦੀ ਪ੍ਰਭਾਵਸ਼ਾਲੀ ਵਰਤੋਂ ਨੂੰ ਯਕੀਨੀ ਬਣਾਉਣ, ਉੱਨਤ ਪ੍ਰਾਈਵੇਟ ਸੈਕਟਰ ਦੇ ਨਾਲ ਨਾਲ ਹੁਨਰਮੰਦ ਕਿਰਤ ਸਮੇਤ ਘਰੇਲੂ ਬਾਜ਼ਾਰ ਵਿਕਸਤ ਕਰਨ ਲਈ ਇੱਕ ਕੋਰਸ ਤਿਆਰ ਕਰਨਾ ਹੋਵੇਗਾ। ਸ਼੍ਰੀ ਪੀਯੂਸ਼ ਗੋਇਲ, ਭਾਰਤ ਸਰਕਾਰ ਦੇ ਮਾਣਯੋਗ ਵਣਜ ਤੇ ਉਦਯੋਗ, ਉਪਭੋਕਤਾ ਮਾਮਲੇ, ਖੁਰਾਕ ਤੇ ਜਨਤਕ ਵੰਡ, ਕਪੜਾ ਮੰਤਰੀ ਨੇ ਅੱਜ ਆਸਟ੍ਰੇਲੀਆ ਇੰਡੀਆ ਬਿਜ਼ਨੈੱਸ ਚੈਂਪੀਅਨਜ਼ ਦੀ ਉਦਘਾਟਨੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਸ ਗੱਲ ਦਾ ਜ਼ਿਕਰ ਕੀਤਾ ਕਿ ਮੁੱਖ ਟੀਚਾ ਅੰਤਰਰਾਸ਼ਟਰੀ ਸਪਲਾਈ ਲੜੀ ਨੂੰ ਮਜ਼ਬੂਤ ਕਰਨਾ ਅਤੇ ਵਰਤਮਾਨ ਵਿੱਚ ਅਨੁਕੂਲ ਭੂ -ਰਾਜਨੀਤਿਕ ਵਰਤਾਰੇ ਦਾ ਪੂਰੀ ਤਰ੍ਹਾਂ ਲਾਭ ਉਠਾਉਣਾ ਹੋਣਾ ਚਾਹੀਦਾ ਹੈ।
ਮੰਤਰੀ, ਜੋ ਆਸਟ੍ਰੇਲੀਆ-ਇੰਡੀਆ ਬਿਜ਼ਨੈੱਸ ਚੈਂਪੀਅਨਜ਼ ਗਰੁੱਪ ਦੀ ਸਾਂਝੇ ਤੌਰ ਤੇ ਪ੍ਰਧਾਨਗੀ ਕਰ ਰਹੇ ਹਨ, ਨੇ ਕਿਹਾ ਕਿ ਇਹ ਮੰਚ ਦੋਵਾਂ ਦੇਸ਼ਾਂ ਦੇ ਵਪਾਰਕ ਖੇਤਰ ਵੱਲੋਂ ਨਿਭਾਈ ਜਾ ਰਹੀ ਜੋਸ਼ੀਲੀ ਭੂਮਿਕਾ ਨੂੰ ਉਜਾਗਰ ਕਰਕੇ ਆਸਟ੍ਰੇਲੀਆ-ਇੰਡੀਆ ਸੀਈਓ ਫੋਰਮ ਦੇ ਏਜੰਡੇ ਦੇ ਸਮਰਥਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਭਰੋਸੇਯੋਗ ਭਾਈਵਾਲਾਂ ਵਜੋਂ ਕੰਮ ਕਰਦੇ ਹੋਇਆਂ ਭਾਰਤ ਅਤੇ ਆਸਟ੍ਰੇਲੀਆ ਨੂੰ ਸਪਲਾਈ ਚੇਨਾਂ ਦੀ ਲਚਕਤਾ ਵਧਾਉਣ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਵਧੇਰੇ ਰੁਝੇਵੇਂ ਵਧਾਉਣ ਲਈ ਕੰਮ ਕਰਨਾ ਚਾਹੀਦਾ ਹੈ।
