ਵਣਜ ਤੇ ਉਦਯੋਗ ਮੰਤਰਾਲਾ

ਸਰਕਾਰ ਬਰਾਮਦਕਾਰਾਂ ਦੀ ਸਹਾਇਤਾ ਅਤੇ ਮੁੱਦਿਆਂ ਦੇ ਹੱਲ ਲਈ 24 ਘੰਟੇ "ਹੈਲਪਲਾਈਨ" ਨੂੰ ਸ਼ੁਰੂ ਅਤੇ ਸੰਸਥਾਗਤ ਕਰੇਗੀ — ਸ਼੍ਰੀ ਪੀਯੂਸ਼ ਗੋਇਲ


ਸਾਡਾ ਮਕਸਦ "ਬ੍ਰਾਂਡ ਇੰਡੀਆ" ਗੁਣਵਤਾ , ਉਤਪਾਦਕਤਾ , ਪ੍ਰਤਿਭਾ ਅਤੇ ਇਨੋਵੇਸ਼ਨ ਦਾ ਇੱਕ ਪ੍ਰਤੀਨਿੱਧ ਬਣਾਉਣ ਦਾ ਹੈ — ਸ਼੍ਰੀ ਪੀਯੂਸ਼ ਗੋਇਲ

ਵਣਜ ਸਪਤਾਹ ਕੱਲ੍ਹ ਦੇ ਭਾਰਤ ਨੂੰ ਮਜ਼ਬੂਤੀ ਨਾਲ ਉਸਾਰਨ ਲਈ ਸਾਡਾ ਮਜ਼ਬੂਤ ਸੰਕਲਪ ਦਿਖਾਉਂਦਾ ਹੈ — ਸ਼੍ਰੀ ਗੋਇਲ

ਉੱਤਰ ਪ੍ਰਦੇਸ਼ ਨੇ ਸਨਅਤੀ ਉੱਨਤੀ ਅਤੇ ਬਰਾਮਦ ਵਿੱਚ ਸ਼ਲਾਘਾਯੋਗ ਤਰੱਕੀ ਕੀਤੀ ਹੈ — ਸ਼੍ਰੀ ਪੀਯੂਸ਼ ਗੋਇਲ

ਸ਼੍ਰੀ ਪੀਯੂਸ਼ ਗੋਇਲ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੀ ਯਾਦ ਵਿੱਚ ਐੱਸ ਈ ਜ਼ੈੱਡ ਨੋਇਡਾ ਵਿਖੇ ਦੇਸ਼ਵਿਆਪੀ ਵਣਜ ਸਪਤਾਹ ਲਾਂਚ ਕੀਤਾ

ਕਾਨੂੰਨ ਤੇ ਵਿਵਸਥਾ ਵਿੱਚ ਸੁਧਾਰ ਨੇ ਉੱਤਰ ਪ੍ਰਦੇਸ਼ ਵਿੱਚ ਕਾਰੋਬਾਰ ਅਤੇ ਵਪਾਰ ਕਰਨਾ ਬਹੁਤ ਸੌਖਾ ਅਤੇ ਸੁਰੱਖਿਅਤ ਬਣਾਇਆ ਹੈ — ਸ਼੍ਰੀ ਗੋਇਲ

ਭਾਰਤ ਨੂੰ ਕਾਰੋਬਾਰ ਅਤੇ ਵਪਾਰ ਵਿੱਚ ਵਿਸ਼ਵ ਆਗੂ ਬਣਾਉਣ ਲਈ ਅਗਲੇ 25 ਸਾਲਾਂ ਲਈ ਮਿਲ ਕੇ ਇੱਕ ਰੋਡਮੈਪ ਲਈ ਯੋਗਦਾਨ ਪਾਉਣ ਦੀ ਜ਼ਰੂਰਤ ਹੈ — ਸ਼੍ਰੀ ਗੋਇਲ

