ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ

ਆਇਲ ਇੰਡੀਆ ਲਿਮਿਟੇਡ ਸਕੂਲੀ ਵਿਦਿਆਰਥੀਆਂ ਨੂੰ ਗਿਆਨ ਪ੍ਰਾਪਤ ਕਰਨ ਲਈ ਸਕਰ ਰੌਡ ਪੰਪ ਦੇ ਅਧਿਐਨ ਦੌਰੇ ਦਾ ਆਯੋਜਨ ਕੀਤਾ

Posted On: 21 SEP 2021 4:08PM by PIB Chandigarh

ਭਾਰਤ ਦੀ ਦੂਜੀ ਸਭ ਤੋਂ ਵੱਡੀ ਰਾਸ਼ਟਰੀ ਜਾਂਚ ਅਤੇ ਉਤਪਾਦਨ ਕੰਪਨੀ ਆਇਲ ਇੰਡੀਆ ਲਿਮਿਟੇਡ (ਓਆਈਐੱਲ) ਨੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੇ ਤਹਿਤ ਮਨਾਏ ਜਾ ਰਹੇ ਸਮਾਰੋਹ ਦੇ ਇੱਕ ਭਾਗ ਦੇ ਰੂਪ ਵਿੱਚ 21 ਸਤੰਬਰ 2021 ਨੂੰ ਦੁਲਿਆਜਨ ਵਿੱਚ ਆਪਣੇ ਇੱਕ ਪ੍ਰਤਿਸ਼ਠਾਨ ਵਿੱਚ ਸਕੂਲੀ ਵਿਦਿਆਰਥੀਆਂ ਲਈ ਸਕਰ ਰੌਡ ਪੰਪ ਦੇ ਅਧਿਐਨ ਦੇ ਵਾਸਤੇ ਉਨ੍ਹਾਂ ਦੇ ਦੌਰ ਦਾ ਆਯੋਜਨ ਕੀਤਾ।

ਆਇਲ ਇੰਡੀਆ ਲਿਮਿਟੇਡ ਦੇ ਪ੍ਰੋਡਕਸ਼ਨ ਇੰਜੀਨੀਅਰਾਂ ਨੇ ਵਿਦਿਆਰਥੀਆਂ ਨੂੰ ਰੌਡ ਪੰਪ ਦੇ ਕਾਰਜਾਂ ਅਤੇ ਬਾਰੀਕਿਆਂ ਦੇ ਬਾਰੇ ਵਿੱਚ ਦੱਸਿਆ। ਇੰਜੀਨੀਅਰਾਂ ਨੇ ਵਿਦਿਆਰਥੀਆਂ ਨੂੰ ਇੱਕ ਖੂਹ ਵਿੱਚ ਨਕਲੀ ਲਿਫਟ ਤਕਨੀਕ ਦੇ ਬਾਰੇ ਸਮਝਾਇਆ ਜੋ ਨੀਚੇ ਤਲ ਨਾਲ ਸਤਹ ਤੱਕ ਤੇਲ ਪਹੁੰਚਾਣ ਲਈ ਮਕੈਨੀਕਲ ਊਰਜਾ ਪ੍ਰਦਾਨ ਕਰਦੀ ਹੈ। ਵਿਦਿਆਰਥੀ ਨੂੰ ਦੱਸਿਆ ਗਿਆ ਕਿ ਇਸ ਖੇਤਰ ਵਿੱਚ ਸਰਗਰਮ ਲੋਕਾਂ ਦੇ ਸੰਚਾਲਨ  ਲਈ ਤਕਨੀਕ ਕਿਨੀ ਕੁਸ਼ਲ, ਸਰਲ ਅਤੇ ਆਸਾਨ ਹੈ, ਅਤੇ ਇਸ ਦਾ ਉਪਯੋਗ ਤੇਲ ਉਤਪਾਦਨ ਦਰ ਨੂੰ ਘੱਟ ਕਰਨ ਲਈ ਬਹੁਤ ਘੱਟ ਤਲ-ਛੇਦ ਦਬਾਵ ‘ਤੇ ਖੂਹ ਨੂੰ ਪੰਪ ਕਰਨ ਲਈ ਕੀਤਾ ਜਾ ਸਕਦਾ ਹੈ।

ਆਸ-ਪਾਸ ਦੇ ਵਿਦਿਆਰਥੀਆਂ ਦੇ ਲਗਭਗ 25 ਵਿਦਿਆਰਥੀਆਂ ਨੇ ਅੱਜ ਆਇਲ ਇੰਡੀਆ ਲਿਮਿਟੇਡ ਦੀ ਇਸ ਸਾਈਟ ਦਾ ਦੌਰਾ ਕੀਤਾ ਅਤੇ ਰੌਡ ਪੰਪ ਅਤੇ ਹਾਈਡ੍ਰੋਕਾਰਬਨ ਉਤਪਾਦਨ ਪ੍ਰਕਿਰਿਆ ਵਿੱਚ ਇਸ ਦੇ ਕਾਰਜ ਦੇ ਬਾਰੇ ਵਿੱਚ ਜਾਣ ਕੇ ਸਾਰੇ ਨੂੰ ਪ੍ਰਸੰਨਤਾ ਹੋਈ।

 

 

C:\Users\Punjabi\Downloads\unnamed (6).jpg

C:\Users\Punjabi\Downloads\unnamed (7).jpg

C:\Users\Punjabi\Downloads\unnamed (8).jpg

******


ਵਾਈਬੀ/ਆਰਕੇਐੱਮ



(Release ID: 1757038) Visitor Counter : 171