ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਸ਼ਹਿਰੀ ਐੱਸਐੱਚਜੀ ਦੇ ਸੂਖਮ ਫੂਡ ਪ੍ਰੋਸੈਸਿੰਗ ਯੂਨਿਟਾਂ ਨੂੰ ਸਮਰਥਨ ਦੇਣ ਲਈ ਡੀਏਵਾਈ-ਐੱਨਯੂਐੱਲਐੱਮ ਅਤੇ ਪੀਐੱਮਐੱਫਐੱਮਈ ਦਰਮਿਆਨ ਏਕੀਕਰਨ ਦੀ ਸ਼ੁਰੂਆਤ
ਫੂਡ ਪ੍ਰੋਸੈਸਿੰਗ ਵਿੱਚ ਲੱਗੇ ਸ਼ਹਿਰੀ ਐੱਸਐੱਚਜੀ ਨੂੰ ਸਰਕਾਰ ਤੋਂ ਹੋਰ ਸਹਾਇਤਾ ਪ੍ਰਾਪਤ ਹੋਵੇਗੀ
ਡੀਏਵਾਈ-ਐੱਨਯੂਐੱਲਐੱਮ ਵਿੱਚ 61 ਲੱਖ ਔਰਤਾਂ ਪਹਿਲਾਂ ਹੀ ਐੱਸਐੱਚਜੀ ਦੇ ਦਾਇਰੇ ਵਿੱਚ ਆ ਚੁੱਕੀਆਂ ਹਨ
ਸ਼ਹਿਰੀ ਸਥਾਨਕ ਸੰਸਥਾਵਾਂ ਆਈਟੀ ਅਧਾਰਤ ਪੇਪਰਲੈੱਸ ਮੋਡੀਊਲ ਰਾਹੀਂ ਅਰਜ਼ੀਆਂ ਭਰਨ ਵਿੱਚ ਸਹੂਲਤ ਪ੍ਰਦਾਨ ਕਰਨਗੀਆਂ
Posted On:
27 SEP 2021 6:01PM by PIB Chandigarh
ਆਜਾਦੀ ਕਾ ਅਮ੍ਰਿਤ ਮਹੋਤਸਵ (ਏਕੇਏਐੱਮ) ਦੇ ਜਸ਼ਨ ਦੇ ਹਿੱਸੇ ਵਜੋਂ, ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ (ਐੱਮਓਐੱਚਯੂਏ) ਨੇ ਪੀਐੱਮ ਸੂਖਮ-ਫੂਡ ਪ੍ਰੋਸੈਸਿੰਗ ਉੱਦਮਾਂ ਦਾ ਰਸਮੀਕਰਨ(ਪੀਐੱਮਐੱਫਐੱਮਈ) ਅਤੇ ਦੀਨਦਿਆਲ ਅੰਨਤੋਦਯਾ ਯੋਜਨਾ-ਰਾਸ਼ਟਰੀ ਸ਼ਹਿਰੀ ਆਜੀਵਿਕਾ ਮਿਸ਼ਨ (ਡੀਏਵਾਈ-ਐੱਨਯੂਐੱਲਐੱਮ) ਸਕੀਮ ਦਰਮਿਆਨ ਏਕੀਕਰਨ ਦੀ ਸ਼ੁਰੂਆਤ ਕੀਤੀ ਹੈ।
ਸ਼੍ਰੀ ਦੁਰਗਾ ਸ਼ੰਕਰ ਮਿਸ਼ਰਾ, ਸਕੱਤਰ, ਐੱਮਓਐੱਚਯੂਏ, ਸ਼੍ਰੀਮਤੀ ਪੁਸ਼ਪਾ ਸੁਬ੍ਰਮਨੀਯਮ, ਸਕੱਤਰ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ (ਐੱਮਓਐੱਫਪੀਆਈ) ਨਾਲ ਸਾਂਝੇ ਤੌਰ 'ਤੇ ਕਨਵਰਜੈਂਸ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਸੂਖਮ -ਉੱਦਮੀ ਗਤੀਵਿਧੀਆਂ ਵਿੱਚ ਸ਼ਾਮਲ ਸਵੈ ਸਹਾਇਤਾ ਸਮੂਹ ਦੇ ਮੈਂਬਰਾਂ ਦੀ ਮਦਦ ਅਤੇ ਪਾਲਣ ਪੋਸ਼ਣ ਉਨ੍ਹਾਂ ਨੂੰ ਵਿੱਤੀ ਤੌਰ 'ਤੇ ਸ਼ਕਤੀਸ਼ਾਲੀ ਬਣਾਏਗਾ ਅਤੇ ਐੱਸਐੱਚਜੀ ਦੇ ਪਰਿਵਾਰਾਂ ਨੂੰ ਸਨਮਾਨਜਨਕ ਜੀਵਨ ਜਿਊਣ ਵਿੱਚ ਸਹਾਇਤਾ ਕਰੇਗਾ।
