ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਮੱਛੀ ਪਾਲਣ , ਪਸ਼ੂ ਪਾਲਣ ਅਤੇ ਡੇਅਰੀ ਦੇ ਕੇਂਦਰੀ ਮੰਤਰੀ ਨੇ ਉੱਤਰੀ ਸੂਬਿਆਂ ਦੇ ਸੰਸਦ ਮੈਂਬਰਾਂ ਨਾਲ ਗੱਲਬਾਤ ਕੀਤੀ
प्रविष्टि तिथि:
23 SEP 2021 5:09PM by PIB Chandigarh
ਮੱਛੀ ਪਾਲਣ , ਪਸ਼ੂ ਪਾਲਣ ਅਤੇ ਡੇਅਰੀ ਦੇ ਕੇਂਦਰੀ ਮੰਤਰੀ ਦੀ ਪ੍ਰਧਾਨਗੀ ਹੇਠ ਅੱਜ ਉੱਤਰੀ ਸੂਬਿਆਂ — ਜੰਮੂ ਤੇ ਕਸ਼ਮੀਰ , ਪੰਜਾਬ , ਹਰਿਆਣਾ , ਦਿੱਲੀ , ਹਿਮਾਚਲ ਪ੍ਰਦੇਸ਼ , ਉੱਤਰਾਖੰਡ , ਉੱਤਰ ਪ੍ਰਦੇਸ਼ , ਚੰਡੀਗੜ੍ਹ ਅਤੇ ਲੱਦਾਖ਼ ਦੇ ਸੰਸਦ ਮੈਂਬਰਾਂ ਨਾਲ ਇੱਕ ਵਰਚੁਅਲ ਗੱਲਬਾਤ ਕੀਤੀ ਗਈ । ਇਸ ਮੀਟਿੰਗ ਵਿੱਚ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ , ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀਆਂ , ਸੰਯੁਕਤ ਸਕੱਤਰਾਂ ਅਤੇ ਸਕੱਤਰਾਂ ਨੇ ਹਿੱਸਾ ਲਿਆ । ਕੇਂਦਰੀ ਮੰਤਰੀ ਨੇ ਸੰਸਦ ਮੈਂਬਰਾਂ ਨੂੰ ਪਸ਼ੂ ਪਾਲਣ ਅਤੇ ਡੇਅਰੀ ਖੇਤਰ ਦੇ ਮੌਜੂਦਾ ਹਾਲਾਤ , ਸਕੀਮ ਫਾਇਦਿਆਂ ਤੋਂ ਜਾਣੂ ਕਰਵਾਇਆ ਅਤੇ ਪਸ਼ੂ ਧਨ ਤੇ ਫੀਲਡ ਵਿੱਚ ਡੇਅਰੀ ਸਕੀਮਾਂ ਨੂੰ ਬੇਹਤਰ ਢੰਗ ਨਾਲ ਲਾਗੂ ਕਰਨ ਲਈ ਵੱਖ ਵੱਖ ਰਣਨੀਤੀਆਂ ਤੇ ਵਿਚਾਰ ਵਟਾਂਦਰਾ ਕੀਤਾ ਤਾਂ ਜੋ ਵੱਡੀ ਗਿਣਤੀ ਵਿੱਚ ਕਿਸਾਨ ਇਸ ਖੇਤਰ ਤੋਂ ਫਾਇਦੇ ਲੈ ਸਕਣ ।
ਕੇਂਦਰੀ ਮੰਤਰੀ ਨੇ ਹਾਲ ਹੀ ਦੇ ਕੈਬਨਿਟ ਫੈਸਲਿਆਂ ਅਨੁਸਾਰ ਦੱਸਿਆ ਕਿ ਰਾਸ਼ਟਰੀ ਲਾਈਵ ਸਟਾਕ ਮਿਸ਼ਨ ਅਤੇ ਰਾਸ਼ਟਰੀਯ ਗੋਕੁਲ ਮਿਸ਼ਨ ਸਕੀਮ ਵਿੱਚ ਹੁਣ ਇੱਕ ਹਿੱਸਾ ਬ੍ਰੀਡਰ ਫਾਰਮ ਉੱਦਮੀਆਂ ਅਤੇ ਚਾਰਾ ਉੱਦਮੀਆਂ ਦਾ ਹੈ । ਆਰ ਜੀ ਐੱਮ ਤਹਿਤ ਉਤਪਾਦਨ ਲਈ ਬ੍ਰੀਡ ਨੂੰ ਵਧਾਉਣ ਲਈ ਫਾਰਮ ਅਤੇ ਉੱਚ ਜਨੈਟਿਕ ਮੈਰਿਟ ਵਛੀਆਂ ਕਿਸਾਨਾਂ ਨੂੰ ਸਪਲਾਈ ਕਰਨ ਲਈ ਉੱਦਮੀਆਂ ਨੂੰ ਸਿੱਧੇ ਤੌਰ ਤੇ 50% ਪੂੰਜੀ ਸਬਸਿਡੀ ਉਪਲਬੱਧ ਹੋਵੇਗੀ । ਨੈਸ਼ਨਲ ਲਾਈਵ ਸਟਾਕ ਮਿਸ਼ਨ (ਐੱਨ ਐੱਲ ਐੱਮ) ਪਸ਼ੂ , ਡੇਅਰੀ , ਪੋਲਟ੍ਰੀ , ਭੇਡਾਂ , ਬੱਕਰੀ ਅਤੇ ਸੂਰ ਪਾਲਣ , ਫੀਡ ਅਤੇ ਚਾਰਾ ਖੇਤਰ ਵਿੱਚ ਬੇਰੋਜ਼ਗਾਰ ਨੌਜਵਾਨਾਂ ਅਤੇ ਪਸ਼ੂ ਪਾਲਕਾਂ ਲਈ ਬੇਹਤਰ ਰੋਜ਼ੀ ਰੋਟੀ ਦੇ ਮੌਕੇ ਪੈਦਾ ਕਰਨ ਵਿੱਚ ਵੀ ਮਦਦ ਕਰੇਗਾ , ਜੋ ਆਤਮਨਿਰਭਰ ਭਾਰਤ ਲਈ ਰਾਹ ਪੱਧਰਾ ਕਰੇਗਾ । ਇਸ ਲਈ ਹਬ ਸਪੋਕ ਮਾਡਲ ਰਾਹੀਂ 50% ਸਬਸਿਡੀ ਦਿੱਤੀ ਜਾਵੇਗੀ ।
ਕੇਂਦਰੀ ਮੰਤਰੀ ਨੇ ਡੇਅਰੀ ਵਿਕਾਸ ਦੇ ਫਿਰ ਤੋਂ ਤਿਆਰ ਕੀਤੇ ਨੈਸ਼ਨਲ ਪ੍ਰੋਗਰਾਮ ਜੋ ਦੁੱਧ ਖਰੀਦ , ਪ੍ਰੋਸੈਸਿੰਗ , ਮਾਰਕੀਟਿੰਗ , ਦੁੱਧ ਦੀ ਗੁਣਵਤਾ ਅਤੇ ਦੁੱਧ ਉਤਪਾਦਾਂ ਤੇ ਕੇਂਦਰਿਤ ਕਰਨ ਨੂੰ ਉਜਾਗਰ ਕੀਤਾ । ਕੇਂਦਰੀ ਮੰਤਰੀ ਨੇ ਪਸ਼ੂ ਪਾਲਣ ਸਿਹਤ ਅਤੇ ਬਿਮਾਰੀ ਕੰਟਰੋਲ ਦਾ ਮਕਸਦ ਪਸ਼ੂਆਂ ਦੀਆਂ ਬਿਮਾਰੀਆਂ ਦੇ ਵਿਰੁੱਧ ਪ੍ਰਫਲੈਟਿਕ ਟੀਕਾਕਰਣ ਦੁਆਰਾ ਪਸ਼ੁਆਂ ਦੀ ਸਿਹਤ ਤੇ ਜੋਖਿਮ ਨੂੰ ਘਟਾਉਣਾ ਅਤੇ ਪੋਲਟ੍ਰੀ ਤੇ ਵੈਟਨਰੀ ਸੇਵਾਵਾਂ ਦੇ ਸਮਰੱਥਾ ਨਿਰਮਾਣ , ਰੋਗ ਨਿਗਰਾਨੀ ਅਤੇ ਵੈਟਨਰੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਨੂੰ ਵੀ ਉਜਾਗਰ ਕੀਤਾ । ਇਸ ਤੋਂ ਅੱਗੇ ਸੂਬਿਆਂ ਵਿੱਚ ਮੋਬਾਈਲ ਵੈਟਨਰੀ ਯੁਨਿਟ ਦਾ ਸੰਚਾਲਨ ਕਿਸਾਨਾਂ ਦੇ ਘਰਾਂ ਤੱਕ ਪਸ਼ੂਆਂ ਦੀ ਸਿਹਤ ਸਹੂਲਤਾਂ ਮੁਹੱਈਆ ਕਰਨ ਲਈ ਸਹੂਲਤ ਦੇਣਗੇ ।
ਕੇਂਦਰੀ ਮੰਤਰੀ ਨੇ ਇਸ ਦੀ ਕਲਪਨਾ ਕੀਤੀ ਕਿ ਸੂਬਿਆਂ ਵਿੱਚ ਕੇਂਦਰ ਸਰਕਾਰ , ਸੂਬਾ ਸਰਕਾਰਾਂ ਅਤੇ ਜਿ਼ਲ੍ਹਾ ਅਧਿਕਾਰੀਆਂ ਦੀ ਸਰਗਰਮ ਹਿੱਸੇਦਾਰੀ ਨਾਲ ਜਾਗਰੂਕਤਾ ਮੁਹਿੰਮਾਂ ਪਸ਼ੂ ਅਤੇ ਡੇਅਰੀ ਕਿਸਾਨਾਂ ਨੂੰ ਸਕੀਮ ਫਾਇਦਿਆਂ ਲਈ ਬੇਹਤਰ ਆਊਟਰੀਚ ਦੇਣ ਲਈ ਆਯੋਜਿਤ ਕੀਤੀਆਂ ਜਾਣਗੀਆਂ । ਕੇਂਦਰੀ ਮੰਤਰੀ ਨੇ ਗੱਲਬਾਤ ਵਿੱਚ ਸੰਸਦ ਮੈਂਬਰਾਂ ਦੀ ਹਿੱਸੇਦਾਰੀ ਦੀ ਪ੍ਰਸ਼ੰਸਾ ਕੀਤੀ ਅਤੇ ਯਕੀਨ ਦਿਵਾਇਆ ਕਿ ਮੰਤਰਾਲਾ ਖੇਤਰ ਦੀ ਹੋਰ ਪ੍ਰਗਤੀ ਲਈ ਉਹਨਾਂ ਦੇ ਸੁਝਾਵਾਂ ਨੂੰ ਵੀ ਧਿਆਨ ਵਿੱਚ ਰਖੇਗਾ ।
******************
ਐੱਮ ਵੀ / ਐੱਮ ਜੀ
(रिलीज़ आईडी: 1757431)
आगंतुक पटल : 229