ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲਾ ਕੱਲ੍ਹ ਵਿਸ਼ਵ ਟੂਰਿਜ਼ਮ ਦਿਵਸ ਸਮਾਰੋਹ ਵਿੱਚ ‘ਨਿਧੀ 2.0’ ਅਤੇ ‘ਭਾਰਤ ਵਿੱਚ ਟੂਰਿਜ਼ਮ ਦੇ ਅੰਕੜੇ -ਇੱਕ ਨਜ਼ਰ, 2021’ ਲਾਂਚ ਕਰੇਗਾ


ਲੋਕਸਭਾ ਸਪੀਕਰ ਸ਼੍ਰੀ ਓਮ ਬਿਰਲਾ ਅਤੇ ਕੇਂਦਰੀ ਟੂਰਿਜ਼ਮ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਇਸ ਮੌਕੇ ‘ਤੇ ਮੌਜੂਦ ਰਹਿਣਗੇ

Posted On: 26 SEP 2021 3:41PM by PIB Chandigarh

 ਮੁੱਖ ਗੱਲਾਂ

  • ਟੂਰਿਜ਼ਮ ਰਾਜ ਮੰਤਰੀ ਸ਼੍ਰੀ ਅਜੈ ਭੱਟ ਅਤੇ ਟੂਰਿਜ਼ਮ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਯੇਸੋ ਨਾਇਕ ਵੀ ਇਸ ਸਮਾਰੋਹ ਵਿੱਚ ਮੌਜੂਦ ਰਹਿਣਗੇ 

  • ਟੂਰਿਜ਼ਮ ਮੰਤਰਾਲਾ,  ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ (ਯੂਐੱਨਈਪੀ) ਅਤੇ ਦ ਰਿਸਪਾਂਸੀਬਲ ਟੂਰਿਜ਼ਮ ਸੁਸਾਇਟੀ ਆਵ੍ ਇੰਡਿਆ (ਆਰਟੀਐੱਸਓਆਈ) ਦਰਮਿਆਨ ਇੱਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਜਾਣ ਦਾ ਪ੍ਰਸਤਾਵ ਹੈ

ਟੂਰਿਜ਼ਮ ਮੰਤਰਾਲਾ  ‘ਵਿਸ਼ਵ ਟੂਰਿਜ਼ਮ ਦਿਵਸ 2021’ ਮਨਾਉਣ ਲਈ 27 ਸਤੰਬਰ 2021 ਨੂੰ ਨਵੀਂ ਦਿੱਲੀ ਵਿੱਚ ਇੱਕ ਪ੍ਰੋਗਰਾਮ ਆਯੋਜਿਤ ਕਰ ਰਿਹਾ ਹੈ ਜਿਸ ਨੂੰ ਯੂਐੱਨਡਬਲਿਊਟੀਓ ਨੇ ਇੱਕ ਅਜਿਹਾ ਵਿਸ਼ੇਸ਼ ਦਿਵਸ ਦੱਸਿਆ ਹੈ ਜਿਸ ਦਿਨ ‘ਸਮਾਵੇਸ਼ੀ ਵਿਕਾਸ ਲਈ ਟੂਰਿਜ਼ਮ’ ‘ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।  ਲੋਕਸਭਾ ਸਪੀਕਰ ਸ਼੍ਰੀ ਓਮ ਬਿਰਲਾ ਇਸ ਸਮਾਰੋਹ ਵਿੱਚ ਮੁੱਖ ਮਹਿਮਾਨ ਹੋਣਗੇ ।  ਕੇਂਦਰੀ ਟੂਰਿਜ਼ਮ,  ਸੱਭਿਆਚਾਰ ਅਤੇ ਡੋਨਰ ਮੰਤਰੀ  ਸ਼੍ਰੀ ਜੀ. ਕਿਸ਼ਨ ਰੈੱਡੀ ,  ਟੂਰਿਜ਼ਮ ਰਾਜ ਮੰਤਰੀ  ਸ਼੍ਰੀ ਅਜੈ ਭੱਟ  ਅਤੇ ਟੂਰਿਜ਼ਮ ਰਾਜ ਮੰਤਰੀ  ਸ਼੍ਰੀ ਸ਼੍ਰੀਪਦ ਯੇਸੋ ਨਾਇਕ ਵੀ ਇਸ ਮੌਕੇ ‘ਤੇ ਮੌਜੂਦ ਰਹਿਣਗੇ ।  ਟੂਰਿਜ਼ਮ ਸਕੱਤਰ ਸ਼੍ਰੀ ਅਰਵਿੰਦ ਸਿੰਘ  ਅਤੇ ਮੰਤਰਾਲੇ ਦੇ ਹੋਰ ਅਧਿਕਾਰੀ ,  ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ, ਯਾਤਰਾ ਉਦਯੋਗ ਅਤੇ ਮੀਡੀਆ ਦੇ ਮਹੱਤਵਪੂਰਣ ਮੰਨੇ-ਪ੍ਰਮੰਨੇ ਵਿਅਕਤੀ ਵੀ ਇਸ ਮੌਕੇ ‘ਤੇ ਮੌਜੂਦ ਰਹਿਣਗੇ । 

ਭਾਰਤ ਫਿ‍ਲਹਾਲ ਅਨਲੌਕ ਦੇ ਪੜਾਅ ਵਿੱਚ ਹੈ ਅਤੇ ਘਰੇਲੂ ਟੂਰਿਜ਼ਮ ਨੇ ਹੌਲੀ-ਹੌਲੀ ਅਤੇ ਨਿਰੰਤਰ ਰੂਪ ਨਾਲ ਫਿ‍ਰ ਤੋਂ ਤੇਜ਼ ਗਤੀ ਫੜਨੀ ਸ਼ੁਰੂ ਕਰ ਦਿੱਤੇ ਹੈ।  ਕੋਵਿਡ - 19 ਮਹਾਮਾਰੀ ਦਾ ਦੁਨੀਆ ਭਰ ਵਿੱਚ ਵਿਆਪਕ ਸਮਾਜਿਕ - ਆਰਥਿਕ ਪ੍ਰਭਾਵ ਪਿਆ ਹੈ ਅਤੇ ਘਰੇਲੂ ਟੂਰਿਜ਼ਮ ਦੇ ਹੌਲੀ - ਹੌਲੀ ਤੇਜ਼ ਗਤੀ ਫੜਨ ਨਾਲ ਸਮਾਜ  ਦੇ ਅਣਗਿਣਤ ਖੇਤਰਾਂ ਵਿੱਚ ਬਿਹਤਰੀ ਅਤੇ ਵਿਕਾਸ ਪ੍ਰੋਗਰਾਮ ਕਰਨ ਵਿੱਚ ਕਾਫ਼ੀ ਮਦਦ ਮਿਲੇਗੀ ।  ਟੂਰਿਜ਼ਮ ਵਿੱਚ ਸਾਰੇ ਵੱਖੋਂ-ਵੱਖਰੇ ਸਮੂਹਾਂ ,  ਜਾਤੀ ,  ਧਰਮ ਅਤੇ ਖੇਤੀ ,  ਕਲਾ ਤੇ ਸ਼ਿਲਪ ਵਰਗੇ ਖੇਤਰਾਂ ਲਈ ਮੌਕੇ ਸ੍ਰਜਿਤ ਕਰਕੇ ਸਮਾਵੇਸ਼ੀ ਵਿਕਾਸ ਵਿੱਚ ਯੋਗਦਾਨ ਕਰਨ ਦੀ ਬੇਹੱਦ ਸਮਰੱਥਾ ਹੈ ,  ਅਤੇ ਇਸ ਨਾਲ ਜੁੜੀਆਂ ਕਈ ਸੇਵਾਵਾਂ ਹਨ ਜੋ ਆਰਥਕ ਵਿਕਾਸ ਵਿੱਚ ਯੋਗਦਾਨ ਦਿੰਦੀਆਂ ਹਨ ਅਤੇ ਇਸ ਦੇ ਨਾਲ ਹੀ ਇਹ ਖੇਤਰ ਆਰਥਿਕ ਵਿਕਾਸ ਤੋਂ ਲਾਭਾਂਵਿਤ ਹੁੰਦਾ ਹੈ ।  ਦੁਨੀਆ ਭਰ ਵਿੱਚ ਹਰ ਸਾਲ 27 ਸਤੰਬਰ ਨੂੰ ਮਨਾਏ ਜਾਣ ਵਾਲੇ ਵਿਸ਼ਵ ਟੂਰਿਜ਼ਮ ਦਿਵਸ (ਡਬਲਿਊਟੀਡੀ )  ਦਾ ਉਦੇਸ਼ ਟੂਰਿਜ਼ਮ  ਦੇ ਵਿਸ਼ੇਸ਼ ਮਹੱਤਵ ਅਤੇ ਇਸ ਦੀਆਂ ਸਮਾਜਿਕ ,  ਸੱਭਿਆਚਾਰਕ ,  ਰਾਜਨੀਤਕ ਅਤੇ ਆਰਥਿਕ ਕਦਰਾਂ-ਕੀਮਤਾਂ  ਬਾਰੇ ਅੰਤਰਰਾਸ਼ਟਰੀ ਸਮੁਦਾਏ  ਦੇ ਵਿੱਚ ਜਾਗਰੂਕਤਾ ਵਧਾਉਣਾ ਹੈ। 

 

ਕੱਲ੍ਹ ਆਯੋਜਿਤ ਹੋਣ ਵਾਲੇ ਪ੍ਰੋਗਰਾਮ  ਦੇ ਦੌਰਾਨ ‘ਨਿਧੀ 2.0  ( ਹੌਸਪਟੀਲਿਟੀ ਇੰਡਸਟਰੀ ਦਾ ਰਾਸ਼ਟਰੀ ਏਕੀਕ੍ਰਿਤ ਡੇਟਾਬੇਸ ) ’ ਅਤੇ ‘ਭਾਰਤ ਵਿੱਚ ਟੂਰਿਜ਼ਮ  ਦੇ ਅੰਕੜੇ - ਇੱਕ ਨਜ਼ਰ  ਵਿੱਚ ,  2021’ ਲਾਂਚ ਕੀਤਾ ਜਾਵੇਗਾ । 

ਟੂਰਿਜ਼ਮ ਮੰਤਰਾਲਾ,  ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ( ਯੂਐੱਨਈਪੀ )  ਅਤੇ ਦ ਰਿਸਪਾਂਸਿਬਲ ਟੂਰਿਜ਼ਮ ਸੁਸਾਇਟੀ ਆਵ੍ ਇੰਡਿਆ  ( ਆਰਟੀਏਸਓਆਈ )   ਦਰਮਿਆਨ ਇੱਕ ਸਹਿਮਤੀ ਪੱਤਰ  ( ਐੱਮਓਯੂ )  ‘ਤੇ ਵੀ ਹਸਤਾਖਰ ਕੀਤੇ ਜਾਣਗੇ ਜਿਸ ਦਾ ਉਦੇਸ਼ ਇੱਕ ਦੂਜੇ ਦੇ ਟੂਰਿਜ਼ਮ ਖੇਤਰ ਵਿੱਚ ਸਥਿਰਤਾ ਪਹਿਲਾਂ’ ਨੂੰ ਸਰਗਰਮ ਰੂਪ ਨਾਲ ਹੁਲਾਰਾ ਦੇਣਾ ਅਤੇ ਇਨ੍ਹਾਂ ਵਿੱਚ ਜ਼ਰੂਰੀ ਸਹਿਯੋਗ ਦੇਣਾ ਹੈ । 

 

 

 

 *******

ਐੱਨਬੀ/ਓਏ



(Release ID: 1758603) Visitor Counter : 181