ਸ੍ਰੀ ਗੋਇਲ ਨੇ ਇਸ ਗੱਲ ਦੀ ਸ਼ਲਾਘਾ ਕੀਤੀ ਕਿ ਕੋਵਿਡ -19 ਤੋਂ ਬਾਅਦ ਦੁਵੱਲੇ ਸਬੰਧ ਹੋਰ ਮਜ਼ਬੂਤ ਹੋਏ ਹਨ ਕਿਉਂਕਿ ਦੋਵਾਂ ਸਰਕਾਰਾਂ ਨੇ ਸਪਲਾਈ ਚੇਨਾਂ ਨੂੰ ਕਾਰਜਸ਼ੀਲ ਰੱਖਣ ਅਤੇ ਸੇਵਾਵਾਂ ਦੀ ਕਾਰਜਸ਼ੈਲੀ ਨੂੰ ਮੁੜ ਤੋਂ ਤੇਜ ਕਰਨ ਲਈ ਕੰਮ ਕੀਤਾ ਹੈ।
ਮੰਤਰੀ ਨੇ ਕਿਹਾ ਕਿ ਉਦਯੋਗਾਂ ਲਈ ਅਨੁਕੂਲ ਮਾਹੌਲ ਸਿਰਜਣ ਲਈ ਰਾਸ਼ਟਰੀ ਸਿੰਗਲ ਵਿੰਡੋ ਪ੍ਰਣਾਲੀ ਨੂੰ ਚਾਲੂ ਕਰਨ ਵਰਗੇ ਸੁਧਾਰ ਉਪਾਵਾਂ ਦੀ ਬਹੁਤਾਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਮੂਹ ਦੇ ਬਿਜ਼ਨੈੱਸ ਚੈਂਪੀਅਨ ਭਾਰਤ- ਆਸਟ੍ਰੇਲੀਆ ਦੇ ਮਜ਼ਬੂਤ ਸਬੰਧਾਂ ਨੂੰ ਵਧਾਉਣ, ਗੂੜੇ ਕਰਨ ਅਤੇ ਲਾਭ ਪਹੁੰਚਾਉਣ ਵਿੱਚ ਮੁੱਖ ਭੂਮਿਕਾ ਨਿਭਾਉਣਗੇ।
ਆਸਟ੍ਰੇਲੀਆ ਸਰਕਾਰ ਦੇ ਵਪਾਰ, ਸੈਰ -ਸਪਾਟਾ ਅਤੇ ਨਿਵੇਸ਼ ਮੰਤਰੀ ਮਾਨਯੋਗ ਡੈਨ ਟੇਹਨ ਨੇ ਕਿਹਾ, "ਆਸਟ੍ਰੇਲੀਆ-ਇੰਡੀਆ ਬਿਜ਼ਨੈੱਸ ਚੈਂਪੀਅਨਜ਼ ਗਰੁੱਪ ਦਾ ਮੁੱਖ ਉਦੇਸ਼ ਦੋਵਾਂ ਦੇਸ਼ਾਂ ਦਰਮਿਆਨ ਦੁਵੱਲੇ ਵਪਾਰ ਨੂੰ ਉਦਾਰ ਅਤੇ ਗੂੜਾ ਕਰਨਾ ਅਤੇ ਸਹਿਯੋਗੀ ਆਰਥਿਕ ਵਿਕਾਸ ਲਈ ਰਾਹ ਪੱਧਰਾ ਕਰਨਾ ਹੈ।" ਉਨ੍ਹਾਂ ਅੱਗੇ ਕਿਹਾ ਕਿ ਭਾਰਤ ਆਸਟ੍ਰੇਲੀਆ ਦੀ ਆਰਥਿਕ ਰਣਨੀਤੀ, ਖਾਸ ਕਰਕੇ ਵਪਾਰ ਅਤੇ ਨਿਵੇਸ਼ ਦੇ ਖੇਤਰਾਂ ਵਿੱਚ ਇੱਕ ਮਹੱਤਵਪੂਰਨ ਅਤੇ ਸੰਬੰਧਤ ਸਹਿਭਾਗੀ ਬਣ ਗਿਆ ਹੈ। ਭਾਰਤ- ਆਸਟ੍ਰੇਲੀਆ ਸਬੰਧ, ਲੋਕਾਂ ਤੋਂ ਲੋਕਾਂ ਨਾਲ ਸਬੰਧ, ਸਾਂਝੇ ਅਤੀਤ ਅਤੇ ਹੋਰ ਸਭਿਆਚਾਰਕ ਤੇ ਸਮਾਜਕ ਕਾਰਕਾਂ ਸਮੇਤ ਹੋਰ ਬਹੁਪੱਖੀ ਸਾਂਝਾਂ ਅਤੇ ਵਧੇਰੇ ਸਾਂਝੇਦਾਰੀ ਦੀਆਂ ਹੋਰ ਸੰਭਾਵਨਾਵਾਂ ਨੂੰ ਪੇਸ਼ ਕਰਦਿਆਂ ਹੋਰ ਮਜ਼ਬੂਤ ਹੁੰਦੇ ਜਾ ਰਹੇ ਹਨ।
ਸੈਸ਼ਨ ਨੂੰ ਸੰਬੋਧਨ ਕਰਦਿਆਂ, ਸੀਆਈਆਈ ਦੇ ਡਾਇਰੈਕਟਰ ਜਨਰਲ, ਸ਼੍ਰੀ ਚੰਦਰਜੀਤ ਬੈਨਰਜੀ ਨੇ ਪੁਸ਼ਟੀ ਕੀਤੀ ਕਿ ਸੀਆਈਆਈ ਭਾਰਤ ਅਤੇ ਆਸਟ੍ਰੇਲੀਆ ਦੇ ਵਪਾਰਕ ਰੁਝੇਵਿਆਂ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਖਣਨ, ਸਿੱਖਿਆ, ਰੱਖਿਆ, ਪੁਲਾੜ ਅਤੇ ਉੱਭਰ ਰਹੇ ਖੇਤਰਾਂ ਵਰਗੇ ਮਹੱਤਵਪੂਰਨ ਖੇਤਰਾਂ ਨੂੰ ਅੱਗੇ ਲਿਜਾਇਆ ਜਾ ਸਕਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੀਆਈਆਈ ਬਿਜ਼ਨਸ ਚੈਂਪੀਅਨਜ਼ ਸਮੂਹ ਦੀਆਂ ਪਹਿਲਕਦਮੀਆਂ ਦਾ ਕੰਪਲੀਮੈਂਟ ਅਤੇ ਸਪਲੀਮੈਂਟ ਹੋਵੇਗਾ।
ਮਿਸ ਜੈਨੀਫ਼ਰ ਵੈਸਟਕਾਟ ਏਓ ਸੀਈਓ, ਬੀਸੀਏ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਨੂੰ ਖੇਤਰੀ ਅਤੇ ਵਿਸ਼ਵ ਪੱਧਰੀ ਸੰਸਥਾਵਾਂ ਨੂੰ ਜਰੂਰੀ ਤੌਰ ਤੇ ਮਜ਼ਬੂਤ ਕਰਨਾ ਅਤੇ ਸੁਧਾਰਨਾ ਚਾਹੀਦਾ ਹੈ, ਇਸ ਲਈ ਉਹ ਸਾਡੇ ਨਾਗਰਿਕਾਂ ਲਈ ਪ੍ਰਦਾਨ ਕਰਦੇ ਹਨ। ਉਨ੍ਹਾਂ ਨੇ ਇਸ ਫੋਰਮ ਦੀ ਸ਼ਲਾਘਾ ਕੀਤੀ ਕਿਉਂਕਿ ਇਹ ਬਿਜ਼ਨੈੱਸ ਚੈਂਪੀਅਨਜ਼ ਨੂੰ ਕਾਰੋਬਾਰ ਦੇ ਗੰਭੀਰ ਮਾਮਲਿਆਂ ਵਿੱਚ ਆਸਟ੍ਰੇਲੀਆਈ ਅਤੇ ਭਾਰਤ ਸਰਕਾਰਾਂ ਦੇ ਉੱਚ ਪੱਧਰੀ ਸੰਬੰਧ ਨਾਲ ਸਿੱਧੇ ਤੌਰ 'ਤੇ ਸ਼ਾਮਲ ਹੋਣ ਦੇ ਮੁੱਲ ਪ੍ਰਸਤਾਵ ਦੀ ਪੇਸ਼ਕਸ਼ ਕਰਦਾ ਹੈ। ਮਿਸ ਵੇਸਟਾਕੋਟ ਨੇ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸਾਂਝੇ ਭਵਿੱਖ ਦੇ ਨਿਰਮਾਣ ਲਈ ਇੱਕ ਰੋਮਾਂਚਕ ਮੋੜ 'ਤੇ ਹਨ।
