ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
azadi ka amrit mahotsav g20-india-2023

ਆਜ਼ਾਦੀ @75 : ਸਵੱਛ ਸਰਵੇਖਣ 2022 "ਲੋਕ ਪਹਿਲਾਂ" ਨੂੰ ਕੇਂਦਰਿਤ ਕਰਕੇ ਲਾਂਚ ਕੀਤਾ ਗਿਆ


ਵਿਸ਼ਵ ਦਾ ਸਭ ਤੋਂ ਵੱਡਾ ਸ਼ਹਿਰੀ ਸਫਾਈ ਸਰਵੇ ਦਾ 7ਵਾਂ ਸੰਸਕਰਣ ਸਫਾਈ ਕਾਮਿਆਂ ਦੀ ਭਲਾਈ ਤੇ ਕੇਂਦਰਿਤ ਹੈ

ਸ਼ਹਿਰ ਦੀ ਸਮੀਖਿਆ ਵਿੱਚ ਬਾਲਗ ਅਤੇ ਸੀਨੀਅਰ ਨਾਗਰਿਕਾਂ ਦੀਆਂ ਅਵਾਜ਼ਾਂ ਨਿਰਨਾਇਕ ਕਾਰਕ ਬਣਨਗੀਆਂ

Posted On: 27 SEP 2021 3:48PM by PIB Chandigarh

ਸ਼੍ਰੀ ਹਰਦੀਪ ਸਿੰਘ ਪੁਰੀ , ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ (ਐੱਮ  ਐੱਚ ਯੂ ਨੇ ਅੱਜ ਨਵੀਂ ਦਿੱਲੀ ਵਿੱਚ ਸਵੱਛ ਭਾਰਤ ਮਿਸ਼ਨ — ਸ਼ਹਿਰੀ (ਐੱਸ ਬੀ ਐੱਮ — ਯੂਦੁਆਰਾ ਕਰਵਾਏ ਜਾ ਰਹੇ ਵਿਸ਼ਵ ਦੇ ਸਭ ਤੋਂ ਵੱਡੇ ਸ਼ਹਿਰੀ ਸਫਾਈ ਸਰਵੇਸਵੱਛ ਸਰਵੇਖਣ ਦੇ ਲਗਾਤਾਰ ਸਤਵੇਂ ਸੰਸਕਰਣ ਨੂੰ ਲਾਂਚ ਕੀਤਾ  ਸਵੱਛ ਸਰਵੇਖਣ 2022 "ਲੋਕ ਪਹਿਲਾਂਦੀ ਚਾਲਕ ਫਿਲੋਸਫੀ ਨਾਲ ਡਿਜ਼ਾਈਨ ਕੀਤਾ ਗਿਆ ਹੈ ਅਤੇ ਪਹਿਲੀ ਕਤਾਰ ਦੇ ਸਫਾਈ ਕਰਮਚਾਰੀਆਂ ਦੀ ਰਿਸ਼ਟ ਪੁਸ਼ਟਤਾ ਸਮੁੱਚੀ ਭਲਾਈ ਲਈ ਸ਼ਹਿਰਾਂ ਦੀਆਂ ਪਹਿਲਕਦਮੀਆਂ ਲਈ ਬਣਾਇਆ ਗਿਆ ਹੈ  ਸਰਵੇ ਜੋ ਆਜ਼ਾਦੀ @75 ਭਾਵਨਾ ਦੀ ਚਾਸ਼ਨੀ ਨਾਲ ਲਬਰੇਜ਼ ਹੈ  ਬਾਲਗ ਵਿਅਕਤੀਆਂ ਅਤੇ ਸੀਨੀਅਰ ਸਿਟੀਜ਼ਨਾਂ ਦੀਆਂ ਆਵਾਜ਼ਾਂ ਨੂੰ ਤਰਜੀਹ ਵੀ ਦੇਵੇਗਾ ਅਤੇ ਸ਼ਹਿਰੀ ਇੰਡੀਆ ਦੀ ਸਫਾਈ ਨੂੰ ਕਾਇਮ ਕਰਨ ਲਈ ਉਹਨਾਂ ਦੀ ਭਾਗੀਦਾਰੀ ਨੂੰ ਮਜ਼ਬੂਰ ਕਰੇਗਾ ਮਹਾਮਾਰੀ ਦੀ ਅਚਾਨਕ ਸ਼ੁਰੂਆਤ ਨੇ ਜਨਤਕ ਸਿਹਤ , ਸਫਾਈ ਅਤੇ ਕੂੜਾ ਪ੍ਰਬੰਧਨ ਦੇ ਖੇਤਰਾਂ ਵਿੱਚ ਬੇਸ਼ੁਮਾਰ ਚੁਣੌਤੀਆਂ ਪੇਸ਼ ਕੀਤੀਆਂ ਹਨ  ਹਾਲਾਂਕਿ ਇਸ ਦੇ ਸਾਹਮਣੇ ਸਫਾਈ ਕਾਮਿਆਂ ਦੀ ਅਣਥੱਕ ਡਿਊਟੀ ਭਾਵਨਾ ਖੜੀ ਸੀ ਤੇ ਉਹਨਾਂ ਨੇ ਇਸ ਸਮੇਂ ਦੌਰਾਨ ਵੀ ਸ਼ਹਿਰੀ ਭਾਰਤ ਨੂੰ ਸੁਰੱਖਿਅਤ ਰੱਖਣ ਲਈ ਇਹ ਭਾਵਨਾ ਪ੍ਰਦਰਸਿ਼ਤ ਕੀਤੀ  ਦੇਸ਼ ਲਈ ਸਫਾਈ ਕਾਮਿਆਂ ਦੀ ਮੂਕ ਫੌਜ ਦੁਆਰਾ ਯੋਗਦਾਨ ਨੂੰ ਮਾਣਤਾ ਅਤੇ ਸਨਮਾਨ ਦੇਣ ਦੇ ਮੱਦੇਨਜ਼ਰ ਸਰਕਾਰ ਨੇ ਉਹਨਾਂ ਦੀ ਸੰਪੂਰਨ ਭਲਾਈ ਤੇ ਕੇਂਦਰਿਤ ਕਰਨ ਦੀ ਫਿਰ ਤੋਂ ਸਹੁੰ ਚੁੱਕੀ ਹੈ  ਐੱਸ ਐੱਸ 2022 ਵਿੱਚ ਵਿਸ਼ੇਸ਼ ਸੰਕੇਤ ਸ਼ਾਮਲ ਕੀਤੇ ਗਏ ਹਨ , ਜੋ ਸ਼ਹਿਰੀ ਭਾਰਤ ਦੇ ਸਫਾਈ ਸਫਰ ਵਿੱਚ ਇਹਨਾ ਮੋਹਰੀ ਸਿਪਾਹੀਆਂ ਲਈ ਰੋਜ਼ੀ ਰੋਟੀ ਮੌਕੇ ਅਤੇ ਕੰਮਕਾਜ ਦੀਆਂ ਹਾਲਤਾਂ ਨੂੰ ਸੁਧਾਰਨ ਲਈ ਸ਼ਹਿਰਾਂ ਦੇ ਚਾਲਕ ਹਨ । 
ਇਹ ਇੱਕ ਪ੍ਰਤੀਕ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਸ਼ਹਿਰੀ ਸਫਾਈ ਸਰਵੇਖਣ ਦਾ ਸੱਤਵਾਂ ਸੰਸਕਰਣ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਦੇ ਜਸ਼ਨਾਂ ਦੀ ਸ਼ੁਰੂਆਤ ਨਾਲ ਮੇਲ ਖਾਂਦਾ ਹੈ  ਆਜ਼ਾਦੀ @75 ਦੇ ਵਿਸ਼ੇ ਨਾਲ ਅਤੇ ਬਜ਼ੁਰਗਾਂ ਦੀ ਸਿਆਣਪ ਲਈ ਸ਼ਰਧਾਂਜਲੀ ਭੇਟ ਕਰਨ ਲਈ ਐੱਸ ਐੱਸ 2022 ਸੀਨੀਅਰ ਨਾਗਰਿਕ ਜੋ ਸਰਵੇ ਦਾ ਇੱਕ ਅਟੁੱਟ ਹਿੱਸਾ ਹਨ , ਤੋਂ ਫੀਡਬੈਕ ਲੈਣ ਦੇ ਉਦੇਸ਼ ਨਾਲ ਕੀਤਾ ਜਾ ਰਿਹਾ ਹੈ  ਆਵਾਜ਼ਾਂ ਦੀ ਭਿੰਨਤਾ ਨੂੰ ਯਕੀਨੀ ਬਣਾਉਣ ਲਈ ਐੱਸ ਐੱਸ 2022 ਨੌਜਵਾਨ ਬਾਲਗਾਂ ਕੋਲ ਵੀ ਪਹੁੰਚੇਗਾ ਜੋ ਦੇਸ਼ ਦੇ ਸਵੱਛਤਾ ਮੁਹਿੰਮ ਦੇ ਭਵਿੱਖਤ ਨੇਤਾ ਹਨ  ਇਸ ਤੋਂ ਇਲਾਵਾ ਸਰਵੇ ਭਾਰਤ ਦੀ ਪੁਰਾਤਨ ਵਿਰਾਸਤ ਅਤੇ ਸੱਭਿਆਚਾਰ ਨੂੰ ਸੁਰੱਖਿਅਤ ਕਰਨ ਲਈ ਵਿਰਾਸਤੀ ਸਪਾਟਸ ਅਤੇ ਸ਼ਹਿਰੀ ਭਾਰਤ ਦੇ ਸਮਾਰਕਾਂ ਨੂੰ ਸਾਫ ਕਰਨ ਲਈ ਨਾਗਰਿਕਾਂ ਨੂੰ ਮਲਕੀਅਤ ਅਤੇ ਪਹਿਲਕਦਮੀ ਦੇ ਕੇ ਰੱਖਿਆ ਲਈ ਤਿਆਰ ਕੀਤਾ ਗਿਆ ਹੈ 
ਇਸ ਲਾਂਚ ਦੇ ਨਾਲ ਐੱਮ  ਐੱਚ ਯੂ  ਨੇ "ਆਜ਼ਾਦੀ ਕਾ ਅੰਮ੍ਰਿਤ ਮਹੋਤਸਵਦੇ ਹਫਤਾਭਰ ਚੱਲਣ ਵਾਲੇ ਜਸ਼ਨਾਂ ਨੂੰ ਵੀ ਸ਼ੁਰੂ ਕੀਤਾ ਹੈ  “ਲੋਕ ਪਹਿਲਾਂ” ਦੇ ਵਿਸ਼ੇ ਨੂੰ ਜਾਰੀ ਰੱਖਦਿਆਂ ਐੱਸ ਬੀ ਐੱਮ / ਯੂ “ਜਨ ਭਾਗੀਦਾਰੀ ਦੇ ਵਿਸ਼ੇ ਅਧੀਨ ਨਾਗਰਿਕ ਕੇਂਦਰਿਤ ਗਤੀਵਿਧੀਆਂ ਦੀ ਲੜੀ ਆਯੋਜਿਤ ਕਰੇਗਾ  ਇਸ ਹਫ਼ਤੇ ਦੌਰਾਨ ਸ਼ਹਿਰੀ ਭਾਰਤ ਦੇ ਨਾਗਰਿਕ ਸਫਾਈ ਦੇ ਕੰਮ ਲਈ ਆਪਣੀ ਵਚਨਬੱਧਤਾ ਨੂੰ ਫਿਰ ਤੋਂ ਨਵਿਆਉਣ ਲਈ ਕਈ ਕੇਂਦਰਿਤ ਮੁਹਿੰਮਾਂ ਵਿੱਚ ਹਿੱਸਾ ਲੈਣਗੇ  ਅਭਿਆਨ ਜਿਵੇਂ “ਕਚਰਾ ਅਲੱਗ ਕਰੋ” ਦਾ ਮਕਸਦ ਸਰੋਤ ਨੂੰ ਅਲੱਗ ਅਲੱਗ ਕਰਨ ਦੇ ਅਭਿਆਸ ਤੇ ਫਿਰ ਤੋਂ ਜ਼ੋਰ ਦੇਣਾ ਹੈ , ਜੋ ਪ੍ਰਭਾਵਸ਼ਾਲੀ ਕੂੜਾ ਪ੍ਰਬੰਧਨ ਦਾ ਅਧਾਰ ਹੈ  ਇਸ ਦੇ ਨਾਲ ਹੀ , "ਵੇਸਟ ਟੂ ਵੈਲਥਨਾਗਰਿਕ ਚਾਲਕ ਪ੍ਰਦਰਸ਼ਨੀਆਂ ਵਿੱਚ ਸ਼ਹਿਰਾਂ ਵਿੱਚ ਆਯੋਜਿਤ ਕੀਤੀਆਂ ਜਾਣਗੀਆਂ  ਇਸ ਹਫ਼ਤੇ ਵਿੱਚ ਸ਼ਹਿਰੀ ਸਥਾਨਕ ਇਕਾਈਆਂ ਅਤੇ ਭਾਈਚਾਰਿਆਂ ਦੁਆਰਾ ਨਾਗਰਿਕ ਆਗੂਆਂ , ਵੇਸਟ ਉੱਦਮੀਆਂ , ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨਾਂ , ਗੈਰ ਸਰਕਾਰੀ ਸੰਸਥਾਵਾਂ ਨੂੰ ਆਪਣੇ ਆਲੇਦੁਆਲੇ ਸਵੱਛਤਾ ਮੁਹਿੰਮ ਚਲਾਉਣ ਲਈ ਪਛਾਣ ਕਰਕੇ ਸਨਮਾਨਿਤ ਕੀਤਾ ਜਾਵੇਗਾ  ਸਫਾਈ ਕਰਮਚਾਰੀਆਂ ਦੇ ਹੌਂਸਲੇ ਨੂੰ ਸਲਾਮ ਕਰਨ ਲਈ ਵਿਸ਼ੇਸ਼ ਸਮਾਗਮ ਆਯੋਜਿਤ ਕੀਤੇ ਜਾਣਗੇ , ਜੋ ਕੋਵਿਡ 19 ਖਿਲਾਫ ਯਤਨਾਂ ਲਈ ਮੋਹਰੀ ਰਹੇ ਹਨ  ਮਿਸ਼ਨ ਸੇਵਾਵਾਂ ਅਤੇ ਜਨਤਕ ਸਫਾਈ ਬੁਨਿਆਦੀ ਢਾਂਚੇ ਦੀ ਗੁਣਵਤਾ ਵਿੱਚ ਸੁਧਾਰ ਕਰਨ ਲਈ ਨਾਗਕਿਰਾਂ ਨੂੰ ਲਗਾਤਾਰ ਸ਼ਾਮਲ ਕਰਨ ਲਈ ਵੀ ਵਚਨਬੱਧ ਹੈ  ਅਖੀਰ ਵਿੱਚ , ਸਾਰਵਜਨਿਕ ਸ਼ੌਚਾਲਿਆ ਸਫਾਈ ਜਨ ਭਾਗੀਦਾਰੀ ਉਤਸਵ ਭਵਿੱਖ ਵਿੱਚ ਪ੍ਰਕਿਰਿਆ ਲਈ ਨਾਗਰਿਕਾਂ ਤੋਂ ਫੀਡਬੈਕ ਲੈਣ ਲਈ ਅਤੇ ਭਾਈਚਾਰੇ ਤੇ ਜਨਤਕ ਸੌਚਾਲਿਆ ਦੀ ਗੁਣਵਤਾ ਦੀ ਸਮੀਖਿਆ ਕਰਨ ਲਈ ਵੀ ਸਨਮਾਨਿਆ ਜਾਵੇਗਾ 
73 ਸ਼ਹਿਰਾਂ ਵਿੱਚ ਸਫਾਈ ਮਾਪਦੰਡਾਂ ਤੇ ਸ਼ਹਿਰਾਂ ਦੀ ਰੈਕਿੰਗ ਕਰਨ ਲਈ ਐੱਮ  ਐੱਸ ਯੁ  ਦੁਆਰਾ 2016 ਵਿੱਚ ਸ਼ੁਰੂ ਕੀਤਾ ਸਵੱਛ ਸਰਵੇਖਣ ਅੱਜ ਵਿਸ਼ਵ ਦਾ ਸਭ ਤੋਂ ਵੱਡਾ ਸ਼ਹਿਰੀ ਸਰਵੇਖਣ ਜਿਸ ਵਿੱਚ 4,000 ਯੂ ਐੱਲ ਬੀ ਜ਼ ਕਵਰ ਹੁੰਦੇ ਹਨ , ਬਣ ਗਿਆ ਹੈ  ਪਿਛਲੇ ਕੁਝ ਸਾਲਾਂ ਵਿੱਚ ਸਰਵੇਖਣ ਦਾ ਢਾਂਚਾ ਤਿਆਰ ਕੀਤਾ ਗਿਆ ਤੇ ਅੱਜ ਇਹ ਪ੍ਰਬੰਧਨ ਦਾ ਇੱਕ ਵਿਲੱਖਣ ਟੂਲ ਬਣ ਗਿਆ ਹੈ , ਜੋ ਜ਼ਮੀਨੀ ਪੱਧਰ ਤੇ ਸਫਾਈ ਨਤੀਜਿਆਂ ਨੂੰ ਪ੍ਰਾਪਤ ਕਰਨ ਲਈ ਗਤੀ ਦਿੰਦਾ ਹੈ  ਇਹ ਤੱਥ ਕਿ ਸਰਵੇ ਐੱਸ ਐੱਸ 2021 ਦਾ ਪਿਛਲਾ ਸੰਸਕਰਣ ਮਹਾਮਾਰੀ ਦੁਆਰਾ ਜ਼ਮੀਨ ਤੇ ਪੇਸ਼ ਕੀਤੀਆਂ ਗਈਆਂ ਚੁਣੌਤੀਆਂ ਦੇ ਬਾਵਜੂਦ ਰਿਕਾਰਡ ਸਮੇਂ ਵਿੱਚ ਕੀਤਾ ਗਿਆ ਸੀ ਅਤੇ 5 ਕਰੋੜ ਨਾਗਰਿਕਾਂ ਤੋਂ ਫੀਡਬੈਕ ਪ੍ਰਾਪਤ ਕਰਕੇ ਇੱਕ ਵਾਰ ਫੇਰ 'ਸੰਪੂਰਨ ਸਵੱਛਤਾਦੇ ਟੀਚੇ ਲਈ ਨਾਗਕਿਰਾਂ ਦੀ ਮਾਲਕੀ ਦੀ ਗਵਾਹੀ ਹੈ  ਸ਼ਹਿਰ ਹੁਣ ਉਸ ਦੇ ਨਤੀਜਿਆਂ ਨੂੰ ਬੜੀ ਬੇਸਬਰੀ ਨਾਲ ਉਡੀਕ ਰਹੇ ਹਨ  , ਜਿਹਨਾਂ ਦਾ ਜਲਦੀ ਹੀ ਮੰਤਰਾਲਾ ਐਲਾਨ ਕਰੇਗਾ 
ਇਸ ਸਾਲ ਦਾ ਸਰਵੇਖਣ 15 ਕੇ ਅਤੇ 15—25 ਕੇ ਵਿਚਾਲੇ , ਤਹਿਤ 2 ਵਸੋ ਸ਼੍ਰੇਣੀਆਂ ਨੂੰ ਪੇਸ਼ ਕਰਦਿਆਂ ਛੋਟੇ ਸ਼ਹਿਰਾਂ ਲਈ ਇੱਕ ਬਰਾਬਰ ਖੇਡ ਪੱਧਰ ਨੂੰ ਕਾਇਮ ਕਰਨ ਲਈ ਵਚਨਬੱਧ ਹੈ  ਸਰਵੇਖਣ ਦੇ ਫੁੱਟਪ੍ਰਿੰਟ ਨੂੰ ਹੋਰ ਵਧਾਉਣ ਲਈ ਪਹਿਲੀਵਾਰ ਜਿ਼ਲਿ੍ਆਂ ਦੀਆਂ ਰੈਕਿੰਗ ਪੇਸ਼ ਕੀਤੀਆਂ ਗਈਆਂ ਹਨ  ਸਰਵੇਖਣ ਦਾ ਦਾਇਰਾ ਹੁਣ ਨਮੂਨੇ ਲੈਣ ਲਈ 100 ਵਾਰਡਾਂ ਨੂੰ ਕਵਰ ਕਰਨ ਤੱਕ ਵਧਾ  ਦਿੱਤਾ ਗਿਆ ਹੈ ਜਦਕਿ ਪਿਛਲੇ ਸਾਲਾਂ ਵਿੱਚ ਇਹ 40% ਸੀ  ਇਸ ਉਤਸ਼ਾਹੀ ਅਭਿਆਸ ਨੂੰ ਨਿਰਵਿਘਨ ਢੰਗ ਨਾਲ ਨੇਪਰੇ ਚਾੜ੍ਹਨ ਲਈ ਐੱਸ ਐੱਸ 2022 ਪਿਛਲੇ ਸਾਲ ਜ਼ਮੀਨੀ ਪੱਧਰ ਤੇ ਤਾਇਨਾਤ ਮੁਲਾਂਕਣਕਾਰਾਂ ਦੀ ਗਿਣਤੀ ਦੁੱਗਣੀ ਤੋਂ ਵੀ ਜਿ਼ਆਦਾ ਦੇਖਣ ਨੂੰ ਮਿਲੇਗੀ  ਮਾਣਯੋਗ ਪ੍ਰਧਾਨ ਮੰਤਰੀ ਦੀ ਡਿਜ਼ੀਟਲ ਇੰਡੀਆ ਦੀ ਦ੍ਰਿਸ਼ਟੀ ਦੇ ਮੱਦੇਨਜ਼ਰ ਸਰਵੇਖਣ ਦਾ ਅਗਲਾ ਸੰਸਕਰਣ ਸੁਧਾਰੀ ਟੈਕਨੌਲੋਜੀ ਦਖ਼ਲਾਂ ਨਾਲ ਕੀਤਾ ਜਾਵੇਗਾ , ਜਿਵੇਂ ਦਸਤਾਵੇਜ਼ਾਂ ਦੀ ਡਿਜੀਟਲ ਟਰੈਕਿੰਗ , ਸਫਾਈ ਦੀ ਜੀਓ ਟੈਗਿੰਗ ਅਤੇ ਵਧੇਰੇ ਬੇਹਤਰ ਕਾਰਜ ਕੁਸ਼ਲਤਾ ਦੀ ਸਹੂਲਤ ਲਈ ਰਹਿੰਦ ਖੂੰਹਦ ਪ੍ਰਬੰਧਨ ਅਤੇ ਕਿਉ ਆਰ ਕੋਡ ਅਧਾਰਿਤ ਨਾਲ  ਵਧੇਰੇ ਲੋਕਾਂ ਤੱਕ ਪਹੁੰਚ ਲਈ ਨਾਗਕਿਰਾਂ ਦੀ ਫੀਡਬੈਕ ਇਹਨਾਂ ਬਹੁਪੱਖੀ ਪਹਿਲਕਦਮੀਆਂ ਰਾਹੀਂ ਐੱਸ ਐੱਸ 2022 ਢਾਂਚਾ ਵੱਧ ਤੋਂ ਵੱਧ ਰਿਸੋਰਚ ਰਿਕਵਰੀ ਰਾਹੀਂ ਮਿਸ਼ਨ ਨੂੰ ਇੱਕ ਸਰਕੂਲਰ ਅਰਥ ਵਿਵਸਥਾ ਪਹੁੰਚ ਵੱਲ ਲੈ ਜਾਵੇਗਾ 
