ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਡਾਕਟਰ ਭਾਰਤੀ ਪ੍ਰਵੀਣ ਪਵਾਰ ਨੇ ਬੋਲ੍ਹੇ ਲੋਕਾਂ ਦੇ ਅੰਤਰਰਾਸ਼ਟਰੀ ਹਫ਼ਤੇ 2021 ਦੀ ਪ੍ਰਧਾਨਗੀ ਕੀਤੀ — "ਵੱਧਦੇ ਫੁੱਲਦੇ ਬੋਲ੍ਹੇ ਭਾਈਚਾਰੇ ਦਾ ਜਸ਼ਨ ਮਨਾਉਣਾ"
ਵੱਖ ਵੱਖ ਬਿਮਾਰੀਆਂ ਅਤੇ ਦਿਵਿਯਾਂਗਪਣ ਲਈ ਬੱਚਿਆਂ ਦੀ ਸਕਰੀਨਿੰਗ ਲਾਜ਼ਮੀ ਹੋਣੀ ਚਾਹੀਦੀ ਹੈ : ਡਾਕਟਰ ਭਾਰਤੀ ਪ੍ਰਵੀਣ ਪਵਾਰ
Posted On:
24 SEP 2021 2:32PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਡਾਕਟਰ ਭਾਰਤੀ ਪ੍ਰਵੀਣ ਪਵਾਰ ਨੇ ਨਵੀਂ ਦਿੱਲੀ ਵਿੱਚ ਕੇਂਦਰੀ ਸਿਹਤ ਸਿੱਖਿਆ ਬਿਊਰੋ ਵਿਖੇ ਬੋਲ੍ਹੇ ਲੋਕਾਂ ਦੇ ਅੰਤਰਰਾਸ਼ਟਰੀ ਹਫ਼ਤੇ 2021 ਦੀ ਪ੍ਰਧਾਨਗੀ ਕੀਤੀ ਤੇ ਸੰਬੋਧਨ ਕੀਤਾ । ਕੇਂਦਰੀ ਸਿਹਤ ਮੰਤਰਾਲੇ ਤਹਿਤ ਸਿਹਤ ਸੇਵਾਵਾਂ ਦਾ ਡਾਇਰੈਕਟੋਰੇਟ ਜਨਰਲ ਭਾਗੀਦਾਰਾਂ ਦੀ ਸ਼ਮੂਲੀਅਤ ਸਮੇਤ ਵੱਖ ਵੱਖ ਗਤੀਵਿਧੀਆਂ ਰਾਹੀਂ ਬੋਲ੍ਹੇ ਲੋਕਾਂ ਦਾ ਅੰਤਰਰਾਸ਼ਟਰੀ ਹਫ਼ਤਾ (ਆਈ ਡਬਲਯੁ ਡੀ ਪੀ) 2021 ਮਨਾ ਰਿਹਾ ਹੈ । ਇਸ ਵਰ੍ਹੇ ਇਸ ਦਾ ਵਿਸ਼ਾ ਹੈ "ਵੱਧਦੇ ਫੁੱਲਦੇ ਬਹਿਰੇ ਭਾਈਚਾਰੇ ਦਾ ਜਸ਼ਨ ਮਨਾਉਣਾ" ।
ਇਸ ਸਮਾਗਮ ਵਿੱਚ ਬੋਲਦਿਆਂ ਡਾਕਟਰ ਪਵਾਰ ਨੇ ਚਿੰਤਾ ਪ੍ਰਗਟ ਕੀਤੀ ਕਿ ਇਹ ਭਾਰਤ ਵਿੱਚ 9 ਕਰੋੜ ਲੋਕ ਵੱਖ ਵੱਖ ਸੁਣਨ ਦੀਆਂ ਬਿਮਾਰੀਆਂ ਨਾਲ ਪੀੜ੍ਹਤ ਹਨ । ਉਹਨਾਂ ਕਿਹਾ ਜਿਵੇਂ ਅਸੀਂ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਮਨਾ ਰਹੇ ਹਾਂ , ਸਾਨੂੰ ਪਿੰਡਾਂ ਵਿੱਚ ਜਾਣਾ ਚਾਹੀਦਾ ਹੈ ਅਤੇ ਦੇਖਣਾ ਚਾਹੀਦਾ ਹੈ ਕਿ ਅਸੀਂ ਕਿਵੇਂ ਵੱਖ ਵੱਖ ਬਿਮਾਰੀਆਂ ਲਈ ਬੱਚਿਆਂ ਦੀ ਸਕਰੀਨਿੰਗ ਵਿੱਚ ਮਦਦ ਕਰ ਸਕਦੇ ਹਾਂ । ਦਿਵਿਯਾਂਗਪੁਣੇ ਨੂੰ ਰੋਕਣ ਅਤੇ ਜਲਦੀ ਜਾਂਚ ਕਰਨ ਦੇ ਵੱਡੇ ਫਾਇਦੇ ਹੁੰਦੇ ਹਨ । ਉਹਨਾਂ ਨੇ ਅੱਗੇ ਕਿਹਾ ਕਿ ਵੱਖ ਵੱਖ ਬਿਮਾਰੀਆਂ ਅਤੇ ਦਿਵਿਯਾਂਗਪਣ ਲਈ ਬੱਚਿਆਂ ਦੀ ਸਕਰੀਨਿੰਗ ਲਾਜ਼ਮੀ ਹੋਣੀ ਚਾਹੀਦੀ ਹੈ , ਸਾਵਧਾਨੀ ਇਲਾਜ ਤੋਂ ਬੇਹਤਰ ਹੈ ।
ਪ੍ਰਧਾਨ ਮੰਤਰੀ ਨੂੰ ਦਿਲੋਂ ਧੰਨਵਾਦ ਪ੍ਰਗਟ ਕਰਦਿਆਂ ਉਹਨਾਂ ਦੀ ਦ੍ਰਿਸ਼ਟੀ ਨੂੰ ਦੁਹਰਾਉਂਦਿਆਂ ਡਾਕਟਰ ਭਾਰਤੀ ਪਵਾਰ ਨੇ ਕਿਹਾ ,"ਮਾਣਯੋਗ ਪ੍ਰਧਾਨ ਮੰਤਰੀ ਦੀ ਅਗਵਾਈ ਤਹਿਤ ਅਸੀਂ ਵਿਸ਼ਵ ਵਿੱਚ ਸਾਬਿਤ ਕੀਤਾ ਹੈ ਕਿ ਭਾਰਤ ਇੱਕ ਦੇਸ਼ ਹੈ , ਜੋ ਆਪਣੀਆਂ ਦਵਾਈਆਂ ਬਣਾ ਸਕਦਾ ਹੈ ਅਤੇ ਰੋਜ਼ਾਨਾ ਅਧਾਰ ਤੇ 1—2 ਕਰੋੜ ਟੀਕੇ ਲਗਾ ਸਕਦਾ ਹੈ"। ਉਹਨਾਂ ਨੇ ਲੋਕਾਂ ਨੂੰ ਜਨਮਦਿਨ ਮਨਾਉਣ ਲਈ ਬੱਚਿਆਂ ਨੂੰ ਸੁਣਨ ਵਾਲੀ ਸਮੱਗਰੀ ਅਤੇ ਮਸ਼ੀਨਾਂ ਤੋਹਫੇ ਵਜੋਂ ਦੇਣ ਲਈ ਉਤਸ਼ਾਹਿਤ ਕੀਤਾ ।
ਆਪਣੇ ਬਚਪਨ ਚੋਂ ਉਦਾਹਰਣ ਦਿੰਦਿਆਂ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਬੱਚਿਆਂ ਦੀ ਸਾਂਭ ਸੰਭਾਲ ਦੀਆਂ ਪੁਰਾਣੀਆਂ ਰਵਾਇਤਾਂ ਨੂੰ ਮੁੜ ਸੁਰਜੀਤ ਕਰਨ ਦੀ ਲੋੜ ਹੈ । ਉਹਨਾਂ ਜ਼ੋਰ ਦਿੰਦਿਆਂ ਕਿਹਾ ਕਿ ਗਰਭਵਤੀ ਮਾਵਾਂ ਦੀ ਸਾਂਭ ਸੰਭਾਲ ਕਰਨਾ ਮਹੱਤਵਪੂਰਨ ਹੈ । ਉਹਨਾਂ ਨੇ ਸੁਝਾਅ ਦਿੱਤਾ ਕਿ ਵੱਖ ਵੱਖ ਹੈਲਪਲਾਈਨਜ਼ ਦੇ ਨਾਲ ਨਾਲ ਬੱਚਿਆਂ ਦੀ ਜਾਂਚ ਅਤੇ ਜਲਦੀ ਸਕਰੀਨਿੰਗ ਬਾਰੇ ਜਾਣਕਾਰੀ ਦਿੰਦੀ ਕਿਉ ਆਰ ਕੋਡ ਵਾਲੀ ਇੱਕ ਜੇਬ ਕਿਤਾਬ ਤਿਆਰ ਕਰਨੀ ਚਾਹੀਦੀ ਹੈ । ਇਹ ਜੇਬ ਕਿਤਾਬ ਆਸ਼ਾਜ਼ , ਆਂਗਣਵਾੜੀ ਕਾਮਿਆਂ ਤੇ ਹੋਰ ਹਸਪਤਾਲ ਸਟਾਫ ਨਾਲ ਸਾਂਝੀ ਕੀਤੀ ਜਾ ਸਕਦੀ ਹੈ । ਉਹਨਾਂ ਨੇ ਆਯੁਸ਼ਮਾਨ ਭਾਰਤ ਵਰਗੀਆਂ ਵੱਖ ਵੱਖ ਸਰਕਾਰੀ ਸਕੀਮਾਂ ਬਾਰੇ ਜਾਗਰੂਕਤਾ ਫੈਲਾਉਣ ਦੀ ਲੋੜ ਤੇ ਵੀ ਜ਼ੋਰ ਦਿੱਤਾ ਤਾਂ ਜੋ ਲੋਕ ਵੱਧ ਤੋਂ ਵੱਧ ਫਾਇਦੇ ਉਠਾ ਸਕਣ ।
ਬੋਲ੍ਹੇ ਲੋਕਾਂ ਲਈ ਅੰਤਰਰਾਸ਼ਟਰੀ ਹਫ਼ਤਾ (ਆਈ ਡਬਲਯੁ ਡੀ ਪੀ) ਸਭ ਤੋਂ ਪਹਿਲਾਂ ਇਟਲੀ ਦੇ ਰੋਮ ਵਿੱਚ 1958 ਵਿੱਚ ਲਾਂਚ ਕੀਤਾ ਗਿਆ ਸੀ । ਇਹ ਬੌਲਿ੍ਆਂ ਦੀ ਵਿਸ਼ਵ ਫੈਡਰੇਸ਼ਨ ਦੀ ਪਹਿਲੀ ਵਿਸ਼ਵ ਕਾਂਗਰਸ ਇਸੇ ਮਹੀਨੇ ਮਨਾਏ ਜਾਣ ਦੀ ਯਾਦ ਵਿੱਚ ਸਤੰਬਰ ਦੇ ਆਖ਼ਰੀ ਹਫ਼ਤੇ ਦੌਰਾਨ ਵਿਸ਼ਵੀ ਬੋਲ੍ਹਾ ਭਾਈਚਾਰੇ ਦੁਆਰਾ ਹਰ ਸਾਲ ਮਨਾਇਆ ਜਾਂਦਾ ਹੈ । ਬੋਲ੍ਹੇ ਲੋਕਾਂ ਦਾ ਅੰਤਰਰਾਸ਼ਟਰੀ ਹਫ਼ਤਾ ਵਿਸ਼ਵ ਭਰ ਵਿੱਚ ਬੋਲ੍ਹੇ ਭਾਈਚਾਰਿਆਂ ਦੁਆਰਾ ਵੱਖ ਵੱਖ ਗਤੀਵਿਧੀਆਂ ਦੁਆਰਾ ਮਨਾਇਆ ਜਾਂਦਾ ਹੈ ।
ਡਾਕਟਰ ਸੁਨੀਲ ਕੁਮਾਰ ਡੀ ਜੀ ਐੱਚ ਐੱਸ ਡਾਕਟਰ ਕੰਵਰਸੇਨ , ਪ੍ਰਿੰਸੀਪਲ ਸਲਾਹਕਾਰ , ਡੀ ਜੀ ਐੱਚ ਐੱਸ , ਡਾਕਟਰ ਅਨਿਲ ਕੁਮਾਰ , ਡੀ ਡੀ ਜੀ , ਡੀ ਜੀ ਐੱਚ ਐੱਸ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਇਸ ਮੌਕੇ ਹਾਜ਼ਰ ਸਨ ।
*******************
ਐੱਮ ਵੀ / ਏ ਐੱਲ / ਜੀ ਐੱਸ
ਐੱਚ ਐੱਫ ਡਬਲਯੁ / ਐੱਮ ਓ ਐੱਸ ਬੋਲ੍ਹੇ ਲੋਕਾਂ ਲਈ ਅੰਤਰਰਾਸ਼ਟਰੀ ਹਫ਼ਤਾ 2021 / 24 ਸਤੰਬਰ 2021 / 4
(Release ID: 1757798)
Visitor Counter : 233