ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਲਾਂਚ ਕੀਤਾ


ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਇੱਕ ਅਸਾਨ ਨਿਰਵਿਘਨ ਔਨਲਾਈਨ ਪਲੈਟਫਾਰਮ ਤਿਆਰ ਕਰੇਗਾ, ਜੋ ਸਿਹਤ ਈਕੋਸਿਸਟਮ ਦੇ ਤਹਿਤ ਸਿਹਤ ਨਾਲ ਜੁੜੇ ਹੋਰ ਪੋਰਟਲ ਦੇ ਪਰਸਪਰ ਸੰਚਾਲਨ ਨੂੰ ਵੀ ਸਮਰੱਥ ਬਣਾਏਗਾ



ਜੇਏਐੱਮ (JAM) ਦੀ ਤਿੰਨ ਸੁਵਿਧਾਵਾਂ ਦਾ ਜ਼ਿਕਰ ਕਰਕੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, ਦੁਨੀਆ ਵਿੱਚ ਵਿੱਚ ਕਿਤੇ ਵੀ ਇੰਨੀ ਵੱਡਾ ਅਤੇ ਪਰਸਪਰ ਜੁੜਿਆ ਹੋਇਆ ਬੁਨਿਆਦੀ ਢਾਂਚਾ ਨਹੀਂ ਹੈ



"ਡਿਜੀਟਲ ਬੁਨਿਆਦੀ ਢਾਂਚਾ, ਰਾਸ਼ਨ ਤੋਂ ਪ੍ਰਸ਼ਾਸਨ ਤੱਕ; ਸਭ ਕੁਝ ਤੇਜ਼ੀ ਨਾਲ ਅਤੇ ਪਾਰਦਰਸ਼ੀ ਤਰੀਕੇ ਨਾਲ ਆਮ ਭਾਰਤੀ ਦੇ ਲਈ ਸੁਲਭ ਬਣਾ ਰਿਹਾ ਹੈ"



"ਟੈਲੀਮੈਡੀਸਿਨ ਦਾ ਵੀ ਅਭੂਤਪੂਰਵ ਵਿਸਤਾਰ ਹੋਇਆ ਹੈ"



"ਆਯੁਸ਼ਮਾਨ ਭਾਰਤ- ਪੀਐੱਮਜੇਏਵਾਈ ਨੇ ਗ਼ਰੀਬਾਂ ਦੀ ਇੱਕ ਬਹੁਤ ਵੱਡੀ ਚਿੰਤਾ ਦੂਰ ਕਰ ਦਿੱਤੀ ਹੈ; ਇਸ ਯੋਜਨਾ ਦੇ ਤਹਿਤ ਹੁਣ ਤੱਕ 2 ਕਰੋੜ ਤੋਂ ਜ਼ਿਆਦਾ ਦੇਸ਼ਵਾਸੀਆਂ ਨੇ ਮੁਫ਼ਤ ਇਲਾਜ ਦੀ ਸੁਵਿਧਾ ਦਾ ਲਾਭ ਉਠਾਇਆ ਹੈ, ਜਿਸ ਵਿੱਚ ਅੱਧੀ ਜਨਸੰਖਿਆ ਮਹਿਲਾਵਾਂ ਦੀ ਹੈ"



"ਆਯੁਸ਼ਮਾਨ ਭਾਰਤ - ਡਿਜੀਟਲ ਮਿਸ਼ਨ, ਹੁਣ ਦੇਸ਼ ਭਰ ਦੇ ਹਸਪਤਾਲਾਂ ਦੇ ਡਿਜੀਟਲ ਸਿਹਤ ਸਮਾਧਾਨਾਂ ਨੂੰ ਇੱਕ ਦੂਸਰੇ ਨਾਲ ਜੋੜੇਗਾ"



"ਸਰਕਾਰ ਦੁਆਰਾ ਲਿਆਂਦੇ ਗਏ ਸਿਹਤ ਦੇਖਭਾਲ਼ ਸਮਾਧਾਨ, ਦੇਸ਼ ਦੇ ਵਰਤਮਾਨ ਅਤੇ ਭਵਿੱਖ ਦੇ ਲਈ ਇੱਕ ਬੜਾ ਨਿਵੇਸ਼ ਹਨ"



"ਜਦ ਸਾਡੇ ਸਿਹਤ ਬੁਨਿਆਦੀ ਢਾਂ

Posted On: 27 SEP 2021 12:32PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਲਾਂਚ ਕੀਤਾ।

ਇਸ ਅਵਸਰ 'ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਹਤ ਸੁਵਿਧਾਵਾਂ ਨੂੰ ਮਜ਼ਬੂਤ ਕਰਨ ਦਾ ਪਿਛਲੇ ਸੱਤ ਸਾਲ ਤੋਂ ਜਾਰੀ ਅਭਿਯਾਨ, ਅੱਜ ਇੱਕ ਨਵੇਂ ਪੜਾਅ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਅੱਜ ਅਸੀਂ ਇੱਕ ਮਿਸ਼ਨ ਸ਼ੁਰੂ ਕਰ ਰਹੇ ਹਾਂ, ਜਿਸ ਵਿੱਚ ਭਾਰਤ ਦੀਆਂ ਸਿਹਤ ਸੁਵਿਧਾਵਾਂ ਵਿੱਚ ਕ੍ਰਾਂਤੀਕਾਰੀ ਬਦਲਾਅ ਲਿਆਉਣ ਦੀ ਸਮਰੱਥਾ ਹੈ।"

ਪ੍ਰਧਾਨ ਮੰਤਰੀ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ 130 ਕਰੋੜ ਆਧਾਰ ਸੰਖਿਆ, 118 ਕਰੋੜ ਮੋਬਾਈਲ ਗ੍ਰਾਹਕ, ਲਗਭਗ 80 ਕਰੋੜ ਇੰਟਰਨੈੱਟ ਯੂਜ਼ਰ, ਲਗਭਗ 43 ਕਰੋੜ ਜਨ ਧਨ ਬੈਂਕ ਖਾਤਾਧਾਰਕਾਂ ਦੇ ਨਾਲ, ਦੁਨੀਆ ਵਿੱਚ ਕਿਤੇ ਵੀ ਇੰਨਾ ਵੱਡਾ ਅਤੇ ਪਰਸਪਰ ਜੁੜਿਆ ਹੋਇਆ ਬੁਨਿਆਦੀ ਢਾਂਚਾ ਨਹੀਂ ਹੈ।

ਇਹ ਡਿਜੀਟਲ ਬੁਨਿਆਦੀ ਢਾਂਚਾ  ਰਾਸ਼ਨ ਤੋਂ  ਲੈ ਕੇ ਪ੍ਰਸ਼ਾਸਨ (ਰਾਸ਼ਨ ਤੋਂ ਪ੍ਰਸ਼ਾਸਨ ) ਤੱਕ; ਸਭ ਕੁਝ ਤੇਜ਼ੀ ਨਾਲ ਅਤੇ ਪਾਰਦਰਸ਼ੀ ਤਰੀਕੇ ਨਾਲ ਆਮ ਭਾਰਤੀ ਦੇ ਲਈ ਸੁਲਭ ਬਣਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, "ਅੱਜ ਪ੍ਰਸ਼ਾਸਨ ਸੁਧਾਰਾਂ ਦੇ ਲਈ ਜਿਸ ਪੈਮਾਨੇ 'ਤੇ ਟੈਕਨੋਲੋਜੀ ਦਾ ਉਪਯੋਗ ਕੀਤਾ ਜਾ ਰਿਹਾ ਹੈ, ਉਹ ਅਭੂਤਪੂਰਵ ਹੈ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਰੋਗਯ ਸੇਤੂ ਐਪ ਨਾਲ ਕੋਰੋਨਾ ਸੰਕ੍ਰਮਣ ਨੂੰ ਫੈਲਣ ਤੋਂ ਰੋਕਣ ਵਿੱਚ ਬਹੁਤ ਮਦਦ ਮਿਲੀ। ਉਨ੍ਹਾਂ ਨੇ ਕੋ-ਵਿਨ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਸਬਕੋ ਵੈਕਸੀਨ-ਮੁਫ਼ਤ ਵੈਕਸੀਨ ਅਭਿਯਾਨ ਦੇ ਤਹਿਤ ਭਾਰਤ ਵਿੱਚ ਅੱਜ ਤੱਕ ਵੈਕਸੀਨ ਦੀਆਂ ਲਗਭਗ 90 ਕਰੋੜ ਰਿਕਾਰਡ ਖੁਰਾਕਾਂ ਦਿੱਤੇ ਜਾਣ ਵਿੱਚ ਕੋ-ਵਿਨ ਦੀ ਬਹੁਤ ਬੜੀ ਭੂਮਿਕਾ ਹੈ।