75 ਸਾਲ ਪਹਿਲਾਂ ਸਵਰਾਜ ਪ੍ਰਾਪਤ ਕਰਨ ਲਈ ਸਾਰਿਆਂ ਨੇ ਕੰਮ ਕੀਤਾ ਸੀ, ਹੁਣ ਸਾਰਿਆਂ ਨੂੰ ਆਤਮਨਿਰਭਰ ਬਣਨ ਲਈ ਮਿਸ਼ਨ ਮੋਡ ਨਾਲ ਕੰਮ ਕਰਨਾ ਚਾਹੀਦਾ ਹੈ : ਸ਼੍ਰੀ ਪੀਯੂਸ਼ ਗੋਇਲ

Posted On: 20 SEP 2021 4:09PM by PIB Chandigarh

ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਵਣਜ ਅਤੇ ਉਦਯੋਗ ਮੰਤਰਾਲੇ ਲਈ ਅੰਮ੍ਰਿਤ ਮਹੋਤਸਵ ਦਾ ਆਈਕੋਨਿਕ ਸਪਤਾਹ ਦੇ ਵਿਸ਼ਵ ਵਿਆਪੀ ਜਸ਼ਨਾਂ ਨੂੰ ਲਾਂਚ ਕਰਦਿਆਂ ਕਿਹਾ ,"ਸਰਕਾਰ ਬਰਾਮਦਕਾਰਾਂ ਦੀ ਸਹਾਇਤਾ ਅਤੇ ਮੁੱਦਿਆਂ ਦੇ ਹੱਲ ਲਈ 24 ਘੰਟੇ "ਹੈਲਪਲਾਈਨਨੂੰ ਸ਼ੁਰੂ ਅਤੇ ਸੰਸਥਾਗਤ ਕਰੇਗੀ"
ਸ਼੍ਰੀ ਪੀਯੂਸ਼ ਗੋਇਲ ਨੇ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦੀ ਯਾਦ ਵਿੱਚ ਸੇਜ਼ ਨੋਇਡਾ ਵਿਖੇ "ਵਣਜ ਸਪਤਾਹਦੇ ਲਾਂਚ ਲਈ ਕੁੰਜੀਵਤ ਸੰਬੋਧਨ ਕਰਦਿਆਂ ਕਿਹਾ ਕਿ "ਸਾਡਾ ਮਕਸਦ "ਬ੍ਰਾਂਡ ਇੰਡੀਆਗੁਣਵਤਾ , ਉਤਪਾਦਕਤਾ , ਪ੍ਰਤਿਭਾ ਅਤੇ ਇਨੋਵੇਸ਼ਨ ਦਾ ਇੱਕ ਪ੍ਰਤੀਨਿੱਧ ਬਣਾਉਣ ਦਾ ਹੈ"
ਇਹ ਨੋਟ ਕੀਤਾ ਜਾਵੇ ਕਿ ਵਣਜ ਅਤੇ ਉਦਯੋਗ ਮੰਤਰਾਲਾ "ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵਜ਼ਸਨਾਂ ਦੇ ਹਿੱਸੇ ਵਜੋਂ ਭਾਰਤ ਦੀ ਉਨਤੀ ਦੇ 75 ਸਾਲਾਂ ਦੀ ਯਾਦ ਅਤੇ ਮਨਾਉਣ ਲਈ ਅੱਜ ਤੋਂ ਦੇਸ਼ ਭਰ ਵਿੱਚ 7 ਦਿਨਾ ਲਈ ਵਿਸ਼ੇਸ਼ ਈਵੈਂਟਸ ਲਾਂਚ ਕਰ ਰਿਹਾ ਹੈ 
