ਵਿੱਤ ਮੰਤਰਾਲਾ
ਆਮਦਨ ਕਰ ਵਿਭਾਗ ਨੇ ਦਿੱਲੀ, ਪੰਜਾਬ ਅਤੇ ਪੱਛਮੀ ਬੰਗਾਲ ਵਿੱਚ ਤਲਾਸ਼ੀਆਂ ਲਈਆਂ
Posted On:
21 SEP 2021 1:20PM by PIB Chandigarh
ਇਨਕਮ ਟੈਕਸ ਵਿਭਾਗ ਨੇ 18.09.2021 ਨੂੰ ਦਿੱਲੀ, ਪੰਜਾਬ ਅਤੇ ਕੋਲਕਾਤਾ ਵਿੱਚ ਕਾਰਪੋਰੇਟ ਦਫਤਰਾਂ ਵਾਲੇ ਟੈਕਸਟਾਈਲ ਅਤੇ ਫਿਲਾਮੈਂਟ ਯਾਰਨ ਦੇ ਨਿਰਮਾਣ ਵਿੱਚ ਸ਼ਾਮਲ ਭਾਰਤ ਦੇ ਇੱਕ ਪ੍ਰਮੁੱਖ ਕਾਰੋਬਾਰੀ ਘਰਾਣੇ ਦੀ ਤਲਾਸ਼ੀ ਅਤੇ ਜ਼ਬਤੀ ਦੀ ਕਾਰਵਾਈ ਸੰਚਾਲਤ ਕੀਤੀ।
ਤਲਾਸ਼ੀ ਦੀ ਕਾਰਵਾਈ ਦੌਰਾਨ, ਬਹੁਤ ਸਾਰੇ ਇਨਕ੍ਰਿਮੀਨੇਟਿੰਗ ਦਸਤਾਵੇਜ਼, ਖੁੱਲੀਆਂ ਸ਼ੀਟਾਂ, ਡਾਇਰੀਆਂ, ਡਿਜੀਟਲ ਪ੍ਰਮਾਣ ਆਦਿ ਬਰਾਮਦ ਕੀਤੇ ਗਏ ਹਨ ਜੋ ਸਮੂਹ ਵੱਲੋਂ ਉਸ ਦੀਆਂ ਭਾਰਤੀ ਸੰਸਥਾਵਾਂ ਵਿੱਚ ਬੇਹਿਸਾਬੇ ਫੰਡ ਵਾਪਸ ਭੇਜਣ, ਵਿਭਾਗ ਨੂੰ ਬਿਨਾਂ ਦੱਸੇ ਵਿਦੇਸ਼ੀ ਬੈਂਕ ਖਾਤੇ ਰੱਖਣ ਦੇ ਮਾਮਲਿਆਂ ਵਿੱਚ ਸ਼ਾਮਲ ਹੋਣ ਦਾ ਸੰਕੇਤ ਦਿੰਦੇ ਹਨ। ਖਾਤਿਆਂ ਦੀ ਕਿਤਾਬਾਂ ਦੇ ਬਾਹਰ ਲੈਣ -ਦੇਣ, ਜ਼ਮੀਨੀ ਸੌਦਿਆਂ ਵਿੱਚ ਨਕਦ ਲੈਣ -ਦੇਣ,ਖਾਤਿਆਂ ਦੀਆਂ ਕਿਤਾਬਾਂ ਵਿੱਚ ਡੈਬਿਟ ਕੀਤੇ ਗਏ ਜਾਅਲੀ ਖਰਚੇ, ਬੇਹਿਸਾਬਾ ਨਕਦ ਖਰਚ, ਐਂਟਰੀ ਆਪਰੇਟਰਾਂ ਤੋਂ ਲਈਆਂ ਗਈਆਂ ਅਕੋਮੋਡੇਸ਼ਨ ਐਂਟਰੀਆਂ ਦੇ ਠੋਸ ਸਬੂਤ ਇਕੱਠੇ ਕੀਤੇ ਗਏ ਹਨ।
ਸਮੂਹ ਨੇ ਤਕਰੀਬਨ 350 ਕਰੋੜ ਰੁਪਏ ਦੇ ਬੇਹਿਸਾਬ ਫੰਡਾਂ ਨੂੰ ਆਪਣੇ ਵਿਦੇਸ਼ੀ ਬੈਂਕ ਖਾਤਿਆਂ ਵਿੱਚ ਮੇਨਟੇਨ ਕੀਤਾ ਹੈ ਅਤੇ ਇਹਨਾਂ ਫੰਡਾਂ ਨੂੰ ਟੈਕਸ ਹੈਵਨਸ ਵਿੱਚ ਜਾਅਲੀ ਸੰਸਥਾਵਾਂ ਰਾਹੀਂ ਆਪਣੇ ਕਾਰੋਬਾਰ ਵਿੱਚ ਵਾਪਸ ਭੇਜ ਦਿੱਤਾ ਹੈ। ਜਾਂਚ ਦੌਰਾਨ ਜੋ ਮੋਡਸ ਓਪਰੇਂਡੀ ਸਾਹਮਣੇ ਆਈ ਹੈ ਉਸ ਅਨੁਸਾਰ ਸਮੂਹ ਨੇ ਵਿਦੇਸ਼ੀ ਇਕਾਈਆਂ ਰਾਹੀਂ ਸਮੂਹ ਦੇ ਕੰਟਰੋਲ ਅਧੀਨ, ਵਿਦੇਸ਼ੀ ਮੁਦਰਾ ਪਰਿਵਰਤਨਸ਼ੀਲ ਬਾਂਡਾਂ ਵਿੱਚ ਨਿਵੇਸ਼ ਨਾਲ ਜੁੜੀ ਹੋਈ ਸੀ, ਜੋ ਇਸਦੀ ਮੁੱਖ ਸੰਸਥਾ ਵੱਲੋਂ ਜਾਰੀ ਕੀਤੀ ਗਈ ਸੀ, ਅਤੇ ਬਾਅਦ ਵਿੱਚ ਭੁਗਤਾਨਾਂ ਵਿੱਚ ਡਿਫਾਲਟਰ ਹੋਣ ਦੀ ਆੜ ਵਿੱਚ, ਇਸਨੂੰ ਕੰਪਨੀ ਦੇ ਸ਼ੇਅਰਾਂ ਵਿੱਚ ਬਦਲ ਦਿੱਤਾ ਗਿਆ ਸੀ। ਇਹ ਵੀ ਦੇਖਿਆ ਗਿਆ ਕਿ ਵਿਦੇਸ਼ੀ ਕੰਪਨੀਆਂ ਅਤੇ ਟਰੱਸਟਾਂ ਨੂੰ ਬੇਹਿਸਾਬ ਫੰਡਾਂ ਦੇ ਪ੍ਰਬੰਧਨ ਲਈ ਪ੍ਰਬੰਧਨ ਫੀਸ ਅਦਾ ਕੀਤੀ ਜਾ ਰਹੀ ਸੀ। ਹਾਲਾਂਕਿ ਆਮਦਨ ਟੈਕਸ ਰਿਟਰਨ ਦੇ ਸ਼ਡਿਊਲ ਐੱਫਏ ਵਿੱਚ ਕੰਪਨੀਆਂ ਅਤੇ ਬੈਂਕ ਖਾਤਿਆਂ ਦੇ ਰੂਪ ਵਿੱਚ ਮਲਕੀਅਤ/ਪ੍ਰਬੰਧਤ ਵਿਦੇਸ਼ੀ ਸੰਪਤੀਆਂ ਦਾ ਖੁਲਾਸਾ ਕਰਨ ਦੀ ਇੱਕ ਵਿਸ਼ੇਸ਼ ਜ਼ਰੂਰਤ ਹੈ, ਪਰ ਸਮੂਹ ਵੱਲੋਂ ਵਿਭਾਗ ਨੂੰ ਇਸਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਨਕਦੀ ਵਿੱਚ ਅਸਪਸ਼ਟ ਨਿੱਜੀ ਖਰਚਿਆਂ ਨਾਲ ਜੁੜੇ ਖਾਤਿਆਂ ਦੇ ਵੇਰਵੇ ਕੰਪਨੀ ਦੇ ਮੁੱਖ ਦਫਤਰਾਂ ਵਿੱਚੋਂ ਇੱਕ ਵਿੱਚ ਸਾਵਧਾਨੀ ਨਾਲ ਰੱਖੇ ਗਏ ਪਾਏ ਗਏ ਹਨ। ਪ੍ਰਮਾਣ ਇਕੱਠੇ ਕੀਤੇ ਗਏ ਹਨ ਕਿ ਕੰਪਨੀ ਦੇ ਖਾਤਿਆਂ ਵਿੱਚ ਜਾਅਲੀ ਖਰਚਿਆਂ ਅਤੇ ਜ਼ਮੀਨੀ ਸੌਦਿਆਂ ਵਿੱਚ ਨਕਦ ਲੈਣ-ਦੇਣ ਨੂੰ ਡੈਬਿਟ ਕਰਕੇ ਲਗਭਗ 100 ਕਰੋੜ ਰੁਪਏ ਪੈਦਾ ਕੀਤੇ ਗਏ ਸਨ।
ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ ਅਤੇ ਹੋਰ ਜਾਂਚ ਪ੍ਰਗਤੀ ਤੇ ਹੈ।
----------------
ਆਰਐਮ/ਕੇਐਮਐਨ
(Release ID: 1756737)
Visitor Counter : 165