ਸਿਹਤ ਖੇਤਰ ਵਿੱਚ ਟੈਕਨੋਲੋਜੀ ਦੇ ਉਪਯੋਗ ਦੇ ਵਿਸ਼ੇ 'ਤੇ ਅੱਗੇ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਕਾਲ ਵਿੱਚ ਟੈਲੀ-ਮੈਡੀਸਿਨ ਦਾ ਵੀ ਅਭੂਤਪੂਰਵ ਵਿਸਤਾਰ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਈ-ਸੰਜੀਵਨੀ ਦੇ ਜ਼ਰੀਏ ਦੂਰ ਬੈਠ ਕੇ ਲਗਭਗ 125 ਕਰੋੜ ਸਲਾਹ–ਮਸ਼ਵਰੇ ਕੀਤੇ ਗਏ ਹਨ। ਇਹ ਸੁਵਿਧਾ ਹਰ ਰੋਜ਼ ਦੇਸ਼ ਦੇ ਦੂਰ-ਦਰਾਜ ਖੇਤਰਾਂ ਵਿੱਚ ਰਹਿਣ ਵਾਲੇ ਹਜ਼ਾਰਾਂ ਦੇਸ਼ਵਾਸੀਆਂ ਨੂੰ ਘਰ ਬੈਠੇ ਹੀ ਸ਼ਹਿਰਾਂ ਦੇ ਬੜੇ ਹਸਪਤਾਲਾਂ ਦੇ ਡਾਕਟਰਾਂ ਨਾਲ ਜੋੜ ਰਹੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਯੁਸ਼ਮਾਨ ਭਾਰਤ - ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਨੇ ਗ਼ਰੀਬਾਂ ਦੀ ਇੱਕ ਬਹੁਤ ਬੜੀ ਚਿੰਤਾ ਦੂਰ ਕਰ ਦਿੱਤੀ ਹੈ। ਇਸ ਯੋਜਨਾ ਦੇ ਤਹਿਤ ਹੁਣ ਤੱਕ ਦੋ ਕਰੋੜ ਤੋਂ ਜ਼ਿਆਦਾ ਦੇਸ਼ਵਾਸੀਆਂ ਨੇ ਮੁਫ਼ਤ ਇਲਾਜ ਦੀ ਸੁਵਿਧਾ ਦਾ ਲਾਭ ਉਠਾਇਆ ਹੈ, ਜਿਸ ਵਿੱਚ ਅੱਧੀ ਜਨਸੰਖਿਆ ਮਹਿਲਾਵਾਂ ਦੀ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਬਿਮਾਰੀਆਂ ਉਹ ਸਭ ਤੋਂ ਬੜਾ ਕਾਰਨ ਹਨ ਜੋ ਲੋਕਾਂ ਨੂੰ ਗ਼ਰੀਬੀ ਦੇ ਕੁਚੱਕਰ ਵਿੱਚ ਫਸਾ ਦਿੰਦੀਆਂ ਹਨ ਅਤੇ ਇਸ ਵਿੱਚ ਪਰਿਵਾਰ ਦੀਆਂ ਮਹਿਲਾਵਾਂ ਨੂੰ ਸਭ ਤੋਂ ਜ਼ਿਆਦਾ ਪੀੜਾ ਭੋਗਣੀ ਪੈਂਦੀ ਹੈ ਕਿਉਂਕਿ ਉਹ ਹਮੇਸ਼ਾ ਸਿਹਤ ਦੇ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਦੀਆਂ ਹਨ। ਸ਼੍ਰੀ ਮੋਦੀ ਨੇ ਕਿਹਾ ਉਨ੍ਹਾਂ ਨੇ ਆਯੁਸ਼ਮਾਨ ਦੇ ਕੁਝ ਲਾਭਾਰਥੀਆਂ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਦੇ ਨਾਲ ਗੱਲਬਾਤ ਦੇ ਦੌਰਾਨ ਉਨ੍ਹਾਂ ਨੇ ਅਨੁਭਵ ਕੀਤਾ ਕਿ ਇਹ ਯੋਜਨਾ ਬਹੁਤ ਲਾਭਕਾਰੀ ਹੈ। ਉਨ੍ਹਾਂ ਨੇ ਕਿਹਾ, "ਇਹ ਸਿਹਤ ਦੇਖਭਾਲ਼ ਸਮਾਧਾਨ, ਦੇਸ਼ ਦੇ ਵਰਤਮਾਨ ਅਤੇ ਭਵਿੱਖ ਦੇ ਲਈ ਇੱਕ ਬਹੁਤ ਬੜਾ ਨਿਵੇਸ਼ ਹੈ।"