ਸ਼੍ਰੀ ਗੋਇਲ ਨੇ ਕਿਹਾ ਕਿ ਕਾਨੂੰਨ ਤੇ ਵਿਵਸਥਾ ਵਿੱਚ ਸੁਧਾਰ ਨੇ ਉੱਤਰ ਪ੍ਰਦੇਸ਼ ਵਿੱਚ ਕਾਰੋਬਾਰ ਅਤੇ ਵਪਾਰ ਕਰਨਾ ਬਹੁਤ ਸੌਖਾ ਅਤੇ ਸੁਰੱਖਿਅਤ ਬਣਾਇਆ ਹੈ 
ਉਹਨਾਂ ਅੱਗੇ ਕਿਹਾ ਕਿ ਭਾਰਤ ਨੂੰ ਵਿਸ਼ਵ ਆਗੂ ਬਣਾਉਣ ਲਈ ਮਿਲ ਕੇ 25 ਸਾਲਾਂ ਲਈ ਇੱਕ ਰੋਡਮੈਪ ਬਣਾਉਣ ਅਤੇ ਯੋਗਦਾਨ ਪਾਉਣ ਦੀ ਲੋੜ ਸੀ 
ਮੰਤਰੀ ਨੇ ਕਿਹਾ ਕਿ ਸਮਾਜਿਕ ਖੇਤਰਾਂ ਵਿੱਚ ਸੁਧਾਰਾਂ ਨੇ ਸਿਹਤ ਪ੍ਰੋਗਰਾਮਾਂ ਦੇ ਵਿਸਥਾਰ ਵਿੱਚ ਇੱਕ ਸਮੁੱਚੇ ਰਸਤੇ ਦਾ ਵਿਕਾਸ ਕੀਤਾ ਹੈ , ਸ਼ੌਚਾਲਿਆ ਬੁਨਿਆਦੀ ਢਾਂਚਾ ਇੱਕ ਵੱਡੀ ਸਫ਼ਲਤਾ ਹੋਈ ਹੈ ਅਤੇ ਵਿਕਾਸ ਨੂੰ ਸਮੁੱਚਾ ਬਣਾਇਆ ਗਿਆ ਹੈ 
ਘਰਾਂ ਵਿੱਚ ਬਿਜਲੀ ਅਤੇ ਕੁਕਿੰਗ ਗੈਸ ਦੀ ਉਪਲਬੱਧਤਾ ਨੇ ਦੇਸ਼ ਦੇ ਕਰੋੜਾਂ ਨਾਗਰਿਕਾਂ ਦੇ ਜੀਵਨ ਤੇ ਵਿਸ਼ੇਸ਼ ਅਸਰ ਪਾਇਆ ਹੈ  ਜਿਹਨਾਂ ਨੂੰ ਪਹਿਲਾਂ ਕਦੇ ਇਹ ਲਾਭ ਨਹੀਂ ਮਿਲੇ ਸਨ 
ਸ਼੍ਰੀ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ "ਆਜ਼ਾਦੀ ਕਾ ਅੰਮ੍ਰਿਤ ਮਹੋਤਸਵਦਾ ਸੱਦਾ ਸਾਡੇ ਸੁਤੰਤਰਤਾ ਸੈਨਾਨੀਆਂ ਤੇ ਆਜ਼ਾਦੀ ਅੰਦੋਲਨ ਨੂੰ ਸ਼ਰਧਾਂਜਲੀ ਹੈ ਤੇ ਇਹ ਸਾਡੇ ਲਈ ਨਵੇਂ ਜੋਸ਼ , ਉਤਸ਼ਾਹ ਅਤੇ ਉਤਸ਼ਾਹ ਨੂੰ ਪ੍ਰੇਰਿਤ ਕਰਨ ਅਤੇ ਮੁੜ ਸੁਰਜੀਤ ਕਰਨ ਦਾ ਮੌਕਾ ਹੈ 
ਮੰਤਰੀ ਨੇ ਕਿਹਾ ਕਿ "ਵਣਜ ਸਪਤਾਹਇੱਕ ਸਮੁੱਚੇ ਭਾਰਤ ਦੇ ਕਿਰਦਾਰ ਨੂੰ ਦਰਸਾਉਂਦਾ ਹੈ ਅਤੇ ਜਨ ਅੰਦੋਲਨ ਜਨ ਭਾਗੀਦਾਰੀ ਨੂੰ ਦਰਸਾਇਗਾ 
