ਰੱਖਿਆ ਮੰਤਰਾਲਾ
ਅਜ਼ਾਦੀ ਕਾ ਅਮ੍ਰਿਤ ਮਹੋਤਸਵ ਦੇ ਹਿੱਸੇ ਵਜੋਂ ਸਾਈਕਲਿੰਗ ਮੁਹਿੰਮ ਲਈ ਪ੍ਰੈਸ ਰਿਲੀਜ਼
Posted On:
23 SEP 2021 6:03PM by PIB Chandigarh
ਏਅਰ ਫੋਰਸ ਸਟੇਸ਼ਨ ਤੁਗਲਕਾਬਾਦ ਅਤੇ ਏਅਰ ਫੋਰਸ ਸਟੇਸ਼ਨ ਪ੍ਰਹਲਾਦਪੁਰ ਦੇ 40 ਹਵਾਈ ਯੋਧਿਆਂ ਦੀ ਇੱਕ ਟੀਮ ਨੇ ਏਅਰ ਫੋਰਸ ਸਟੇਸ਼ਨ ਤੁਗਲਕਾਬਾਦ ਵੱਲੋਂ ਆਯੋਜਿਤ ਸਾਈਕਲਿੰਗ ਅਭਿਆਨ ਵਿੱਚ "ਆਜਾਦੀ ਕਾ ਅਮ੍ਰਿਤ ਮਹੋਤਸਵ" ਦੇ ਹਿੱਸੇ ਵਜੋਂ ਹਿੱਸਾ ਲਿਆ, ਜੋ ਦੇਸ਼ ਵੱਲੋਂ ਭਾਰਤ ਦੀ 75 ਸਾਲ ਦੀ ਅਜਾਦੀ ਦੀ ਯਾਦ ਵਿੱਚ ਮਨਾਇਆ ਜਾ ਰਿਹਾ ਹੈ।
ਏਅਰ ਕਮੋਡੋਰ ਵਾਈ ਉਮੇਸ਼, ਏਅਰ ਆਫ਼ਿਸਰ ਕਮਾਂਡਿੰਗ, ਏਅਰ ਫੋਰਸ ਸਟੇਸ਼ਨ ਤੁਗਲਕਾਬਾਦ ਟੀਮ ਦੇ ਓਵਰਆਲ ਲੀਡਰ ਸਨ ਅਤੇ ਉਨ੍ਹਾਂ ਦੇ ਨਾਲ ਗਰੁੱਪ ਕੈਪਟਨ ਡੀਵੀਬੀਕੇ ਮੇਹਰ, ਸਟੇਸ਼ਨ ਕਮਾਂਡਰ ਏਅਰ ਫੋਰਸ ਸਟੇਸ਼ਨ ਪ੍ਰਹਲਾਦਪੁਰ ਵੀ ਸਨ।
ਦਿੱਲੀ ਦੇ ਤੁਗਲਕਾਬਾਦ ਏਅਰ ਫੋਰਸ ਸਟੇਸ਼ਨ ਤੋਂ 18 ਸਤੰਬਰ 21 ਨੂੰ ਇਸ ਐਕਸਪੀਡੀਸ਼ਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਸੀ। ਟੀਮ ਨੇ 18 ਸਤੰਬਰ 21 ਨੂੰ ਏਅਰ ਫੋਰਸ ਸਟੇਸ਼ਨ ਤੁਗਲਕਾਬਾਦ, ਨਵੀਂ ਦਿੱਲੀ ਤੋਂ ਮੇਰਠ ਸ਼ਹਿਰ ਦੇ ਸ਼ਹੀਦ ਸਮਾਰਕ ਤੱਕ 90 ਕਿਲੋਮੀਟਰ ਤੋਂ ਵੱਧ ਦੀ ਦੂਰੀ ਸਾਇਕਲ 'ਤੇ ਤੈਅ ਕੀਤੀ। ਟੀਮ ਭਾਰਤੀ ਹਵਾਈ ਸੈਨਾ ਵਿੱਚ ਉਪਲਬਧ ਕਰੀਅਰ ਸੰਭਾਵਨਾਵਾਂ ਬਾਰੇ ਨੌਜਵਾਨਾਂ ਵਿੱਚ ਜਾਗਰੂਕਤਾ ਫੈਲਾਉਣ ਅਤੇ ਅਡਵੈਂਚਰ ਦੀ ਭਾਵਨਾ ਨੂੰ ਪ੍ਰਦਰਸ਼ਿਤ ਕਰਨ ਲਈ ਆਪਣੀ ਯਾਤਰਾ ਦੌਰਾਨ ਮੇਰਠ ਇੰਸਟੀਚਿਊਟ ਆਫ਼ ਟੈਕਨਾਲੌਜੀ, ਮੇਰਠ ਵਿੱਚ ਰੁਕੀ ਸੀ।
****************
ਏਬੀਬੀ/ਇਨ/ਪੀਆਰਐਸ/ਐਮਐਸ
(Release ID: 1757579)
Visitor Counter : 205