ਦੋਵਾਂ ਸਕੱਤਰਾਂ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਪਹਿਲ ਫੂਡ ਪ੍ਰੋਸੈਸਿੰਗ ਨਾਲ ਜੁੜੇ ਸ਼ਹਿਰੀ ਐੱਸਐੱਚਜੀ ਮੈਂਬਰਾਂ ਦੇ ਜੀਵਨ ਵਿੱਚ ਇੱਕ ਨਵਾਂ ਅਧਿਆਇ ਜੋੜਨ ਜਾ ਰਹੀ ਹੈ। ਇਹ ਸਮਾਗਮ ਵੀਡੀਓ ਕਾਨਫਰੰਸਿੰਗ ਸਹੂਲਤ ਦੁਆਰਾ ਆਯੋਜਿਤ ਕੀਤਾ ਗਿਆ ਸੀ ਅਤੇ ਮੰਤਰਾਲੇ ਦੇ ਯੂਟਿਊਬ ਚੈਨਲ ਦੁਆਰਾ ਲਾਈਵ ਸਟ੍ਰੀਮ ਕੀਤਾ ਗਿਆ ਸੀ।
ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ (ਐੱਮਓਐੱਫਪੀਆਈ) ਨੇ ਗੈਰ-ਸੰਗਠਿਤ ਖੇਤਰ ਵਿੱਚ ਵਿਅਕਤੀਗਤ ਸੂਖਮ ਉੱਦਮਾਂ ਦੀ ਪ੍ਰਤੀਯੋਗਿਤਾ ਵਧਾਉਣ ਅਤੇ ਇਸ ਖੇਤਰ ਦੇ ਰਸਮੀਕਰਨ ਨੂੰ ਉਤਸ਼ਾਹਤ ਕਰਨ ਲਈ "ਆਤਮਨਿਰਭਰ ਭਾਰਤ ਅਭਿਆਨ" ਦੇ ਹਿੱਸੇ ਵਜੋਂ ਪੀਐੱਮਐੱਫਐੱਮਈ ਯੋਜਨਾ ਦੀ ਸ਼ੁਰੂਆਤ ਕੀਤੀ। ਸ਼ੁਰੂਆਤੀ ਪੂੰਜੀ ਦੇ ਰੂਪ ਵਿੱਚ ਵਿੱਤੀ ਸਹਾਇਤਾ, ਪੂੰਜੀ ਨਿਵੇਸ਼ ਅਤੇ ਆਮ ਬੁਨਿਆਦੀ ਢਾਂਚੇ ਦੀ ਸਿਰਜਣਾ ਲਈ ਕ੍ਰੈਡਿਟ ਲਿੰਕਡ ਸਬਸਿਡੀ ਸੂਖਮ-ਫ਼ੂਡ ਪ੍ਰੋਸੈਸਿੰਗ ਉਦਯੋਗਾਂ ਲਈ ਉਪਲਬਧ ਹਨ, ਜੋ ਐੱਸਐੱਚਜੀ ਦੁਆਰਾ ਚਲਾਏ ਜਾਂਦੇ ਹਨ।
ਐੱਮਓਐੱਚਯੂਏ ਡੀਏਵਾਈ-ਐੱਨਯੂਐੱਲਐੱਮ ਨਾਮਕ ਇੱਕ ਪ੍ਰਮੁੱਖ ਯੋਜਨਾ ਨੂੰ ਲਾਗੂ ਕਰ ਰਿਹਾ ਹੈ, ਜਿਸਨੇ 61 ਲੱਖ ਤੋਂ ਵੱਧ ਸ਼ਹਿਰੀ ਗਰੀਬ ਔਰਤਾਂ ਨੂੰ ਐੱਸਐੱਚਜੀ ਅਤੇ ਉਨ੍ਹਾਂ ਦੇ ਸੰਘਾਂ ਵਿੱਚ ਸ਼ਾਮਲ ਕੀਤਾ ਹੈ। ਇਨ੍ਹਾਂ ਵਿੱਚੋਂ, ਸੂਬਿਆਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੁਆਰਾ ਫੂਡ ਪ੍ਰੋਸੈਸਿੰਗ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ ਲਗਭਗ 32,000 ਐੱਸਐੱਚਜੀ ਦੀ ਪਛਾਣ ਕੀਤੀ ਗਈ ਹੈ।
ਦੋਵਾਂ ਸਕੀਮਾਂ ਨੂੰ ਇਨ੍ਹਾਂ ਐੱਸਐੱਚਜੀ ਦੇ ਮੈਂਬਰਾਂ ਨੂੰ ਲਾਭ ਪਹੁੰਚਾਉਣ ਲਈ ਜੋੜਿਆ ਗਿਆ ਹੈ। ਐੱਮਓਐੱਚਯੂਏ ਦੁਆਰਾ ਰਾਜਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪਹਿਲਾਂ ਹੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ। ਡੀਏਵਾਈ-ਐੱਨਯੂਐੱਲਐੱਮ ਐੱਮਆਈਐੱਸ 'ਤੇ ਵਿਕਸਤ ਕੀਤੇ ਗਏ ਔਨਲਾਈਨ ਆਈਟੀ ਮੋਡੀਊਲ ਨੂੰ ਵੀ ਅੱਜ ਲਾਂਚ ਕੀਤਾ ਗਿਆ ਹੈ ਤਾਂ ਜੋ ਇਸ ਸੰਮੇਲਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਿੱਚ ਸਹਾਇਤਾ ਕੀਤੀ ਜਾ ਸਕੇ। ਇਹ ਮੋਡੀਊਲ ਤਸਦੀਕ ਅਤੇ ਪ੍ਰਮਾਣੀਕਰਣ ਵਿਸ਼ੇਸ਼ਤਾਵਾਂ ਜਿਵੇਂ ਆਧਾਰ ਪ੍ਰਮਾਣਿਕਤਾ ਅਤੇ ਈ-ਕੇਵਾਈਸੀ, ਮੋਬਾਈਲ ਨੰਬਰ ਪ੍ਰਮਾਣਿਕਤਾ ਓਟੀਪੀ ਦੁਆਰਾ ਅਤੇ ਲਾਭਪਾਤਰੀਆਂ ਦੀ ਮੌਕੇ 'ਤੇ ਫੋਟੋਗ੍ਰਾਫੀ ਦੀ ਵਰਤੋਂ ਕਰਦਾ ਹੈ। ਇਹ ਯੂਐੱਲਬੀ ਤੋਂ ਪੀਐੱਮਐੱਫਐੱਮਈ ਦੀ ਸਟੇਟ ਨੋਡਲ ਏਜੰਸੀ (ਐੱਸਐੱਨਏ) ਤੱਕ ਨਿਰਵਿਘਨ ਕਾਰਜ ਪ੍ਰਵਾਹ ਨੂੰ ਯਕੀਨੀ ਬਣਾਉਂਦਾ ਹੈ ਅਤੇ ਯੋਗ ਅਰਜ਼ੀਆਂ ਦੀ ਔਨਲਾਈਨ ਪ੍ਰਵਾਨਗੀ ਨੂੰ ਵੀ ਸਮਰੱਥ ਬਣਾਉਂਦਾ ਹੈ। ਇਹ ਮੋਡੀਊਲ ਲਾਭਪਾਤਰੀ ਦੇ ਰਜਿਸਟਰਡ ਮੋਬਾਈਲ 'ਤੇ ਐਪਲੀਕੇਸ਼ਨ ਸਥਿਤੀ ਨੂੰ ਅਪਡੇਟ ਕਰਨ ਲਈ ਐੱਸਐੱਮਐੱਸ ਭੇਜਦਾ ਹੈ।
ਆਪਣੀ ਉਦਘਾਟਨੀ ਟਿੱਪਣੀ ਦੌਰਾਨ, ਸੰਜੇ ਕੁਮਾਰ, ਸੰਯੁਕਤ ਸਕੱਤਰ, ਐੱਮਓਐੱਚਯੂਏ ਨੇ ਦੱਸਿਆ ਕਿ ਲਾਗੂ ਕਰਨ ਦੌਰਾਨ ਸਪੱਸ਼ਟਤਾ ਨੂੰ ਯਕੀਨੀ ਬਣਾਉਣ ਲਈ ਦੋਵਾਂ ਮੰਤਰਾਲਿਆਂ ਦੀਆਂ ਰਾਸ਼ਟਰੀ ਟੀਮਾਂ ਵਲੋਂ ਰਾਜ ਦੇ ਨਾਲ ਨਾਲ ਸ਼ਹਿਰ ਦੇ ਪੱਧਰ ਤੇ ਅਧਿਕਾਰੀਆਂ ਨੂੰ ਸਖਤ ਵਰਚੁਅਲ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ 40,000/- ਰੁਪਏ ਪ੍ਰਤੀ ਮੈਂਬਰ ਦੀ ਸ਼ੁਰੂਆਤੀ ਪੂੰਜੀ ਲਈ ਸਹਾਇਤਾ ਪੂੰਜੀ ਨਿਵੇਸ਼ ਲਈ ਕ੍ਰੈਡਿਟ ਲਿੰਕਡ ਸਬਸਿਡੀ ਅਤੇ ਆਮ ਬੁਨਿਆਦੀ ਢਾਂਚੇ ਦੀ ਸਿਰਜਣਾ ਫੂਡ ਪ੍ਰੋਸੈਸਿੰਗ ਵਿੱਚ ਸ਼ਾਮਲ ਐੱਸਐੱਚਜੀ ਦੇ ਕਾਰੋਬਾਰ ਨੂੰ ਹੁਲਾਰਾ ਦੇਵੇਗੀ। ਜਿਵੇਂ ਕਿ ਡੀਏਵਾਈ-ਐੱਨਯੂਐੱਲਐੱਮ ਪਹਿਲਾਂ ਹੀ ਐਮਾਜ਼ਾਨ ਅਤੇ ਫਲਿੱਪਕਾਰਟ ਦੇ ਨਾਲ ਐੱਸਐੱਚਜੀ ਦੁਆਰਾ ਬਣਾਏ ਗਏ 'ਸੋਨਚਿੜੀਆ' ਉਤਪਾਦਾਂ ਦੀ ਵਿਕਰੀ ਲਈ ਐੱਮਓਯੂ 'ਤੇ ਦਸਤਖਤ ਕਰ ਚੁੱਕਾ ਹੈ ਅਤੇ ਉਨ੍ਹਾਂ ਦੇ ਕਾਰੋਬਾਰ ਦੀ ਮਦਦ ਕਰਨ ਅਤੇ ਉਨ੍ਹਾਂ ਦੇ ਉਤਪਾਦਾਂ ਦੇ ਪ੍ਰਦਰਸ਼ਨ ਲਈ ਯਤਨ ਕਰ ਰਿਹਾ ਹੈ, ਇਸ ਪਹਿਲ ਨਾਲ ਈ-ਕਾਮਰਸ ਪੋਰਟਲ 'ਤੇ ਪਏ ਉਤਪਾਦਾਂ ਦੀ ਗਿਣਤੀ ਹੋਰ ਵਧੇਗੀ। ਅਜਿਹੇ ਸਾਰੇ ਐੱਸਐੱਚਜੀ ਨੂੰ, ਜੇ ਉਨ੍ਹਾਂ ਕੋਲ ਨਹੀਂ ਹੈ ਤਾਂ ਸਮਾਂਬੱਧ ਤਰੀਕੇ ਨਾਲ ਐੱਫਐੱਸਐੱਸਏਆਈ ਲਈ ਰਜਿਸਟਰਡ ਕਰਾਉਣ ਲਈ ਵੀ ਯਤਨ ਕੀਤੇ ਜਾਣਗੇ।
ਵਰਚੁਅਲ ਲਾਂਚ ਵਿੱਚ ਹੋਰ ਸਰਕਾਰੀ ਅਧਿਕਾਰੀਆਂ ਦੇ ਨਾਲ ਐੱਨਯੂਐੱਲਐੱਮ ਨਾਲ ਜੁੜੇ ਰਾਜਾਂ/ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਐੱਮਓਐੱਚਯੂਏ, ਐੱਮਓਐੱਫਪੀਆਈ, ਪ੍ਰਮੁੱਖ ਸਕੱਤਰਾਂ ਅਤੇ ਮਿਸ਼ਨ ਡਾਇਰੈਕਟਰਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਯੂਟਿਊਬ ਚੈਨਲ 'ਤੇ ਲਾਈਵ ਸਟ੍ਰੀਮਿੰਗ ਦੁਆਰਾ ਬਹੁਤ ਸਾਰੇ ਐੱਸਐੱਚਜੀ ਅਤੇ ਫੀਲਡ ਅਧਿਕਾਰੀ ਵੀ ਲਾਂਚ ਸਮਾਗਮ ਵਿੱਚ ਸ਼ਾਮਲ ਹੋਏ।
*****
ਵਾਈਬੀ/ਐੱਸਐੱਸ
(Release ID: 1758718)
Visitor Counter : 189