ਵਣਜ ਅਤੇ ਉਦਯੋਗ ਮੰਤਰਾਲੇ ਨੇ ਵਣਜ ਸਪਤਾਹ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ 5 ਸਤੰਭਾਂ ਦੁਆਲੇ ਕਾਇਮ ਕੀਤਾ ਹੈ   ਇਹ ਹਨ — ਆਜ਼ਾਦੀ ਸੰਘਰਸ਼ , ਵਿਚਾਰ 75 , ਪ੍ਰਾਪਤੀਆਂ 75 , ਕਾਰਵਾਈਆਂ 75 ਅਤੇ ਸੰਕਲਪ 75  ਇਸ ਹਫ਼ਤੇ ਦੌਰਾਨ ਯੋਜਨਾਬਧ ਕੀਤੀਆਂ ਕੁਝ ਗਤੀਵਿਧੀਆਂ ਵਿੱਚ ਹੋਠ ਲਿਖੀਆਂ ਸ਼ਾਮਲ ਹਨ :—
*   
ਭਾਗੀਦਾਰਾਂ , ਸੂਬਿਆਂ ਅਤੇ ਲੋਕਾਂ ਦੀ ਆਤਮਨਿਰਭਰ ਭਾਰਤ ਨੂੰ ਉਜਾਗਰ ਕਰਦੀ ਹਿੱਸੇਦਾਰੀ ਲਈ ਸਮੁੱਚੀ ਗਤੀਵਿਧੀਆਂ , ਭਾਰਤ ਦੀ ਉੱਨਤੀ ਨੂੰ ਆਰਥਿਕ ਸ਼ਕਤੀ ਦਰਸਾਉਂਦੀਆਂ ਗਤੀਵਿਧੀਆਂ
*   "ਫਾਰਮ ਤੋਂ ਵਿਦੇਸ਼ੀ ਧਰਤੀ ਤੇ ਕੇਂਦਰਿਤ ਸੈਸ਼ਨਜ਼" (10 ਲੱਖ ਤੋਂ ਵੱਧ ਚਾਹ ਦੇ ਪੌਦੇ ਲਗਾਉਣ ਵਾਲੇ ਭਾਗੀਦਾਰ)
*   
ਸਾਰੇ 739 ਜਿ਼ਲਿ੍ਆਂ ਨੂੰ ਕਵਰ ਕਰਦਾ "ਵਣਜ ਉਤਸਵ ਪੀ ਸੀਜ਼ ਦੁਆਰਾ ਹਰੇਕ ਸੂਬੇ / ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ 35 ਦਰਾਮਦ ਉਤਸ਼ਾਹ ਈਵੈਂਟਸ / ਪ੍ਰਦਰਸ਼ਨੀਆਂ
*   ਉੱਤਰ ਪੂਰਬ ਵਿੱਚ ਵਰਚੁਅਲ ਨਿਵੇਸ਼ ਸੰਮੇਲਨ 250 ਐੱਸ ਸੀ ਜੈ਼ੱਡਸ ਦੁਆਰਾ ਸਵੱਛਤਾ ਮੁਹਿੰਮ ਤੇ ਬੂਟੇ ਲਾਉਣਾ
*   5 ਕੌਮੀ ਸੈਮੀਨਾਰ / ਪ੍ਰਦਰਸ਼ਨੀਆਂ ਰਾਸ਼ਟਰੀ ਲੇਖ ਮੁਕਾਬਲੇ ਆਯੋਜਿਤ ਕੀਤੇ ਜਾਣਗੇ
