ਕਿਰਤ ਤੇ ਰੋਜ਼ਗਾਰ ਮੰਤਰਾਲਾ

ਸ਼੍ਰੀ ਭੁਪੇਂਦਰ ਯਾਦਵ ਨੇ 10 ਪਲੱਸ ਕਾਮਿਆਂ ਨੂੰ ਰੋਜ਼ਗਾਰ ਦੇਣ ਦੀ ਤਿਮਾਹੀ ਰੋਜ਼ਗਾਰ ਸਰਵੇ ਦੀ ਰਿਪੋਰਟ ਜਾਰੀ ਕੀਤੀ


ਕਿਉ ਈ ਐੱਸ ਦੇ ਪਹਿਲੇ ਦੌਰ ਤੋਂ ਪਹਿਲੇ 9 ਚੋਣਵੇਂ ਖੇਤਰਾਂ ਵਿੱਚ ਅੰਦਾਜ਼ਨ ਕੁੱਲ ਰੋਜ਼ਗਾਰ 3 ਕਰੋੜ 8 ਲੱਖ ਹੈ ਜੋ 2013—14 ਦੇ ਮੁਕਾਬਲੇ 29% ਦੀ ਵਾਧਾ ਦਰ ਹੈ


ਕਿਉ ਈ ਐੱਸ ਹੁਣ ਤੋਂ 9 ਚੁਣੇ ਗਏ ਗੈਰ ਖੇਤੀ ਖੇਤਰਾਂ ਦੇ ਸੰਗਠਿਤ ਅਤੇ ਗੈਰ ਸੰਗਠਿਤ ਹਿੱਸਿਆਂ ਵਿੱਚ ਰੋਜ਼ਗਾਰ ਤੇ ਸੰਬੰਧਿਤ ਅਦਾਰਿਆਂ ਵਿੱਚ ਅਕਸਰ (ਤਿਮਾਹੀ) ਅਪਡੇਟਸ ਮੁਹੱਈਆ ਕਰੇਗਾ


9 ਚੁਣੇ ਹੋਏ ਖੇਤਰਾਂ ਵਿੱਚ ਮੈਨੂਫੈਕਚਰਿੰਗ , ਨਿਰਮਾਣ , ਵਪਾਰ , ਆਵਾਜਾਈ , ਸਿੱਖਿਆ , ਸਿਹਤ , ਰਿਹਾਇਸ਼ ਅਤੇ ਰੈਸਟੋਰੈਂਟ , ਆਈ ਟੀ / ਬੀ ਪੀ ਓ ਅਤੇ ਵਿੱਤੀ ਸੇਵਾਵਾਂ ਹਨ ਜੋ ਜਿ਼ਆਦਾਤਰ ਕੁੱਲ ਰੋਜ਼ਗਾਰ ਦੇ ਖਾਤੇ ਤੋਂ ਆਉਂਦੇ ਹਨ

ਸਬੂਤ ਅਧਾਰਿਤ ਨੀਤੀ ਨਿਰਮਾਣ ਅਤੇ ਅੰਕੜਿਆਂ ਦੇ ਅਧਾਰ ਤੇ ਅਮਲ ਸਰਕਾਰ ਦਾ ਮੁੱਖ ਕੇਂਦਰ ਹੈ: ਸ਼੍ਰੀ ਭੁਪੇਂਦਰ ਯਾਦਵ

Posted On: 27 SEP 2021 2:23PM by PIB Chandigarh

ਕਿਰਤ ਅਤੇ ਰੋਜ਼ਗਾਰ ਮੰਤਰੀ ਸ਼੍ਰੀ ਭੁਪੇਂਦਰ ਯਾਦਵ ਨੇ ਅੱਜ ਕਿਰਤ ਬਿਊਰੋ ਦੁਆਰਾ ਸਰਬ ਭਾਰਤੀ ਤਿਮਾਹੀ ਸੰਸਥਾ ਅਧਾਰਿਤ ਰੋਜ਼ਗਾਰ ਸਰਵੇਅ (ਏ ਕਿਉ ਈ ਈ ਐੱਸ) ਦੇ (ਅਪ੍ਰੈਲ ਤੋਂ ਜੂਨ 2021) ਦੇ ਤਿਮਾਹੀ ਰੋਜ਼ਗਾਰ ਸਰਵੇਅ ਹਿੱਸੇ ਦੀ ਪਹਿਲੀ ਤਿਮਾਹੀ ਦੀ ਰਿਪੋਰਟ ਜਾਰੀ ਕੀਤੀ ਹੈ ।

https://ci6.googleusercontent.com/proxy/ayyG9CWldOa8KLPxI1J5d_WCkMLnzznXuSqUjMXbE6NtUkRdu1pYQjmh8fUVp4jvNJ5Fy_Yyx9Fh41u8najXq857-YqUTaM1ccSeB9AzZ1a-H9IGL_xJnZTukg=s0-d-e1-ft#https://static.pib.gov.in/WriteReadData/userfiles/image/image00163IW.jpg

ਏ ਕਿਉ ਈ ਈ ਐੱਸ ਕਿਰਤ ਬਿਊਰੋ ਦੁਆਰਾ 9 ਚੋਣਵੇਂ ਖੇਤਰਾਂ ਦੇ ਦੋਨਾਂ ਸੰਗਠਿਤ ਅਤੇ ਗੈਰ ਸੰਗਠਿਤ ਹਿੱਸਿਆਂ ਵਿੱਚ ਰੋਜ਼ਗਾਰ ਅਤੇ ਸੰਬੰਧਿਤ ਸੰਸਥਾਵਾਂ ਬਾਰੇ ਅਕਸਰ (ਤਿਮਾਹੀ) ਅਪਡੇਟਸ ਮੁਹੱਈਆ ਕਰਦਾ ਹੈ । ਇਹ ਸਾਰੇ ਖੇਤਰ ਕੁੱਲ ਮਿਲਾ ਕੇ ਗੈਰ ਖੇਤੀ ਸੰਸਥਾਵਾਂ ਵਿੱਚ ਜਿ਼ਆਦਾਤਰ ਕੁੱਲ ਰੋਜ਼ਗਾਰ ਦੇ ਖਾਤੇ ਤੋਂ ਆਉਂਦੇ ਹਨ । ਇਹ 9 ਚੋਣਵੇਂ ਖੇਤਰ ਹਨ ਮੈਨੂਫੈਕਚਰਿੰਗ , ਨਿਰਮਾਣ , ਵਪਾਰ , ਆਵਾਜਾਈ , ਸਿੱਖਿਆ , ਸਿਹਤ , ਰਿਹਾਇਸ਼ ਅਤੇ ਰੈਸਟੋਰੈਂਟ , ਆਈ ਟੀ / ਬੀ ਪੀ ਓ ਅਤੇ ਵਿੱਤੀ ਸੇਵਾਵਾਂ । ਇਸ ਈਵੈਂਟ ਨੂੰ ਸ਼੍ਰੀ ਰਾਮੇਸਵਰ ਤੇਲੀ, ਰਾਜ ਮੰਤਰੀ (ਐੱਲ ਤੇ ਈ) ਨੇ ਆਪਣੀ ਹਾਜ਼ਰੀ ਨਾਲ  ਸੁਸ਼ੋਭਿਤ ਕੀਤਾ । ਸ਼੍ਰੀ ਸੁਨੀਲ ਪਰਥਵਾਲ , ਸਕੱਤਰ ਐੱਲ ਤੇ ਈ ਸ਼੍ਰੀ ਡੀ ਪੀ ਐੱਸ ਨੇਗੀ , ਪ੍ਰਿੰਸੀਪਲ ਕਿਰਤ ਅਤੇ ਰੋਜ਼ਗਾਰ ਐਡਵਾਈਜ਼ਰ ਅਤੇ ਸ਼੍ਰੀ ਆਈ ਐੱਸ ਨੇਗੀ , ਡਾਇਰੈਕਟਰ ਜਨਰਲ ਕਿਰਤ ਬਿਊਰੋ , ਸਰਬ ਭਾਰਤੀ ਸਰਵੇ ਦੇ ਮਾਹਿਰ ਗਰੁੱਪ ਦੇ ਚੇਅਰਮੈਨ ਪ੍ਰੋਫੈਸਰ ਐੱਸ ਪੀ ਮੁਖਰਜੀ ਵੀ ਇਸ ਮੌਕੇ ਹਾਜ਼ਰ ਸਨ ।
ਨਤੀਜਿਆਂ ਦਾ ਐਲਾਨ ਕਰਦਿਆਂ ਸ਼੍ਰੀ ਯਾਦਵ ਨੇ ਕਿਹਾ ਕਿ 9 ਚੋਣਵੇਂ ਖੇਤਰਾਂ ਵਿੱਚ ਕਿਉ ਈ ਐੱਸ ਦੇ ਪਹਿਲੇ ਦੌਰ ਵਿੱਚ ਕਰੀਬ 3 ਕਰੋੜ 8 ਲੱਖ ਦੇ ਮੁਕਾਬਲੇ ਇਹਨਾਂ ਖੇਤਰਾਂ ਨੂੰ ਇਕੱਠੇ ਕੀਤਿਆਂ ਕੁੱਲ 2 ਕਰੋੜ 37 ਲੱਖ ਰੋਜ਼ਗਾਰ ਮਿਲਿਆ । ਇਹ (2013—14) 6ਵੇਂ ਆਰਥਿਕ ਜਨਗਣਨਾ ਵਿੱਚ ਦਰਜ ਕੀਤਾ ਗਿਆ , ਜੋ 29% ਦੀ ਵਾਧਾ ਦਰ ਦਿਖਾਉਂਦਾ ਹੈ ।

