ਖੇਤੀਬਾੜੀ ਮੰਤਰਾਲਾ
azadi ka amrit mahotsav g20-india-2023

ਖੇਤੀਬਾੜੀ ਬਾਰੇ ਰਬੀ ਮੁਹਿੰਮ 2021 ਤੇ ਵੀਡੀਓ ਕਾਨਫਰੰਸ ਰਾਹੀਂ ਕੌਮੀ ਸੰਮੇਲਨ ਕੀਤਾ ਗਿਆ


ਸੂਬਿਆਂ ਨੂੰ ਰਬੀ ਸੀਜ਼ਨ ਲਈ ਕੇਂਦਰ ਸਰਕਾਰ ਦੀ ਪੂਰੀ ਮਦਦ ਮਿਲੇਗੀ , ਕਿਹਾ ਸ਼੍ਰੀ ਤੋਮਰ ਨੇ

ਸੂਬਿਆਂ ਨੂੰ ਖਾਦਾਂ, ਪਾਣੀ ਤੇ ਬਿਜਲੀ ਦੀ ਸਮਝਦਾਰੀ ਨਾਲ ਵਰਤੋਂ ਕਰਨੀ ਚਾਹੀਦੀ ਹੈ — ਖੇਤੀਬਾੜੀ ਮੰਤਰੀ

ਸੂਬਿਆਂ ਵਿਚਲੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਨੂੰ ਛੋਟੇ ਕਿਸਾਨਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ , ਕਿਹਾ ਸ਼੍ਰੀ ਤੋਮਰ ਨੇ

ਸੂਬਿਆਂ ਨੂੰ ਤੇਲ ਬੀਜਾਂ ਅਤੇ ਦਾਲਾਂ ਦੇ ਉਤਪਾਦਨ ਵਧਾਉਣ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ

Posted On: 21 SEP 2021 4:28PM by PIB Chandigarh

ਖੇਤੀਬਾੜੀ ਲਈ ਰਬੀ ਮੁਹਿੰਮ 2021 ਤੇ ਵੀਡੀਓ ਕਾਨਫਰੰਸ ਰਾਹੀਂ ਕੌਮੀ ਸੰਮੇਲਨ ਦਾ ਉਦਘਾਟਨ ਕਰਦਿਆਂ ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਕੇਂਦਰ ਸਰਕਾਰ ਉਤਪਾਦਨ ਅਤੇ ਉਤਪਾਦਕਤਾ ਵਧਾਉਣ ਲਈ ਸੂਬਿਆਂ ਦੀ ਮਦਦ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਸਰਕਾਰ ਜਲਵਾਯੁ ਪਰਿਵਰਤਣ ਅਤੇ ਵਰਖਾ ਨਾਲ ਖੇਤੀ ਦੁਆਰਾ ਪੇਸ਼ ਕੀਤੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹੈ  ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਪਹਿਲਾਂ ਹੀ ਕਿਸਾਨਾਂ ਦੀ ਮਦਦ ਅਤੇ ਸੁਰੱਖਿਆ ਦਾ ਟੀਚਾ ਹੈ ਅਤੇ "ਆਤਮਨਿਰਭਰ ਕਿਸਾਨਬਣਾਉਣ ਲਈ ਕਈ ਕਦਮ ਚੁੱਕੇ ਗਏ ਹਨ ਮੰਤਰੀ ਨੇ ਸੂਬਿਆਂ ਨੂੰ ਪਾਣੀ, ਬਿਜਲੀ ਅਤੇ ਖਾਦਾਂ ਦੀ ਸਮਝਦਾਰੀ ਨਾਲ ਵਰਤੋਂ ਕਰਨ ਅਤੇ ਨੈਨੋ ਯੂਰੀਆ ਜੋ ਘੱਟ ਕੀਮਤੀ ਅਤੇ ਭੂਮੀ ਦੀ ਉਪਜਾਊ ਸ਼ਕਤੀ ਲਈ ਫਾਇਦੇਮੰਦ ਹੈ , ਨੂੰ ਸਮਝਦਾਰੀ ਨਾਲ ਵਰਤਣ ਦੀ ਅਪੀਲ ਕੀਤੀ  ਮੰਤਰੀ ਨੇ ਇਹ ਵੀ ਕਿਹਾ ਕਿ ਕੇਵੀਕੇਜ਼ ਕ੍ਰਿਸ਼ੀ ਵਿਗਿਆਨ ਕੇਂਦਰਾਂ ਨੂੰ ਛੋਟੇ ਕਿਸਾਨਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ ਤਾਂ ਜੋ ਉਹ ਵੀ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਤੋਂ ਲਾਭ ਲੈ ਸਕਣ  ਸੂਬਿਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੇ ਸੀ ਸੀ ਹਰੇਕ ਕਿਸਾਨ ਤੱਕ ਪਹੁੰਚੇ  2.25 ਕਰੋੜ ਤੋਂ ਵੱਧ ਕੇ ਸੀ ਸੀਜ਼ ਵੰਡੇ ਗਏ ਹਨ , ਜਿਹਨਾਂ ਰਾਹੀਂ ਕਿਸਾਨਾਂ ਨੂੰ 2.25 ਲੱਖ ਕਰੋੜ ਤੋਂ ਵੱਧ ਕਰਜ਼ੇ ਦਿੱਤੇ ਗਏ ਹਨ  ਉਹਨਾਂ ਇਹ ਵੀ ਕਿਹਾ ਕਿ ਪੀ ਐੱਮ ਫਸਲ ਬੀਮਾ ਯੋਜਨਾ ਨੇ ਕਿਸਾਨਾਂ ਨੂੰ ਸੁਰੱਖਿਆ ਕਵਰ ਮੁਹੱਈਆ ਕੀਤਾ ਹੈ 
ਇਸ ਸੰਮੇਲਨ ਦਾ ਮਕਸਦ ਪਿਛਲੇ ਫਸਲੀ ਸੀਜ਼ਨ ਦੌਰਾਨ ਫਸਲਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਅਤੇ ਮੁਲਾਂਕਣ ਕਰਨਾ ਅਤੇ ਸੂਬਾ ਸਰਕਾਰਾਂ ਨਾਲ ਸਲਾਹ ਮਸ਼ਵਰਾ ਕਰਕੇ ਫਸਲਾਂ ਅਨੁਸਾਰ ਟੀਚੇ ਨਿਰਧਾਰਿਤ ਕਰਨ ਅਤੇ ਫਸਲਾਂ ਦੀ ਉਤਪਾਦਕਤਾ ਅਤੇ ਉਤਪਾਦਨ ਵਧਾਉਣ ਦੇ ਮੱਦੇਨਜ਼ਰ ਨਵਾਚਾਰ ਤਕਨਾਲੋਜੀਆਂ ਨੂੰ ਅਪਣਾਉਣ ਦੀ ਸਹੂਲਤ ਅਤੇ ਜ਼ਰੂਰੀ ਇਨਪੁੱਟ ਦੀ ਸਪਲਾਈ ਯਕੀਨੀ ਬਣਾਉਣਾ ਹੈ  ਤਰਜੀਹੀ ਤੇਲ ਬੀਜਾਂ ਅਤੇ ਦਾਲਾਂ ਦਾ ਉਤਪਾਦਨ ਵਧਾਉਣਾ ਹੈ 
ਰਬੀ ਸੀਜ਼ਨ ਵਿੱਚ ਫਸਲ ਪ੍ਰਬੰਧਨ ਲਈ ਰਣਨੀਤੀਆਂ ਬਾਰੇ ਇੱਕ ਵਿਸਥਾਰਿਤ ਪੇਸ਼ਕਾਰੀ ਦਿੰਦਿਆਂ ਡਾਕਟਰ ਐੱਸ ਕੇ ਮਲਹੋਤਰਾ , ਖੇਤੀ ਕਮਿਸ਼ਨਰ ਨੇ ਕਿਹਾ ਕਿ ਦੇਸ਼ ਨੇ ਹੁਣ ਤੱਕ ਦਾ ਸਭ ਤੋਂ ਵੱਧ ਅਨਾਜ ਅਤੇ ਤੇਲ ਬੀਜ ਉਤਪਾਦਨ ਦਾ ਰਿਕਾਰਡ ਕਾਇਮ ਕੀਤਾ ਹੈ ਅਤੇ ਇਹ ਸਰਕਾਰ ਦੇ ਸਮੇਂ ਸਿਰ ਦਖਲਾਂ ਕਰਕੇ ਹੋ ਸਕਿਆ ਹੈ  ਹੁਣ ਤੇਲ ਬੀਜਾਂ , ਦਾਲਾਂ ਅਤੇ ਪੌਸ਼ਟਿਕ ਅਨਾਜ ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਗਿਆ ਹੈ  ਉਹਨਾਂ ਨੇ 2021—22 ਲਈ ਫਸਲਾਂ ਦੇ ਉਤਪਾਦਨ ਟੀਚਿਆਂ ਬਾਰੇ ਦੱਸਿਆ 