ਸ਼੍ਰੀ ਗੋਇਲ ਨੇ ਅੱਗੇ ਕਿਹਾ ਕਿ 75 ਸਾਲ ਪਹਿਲਾਂ ਸਾਰਿਆਂ ਨੇ ਸਵਰਾਜ ਪ੍ਰਾਪਤ ਕਰਨ ਲਈ ਕੰਮ ਕੀਤਾ ਸੀ , ਹੁਣ ਸਾਰਿਆਂ ਨੂੰ ਆਤਮਨਿਰਭਰ ਬਣਨ ਲਈ ਮਿਸ਼ਨ ਮੋਡ ਵਿੱਚ ਕੰਮ ਕਰਨਾ ਚਾਹੀਦਾ ਹੈ  ਇਸ ਮਿਸ਼ਨ ਦੀ ਸੁਵਿਧਾ ਦੇਣ ਵਾਲੀ ਮੋਦੀ ਸਰਕਾਰ ਨੇ ਸਮੂਹਿਕ ਵਿਕਾਸ ਲਈ ਕਈ ਸੁਧਾਰ ਕੀਤੇ ਹਨ 
ਵਣਜ ਅਤੇ ਉਦਯੋਗ , ਉਪਭੋਗਤਾ ਮਾਮਲੇ , ਖੁਰਾਕ ਤੇ ਜਨਤਕ ਵੰਡ ਮੰਤਰੀ ਨੇ ਕਿਹਾ ਕਿ ਕੇਂਦਰ ਨੇ ਕਾਰਪੋਰੇਟ ਟੈਕਸ ਵਿੱਚ ਕਟੌਤੀ , ਐੱਫ ਡੀ ਆਈ ਸ਼ਾਸਨ ਦਾ ਉਧਾਰੀਕਰਨ ਅਤੇ ਸਿੰਗਲ ਵਿੰਡੋ ਕਲੀਅਰੈਂਸ ,  ਡੀ  ਪੀ ਵਰਗੀਆਂ ਨੌਕਰੀਆਂ ਪੈਦਾ ਕਰਨ ਵਾਲੀਆਂ ਅਤੇ ਉੱਨਤੀ ਨੂੰ ਹੋਰ ਹੁਲਾਰਾ ਦੇਣ ਲਈ ਉਪਾਵਾਂ ਦੀ ਇੱਕ ਲੜੀ ਸ਼ੁਰੂ ਕੀਤੀ ਹੈ 
ਸ਼੍ਰੀ ਗੋਇਲ ਨੇ ਅੱਗੇ ਕਿਹਾ ਕਿ ਕੋਵਿਡ 19 ਦੇ ਬਾਵਜੂਦ ਪੀ ਐੱਮ ਦੇ ਫੈਸਲਾਕੁੰਨ ਅਤੇ ਦਲੇਰਾਨਾ ਅਗਵਾਈ ਸਦਕੇ ਆਰਥਿਕਤਾ ਮੁੜ ਸੁਰਜੀਤ ਹੋ ਰਹੀ ਹੈ ਅਤੇ ਬਰਾਮਦ ਵਿੱਚ ਮਹੱਤਵਪੂਰਨ ਵਾਧਾ ਹੋ ਰਿਹਾ ਹੈ 
ਮੰਤਰੀ ਨੇ ਨੋਟ ਕੀਤਾ ਕਿ ਐੱਫ ਡੀ ਆਈ ਪ੍ਰਵਾਹ ਸਭ ਤੋਂ ਉੱਚਾ ਹੈ ਅਤੇ ਉਦਯੋਗ ਉੱਚ ਵਿਕਾਸ ਦੇ ਰਾਹ ਤੇ ਹਨ  ਉਹਨਾਂ ਕਿਹਾ ਕਿ ਐੱਫ ਡੀ ਆਈ (2019—20 ਵਿੱਚ) 74.39 ਬਿਲੀਅਨ ਅਮਰੀਕੀ ਡਾਲਰ ਤੋਂ 10% ਵੱਧ ਕੇ 81.72 ਬਿਲੀਅਨ ਅਮਰੀਕੀ ਡਾਲਰ ਹੋ ਗਈ ਹੈ ਅਤੇ ਇੱਕ ਤਿਮਾਹੀ (2021—22 , 95 ਬਿਲੀਅਨ ਅਮਰੀਕੀ ਡਾਲਰਦਾ ਸਭ ਤੋਂ ਵੱਧ ਵਪਾਰਕ ਬਰਾਮਦ ਦਰਜ ਕੀਤੀ ਗਈ ਹੈ 

 

***********************

 

ਡੀ ਜੇ ਐੱਨ / ਪੀ ਕੇ



(Release ID: 1756589) Visitor Counter : 128