ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
azadi ka amrit mahotsav

ਇਲੈਕਟ੍ਰੋਨਿਕ੍ਸ ਅਤੇ ਆਈਟੀ ਮੰਤਰਾਲਾ ਨੇ ਭਾਰਤ ਨੂੰ ਵਿਸ਼ਵ ਦੇ ਸਭ ਤੋਂ ਵੱਡੇ ਜੁੜੇ ਦੇਸ਼ਾਂ ਵਿੱਚੋਂ ਇੱਕ ਬਣਾਉਣ ਲਈ ਰਣਨੀਤੀ ਵਰਕਸ਼ਾਪ ਦਾ ਆਯੋਜਨ ਕੀਤਾ


ਦੇਸ਼ ਦੇ ਘੱਟ ਸੇਵਾ ਵਾਲੇ ਅਤੇ ਕਵਰ ਨਾ ਕੀਤੇ ਗਏ ਖੇਤਰਾਂ ਵਿੱਚ ਇੰਟਰਨੈਟ ਪਹੁੰਚ ਵਿੱਚ ਤੇਜ਼ੀ ਲਿਆਉਣ ਲਈ ਰੋਡਮੈਪ ਤੇ ਚਰਚਾ


ਵਰਕਸ਼ਾਪ ਦੌਰਾਨ ਪੇਂਡੂ ਬ੍ਰੌਡਬੈਂਡ ਕਨੈਕਟਿਵਿਟੀ ਪ੍ਰੋਜੈਕਟ ਭਾਰਤਨੇਟ ਦੀ ਸਮੀਖਿਆ

Posted On: 23 SEP 2021 11:42AM by PIB Chandigarh

ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ (ਮੀਟੀਵਾਈ) ਨੇ ਭਾਰਤ ਨੂੰ ਵਿਸ਼ਵ ਦੇ ਸਭ ਤੋਂ ਵੱਡੇ ਜੁੜੇ ਦੇਸ਼ਾਂ ਵਿੱਚੋਂ ਇੱਕ ਬਣਾਉਣ ਲਈ "ਸਾਰੇ ਭਾਰਤੀਆਂ ਨੂੰ ਜੋੜੋ" ਸਿਰਲੇਖ ਦੀ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ। ਵਰਕਸ਼ਾਪ ਵਿੱਚ ਦੇਸ਼ ਦੇ ਸਭ ਤੋਂ ਵੱਡੇ ਇੰਟਰਨੈਟ ਸੇਵਾ ਪ੍ਰਦਾਤਾ - ਜਿਓ,  ਏਅਰਟੈਲਮੀਟਵਾਈ ਅਤੇ ਸੰਚਾਰ ਮੰਤਰਾਲਾ ਦੇ ਦੂਰਸੰਚਾਰ ਵਿਭਾਗ ਦੇ ਅਧਿਕਾਰੀਆਂ ਸਮੇਤ ਜਨਤਕ ਅਤੇ ਪ੍ਰਾਈਵੇਟ ਦੋਵਾਂ, ਹਿੱਸੇਦਾਰਾਂ ਨੂੰ  ਵਰਤਮਾਨ ਵਿੱਚ ਘੱਟ ਸੇਵਾ ਵਾਲੇ ਅਤੇ ਕਵਰ ਨਾ ਕੀਤੇ ਗਏ ਦੇਸ਼ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਇੰਟਰਨੈਟ ਦੀ ਪਹੁੰਚ ਵਿੱਚ ਤੇਜ਼ੀ ਲਿਆਉਣ ਲਈ ਇੱਕ ਰੋਡਮੈਪ ਬਾਰੇ ਵਿਚਾਰ ਵਟਾਂਦਰਾ ਕਰਨ ਦਾ ਸੱਦਾ ਦਿੱਤਾ ਗਿਆ ਸੀ। । 

ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਏਵਰਕਸ਼ਾਪ ਦੌਰਾਨ ਵਿਸ਼ਵ ਦੇ ਸਭ ਤੋਂ ਵੱਡੇ ਫਾਈਬਰ ਅਧਾਰਤ ਪੇਂਡੂ ਬ੍ਰੌਡਬੈਂਡ ਕਨੈਕਟਿਵਿਟੀ ਪ੍ਰੋਜੈਕਟ ਭਾਰਤਨੇਟ ਦੀ ਵੀ ਸਮੀਖਿਆ ਕੀਤੀ ਗਈ। ਵਰਕਸ਼ਾਪ ਵਿੱਚ ਉਨ੍ਹਾਂ ਭੂਗੋਲਿਕ ਇਲਾਕਿਆਂ ਅਤੇ  ਖੇਤਰਾਂ/ਪਿੰਡਾਂ ਨੂੰ ਤੁਰੰਤ ਕਵਰ ਕਰਨ ਦੀਆਂ ਰਣਨੀਤੀਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ, ਜੋ ਇੰਟਰਨੇਟ ਦੀ ਸੇਵਾ ਤੋਂ ਵਾਂਝੇ ਰਹਿ ਗਏ ਹਨ।

ਵਰਕਸ਼ਾਪ ਦੀ ਪ੍ਰਧਾਨਗੀ ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ ਨੇ ਕੀਤੀਜਿਨ੍ਹਾਂ ਨੇ ਮੌਜੂਦਾ ਸਰਕਾਰ ਦੇ ਉਦੇਸ਼ਾਂ ਨੂੰ ਸਾਰੇ ਭਾਰਤੀਆਂ ਨੂੰ ਖੁੱਲੇ ਸੁਰੱਖਿਅਤ ਅਤੇ ਭਰੋਸੇਯੋਗ ਅਤੇ ਜਵਾਬਦੇਹ ਇੰਟਰਨੈਟ ਨਾਲ ਜੋੜਨ ਦੇ ਉਦੇਸ਼ ਰੱਖੇ। ਉਨ੍ਹਾਂ ਕਿਹਾ, "ਡਿਜੀਟਲ ਇੰਡੀਆ ਰਾਹੀਂ ਪ੍ਰਧਾਨ ਮੰਤਰੀ ਦਾ ਵਿਜ਼ਨ ਸਾਰੇ ਨਾਗਰਿਕਾਂ ਨੂੰ ਇੰਟਰਨੈਟ ਦੀ ਸ਼ਕਤੀ ਨਾਲ ਸ਼ਕਤੀਸ਼ਾਲੀ ਬਣਾਇਆ ਜਾਵੇ ਅਤੇ ਨਾਲ ਹੀ ਡਿਜੀਟਲ ਅਰਥਵਿਵਸਥਾ ਅਤੇ ਨੌਕਰੀਆਂ ਦਾ ਵਿਸਥਾਰ ਕੀਤਾ ਜਾਵੇ।"

ਇਸ ਰਣਨੀਤੀ ਵਰਕਸ਼ਾਪ ਨੇ ਜਨਤਕ ਅਤੇ ਪ੍ਰਾਈਵੇਟ ਹਿੱਸੇਦਾਰਾਂ, ਦੋਵਾਂ ਲਈ ਸਰਬ ਵਿਆਪਕ ਇੰਟਰਨੈਟ ਕਵਰੇਜ ਪ੍ਰਾਪਤ ਕਰਨ ਬਾਰੇ ਆਪਣੇ ਵਿਚਾਰ ਸਾਂਝੇ ਕਰਨ ਲਈ ਇੱਕ ਖੁੱਲਾ ਪਲੇਟਫਾਰਮ ਪੇਸ਼ ਕੀਤਾ। 

------------------- 

ਆਰਕੇਜੇ/ਐਮ


(Release ID: 1757324) Visitor Counter : 155