ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਰਾਸ਼ਟਰੀ ਸ਼੍ਰੀ ਰਾਮਨਾਥ ਕੁਵਿੰਦ ਕੱਲ੍ਹ ਵਰਚੁਅਲ ਮਾਧਿਅਮ ਰਾਹੀਂ ਸਾਲ 2019-20 ਲਈ ਰਾਸ਼ਟਰੀ ਸੇਵਾ ਯੋਜਨਾ (ਐੱਨਐੱਸਐੱਸ) ਪੁਰਸਕਾਰ ਪ੍ਰਦਾਨ ਕਰਨਗੇ


ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਅਤੇ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਵੀ ਇਸ ਮੌਕੇ ‘ਤੇ ਉਪਸਥਿਤ ਹੋਣਗੇ

Posted On: 23 SEP 2021 5:17PM by PIB Chandigarh

ਮਹੱਤਵਪੂਰਨ ਬਿੰਦੂ

  • ਸਾਲ 2019-20 ਲਈ ਰਾਸ਼ਟਰੀ ਸੇਵਾ ਯੋਜਨਾ (ਐੱਨਐੱਸਐੱਸ) ਪੁਰਸਕਾਰ ਤਿੰਨ ਅਲੱਗ-ਅਲੱਗ ਸ਼੍ਰੇਣੀਆਂ ਯੂਨੀਵਰਸਿਟੀ/+2 ਪਰਿਸ਼ਦ, ਐੱਨਐੱਸਐੱਸ ਇਕਾਈਆ ਅਤੇ ਉਨ੍ਹਾਂ ਦੇ ਪ੍ਰੋਗਰਾਮ ਅਧਿਕਾਰੀ ਅਤੇ ਐੱਨਐੱਸਐੱਸ ਸਵੈ-ਸੇਵਕਾਂ ਨੂੰ ਦਿੱਤੇ ਜਾਣਗੇ।

ਰਾਸ਼ਟਰਪਤੀ ਸ਼੍ਰੀ ਰਾਮਨਾਥ ਕੁਵਿੰਦ 24 ਸਤੰਬਰ, 2021 ਨੂੰ ਰਾਸ਼ਟਰਪਤੀ ਭਵਨ, ਨਵੀਂ ਦਿੱਲੀ ਵਿੱਚ ਵਰਚੁਅਲ ਮਾਧਿਅਮ ਰਾਹੀਂ ਸਾਲ 2019-20 ਲਈ ਰਾਸ਼ਟਰੀ ਸੇਵਾ ਯੋਜਨਾ (ਐੱਨਐੱਸਐੱਸ) ਪੁਰਸਕਾਰ ਪ੍ਰਦਾਨ ਕਰਨਗੇ। ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਅਤੇ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਨਵੀਂ ਦਿੱਲੀ ਦੇ ਸੁਸ਼ਮਾ ਸਵਰਾਜ ਭਵਨ ਦੇ ਸਮਾਰੋਹ ਵਿੱਚ ਸ਼ਾਮਿਲ ਹੋਣਗੇ। ਸਾਲ 2019-20 ਲਈ ਰਾਸ਼ਟਰੀ ਅਧਿਕਾਰੀ ਅਤੇ ਐੱਨਐੱਸਐੱਸ ਸਵੈ-ਸੇਵਕਾਂ ਵਿੱਚ ਦਿੱਤੇ ਜਾਣਗੇ।  ਇਨ੍ਹਾਂ ਸ਼੍ਰੇਣੀਆਂ ਵਿੱਚ ਕੁੱਲ 42 ਪੁਰਸਕਾਰ ਦਿੱਤੇ ਜਾਣਗੇ।

ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦਾ ਯੁਵਾ ਮਾਮਲੇ ਵਿਭਾਗ ਹਰ ਸਾਲ ਯੂਨੀਵਰਸਿਟੀ/ਕਾਲਜਾਂ, (+2) ਪਰਿਸ਼ਦਾਂ, ਉੱਚ ਸੈਕੰਡਰੀ, ਐੱਨਐੱਸਐੱਸ ਇਕਾਇਆਂ/ਪ੍ਰੋਗਰਾਮ ਅਧਿਕਾਰੀਆਂ ਅਤੇ ਐੱਨਐੱਸਐੱਸ ਸਵੈ-ਸੇਵਕਾਂ ਦੁਆਰਾ ਸਵੈਇੱਛਤ ਸਾਮੁਦਾਇਕ ਸੇਵਾ ਲਈ ਦਿੱਤੇ ਗਏ ਉਤਕ੍ਰਿਸ਼ਟ ਯੋਗਦਾਨ ਨੂੰ ਰੇਖਾਂਕਿਤ ਅਤੇ ਇਨਾਮ ਦੇਣ ਲਈ ਰਾਸ਼ਟਰੀ ਸੇਵਾ ਯੋਜਨਾ ਪੁਰਸਕਾਰ ਪ੍ਰਦਾਨ ਕਰਦਾ ਹੈ। ਇਹ ਪੁਰਸਕਾਰ ਦੇਸ਼ ਵਿੱਚ ਐੱਨਐੱਸਐੱਸ ਨੂੰ ਹੋਰ ਹੁਲਾਰਾ ਦੇਣ ਦੇ ਉਦੇਸ਼ ਨਾਲ ਪ੍ਰਦਾਨ ਕੀਤੇ ਜਾਦੇ ਹਨ।