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਯੁਸ਼ਮਾਨ ਭਾਰਤ-ਡਿਜੀਟਲ ਮਿਸ਼ਨ, ਹੁਣ ਪੂਰੇ ਦੇਸ਼ ਭਰ ਦੇ ਹਸਪਤਾਲਾਂ ਦੇ ਡਿਜੀਟਲ ਸਿਹਤ ਸਮਾਧਨਾਂ ਨੂੰ ਇੱਕ-ਦੂਸਰੇ ਨਾਲ ਜੋੜੇਗਾ। ਇਸ ਮਿਸ਼ਨ ਨਾਲ ਨਾ ਕੇਵਲ ਹਸਪਤਾਲਾਂ ਦੀਆਂ ਪ੍ਰਕਿਰਿਆਵਾਂ ਸਰਲ ਹੋਣਗੀਆਂ, ਬਲਕਿ ਇਸ ਨਾਲ ਈਜ਼ ਆਵ੍ ਲਿਵਿੰਗ ਵੀ ਵਧੇਗੀ। ਇਸ ਦੇ ਤਹਿਤ ਹੁਣ ਦੇਸ਼ਵਾਸੀਆਂ ਨੂੰ ਇੱਕ ਡਿਜੀਟਲ ਹੈਲਥ ਆਈਡੀ ਮਿਲੇਗੀ ਅਤੇ ਹਰੇਕ ਨਾਗਰਿਕ ਦਾ ਸਿਹਤ ਰਿਕਾਰਡ ਡਿਜੀਟਲ ਰੂਪ ਵਿੱਚ ਸੁਰੱਖਿਅਤ ਰੱਖਿਆ ਜਾਵੇਗਾ।

ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਇੱਕ ਅਜਿਹੇ ਸਿਹਤ ਮਾਡਲ 'ਤੇ ਕੰਮ ਕਰ ਰਿਹਾ ਹੈ, ਜੋ ਸੰਪੂਰਨ ਵੀ ਹੈ ਅਤੇ ਸਮਾਵੇਸ਼ੀ ਵੀ ਹੈ। ਇਹ ਅਜਿਹਾ ਮਾਡਲ ਹੈ, ਜਿਸ ਵਿੱਚ ਬਿਮਾਰੀਆਂ ਨੂੰ ਰੋਕਣ 'ਤੇ ਜ਼ੋਰ ਦਿੱਤਾ ਜਾਵੇਗਾ; ਯਾਨੀ ਉਹ ਰੋਕਥਾਮ ਵਾਲੀ ਸੁਵਿਧਾ ਹੋਵੇ। ਇਸ ਤੋਂ ਇਲਾਵਾ ਬਿਮਾਰੀ ਦੀ ਸਥਿਤੀ ਵਿੱਚ ਇਲਾਜ ਸੁਲਭ ਹੋਵੇ, ਸਸਤਾ ਹੋਵੇ ਅਤੇ ਸਭ ਦੀ ਪਹੁੰਚ ਵਿੱਚ ਹੋਵੇ। ਉਨ੍ਹਾਂ ਨੇ ਸਿਹਤ ਸਿੱਖਿਆ ਦੇ ਖੇਤਰ ਵਿੱਚ ਅਭੂਤਪੂਰਵ ਸੁਧਾਰ ਦੀ ਚਰਚਾ ਕੀਤੀ ਅਤੇ ਕਿਹਾ ਕਿ ਪਿਛਲੇ ਸੱਤ-ਅੱਠ ਵਰ੍ਹਿਆਂ ਦੀ ਤੁਲਨਾ ਵਿੱਚ ਅੱਜ ਡਾਕਟਰਾਂ ਅਤੇ ਪੈਰਾ-ਮੈਡੀਕਲ ਦੀ ਸੰਖਿਆ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਆਲ ਇੰਡੀਆ ਇੰਸਟੀਟਿਊਟਸ ਆਵ੍ ਮੈਡੀਕਲ ਸਾਇੰਸਿਜ਼ ਅਤੇ ਆਧੁਨਿਕ ਸਿਹਤ ਸੰਸਥਾਨਾਂ ਦਾ ਇੱਕ ਬੜਾ ਨੈੱਟਵਰਕ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਹਰ ਤਿੰਨ ਲੋਕ ਸਭਾ ਹਲਕਿਆਂ ਵਿੱਚ ਮੈਡੀਕਲ ਕਾਲਜ ਬਣਾਉਣ 'ਤੇ ਕੰਮ ਚਲ ਰਿਹਾ ਹੈ। ਉਨ੍ਹਾਂ ਨੇ ਪਿੰਡਾਂ ਵਿੱਚ ਸਿਹਤ ਸੁਵਿਧਾਵਾਂ ਨੂੰ ਮਜ਼ਬੂਤ ਕਰਨ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਪਿੰਡਾਂ ਵਿੱਚ ਪ੍ਰਾਇਮਰੀ ਹੈਲਥ ਸੈਂਟਰਾਂ ਦੇ ਨੈੱਟਵਰਕ ਅਤੇ ਆਰੋਗਯ ਕੇਂਦਰਾਂ ਨੂੰ ਦਰੁਸਤ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ 80 ਹਜ਼ਾਰ ਤੋਂ ਜ਼ਿਆਦਾ ਅਜਿਹੇ ਕੇਂਦਰਾਂ ਨੂੰ ਚਾਲੂ ਕੀਤਾ ਜਾ ਚੁੱਕਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਜੋਗਵਸ ਅੱਜ ਦਾ ਇਹ ਪ੍ਰੋਗਰਾਮ ਵਿਸ਼ਵ ਟੂਰਿਜ਼ਮ ਦਿਵਸ 'ਤੇ ਆਯੋਜਿਤ ਹੋ ਰਿਹਾ ਹੈ ਅਤੇ ਸਿਹਤ ਦਾ ਟੂਰਿਜ਼ਮ ਦੇ ਨਾਲ ਬੜਾ ਗਹਿਰਾ ਨਾਤਾ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹਾ ਇਸ ਲਈ ਹੈ ਕਿ ਜਦੋਂ ਸਾਡੇ ਸਿਹਤ ਬੁਨਿਆਦੀ ਢਾਂਚੇ ਨੂੰ ਏਕੀਕ੍ਰਿਤ ਅਤੇ ਮਜ਼ਬੂਤ ਕੀਤਾ ਜਾਂਦਾ ਹੈ, ਤਾਂ ਇਸ ਨਾਲ ਟੂਰਿਜ਼ਮ ਖੇਤਰ ਵੀ ਵਿਕਸਿਤ ਹੁੰਦਾ ਹੈ।

 

 

 

 

 

 

 

 

 

 

 ****************

ਡੀਐੱਸ/ਏਕੇ



(Release ID: 1758735) Visitor Counter : 212