ਇਸ ਪੇਸ਼ਕਾਰੀ ਵਿੱਚ ਉਹਨਾਂ ਨੇ ਰਬੀ 2021—22 ਲਈ ਬੀਜਾਂ ਦੀ ਉਪਲਬੱਧਤਾ ਅਤੇ ਲੋੜ ਬਾਰੇ ਵੀ ਦੱਸਿਆ ਅਤੇ ਖਾਦਾਂ ਦੀ ਲੋੜ ਅਤੇ ਖ਼ਪਤ ਬਾਰੇ ਵੀ ਦੱਸਿਆ 


 

 

 


ਸੁਸ਼੍ਰੀ ਸ਼ੋਭਾ ਕਰੰਦਲਾਜੇ , ਕੇਂਦਰੀ ਰਾਜ ਮੰਤਰੀ ( ਅਤੇ ਐੱਫ ਡਬਲਯੁਨੇ ਕਿਹਾ ਕਿ ਸੂਬਿਆਂ ਨੂੰ ਮਿਆਰੀ ਬੀਜ ਅਤੇ ਖਾਦਾਂ ਕਿਸਾਨਾਂ ਨੂੰ ਮੁਹੱਈਆ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ 
ਖਰੀਫ 2021—22 ਦੌਰਾਨ 10.90 ਲੱਖ ਦਾਲਾਂ (ਅਰਹਰ , ਉੜਦ ਅਤੇ ਮੂੰਗਦੇ ਬੀਜਾਂ ਦੀਆਂ ਮਿੰਨੀ ਕਿਟਸ ਵੰਡੀਆਂ ਗਈਆਂ ਹਨ ਅਤੇ ਰਬੀ 2021—22 ਲਈ ਦਾਲ ਦੇ ਬੀਜਾਂ ਦੀਆਂ 2.6 ਲੱਖ ਮਿੰਨੀ ਕਿਟਾਂ ਦੀ ਰਿਕਾਰਡ ਸੰਖਿਆ ਸੂਬਿਆਂ ਨੂੰ ਅਲਾਟ ਕੀਤੀ ਗਈ ਹੈ  ਤੇਲ ਬੀਜਾਂ ਦੇ ਮਾਮਲੇ ਵਿੱਚ 2.14 ਲੱਖ ਬੀਜਾਂ ਦੀਆਂ ਮਿੰਨੀ ਕਿੱਟਾਂ (ਸੋਇਆਬੀਨ , ਮੂੰਗਫਲੀ ਅਤੇ ਸੇਸਾਮਮਖਰੀਫ 2021—22 ਦੌਰਾਨ ਵੰਡੀਆਂ ਗਈਆਂ ਹਨ ਅਤੇ ਰਬੀ 2021—22 ਲਈ 8.67 ਲੱਖ ਬੀਜਾਂ ਦੀਆਂ ਮਿੰਨੀ ਕਿੱਟਾਂ (ਸਰੋਂ , ਮੂੰਗਫਲੀ , ਅਲਸੀ ਅਤੇ ਕੇਸਰਲਈ ਅਲਾਟ ਕੀਤੀਆਂ ਗਈਆਂ ਹਨ  ਇਹ ਦਾਲਾਂ ਅਤੇ ਤੇਲ ਬੀਜਾਂ ਦੀਆਂ ਨਵੀਆਂ ਜਿ਼ਆਦਾ ਝਾੜ ਦੇਣ ਵਾਲੀਆਂ ਬੀਜ ਮਿੰਨੀ ਕਿਟਸ ਕਿਸਾਨਾਂ ਤੱਕ ਪਹੁੰਚਣਗੀਆਂ ਤੇ ਉਤਪਾਦਕਤਾ ਵਧਾਉਣ ਵਿੱਚ ਸਹਾਇਤਾ ਕਰਨਗੀਆਂ 
ਰਬੀ ਸੀਜ਼ਨ ਵਿੱਚ ਤੇਲ ਬੀਜਾਂ ਦਾ ਉਤਪਾਦਨ ਵਧਾਉਣ ਲਈ ਸਰੋਂ , ਸੂਰਜਮੁਖੀ ਤੇ ਪਾਮ ਤੇਲ ਤੇ ਕੇਂਦਰਿਤ ਕਰਕੇ ਵਿਸ਼ੇਸ਼ ਮੁਹਿੰਮ ਲਾਂਚ ਕੀਤੀ ਜਾਵੇਗੀ  ਹਾਲ ਹੀ ਵਿੱਚ ਲਾਂਚ ਕੀਤੇ ਪਾਮ ਤੇਲ ਮਿਸ਼ਨ ਆਂਧਰਾ ਪ੍ਰਦੇਸ਼ , ਤੇਲੰਗਾਨਾ , ਕਰਨਾਟਕ , ਤਾਮਿਲਨਾਡੂ , ਉਡੀਸ਼ਾ , ਗੁਜਰਾਤ ਅਤੇ ਛੱਤੀਸਗੜ੍ਹ , ਉੱਤਰੀ ਪੂਰਬੀ ਸੂਬੇ ਅਤੇ ਅੰਡੇਮਾਨ ਨਿਕੋਬਾਰ ਸੂਬਿਆਂ ਵਿੱਚ ਪਾਮ ਤੇਲ ਦੀ ਕਾਸ਼ਤ ਹੇਠ ਵਧੇਰੇ 6.5 ਲੱਖ ਹੈਕਟੇਅਰ ਲਿਆਵੇਗਾ  ਇਸ ਨਾਲ 2025—2026 ਤੱਕ ਪਾਮ ਤੇਲ ਦਾ ਖੇਤਰ 6.5 ਲੱਖ ਹੈਕਟੇਅਰ ਤੋਂ ਵੱਧ ਕੇ 10.00 ਲੱਖ ਹੈਕਟੇਅਰ ਹੋ ਜਾਵੇਗਾ (ਇਸ ਵਿੱਚੋਂ ਉੱਤਰ ਪੂਰਬ ਲਈ 3.38 ਲੱਖ ਹੈਕਟੇਅਰ ਅਤੇ ਬਾਕੀ ਭਾਰਤ ਦਾ 3.22 ਲੱਖ ਹੈਕਟੇਅਰ ਹੈਅਤੇ 2029—30 ਤੱਕ ਇਹ ਵੱਧ ਕੇ 16.71 ਲੱਖ ਹੈਕਟੇਅਰ ਹੋ ਜਾਵੇਗਾ  2025—26 ਤੱਕ ਕੱਚੇ ਪਾਮ ਤੇਲ ਦਾ ਉਤਪਾਦਨ ਵੱਧ ਕੇ 11.20 ਲੱਖ ਟਨ ਹੋਣ ਦੀ ਸੰਭਾਵਨਾ ਹੈ ਅਤੇ 2029—30 ਤੱਕ ਇਹ 28.11 ਲੱਖ ਟਨ ਹੋ ਜਾਵੇਗਾ  ਮੁੱਖ 11 ਰੇਪ ਸੀਡ ਅਤੇ ਸਰੋਂ ਬੀਜਣ ਵਾਲੇ ਸੂਬਿਆਂ ਵਿੱਚ ਉਤਪਾਦਨ ਵਧਾਉਣ ਲਈ ਵਿਸ਼ੇਸ਼ ਸਰੋਂ ਦੀ ਬਿਜਾਈ ਕੀਤੀ ਜਾਵੇਗੀ  20 ਕੁਇੰਟਲ ਤੋਂ ਵੱਧ ਪ੍ਰਤੀ ਹੈਕਟੇਅਰ ਵਾਲੀਆਂ ਵਧੇਰੇ ਝਾੜ ਦੇਣ ਵਾਲੀਆਂ ਕੇਵਲ ਨਵੀਆਂ ਕਿਸਮਾਂ ਦੀਆਂ ਬੀਜ ਮਿੰਨੀ ਕਿਟਸ ਵਜੋਂ ਵੰਡੀਆਂ ਜਾਣਗੀਆਂ ਕਿਉਂਕਿ ਬੀਜ ਮਿੰਨੀ ਕਿਟਸ ਨਵੀਆਂ ਕਿਸਮਾਂ ਨੂੰ ਹਰਮਨ ਪਿਆਰਾ ਬਣਾਉਣਗੀਆਂ ਅਤੇ ਉਤਪਾਦਕਤਾ ਵਧਾਉਣਗੀਆਂ  ਸੂਰਜਮੁਖੀ ਵੀ ਹਾਈਬ੍ਰਿਡ ਕਿਸਮਾਂ ਤੇ ਜ਼ੋਰ ਦਿੰਦਿਆਂ ਕੇਂਦਰਿਤ ਰਹੇਗਾ 
ਸ਼੍ਰੀ ਸੰਜੇ ਅਗਰਵਾਲ , ਸਕੱਤਰ , ਐੱਮ   ਐੱਫ ਡਬਲਯੁ , ਸ਼੍ਰੀ ਰਾਜੇਸ਼ ਕੁਮਾਰ ਚਤੁਰਵੇਦੀ , ਸਕੱਤਰ ਖਾਦ ਵਿਭਾਗ , ਭਾਰਤ ਸਰਕਾਰ , ਡਾਕਟਰ ਤ੍ਰਿਲੋਚਨ ਮਹਾਪਾਤਰਾ , ਸਕੱਤਰ ਡੀ  ਆਰ  ਤੇ ਡੀ ਜੀ , ਆਈ ਸੀ  ਆਰ ਨੇ ਰਬੀ ਕਾਸ਼ਤਕਾਰੀ ਦੌਰਾਨ ਫਸਲਾਂ ਦੇ ਪ੍ਰਬੰਧਨ ਲਈ ਚੁਣੌਤੀਆਂ ਤੇ ਰਣਨੀਤੀਆਂ ਬਾਰੇ ਸੂਬਿਆਂ ਨਾਲ ਵਿਚਾਰ ਵਟਾਂਦਰੇ ਲਈ ਸੇਧ ਦਿੱਤੀ  ਡੀ  ਸੀ ਤੇ ਐੱਫ ਡਬਲਯੁ , ਆਈ ਸੀ  ਆਰ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਵੱਖ ਵੱਖ ਸੂਬਾ ਸਰਕਾਰਾਂ ਦੇ ਅਧਿਕਾਰੀਆਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਕੌਮੀ ਸੰਮੇਲਨ ਵਿੱਚ ਹਿੱਸਾ ਲਿਆ 

 

**********************

 

 ਪੀ ਐੱਸ / ਜੇ ਕੇ(Release ID: 1756875) Visitor Counter : 163