ਐੱਨਐੱਸਐੱਸ ਇੱਕ ਕੇਂਦਰੀ ਖੇਤਰ ਦੀ ਯੋਜਨਾ ਹੈ ਜਿਸ ਵਿੱਚ ਸਾਲ 1969 ਵਿੱਚ ਸਵੈਇੱਛਕ ਸਾਮੁਦਾਇਕ ਸੇਵਾ ਦੇ ਰਾਹੀਂ ਵਿਦਿਆਰਥੀ ਯੁਵਾਵਾਂ ਦੇ ਸ਼ਖਸੀਅਤ ਅਤੇ ਚਰਿੱਤਰ ਦੇ ਵਿਕਾਸ ਦੇ ਪ੍ਰਾਥਮਿਕ ਉਦੇਸ਼ ਦੇ ਨਾਲ ਸ਼ੁਰੂ ਕੀਤਾ ਗਿਆ ਸੀ। ਐੱਨਐੱਸਐੱਸ ਦਾ ਵਿਚਾਰਧਾਰਕ ਅਦਾਰ ਮਹਾਤਮਾ ਗਾਂਧੀ ਦੇ ਆਰਦਸ਼ਾਂ ਤੋਂ ਪ੍ਰੇਰਿਤ ਹੈ। ਇਸ ਲਈ ਬਹੁਤ ਹੀ ਉਪਯੁਕਤ ਰੂਪ ਤੋਂ ਐੱਨਐੱਸਐੱਸ ਦਾ ਆਦਰਸ਼ ਵਾਕ ਹੈ ‘ਸਵੈ ਤੋਂ ਪਹਿਲੇ ਆਪ’ ਜਿਸ ਨੂੰ ਅੰਗ੍ਰੇਜੀ ਵਿੱਚ “ਨੌਟ ਮੀ ਬਟ ਯੂ” ਕਿਹਾ ਜਾਂਦਾ ਹੈ।

ਸੰਖੇਪ ਵਿੱਚ ਕਿਹਾ ਜਾਏ ਤਾਂ ਐੱਨਐੱਸਐੱਸ ਸਵੈ-ਸੇਵਕ ਸਮਾਜਿਕ ਮਹੱਤਵ ਦੇ ਮੁੱਦਿਆਂ ‘ਤੇ ਕੰਮ ਕਰਦੇ ਹਨ, ਜੋ ਨਿਯਮਿਤ ਅਤੇ ਵਿਸ਼ੇਸ਼ ਕੈਂਪ ਗਤੀਵਿਧੀਆਂ ਦੇ ਰਾਹੀਂ ਸਮੁਦਾਏ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਕਸਿਤ ਹੁੰਦੇ ਰਹਿੰਦੇ ਹਨ। ਇਸ ਤਰ੍ਹਾਂ ਦੇ ਮੁੱਦਿਆਂ ਵਿੱਚ (i) ਸਾਖਰਤਾ ਅਤੇ ਸਿੱਖਿਆ, (ii)  ਸਿਹਤ ਪਰਿਵਾਰ ਕਲਿਆਣ ਅਤੇ ਪੋਸ਼ਣ, (iii) ਵਾਤਾਵਰਣ ਸੁਰੱਖਿਆ, (iv)  ਸਮਾਜਿਕ ਸੇਵਾ ਪ੍ਰੋਗਰਾਮ, (v) ਮਹਿਲਾਵਾਂ ਦੇ ਸਸ਼ਕਤੀਕਰਣ ਦੇ ਲਈ ਪ੍ਰੋਗਰਾਮ, (vi) ਆਰਥਿਕ ਵਿਕਾਸ ਗਤੀਵਿਧੀਆਂ ਨਾਲ ਜੁੜੇ ਪ੍ਰੋਗਰਾਮ, (vii) ਆਪਦਾਵਾਂ ਦੇ ਦੌਰਾਨ ਬਚਾਅ ਤੇ ਰਾਹਤ ਆਦਿ ਸ਼ਾਮਿਲ ਹਨ।

 

*******

ਐੱਨਬੀ/ਓਏ



(Release ID: 1757724) Visitor Counter : 115