ਇਸ ਮੌਕੇ ਤੇ ਬੋਲਦਿਆਂ ਸ਼੍ਰੀ ਪੁਰੀ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਦੇਸ਼ ਦਾ ਇੱਕ ਮਹੱਤਵਪੂਰਨ ਅਤੇ ਪਰਿਵਰਤਨਸ਼ੀਲ ਪ੍ਰੋਗਰਾਮ ਹੈ , ਜਿਸਨੇ ਜ਼ਮੀਨੀ ਪੱਧਰ ਤੇ ਭਾਗੀਦਾਰਾਂ ਦੀ ਸ਼ਮੂਲੀਅਤ ਕਾਰਨ ਸਫਲਤਾ ਹਾਸਲ ਕੀਤੀ ਹੈ  ਉਹਨਾਂ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਮਹਾਤਮਾ ਗਾਂਧੀ ਦੇ ਦ੍ਰਿਸ਼ਟੀਕੋਣ ਨੂੰ ਹਕੀਕਤ ਵਿੱਚ ਅੱਗੇ ਤੋਂ ਅੱਗੇ ਲਿਜਾ ਕੇ ਇਸ ਨੂੰ ਲੋਕ ਲਹਿਰ ਬਣਾਉਣ ਵਿੱਚ ਉਤਪ੍ਰੇਰਕ ਹਨ  ਮੰਤਰੀ ਨੇ ਕਿਹਾ ਕਿ ਇਸ ਸਫਲਤਾ ਦਾ ਰਾਹ ਸੌਖਾ ਨਹੀਂ ਹੈ ਪਰ ਅੱਜ ਅਸੀਂ ਕੇਵਲ  ਡੀ ਐੱਫ ਦੀ ਹੀ ਪ੍ਰਾਪਤੀ ਨਹੀਂ ਕੀਤੀ ਬਲਕਿ ਠੋਸ ਰਹਿੰਦ ਖੂਹੰਦ ਵਿੱਚ ਵੀ ਸਫਲ ਰਹੇ ਹਾਂ  ਕਰੋੜਾਂ ਭਾਰਤੀ ਨਾਗਰਿਕ ਅੰਦੋਲਨ ਨਾਲ ਜੁੜੇ ਹੋਏ ਹਨ ਅਤੇ ਇਹ ਦਿਨ  ਦਿਨ ਤਾਕਤਵਰ ਹੋ ਰਿਹਾ ਹੈ  ਮੰਤਰੀ ਨੇ ਕਿ ਸਵੱਛ ਭਾਰਤ ਮਿਸ਼ਨ— 2.0 ਅਤੇ ਅਮਰੁਤ 2.0 ਮਾਣਯੋਗ ਪ੍ਰਧਾਨ ਮੰਤਰੀ ਦੁਆਰਾ 01 ਅਕਤੂਬਰ ਨੂੰ ਲਾਂਚ ਕੀਤੇ ਜਾਣਗੇ  ਉਹਨਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਐੱਸ ਬੀ ਐੱਮ 2.0 ਤੋਂ ਬਾਅਦ ਸਾਡੇ ਸ਼ਹਿਰ ਵਿਸ਼ਵ ਵਿੱਚ ਸਭ ਤੋਂ ਵਧੀਆ ਰੈਂਕ ਦੇ ਹੋਣਗੇ ਐੱਮ  ਐੱਸ , ਐੱਮ  ਐੱਚ ਯੂ  ਸ਼੍ਰੀ ਕੌਸ਼ਲ ਕਿਸ਼ੋਰ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਨੂੰ ਲੋਕਾਂ ਦਾ ਸਮਰਥਨ ਮਿਲਿਆ ਹੈ ਅਤੇ ਲੋਕਾਂ ਵਿੱਚ ਜਾਗਰੂਕਤਾ ਕਾਇਮ ਕੀਤੀ ਹੈ  ਮਿਸ਼ਨ ਦੁਆਰਾ ਲਿਆਂਦੀ ਸਫਾਈ ਨੇ ਦੇਸ਼ ਨੂੰ ਮਹਾਮਾਰੀ ਦਾ ਸਫਲਤਾਪੂਰਵਕ ਸਾਹਮਣਾ ਕਰਨ ਵਿੱਚ ਸਹਾਇਤਾ ਕੀਤੀ ਹੈ  ਉਹਨਾਂ ਕਿਹਾ ਕਿ ਸਫਾਈ ਕਰਮਚਾਰੀ ਕੋਰੋਨਾ ਯੋਧਿਆਂ ਵਜੋਂ ਕੰਮ ਕਰਦੇ ਰਹੇ ਅਤੇ ਸਰਕਾਰ ਨੇ ਵੀ ਉਹਨਾਂ ਦੇ ਹਿਤਾਂ ਦੀ ਦੇਖਭਾਲ ਕੀਤੀ ਹੈ  ਮੰਤਰੀ ਨੇ ਸਾਰੇ ਨਾਗਰਿਕਾਂ ਨੂੰ ਦਿਲ ਖੋਲ ਕੇ ਸਾਰੀਆਂ ਪਹਿਲਕਦਮੀਆਂ ਵਿੱਚ ਹਿੱਸਾ ਲੈਣ ਅਤੇ ਦਿਆਨਤਦਾਰੀ ਨਾਲ ਆਪਣੀਆਂ ਡਿਊਟੀਆਂ ਕਰਨ ਲਈ ਅਪੀਲ ਕੀਤੀ 
ਐੱਸ ਐੱਸ 2022 ਲਾਂਚ ਦੇ ਨਾਲ ਐੱਮ  ਐੱਚ ਯੂ ਨੇ ਇੱਕ ਕਾਫੀ ਟੇਬਲ ਬੁੱਕ ਜਿਸ ਦਾ ਸਿਰਲੇਖ " ਚੇਂਜ ਆਫ ਹਾਰਟਹੈ , ਜਾਰੀ ਕੀਤੀ  ਇਸ ਵਿੱਚ ਭਾਈਚਾਰਿਆਂ ਅਤੇ ਵਿਅਕਤੀਆਂ ਦੀਆਂ ਉਤਸ਼ਾਹਿਤ ਝਲਕੀਆਂ ਹਨ ਅਤੇ ਇਹ ਸ਼ਹਿਰੀ ਭਾਰਤ ਦੇ ਸਫਾਈ ਚੈਪਟਰ ਵਿੱਚ ਪਰਿਵਰਤਣ ਲਿਆਉਣ ਲਈ ਵਚਨਬੱਧਤਾ ਅਤੇ ਲੋਕਾਂ ਦੀ ਇੱਛਾ ਦੇ ਮਹੱਤਵਪੂਰਨ ਅਸਰ ਦੀ ਗਵਾਹੀ ਲਈ ਖੜੀ ਹੈ  ਇੱਕ ਲਘੂ ਫਿਲਮ , "ਸਵੱਛਤਾ ਸੇ ਸਮ੍ਰਿਧੀਜੋ ਸਵੱਛਤਾ ਸਫਰ ਦੇ ਪਿਛਲੇ 7 ਸਾਲਾਂ ਦੇ ਮੀਲ ਪੱਥਰਾਂ ਨੂੰ ਦਰਸਾਉਂਦੀ ਹੈ , ਵੀ ਇਸ ਮੌਕੇ ਤੇ ਜਾਰੀ ਕੀਤੀ ਗਈ 
ਐੱਸ ਐੱਸ 2022 ਦੇ ਨਾਲ ਐੱਮ  ਐੱਚ ਯੂ  ਨੇ ਇੱਕ ਸਾਲ ਪਹਿਲਾਂ ਲਾਂਚ ਕੀਤੇ , ਸਫਾਈ ਮਿੱਤਰਾਂ ਸੁਰਕਸ਼ਾ ਚੈਲੇਂਜ ਲਈ ਫੀਲਡ ਮੁਲਾਂਕਣ ਨੂੰ ਵੀ ਹਰੀ ਝੰਡੀ ਦਿੱਤੀ  ਇੱਕ ਵਾਰ ਫੇਰ ਐੱਮ  ਐੱਚ ਯੂ ਦੁਆਰਾ ਚੁਣੌਤੀ ਇੱਕ ਪਹਿਲਕਦਮੀ ਹੈ , ਜੋ ਸੀਵਰੇਜ ਤੇ ਸੈਪਟਿਕ ਟੈਂਕ ਸਫਾਈ ਕਰਨ ਵਾਲਿਆਂ ਨੂੰ ਸ਼ਕਤੀ ਦਿੰਦੀ ਹੈ ਅਤੇ ਜਿਹਨਾਂ ਦਾ ਪੇਸ਼ਾ ਰੋਜ਼ਾਨਾ ਅਧਾਰ ਤੇ ਕਈ ਸਫਾਈ ਚਿੰਤਾਵਾਂ ਖਿਲਾਫ ਲੜਾਈ ਲੜਨਾ ਹੈ  ਚੁਣੌਤੀ ਦਾ ਮਕਸਦ ਸ਼ਹਿਰਾਂ ਨੂੰ ਸੀਵਰੇਜ ਅਤੇ ਸੈਪਟਿਕ ਟੈਂਕਾਂ ਦੇ ਸਫਾਈ ਸੰਚਾਲਨਾਂ ਦਾ ਮਸ਼ੀਨੀਕਰਣ ਕਰਨ ਵੱਲ ਲੈ ਕੇ ਜਾਣ ਵਿੱਚ ਮਦਦ ਕਰਨਾ ਅਤੇ ਨਾ ਟਾਲਣ ਯੋਗ ਹਾਲਤਾਂ ਅੰਦਰ ਮੈਨੂਅਲ ਦਾਖਲੇ ਦੇ ਕੇਸ ਵਿੱਚ ਕਾਮਿਆਂ ਲਈ ਸੁਰੱਖਿਅਤ ਕਿੱਟਾਂ ਲਈ ਮਦਦ ਕਰਨਾ ਹੈ  ਇਸ ਸਾਲ ਦੇ ਸਮੇਂ ਵਿੱਚ ਇਸ ਅਭਿਆਸ ਨੇ 8,500 ਸਫਾਈ ਮਿੱਤਰਾਂ ਤੋਂ ਵੱਧ ਨੂੰ ਸਮਰੱਥਾ ਉਸਾਰਣ ਯੋਗ ਬਣਾਇਆ ਹੈ ਜੋ ਕੌਮੀ ਸਫਾਈ ਕਰਮਚਾਰੀ ਹਿੱਤ ਅਤੇ ਵਿਕਾਸ ਕਾਰਪੋਰੇਸ਼ਨ ਦੀ ਭਾਈਵਾਲੀ ਨਾਲ ਹੋਇਆ ਹੈ ਅਤੇ ਇਹ ਗਰੀਨ ਜੌਬਸ ਲਈ ਸੈਕਟਰ ਹੁਨਰ ਕੌਂਸਲ ਦੁਆਰਾ ਹੋ ਸਕਿਆ ਹੈ ਅਤੇ ਇਸ ਨੇ ਸਫਾਈ ਮਿੱਤਰਾਂ ਨੂੰ ਸਫਾਈ ਉਪਕਰਣਾਂ ਦੀ ਖਰੀਦ ਲਈ 8.51 ਕਰੋੜ ਤੋਂ ਵੱਧ ਦੇ ਕਰਜ਼ੇ ਦੇ ਕੇ ਉਹਨਾਂ ਨੂੰ ਵਿੱਤੀ ਤੌਰ ਤੇ ਸ਼ਕਤੀਸ਼ਾਲੀ ਬਣਨ ਦੀ ਸਹੂਲਤ ਦਿੱਤੀ ਹੈ 
