ਭਾਰੀ ਉਦਯੋਗ ਮੰਤਰਾਲਾ
ਸਰਕਾਰ ਨੇ ਆਟੋਮੋਬਾਈਲ ਅਤੇ ਆਟੋ ਕੰਪੋਨੈਂਟਸ ਲਈ ਪੀ ਐੱਲ ਆਈ ਸਕੀਮ ਨੋਟੀਫਾਈ ਕੀਤੀ
ਪੀ ਐੱਲ ਆਈ ਆਟੋ ਸਕੀਮ 7.5 ਲੱਖ ਤੋਂ ਵੱਧ ਨੌਕਰੀਆਂ ਦਾ ਵਧੀਕ ਰੋਜ਼ਗਾਰ ਪੈਦਾ ਕਰਨ ਵਿੱਚ ਮਦਦ ਕਰੇਗੀ
ਆਟੋ ਖੇਤਰ ਲਈ ਪੀ ਐੱਲ ਆਈ ਸਕੀਮ ਪੰਜਾਂ ਸਾਲਾਂ ਵਿੱਚ 42,500 ਕਰੋੜ ਤੋਂ ਵੱਧ ਨਵਾਂ ਨਿਵੇਸ਼ ਲਿਆਏਗੀ ਅਤੇ 2.3 ਲੱਖ ਕਰੋੜ ਤੋਂ ਵੱਧ ਉਤਪਾਦਨ ਵਧਾਏਗੀ
Posted On:
24 SEP 2021 2:01PM by PIB Chandigarh
ਸਰਕਾਰ ਨੇ ਆਟੋਮੋਬਾਈਲ ਅਤੇ ਆਟੋ ਕੰਪੋਨੈਂਟਸ ਲਈ ਉਤਪਾਦਨ ਲਿੰਕਡ ਪ੍ਰੋਤਸਾਹਨ (ਪੀ ਐੱਲ ਆਈ) ਸੰਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ । ਆਟੋਮੋਬਾਈਲ ਅਤੇ ਆਟੋ ਕੰਪੋਨੈਂਟਸ ਲਈ ਪੀ ਐੱਲ ਆਈ ਸਕੀਮ ਤੇ ਇਸ ਦੇ ਦਿਸ਼ਾ ਨਿਰਦੇਸ਼ ਭਾਰਤ ਦੇ ਗਜਟ ਵਿੱਚ 23—09—2021 ਨੂੰ ਨੋਟੀਫਾਈ ਕੀਤੇ ਗਏ ਹਨ । ਪਹਿਲਾਂ ਸਰਕਾਰ ਨੇ 15—09—2021 ਨੂੰ ਆਟੋਮੋਬਾਈਲ ਅਤੇ ਆਟੋ ਕੰਪੋਨੈਂਟ ਸਨਅਤ ਉਦਯੋਗ ਲਈ ਪ੍ਰੋਡਕਸ਼ਨ ਲਿੰਕਡ ਪ੍ਰੋਤਸਾਹਨ (ਪੀ ਐੱਲ ਆਈ) ਸਕੀਮ ਨੂੰ ਮਨਜ਼ੂਰੀ ਦਿੱਤੀ ਸੀ ।
ਆਟੋ ਖੇਤਰ ਵਿੱਚ ਪੀ ਐੱਲ ਆਈ ਸਕੀਮ ਭਾਰਤ ਵਿੱਚ ਆਧੁਨਿਕ ਆਟੋਮੋਟਿਵ ਤਕਨਾਲੋਜੀ ਉਤਪਾਦਾਂ ਨੂੰ ਬਣਾਉਣ ਲਈ ਉਦਯੋਗ ਦੀਆਂ ਲਾਗਤ ਅਯੋਗਤਾਵਾਂ ਤੇ ਕਾਬੂ ਪਾਉਣ ਦੀ ਕਲਪਨਾ ਕਰਦੀ ਹੈ । ਪ੍ਰੋਤਸਾਹਨ ਬਣਤਰ ਉਦਯੋਗ ਨੂੰ ਆਧੁਨਿਕ ਆਟੋਮੇਟਿਵ ਤਕਨਾਲੋਜੀ ਉਤਪਾਦਾਂ ਦੀ ਸਵਦੇਸ਼ੀ ਗਲੋਬਲ ਚੇਨ ਸਪਲਾਈ ਵਿੱਚ ਨਵਾਂ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰੇਗਾ । ਅੰਦਾਜ਼ਾ ਹੈ ਕਿ ਪੰਜ ਸਾਲਾਂ ਦੇ ਸਮੇਂ ਵਿੱਚ ਆਟੋਮੋਬਾਈਲ ਅਤੇ ਆਟੋ ਕੰਪੋਨੈਂਟਸ ਸਨਅਤ ਲਈ ਪੀ ਐੱਲ ਆਈ ਸਕੀਮ 42,500 ਕਰੋੜ ਤੋਂ ਵੱਧ ਤਾਜ਼ਾ ਨਿਵੇਸ਼ ਲਿਆਏਗੀ ਅਤੇ 2.3 ਲੱਖ ਕਰੋੜ ਤੋਂ ਵੱਧ ਉਤਪਾਦਨ ਵਧਾਏਗੀ ਅਤੇ 7.5 ਲੱਖ ਨੌਕਰੀਆਂ ਤੋਂ ਵੱਧ ਵਧੇਰੇ ਰੋਜ਼ਗਾਰ ਮੌਕੇ ਪੈਦਾ ਕਰੇਗੀ । ਇਸ ਤੋਂ ਅੱਗੇ ਇਹ ਵਿਸ਼ਵੀ ਆਟੋਮੈਟਿਵ ਵਪਾਰ ਵਿੱਚ ਭਾਰਤ ਦੇ ਹਿੱਸੇ ਨੂੰ ਵਧਾਏਗੀ ।
ਆਟੋ ਖੇਤਰ ਲਈ ਪੀ ਐੱਲ ਆਈ ਸਕੀਮ ਮੌਜੂਦਾ ਆਟੋਮੇਟਿਵ ਕੰਪਨੀਆਂ ਦੇ ਨਾਲ ਨਾਲ ਨਵੀਆਂ ਗ਼ੈਰ ਆਟੋਮੇਟਿਵ ਨਿਵੇਸ਼ ਕੰਪਨੀਆਂ (ਜੋ ਇਸ ਵੇਲੇ ਆਟੋਮੋਬਾਈਲ ਜਾਂ ਆਟੋ ਕੰਪੋਨੈਂਟ ਮੈਨੂਫੈਕਚਰਿੰਗ ਕਾਰੋਬਾਰ ਵਿੱਚ ਨਹੀਂ ਹਨ) ਲਈ ਖੁੱਲੀ ਹੈ । ਸਕੀਮ ਦੇ 2 ਹਿੱਸੇ ਹਨ — ਚੈਂਪੀਅਨ ਓ ਈ ਐੱਮ ਇਨਸੈਂਟਿਵ ਸਕੀਮ ਅਤੇ ਕੰਪੋਨੈਂਟ ਚੈਂਪੀਅਨ ਇਨਸੈਂਟਿਵ ਸਕੀਮ ।
ਆਟੋਮੋਬਾਈਲ ਅਤੇ ਆਟੋ ਕੰਪੋਨੈਂਟਸ ਲਈ ਸਕੀਮ ਮਾਲੀ ਸਾਲ 2022—23 ਤੋਂ ਸ਼ੁਰੂ ਹੋ ਕੇ ਪੰਜ ਸਾਲਾਂ ਲਈ ਲਾਗੂ ਹੋਵੇਗੀ ।
* ਮਨਜ਼ੂਰ ਅਰਜ਼ੀਕਰਤਾ ਪੰਜ ਲਗਾਤਾਰ ਮਾਲੀ ਸਾਲਾਂ ਲਈ ਫਾਇਦੇ ਲੈਣ ਦੇ ਯੋਗ ਹੋਵੇਗਾ ।
* ਮਾਲੀ ਸਾਲ 2019—20 ਯੋਗ ਵਿਕਰੀ ਦੀ ਕੈਲਕੂਲੇਸ਼ਨ ਲਈ ਅਧਾਰ ਸਾਲ ਮੰਨਿਆ ਜਾਵੇਗਾ ।
* ਮੌਜੂਦਾ ਆਟੋਮੈਟਿਵ ਕੰਪਨੀ ਜਾਂ ਇਸ ਦੀ ਗਰੁੱਪ ਕੰਪਨੀ (ਕੰਪਨੀਆਂ) ਨੂੰ ਪ੍ਰੋਤਸਾਹਨ ਲੈਣ ਲਈ ਬੇਸਿਕ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਨ ਦੀ ਲੋੜ ਹੋਵੇਗੀ । ਨਵੀਂ ਗੈਰ ਆਟੋਮੈਟਿਕ ਨਿਵੇਸ਼ ਕੰਪਨੀ ਜਾਂ ਇਸ ਦੀਆਂ ਗਰੁੱਪ ਕੰਪਨੀ (ਕੰਪਨੀਆਂ) (ਜੋ ਇਸ ਵੇਲੇ ਆਟੋਮੋਬਾਈਲ ਜਾਂ ਆਟੋ ਕੰਪੋਨੈਂਟ ਮੈਨੂਫੈਕਚਰਿੰਗ ਕਾਰੋਬਾਰ ਵਿੱਚ ਨਹੀਂ ਹਨ) ਲਈ 1,000 ਕਰੋੜ ਰੁਪਏ ਦੇ ਗਲੋਬਲ ਨੈੱਟ ਵਰਥ ਦੇ ਮਾਪਦੰਡਾਂ ਨੂੰ ਪੂਰਾ ਕਰਨ ਦੀ ਜਰੂਰਤ ਹੈ । ਬੇਸਿਕ ਮਾਪਦੰਡ ਯੋਗਤਾ ਸਾਲ ਦੇ ਅਖੀਰ 31—03—2021 ਤੱਕ ਆਡਿਟਿਡ ਵਿੱਤੀ ਸਟੇਟਮੈਂਟਾਂ ਤੇ ਅਧਾਰਿਤ ਹੈ । ਯੋਗਤਾ ਮਾਪਦੰਡਾਂ ਤੋਂ ਇਲਾਵਾ 01— 04—2021 ਤੋਂ ਬਾਅਦ ਘੱਟੋ ਘੱਟ ਨਵੀਂ ਕੁਮੁਲੇਟਿਵ ਸਵਦੇਸ਼ੀ ਨਿਵੇਸ਼ ਦੋਨਾਂ — ਮੌਜੂਦਾ ਆਟੋਮੇਟਿਵ ਕੰਪਨੀਆਂ ਦੇ ਨਾਲ ਨਾਲ ਨਵੀਆਂ ਆਟੋਮੇਟਿਵ ਨਿਵੇਸ਼ ਕੰਪਨੀ ਜਾਂ ਗਰੁੱਪ ਕੰਪਨੀਆਂ ਦੁਆਰਾ ਪ੍ਰਾਪਤ ਕਰਨਾ ਹੋਵੇਗਾ । ਚੈਂਪੀਅਨ ਓ ਈ ਐੱਮਜ਼ (2 ਡਬਲਯੁ ਅਤੇ 3 ਡਬਲਯੁ ਤੋਂ ਇਲਾਵਾ) ਅਤੇ ਨਵੀਂ ਗੈਰ ਆਟੋਮੋਟਿਵ ਨਿਵੇਸ਼ (ਓ ਈ ਐੱਮ) ਕੰਪਨੀ ਜਾਂ ਇਸ ਦੀਆਂ ਗਰੁੱਪ ਕੰਪਨੀਆਂ ਨੂੰ ਪੰਜਾਂ ਸਾਲਾਂ ਵਿੱਚ 2,000 ਕਰੋੜ ਰੁਪਏ ਨਿਵੇਸ਼ ਕਰਨਾ ਹੋਵੇਗਾ । ਇਸੇ ਤਰ੍ਹਾਂ ਚੈਂਪੀਅਨ ਓ ਈ ਐੱਮ (ਦੋ ਡਬਲਯੁ ਅਤੇ ਤਿੰਨ ਡਬਲਯੁ) , ਕੰਪੋਨੈਂਟ ਚੈਂਪੀਅਨ ਅਤੇ ਨਵੀਂ ਗੈਰ ਆਟੋਮੇਟਿਵ ਨਿਵੇਸ਼ਕ (ਕੰਪੋਨੈਂਟ ਕੰਪਨੀ) ਜਾਂ ਇਸ ਦੀ ਗਰੁੱਪ ਕੰਪਨੀ (ਕੰਪਨੀਆਂ) ਨੂੰ 1,000 ਕਰੋੜ ਰੁਪਏ , 250 ਕਰੋੜ ਰੁਪਏ ਅਤੇ 500 ਕਰੋੜ ਰੁਪਏ ਕ੍ਰਮਵਾਰ ਨਿਵੇਸ਼ ਕਰਨੇ ਹੋਣਗੇ । ਜਿਵੇਂ ਵਿਸਥਾਰ ਨਾਲ ਬੇਸਿਕ ਯੋਗਤਾ ਮਾਪਦੰਡ ਟੇਬਲ ਇੱਕ ਵਿਖੇ ਵਿਸਥਾਰ ਵਿੱਚ ਦਿੱਤਾ ਗਿਆ ਹੈ ।
* ਜੇਕਰ ਕੰਪਨੀ ਕਿਸੇ ਸਾਲ ਵਿੱਚ ਕੁਮੁਲੇਟਿਵ ਸਵਦੇਸ਼ੀ ਨਿਵੇਸ਼ ਦੀ ਸ਼ਰਤ ਪੂਰੀ ਕਰਨ ਵਿੱਚ ਫੇਲ ਹੁੰਦੀ ਹੈ ਤਾਂ ਉਹ ਉਸ ਸਾਲ ਲਈ ਕੋਈ ਪ੍ਰੋਤਸਾਹਨ ਪ੍ਰਾਪਤ ਨਹੀਂ ਕਰ ਸਕੇਗੀ । ਇੱਥੋਂ ਤੱਕ ਕਿ ਭਾਵੇਂ ਸ਼ੁਰੂ ਵਿੱਚ ਨਿਸ਼ਚਿਤ ਵਿਕਰੀ ਕੀਮਤ ਪ੍ਰਾਪਤ ਕੀਤੀ ਹੋਵੇ ਪਰ ਇਹ ਅਜੇ ਵੀ ਆਉਂਦੇ ਸਾਲਾਂ ਵਿੱਚ ਸਕੀਮ ਤਹਿਤ ਫਾਇਦੇ ਪ੍ਰਾਪਤ ਕਰਨ ਯੋਗ ਹੋਣਗੀਆਂ । ਜੇਕਰ ਉਹ ਆਉਂਦੇ ਸਾਲ ਲਈ ਕੁਮੁਲੇਟਿਵ ਸਵਦੇਸ਼ੀ ਨਿਵੇਸ਼ ਪ੍ਰਭਾਸਿ਼ਤ ਸ਼ਰਤ ਨੂੰ ਪੂਰਾ ਕਰਦੀਆਂ ਹਨ ।
https://pib.gov.in/PressReleasePage.aspx?PRID=1757651
https://dhi.nic.in/Schmes/Programs Production Linked Incentive scheme
***************
ਡੀ ਜੇ ਐੱਨ / ਟੀ ਐੱਫ ਕੇ
(Release ID: 1757799)
Visitor Counter : 368