https://ci5.googleusercontent.com/proxy/SgFVCdCsz2U1COtBXvmjgYU47ZcfRwPQ0rRruLgpV9_UtPk5AVNQUm8p2iBceDvVakqrwxOH43hKxsyhhBLVa8sEdHn5L-sJBA3shiTCg34JjUCdV9wlEJfIbg=s0-d-e1-ft#https://static.pib.gov.in/WriteReadData/userfiles/image/image0027KWL.jpg

ਕੇਂਦਰੀ ਮੰਤਰੀ ਨੇ ਅੱਗੇ ਦੱਸਿਆ ,"9 ਚੋਣਵੇਂ ਖੇਤਰਾਂ ਵਿੱਚੋਂ ਅੰਦਾਜ਼ਨ ਕੁੱਲ ਉਤਪਾਦਨ ਵਿੱਚ ਮੈਨੂਫੈਕਚਰਿੰਗ ਤੋਂ ਕਰੀਬ 41% , ਇਸ ਤੋਂ ਬਾਅਦ ਸਿੱਖਿਆ ਤੋਂ 22% ਅਤੇ ਸਿਹਤ ਤੋਂ 8% ਆਉਂਦਾ ਹੈ । ਵਪਾਰ ਦੇ ਨਾਲ ਨਾਲ ਅਤੇ ਆਈ ਟੀ ਬੀ ਪੀ ਓ ਹਰੇਕ ਵਿੱਚ ਕੁੱਲ ਅੰਦਾਜ਼ਨ ਕਾਮਿਆਂ ਦੀ ਗਿਣਤੀ ਦਾ 7% ਹੁੰਦਾ ਹੈ" ।
ਸ਼੍ਰੀ ਯਾਦਵ ਨੇ ਕਿਹਾ ਕਿ ਕਿਰਤ ਦੇ ਸਾਰੇ ਪਹਿਲੂਆਂ ਬਾਰੇ ਡਾਟਾ ਬਹੁਤ ਮਹੱਤਵਪੂਰਨ ਹੈ ,"ਸਬੂਤ ਅਧਾਰਿਤ ਨੀਤੀ ਨਿਰਮਾਣ ਅਤੇ ਅੰਕੜਿਆਂ ਤੇ ਅਧਾਰਿਤ ਅਮਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦਾ ਮੁੱਖ ਕੇਂਦਰ ਹੈ" ਤੇ ਜੋ਼ਰ ਦਿੰਦਿਆਂ ਕਿਰਤ ਮੰਤਰੀ ਨੇ ਕਿਹਾ ਕਿ ਸ਼ੁੱਧਤਾ ਅਤੇ ਅਖੰਡਤਾ ਨਾਲ ਵਿਗਿਆਨਕ ਢੰਗ ਨਾਲ ਇਕੱਤਰ ਕੀਤਾ ਅਜਿਹਾ ਡਾਟਾ ਜਿਸ ਦੀ ਜਾਂਚ ਕੀਤੀ ਜਾ ਸਕਦੀ ਹੈ । ਪ੍ਰਾਪਤ ਕਰਨ ਵਾਲੇ ਟੀਚਿਆਂ ਅਤੇ ਸਰਕਾਰੀ ਪੋ੍ਰਗਰਾਮਾਂ ਅਤੇ ਸਕੀਮਾਂ ਦੀ ਅਖੀਰਲੇ ਆਦਮੀ ਤੱਕ ਸਪੁਰਦਗੀ ਲਈ ਕਾਫ਼ੀ ਲਾਹੇਵੰਦ ਹੋਵੇਗਾ । ਮਹਾਮਾਰੀ ਦੇ ਅਸਰ ਨਾਲ ਰੋਜ਼ਗਾਰ ਛਾਂਟੀ ਅਤੇ ਕਮੀ ਬਾਰੇ ਅੰਕੜਿਆਂ ਨੂੰ ਸਾਂਝੇ ਕਰਦਿਆਂ ਕਿਰਤ ਮੰਤਰੀ ਨੇ ਦੱਸਿਆ ਕਿ ਸੰਸਥਾਵਾਂ ਦੇ 27% ਵਿੱਚ ਅਸਰ ਸੱਪਸ਼ਟ ਸੀ , ਜਦਕਿ ਲਾਕਡਾਊਨ ਸਮੇਂ ਦੌਰਾਨ (ਮਾਰਚ 25 — ਜੂਨ 30, 2020) ਸਿਲਵਰ ਲਾਈਨ ਇਹ ਸੀ ਕਿ 81% ਕਾਮਿਆਂ ਨੇ ਪੂਰੀਆਂ ਉਜਰਤਾਂ ਪ੍ਰਾਪਤ ਕੀਤੀਆਂ ।
ਤਿਮਾਹੀ ਰੋਜ਼ਗਾਰ ਸਰਵੇ ਦੇ ਪਹਿਲੇ ਦੌਰ ਦੀਆਂ ਮੁੱਖ ਵਿਸ਼ੇਸ਼ਤਾਵਾਂ :—
1.   ਸਭ ਤੋਂ ਸ਼ਾਨਦਾਰ ਪ੍ਰਗਤੀ 152% ਆਈ ਟੀ / ਬੀ ਪੀ ਓ ਖੇਤਰ ਵਿੱਚ ਦਰਜ ਕੀਤੀ ਗਈ ਹੈ ਜਦਕਿ ਸਿਹਤ ਵਿੱਚ 77% ਵਾਧਾ ਦਰ , ਸਿੱਖਿਆ ਵਿੱਚ 39% , ਮੈਨੂਫੈਕਚਰਿੰਗ ਵਿੱਚ 22% , ਆਵਾਜਾਈ ਵਿੱਚ 68% ਅਤੇ ਨਿਰਮਾਣ ਵਿੱਚ 22% ਵਾਧਾ ਦਰ ਦਰਜ ਕੀਤੀ ਗਈ । ਹਾਲਾਂਕਿ ਵਪਾਰ ਵਿੱਚ ਰੋਜ਼ਗਾਰ 25% ਹੇਠਾਂ ਆਇਆ ਹੈ ਅਤੇ ਰਿਹਾਇਸ਼ ਤੇ ਰੈਸਟੋਰੈਂਟ ਵਿੱਚ ਇਹ ਕਮੀ 13% ਸੀ । ਵਿੱਤੀ ਸੇਵਾਵਾਂ ਵਿੱਚ ਰੋਜ਼ਗਾਰ ਦੀ ਵਾਧਾ ਦਰ 48% ਵੇਖੀ ਗਈ ਹੈ ।
2.   ਕਰੀਬ 90% ਸੰਸਥਾਵਾਂ ਵੱਲੋਂ 100 ਤੋਂ ਘੱਟ ਕਾਮਿਆਂ ਨਾਲ ਕੰਮ ਕਰਨ ਦਾ ਅੰਦਾਜ਼ਾ ਹੈ । ਇਸ ਦੇ ਮੁਕਾਬਲੇ ਈ ਸੀ ਦੌਰਾਨ ਇਹ ਅੰਕੜਾ 95% ਸੀ । ਕਰੀਬ 35% ਆਈ ਟੀ ਬੀ ਪੀ ਓ ਸੰਸਥਾਵਾਂ ਵਿੱਚ 100 ਤੋਂ ਘੱਟ ਕਾਮਿਆਂ ਨਾਲ ਕੰਮ ਕੀਤਾ ਗਿਆ । ਜਿਸ ਵਿੱਚ 13.8% , 500 ਜਾਂ ਵੱਧ ਕੰਮ ਤੇ ਲਾਏ ਕਾਮੇ ਵੀ ਸ਼ਾਮਲ ਹਨ । ਸਿਹਤ ਖੇਤਰ ਦੇ 18% ਸੰਸਥਾਵਾਂ ਵਿੱਚ 100 ਜਾਂ ਵੱਧ ਕਾਮੇ ਹਨ । ਕੁੱਲ ਮਿਲਾ ਕੇ ਮਹਿਲਾ ਕਾਮਿਆਂ ਦੀ ਹਿੱਸੇਦਾਰੀ 29% ਸੀ , ਜੋ 6ਵੇਂ ਈ ਸੀ ਦੌਰਾਨ ਦਰਜ ਕੀਤੀ 31% ਤੋਂ ਥੋੜੀ ਜਿਹੀ ਘੱਟ ਸੀ ।
3.   9 ਚੋਣਵੇਂ ਖੇਤਰਾਂ ਵਿੱਚ ਕੇਵਲ 2% ਕੈਜ਼ੂਅਲ ਕਾਮੇ ਸਨ । ਕਾਮਿਆਂ ਨਾਲ 88% ਰੈਗੂਲਰ ਕਾਮੇ ਕੰਮ ਬਲ ਵਿੱਚ ਸ਼ਾਮਲ ਹੋਣ ਦਾ ਅੰਦਾਜ਼ਾ ਹੈ ਪਰ ਨਿਰਮਾਣ ਖੇਤਰ ਵਿੱਚ 18% ਕਾਮੇ ਕੰਟਰੈਕਚੂਅਲ ਕਰਮਚਾਰੀ ਹਨ ਅਤੇ 13% ਕੈਜ਼ੂਅਲ ਵਰਕਰ ਹਨ ।
4.   ਕੇਵਲ 9 ਫੀਸਦ ਸੰਸਥਾਵਾਂ (ਘੱਟੋ ਘੱਟ 10 ਕਾਮਿਆਂ ਨਾਲ) ਕਿਸੇ ਵੀ ਅਥਾਰਟੀ ਜਾਂ ਕਿਸੇ ਐਕਟ ਅਧੀਨ ਪੰਜੀਕ੍ਰਿਤ ਨਹੀਂ ਸਨ  ਜਦਕਿ ਸਾਰੀਆਂ ਸੰਸਥਾਵਾਂ 26% ਕੰਪਨੀਜ਼ ਐਕਟ ਤਹਿਤ ਪੰਜੀਕ੍ਰਿਤ ਸਨ ਅਤੇ ਇਹਨਾਂ ਵਿੱਚੋਂ 71% ਆਈ ਟੀ/ਬੀ ਪੀ ਓ ਵਿੱਚ , 58% ਨਿਰਮਾਣ ਵਿੱਚ , 46% ਮੈਨੂਫੈਕਚਰਿੰਗ ਵਿੱਚ , 42% ਆਵਾਜਾਈ ਵਿੱਚ , 35% ਵਪਾਰ ਵਿੱਚ ਅਤੇ 28% ਵਿੱਤੀ ਸੇਵਾਵਾਂ ਵਿੱਚ ਪੰਜੀਕ੍ਰਿਤ ਸਨ ।
5.   ਕਰੀਬ ਸੰਸਥਾਵਾਂ ਦੇ 18% ਵਿੱਚ ਆਨ ਜੋਬ ਸਕਿੱਲ ਟਰੇਨਿੰਗ ਪ੍ਰੋਗਰਾਮਾਂ ਦੀ ਵਿਵਸਥਾ ਹੈ ।
ਏ ਕਿਉ ਈ ਈ ਐੱਸ ਤਹਿਤ ਦੋ ਹਿੱਸੇ ਹਨ , ਤਿਮਾਹੀ ਰੋਜ਼ਗਾਰ ਸਰਵੇ (ਕਿਉ ਈ ਐੱਸ) ਅਤੇ ਏਰੀਆ ਫਰੇਮ ਐਸਟੈਬਲਿਸ਼ਮੈਂਟ ਸਰਵੇ (ਏ ਐੱਫ ਈ ਐੱਸ) । ਕਿਉ ਈ ਐੱਸ ਨੇ ਹਰੇਕ ਸੂਬੇ / ਕੇਂਦਰ ਸ਼ਾਸਤ ਪ੍ਰਦੇਸ਼ ਦੇ ਅੰਦਰ 9 ਖੇਤਰਾਂ ਵਿੱਚੋਂ ਹਰੇਕ ਦੀ ਪ੍ਰਤੀਨਿਧਤਾ ਕਰਨ ਵਾਲੇ ਦੇ ਇੱਕ ਸੈਂਪਲ ਡਿਜ਼ਾਈਨ ਰਾਹੀਂ ਚੋਣਵੀਆਂ 12,000 ਸੰਸਥਾਵਾਂ ਵਿੱਚੋਂ ਸੰਬੰਧਿਤ ਡਾਟਾ ਇਕੱਠਾ ਕਰਨਾ ਸ਼ੁਰੂ ਕੀਤਾ ਹੈ । ਇਸ ਦੇ ਨਾਲ ਹੀ ਸੂਬੇ/ਕੇਂਦਰ ਸ਼ਾਸਤ ਪ੍ਰਦੇਸ਼ ਵਿੱਚੋਂ ਹਰੇਕ ਖੇਤਰ ਦੇ ਅੰਦਰ ਹਰੇਕ ਦੀ ਆਕਾਰ ਸ਼੍ਰੇਣੀ (ਕਾਮਿਆਂ ਦੀ ਗਿਣਤੀ ਦੀ ਰੇਂਜ) ਬਾਰੇ ਵੀ ਡਾਟਾ ਇਕੱਠਾ ਕੀਤਾ ਜਾ ਰਿਹਾ ਹੈ ।
ਏਰੀਆ ਫਰੇਮ ਐਸਟੈਬਲਿਸ਼ਮੈਂਟ ਸਰਵੇ (ਏ ਐੱਫ ਈ ਐੱਸ) ਇੱਕ ਸੈਂਪਲ ਸਰਵੇ ਦੁਆਰਾ (10 ਕਾਮਿਆਂ ਤੋਂ ਘੱਟ) ਗੈਰ ਸੰਗਠਿਤ ਹਿੱਸੇ ਨੂੰ ਕਵਰ ਕਰਦਾ ਹੈ । ਏ ਕਿਉ ਈ ਈ ਐੱਸ ਗੈਰ ਖੇਤੀ ਅਰਥਚਾਰੇ ਦੇ ਦੋਨਾਂ ਸੰਗਠਿਤ ਅਤੇ ਗੈਰ ਸੰਗਠਿਤ ਹਿੱਸਿਆਂ ਦੀ ਇਕੱਤਰ ਕੀਤੀ ਤਸਵੀਰ ਮੁਹੱਈਆ ਕਰੇਗਾ । ਕਿਉ ਈ ਐੱਸ ਦੇ ਪਹਿਲੇ ਦੌਰ ਦੀ ਹਵਾਲਾ ਤਰੀਕ 01 ਅਪ੍ਰੈਲ 2021 ਹੈ ਅਤੇ ਇਹ ਤਰੀਕ ਇੱਕ ਸੰਸਥਾ ਦੀਆਂ ਵੱਖ ਵੱਖ ਆਈਟਮਸ ਬਾਰੇ ਜਾਣਕਾਰੀ ਲਈ ਹੈ ।
"ਤਿਮਾਹੀ ਰੋਜ਼ਗਾਰ ਸਰਵੇ (ਅਪ੍ਰੈਲ — ਜੂਨ 2021)" ਦੇ ਪਹਿਲੇ ਦੌਰ ਦੇ ਨਤੀਜੇ ਖੇਤਰੀ ਰੋਜ਼ਗਾਰ ਅੰਦਾਜਿ਼ਆਂ ਦੇ ਅੰਦਾਜ਼ੇ ਲਈ ਅਪਨਾਏ ਜਾਣ ਵਾਲੇ ਸੈਂਪਲਿੰਗ ਡਿਜ਼ਾਈਨ , ਪਰਿਭਾਸ਼ਾਵਾਂ , ਧਾਰਨਾਂ ਬਾਰੇ ਜਾਨਣ ਲਈ ਬਹੁਤ ਮਹੱਤਵਪੂਰਨ ਹੈ । ਇਹ ਨੀਤੀ ਘਾੜਿਆਂ , ਕੇਂਦਰ / ਸੂਬਾ ਸਰਕਾਰਾਂ ਦੇ ਅਧਿਕਾਰੀਆਂ , ਖੋਜੀਆਂ ਅਤੇ ਹੋਰ ਭਾਗੀਦਾਰਾਂ ਲਈ ਇੱਕ ਲਾਭਦਾਇਕ ਡਾਟੇ ਦੀ ਸੇਵਾ ਕਰੇਗਾ ।

 

******************

 

ਜੀ ਕੇ



(Release ID: 1758729) Visitor Counter : 200