ਇਸ ਸੈਸ਼ਨ ਵਿੱਚ ਆਸਟ੍ਰੇਲੀਆ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਮਾਣਯੋਗ ਸ਼੍ਰੀ ਮਨਪ੍ਰੀਤ ਵੋਹਰਾ, ਭਾਰਤ ਵਿੱਚ ਆਸਟ੍ਰੇਲੀਆ ਦੇ ਹਾਈ ਕਮਿਸ਼ਨਰ ਮਾਨਯੋਗ ਸ਼੍ਰੀ ਬੈਰੀ ਓ 'ਫੈਰੇਲ ਏਓ, ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਦੇ ਐਮਡੀ ਅਤੇ ਸੀਈਓ ਡਾ: ਅਨੀਸ਼ ਸ਼ਾਹ, ਮਿਸ ਜੂਲੀ ਸ਼ਟਲਵਰਥ, ਸੀਈਓ, ਐਫਐਫਆਈ, ਸ਼੍ਰੀ ਰਾਕੇਸ਼ ਭਾਰਤੀ ਮਿੱਤਲ, ਵਾਈਸ ਚੇਅਰਮੈਨ, ਭਾਰਤੀ ਐਂਟਰਪ੍ਰਾਈਜਿਜ਼, ਸ਼੍ਰੀ ਮਾਈਕ ਕੈਨਨ-ਬਰੁਕਸ, ਸਹਿ-ਸੰਸਥਾਪਕ ਅਤੇ ਸਹਿ-ਸੀਈਓ, ਅਟਲੈਸਿਅਨ, ਸ਼੍ਰੀ ਨਿਤੀਸ਼ ਜੈਨ, ਪ੍ਰਧਾਨ, ਐਸਪੀ ਜੈਨ ਸਕੂਲ ਆਫ਼ ਗਲੋਬਲ ਮੈਨੇਜਮੈਂਟ, ਮਿਸ ਵੇਰੇਨਾ ਲਿਮ, ਏਸ਼ੀਆ ਦੇ ਮੈਕਕੁਰੀ ਗਰੁੱਪ ਦੀ ਸੀਈਓ, ਸ਼੍ਰੀ ਗਿਰੀਸ਼ ਰਾਮਚੰਦਰਨ, ਪ੍ਰਧਾਨ, ਟਾਟਾ ਕੰਸਲਟੈਂਸੀ ਸਰਵਿਸਿਜ਼ ਏਸ਼ੀਆ ਪੈਸੀਫਿਕ, ਪ੍ਰੋਫੈਸਰ ਡੰਕਨ ਮਾਸਕੇਲ, ਵਾਈਸ ਚਾਂਸਲਰ, ਮੈਲਬੌਰਨ ਯੂਨੀਵਰਸਿਟੀ ਸਮੇਤ ਹੋਰ ਉੱਘੇ ਪੈਨਲਿਸਟਾਂ ਦੀ ਸ਼ਮੂਲੀਅਤ ਵੀ ਵੇਖੀ ਗਈ।
ਆਸਟ੍ਰੇਲੀਆ ਇੰਡੀਆ ਬਿਜ਼ਨੈੱਸ ਚੈਂਪੀਅਨਜ਼ ਦੀ ਉਦਘਾਟਨੀ ਮੀਟਿੰਗ ਵਿੱਚ ਉਦਯੋਗ, ਬਹੁਪੱਖੀ ਸੰਸਥਾਵਾਂ, ਅਕਾਦਮਿਆ ਅਤੇ ਮੀਡੀਆ ਦੇ ਪ੍ਰਤੀਭਾਗੀ ਵੀ ਹੋਰਨਾਂ ਵਿੱਚ ਸ਼ਾਮਲ ਸਨ।
---------------------------
ਡੀਜੇਐਨ
(Release ID: 1758775)
Visitor Counter : 176