ਅੱਜ ਸਵੱਛਤਾ ਐਪ ਦਾ ਨਵਾਂ ਰਿਵੈਂਪਡ ਵਰਜ਼ਨ ਵੀ ਲਾਂਚ ਕੀਤਾ ਗਿਆ  ਇਹ ਐਪ 2016 ਵਿੱਚ ਐੱਮ  ਐੱਚ ਯੂ ਦੁਆਰਾ ਡਿਜੀਟਲ ਸਿ਼ਕਾਇਤ ਨਿਵਾਰਨ ਪਲੇਟਫਾਰਮ ਹੈ ਅਤੇ ਇਸ ਵਿੱਚ ਨਵਾਂ ਤਰੀਕਾ ਖੋਜਿਆ ਗਿਆ ਹੈ  ਜਿਸ ਵਿੱਚ ਨਾਗਰਿਕ ਸਿ਼ਕਾਇਤਾਂ ਦੇ ਨਿਵਾਰਨ ਦਾ ਪ੍ਰਬੰਧ ਹੈ  ਐਪ ਨੇ ਨਾਗਰਿਕਾਂ ਦੀ ਗਰਮ ਸ਼ਮੂਲੀਅਤ ਨਾਲ ਅੱਜ ਤੱਕ 2 ਕਰੋੜ ਨਾਗਰਿਕ ਸਿ਼ਕਾਇਤਾਂ ਦੇ ਹੱਲ ਕੀਤੇ ਹਨ  ਇਹ ਨਵਾਂ ਵਰਜ਼ਨ ਨਾਗਕਿਰਾਂ ਨੂੰ ਅਗਲੇ ਪੱਧਰ ਤੇ ਲੈ ਕੇ ਜਾਵੇਗਾ ਅਤੇ ਉਹਨਾਂ ਨੂੰ ਪੀਲੇ ਸਪਾਟਸ (ਜਨਤਕ ਗੁਸਲਖਾਨੇ) , ਜਨਤਕ ਸ਼ੌਚਾਲਿਆਂ ਦੇ ਸਰਵਿਸ ਪੱਧਰਾਂ ਨੂੰ ਲੱਭਣਾ ਅਤੇ ਤੈਅ ਕਰਨਾ ਅਤੇ ਜਨਤਕ ਸਫਾਈ ਸਹੂਲਤਾਂ ਦੀ ਸਮੀਖਿਆ ਅਤੇ ਕੂੜਾ ਕਮਜ਼ੋਰ ਬਿੰਦੂਆਂ ਨੂੰ ਘਟਾ ਕੇ ਸ਼ਹਿਰ ਦੀ ਉੱਨਤੀ ਨੂੰ ਪ੍ਰਮਾਣਿਤ ਕਰਨ ਯੋਗ ਲੋਕਾਂ ਨੂੰ ਬਣਾਏਗਾ 
ਈਵੈਂਟ ਨੂੰ ਵੈੱਬਕਾਸਟ ਤੇ ਲਾਈਵ ਦਿਖਾਇਆ ਗਿਆ ਅਤੇ 1,000 ਤੋਂ ਵੱਧ ਸੂਬਾ ਤੇ ਸ਼ਹਿਰੀ ਪੱਧਰ ਤੇ ਅਧਿਕਾਰੀਆਂ ਤੇ ਖੇਤਰ ਭਾਗੀਦਾਰਾਂ ਨੇ ਇਸ ਵਿੱਚ ਹਿੱਸਾ ਲਿਆ  ਇਸ ਪ੍ਰੋਗਰਾਮ ਵਿੱਚ ਸ਼੍ਰੀ ਕੌਸ਼ਲ ਕਿਸ਼ੋਰ , ਰਾਜ ਮੰਤਰੀ , ਐੱਮ  ਐੱਚ ਯੂ  , ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ , ਸਕੱਤਰ , ਐੱਮ  ਐੱਚ ਯੂ  ਅਤੇ ਕੇਂਦਰ ਤੇ ਸੂਬਾ ਸਰਕਾਰਾਂ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਭਾਗੀਦਾਰ ਵੀ ਹਾਜ਼ਰ ਸਨ ਪਿਛਲੇ 7 ਸਾਲਾਂ ਵਿੱਚ ਮਿਸ਼ਨ ਦੇਸ਼ ਦੇ ਹਰੇਕ ਹਿੱਸੇ ਵਿੱਚ ਪਹੁੰਚ ਚੁਕਿਆ ਹੈ ਅਤੇ "ਲੋਕ ਪਹਿਲਾਂਦੇ ਫੋਕਸ ਨਾਲ ਅਣਗਿਣਤ ਨਾਗਕਿਰਾਂ ਦੀਆਂ ਜਿ਼ੰਦਗੀਆਂ ਵਿੱਚ ਬਦਲਾਅ ਲਿਆ ਚੁਕਿਆ ਹੈ  ਮਿਸ਼ਨ ਨੇ 70 ਲੱਖ ਤੋਂ ਵੱਧ ਘਰਾਂ , ਭਾਈਚਾਰਿਆਂ ਅਤੇ ਜਨਤਕ ਸ਼ੌਚਾਲਿਆਂ ਦੇ ਨਿਰਮਾਣ ਦੁਆਰਾ ਸ਼ਹਿਰੀ ਭਾਰਤ ਦੇ ਸਫਾਈ ਖਲਾਅ ਵਿੱਚ ਇੱਕ ਕ੍ਰਾਂਤੀ ਲਿਆਂਦੀ ਹੈ  ਮਿਸ਼ਨ ਔਰਤਾਂ , ਟ੍ਰਾਂਸਜੈਂਡਰ  ਭਾਈਚਾਰਿਆਂ ਅਤੇ ਦਿਵਿਯਾਂਗਾਂ ਦੀਆਂ ਲੋੜਾਂ ਅਨੁਸਾਰ ਤਰਜੀਹੀਕਰਣ ਕਰਦਾ ਹੈ  ਸਫਰ ਨੂੰ ਅੱਗੇ ਲਿਜਾਣ ਲਈ ਮਿਸ਼ਨ 3,000 ਤੋਂ ਵੱਧ ਸ਼ਹਿਰਾਂ ਅਤੇ 950 ਸ਼ਹਿਰਾਂ ਤੋਂ ਵੱਧ ਜਿਹਨਾਂ ਨੂੰ ਸਰਟੀਫਾਈਡ  ਡੀ ਐੱਫ ਪਲੱਸ ਅਤੇ  ਡੀ ਐੱਫ ਪਲੱਸ ਪਲੱਸ ਦਿੱਤਾ ਗਿਆ ਹੈ, ਨਾਲ ਟਿਕਾਉਣਯੋਗ ਸਫਾਈ ਦੇ ਰਸਤੇ ਤੇ ਚੱਲ ਰਿਹਾ ਹੈ  ਸ਼ਹਿਰ ਵੀ ਪਾਣੀ ਪਲੱਸ ਪ੍ਰਮਾਣੀਕਰਨ ਵੱਲ ਵੱਧ ਰਹੇ ਹਨ ਜੋ ਜ਼ਾਇਆ ਪਾਣੀ ਨੂੰ ਸ਼ੁੱਧ ਕਰਨ ਅਤੇ ਇਸ ਦੇ ਫਿਰ ਤੋਂ ਵੱਧ ਤੋਂ ਵੱਧ ਵਰਤੋਂ ਕਰਨ ਦਾ ਰਸਤਾ ਹੈ  ਵਿਗਿਆਨਕ ਕੂੜਾ ਪ੍ਰਬੰਧਨ ਤੇ ਜ਼ੋਰ ਭਾਰਤ ਵਿੱਚ ਕੂੜਾ ਪ੍ਰਕਿਰਿਆ ਤੋਂ ਸੱਪਸ਼ਟ ਹੈ , ਜੋ 2014 ਵਿੱਚ 18% ਤੋਂ ਚਾਰ ਗੁਣਾ ਵੱਧ ਕੇ ਅੱਜ 70% ਹੈ  ਇਹ 97% ਵਾਰਡਾਂ ਵਿੱਚ ਘਰੋਂ ਘਰੀਂ 100% ਕੂੜਾ ਇਕੱਠਾ ਕਰਨ ਅਤੇ 85% ਵਾਰਡਾਂ ਵਿੱਚ ਜਿਉਂ ਦੀ ਤਿਉਂ ਨਾਗਰਿਕਾਂ ਦੁਆਰਾ ਕੂੜੇ ਦੇ ਸਰੋਤਾਂ ਨੂੰ ਅਲੱਗ ਅਲੱਗ ਕਰਨ ਰਾਹੀਂ ਹੋ ਸਕਿਆ ਹੈ  ਇਸ ਤੋਂ ਵੀ ਵੱਧ ਮਹੱਤਵਪੂਰਨ ਇਹ ਹੈ ਕਿ ਮਿਸ਼ਨ ਨੇ ਸਫਾਈ ਕਾਮਿਆਂ ਅਤੇ ਗੈਰ ਰਸਮੀਂ ਕੂੜਾ ਕਾਮਿਆਂ ਦੀਆਂ ਜਿ਼ੰਦਗੀਆਂ ਵਿੱਚ ਇੱਕ ਸੱਪਸ਼ਟ ਅੰਤਰ ਲਿਆਂਦਾ ਹੈ  ਇਸ ਪ੍ਰੋਗਰਾਮ ਵਿੱਚ 20 ਕਰੋੜ ਨਾਗਕਿਰਾਂ ਦੀ ਸਰਗਰਮ  ਸ਼ਮੂਲੀਅਤ (ਭਾਰਤੀ ਸ਼ਹਿਰੀ ਵਸੋਂ ਦੀ 50% ਤੋਂ ਵੱਧ ਵਸੋਂਨੇ ਇਸ ਮਿਸ਼ਨ ਨੂੰ ਜਨ ਮੁਹਿੰਮ ਵਿੱਚ ਸਫਲਤਾਪੂਰਵਕ ਬਦਲਿਆ ਹੈ , ਇੱਕ ਸੱਚਾ ਜਨ ਅੰਦੋਲਨ  ਐੱਸ ਐੱਸ 2022 ਦੇ ਲਾਂਚ ਨੇ "ਲੋਕ ਪਹਿਲਾਂਦੇ ਆਪਣੇ ਸੇਧ ਸਿਧਾਂਤ ਵਜੋਂ , ਨਾਲ ਮਿਸ਼ਨ ਦਾ ਅਗਲਾ ਪੜਾਅ ਲਾਂਚ ਕਰਨ ਦੀ ਸਟੇਜ ਤੇ ਲੈ ਆਉਂਦਾ ਹੈ 
ਅੱਜ ਜਾਰੀ ਕੀਤੇ ਗਏ ਸਾਰੇ ਦਸਤਾਵੇਜ਼  www.swachhbharaturban.gov.in ਤੇ ਉਪਲਬੱਧ ਹਨ 

ਲਗਾਤਾਰ ਅਪਡੇਟਸ ਲਈ ਸਵੱਛ ਭਾਰਤ ਮਿਸ਼ਨ ਦੇ ਸਰਕਾਰੀ ਸੋਸ਼ਲ ਮੀਡੀਆ ਪ੍ਰਾਪਰਟੀਜ਼ :
ਫੇਸਬੁੱਕ :  Swachh Bharat Mission - Urban  ਟਵੀਟਰ : @SwachhBharatGov 

 ******************

ਵਾਈ ਬੀ / ਐੱਸ ਐੱਸ(Release ID: 1758723) Visitor Counter : 234