ਰੱਖਿਆ ਮੰਤਰਾਲਾ
ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਬ੍ਰਿਗੇਡੀਅਰ ਐਸ ਵੀ ਸਰਸਵਤੀ ਨੂੰ ਰਾਸ਼ਟਰੀ ਫਲੋਰੈਂਸ ਨਾਈਟਿੰਗੇਲ ਪੁਰਸਕਾਰ 2020 ਪ੍ਰਦਾਨ ਕੀਤਾ
Posted On:
20 SEP 2021 4:30PM by PIB Chandigarh
ਮਿਲਟਰੀ ਨਰਸਿੰਗ ਸਰਵਿਸ ਦੀ ਡਿਪਟੀ ਡਾਇਰੈਕਟਰ ਜਨਰਲ ਬ੍ਰਿਗੇਡੀਅਰ ਐਸ ਵੀ ਸਰਸਵਤੀ ਨੂੰ ਰਾਸ਼ਟਰੀ ਫਲੋਰੈਂਸ ਨਾਈਟਿੰਗੇਲ ਅਵਾਰਡ 2020 ਨਾਲ ਨਵਾਜਿਆ ਗਿਆ ਹੈ। ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਵਰਚੂਅਲ ਸਮਾਰੋਹ ਵਿੱਚ ਅਵਾਰਡ ਉਨ੍ਹਾਂ ਨੂੰ ਇੱਕ ਨਰਸ ਪ੍ਰਸ਼ਾਸਕ ਦੇ ਤੌਰ ਤੇ ਮਿਲਿਟਰੀ ਨਰਸਿੰਗ ਸਰਵਿਸ ਲਈ ਦਿੱਤੇ ਗਏ ਅਥਾਹ ਯੋਗਦਾਨ ਲਈ ਪ੍ਰਦਾਨ ਕੀਤਾ। ਨੈਸ਼ਨਲ ਫਲੋਰੈਂਸ ਨਾਈਟਿੰਗੇਲ ਅਵਾਰਡ ਸਭ ਤੋਂ ਉੱਚਾ ਰਾਸ਼ਟਰੀ ਸਨਮਾਨ ਹੈ ਜੋ ਇੱਕ ਨਰਸ ਨਿਰਸਵਾਰਥ ਸ਼ਰਧਾ ਅਤੇ ਬੇਮਿਸਾਲ ਪੇਸ਼ੇਵਰਤਾ ਲਈ ਪ੍ਰਾਪਤ ਕਰ ਸਕਦੀ ਹੈ।
ਬ੍ਰਿਗੇਡੀਅਰ ਸਰਸਵਤੀ ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲੇ ਦੀ ਰਹਿਣ ਵਾਲੀ ਹੈ ਅਤੇ 28 ਦਸੰਬਰ 1983 ਨੂੰ ਐਮਐਨਐਸ ਵਿੱਚ ਸ਼ਾਮਲ ਹੋਈ ਸੀ। ਉਨ੍ਹਾਂ ਨੇ ਸਾਢੇ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਲਈ ਐਮਐਨਐਸ ਵਿੱਚ, ਖਾਸ ਕਰਕੇ ਪੈਰੀਓਪਰੇਟਿਵ ਨਰਸਿੰਗ ਵਿੱਚ ਸੇਵਾ ਕੀਤੀ ਹੈ। ਇੱਕ ਮਸ਼ਹੂਰ ਆਪਰੇਸ਼ਨ ਥੀਏਟਰ ਨਰਸ ਵਜੋਂ, ਉਨ੍ਹਾਂ 3,000 ਤੋਂ ਵੱਧ ਜਿੰਦਗੀਆਂ ਨੂੰ ਬਚਾਉਣ ਅਤੇ ਐਮਰਜੈਂਸੀ ਸਰਜਰੀਆਂ ਵਿੱਚ ਸਹਾਇਤਾ ਕੀਤੀ ਹੈ ਅਤੇ ਆਪਣੇ ਕਰੀਅਰ ਵਿੱਚ ਰੇਜ਼ੀਡੈਂਟਸ, ਆਪਰੇਸ਼ਨ ਰੂਮ ਨਰਸਿੰਗ ਟ੍ਰੇਨੀਆਂ ਅਤੇ ਸਹਾਇਕ ਸਟਾਫ ਨੂੰ ਸਿਖਲਾਈ ਦਿੱਤੀ ਹੈ। ਉਨ੍ਹਾਂ ਨੇ ਦਿਲ ਦੀਆਂ ਸਰਜਰੀਆਂ ਲਈ ਪੇਸ਼ੈਂਟ ਟੀਚਿੰਗ ਸਮੱਗਰੀ ਅਤੇ ਇੰਪਰੂਵਾਈਜ਼ਡ ਡ੍ਰੇਪ ਕਿਟਾਂ ਅਤੇ ਸੀਉਣ ਦੀ ਪੈਕਿੰਗ ਤਿਆਰ ਕੀਤੀ ਹੈ।
ਬ੍ਰਿਗੇਡੀਅਰ ਐਸ ਵੀ ਸਰਸਵਤੀ ਨੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੰਚਾਂ ਵਿੱਚ ਐੱਮਐੱਨਐੱਸ ਦੀ ਪ੍ਰਤੀਨਿਧਤਾ ਕੀਤੀ ਹੈ। ਉਨ੍ਹਾਂ ਨੇ ਜਵਾਨਾਂ ਲਈ ਵੱਖੋ ਵੱਖਰੀਆਂ ਆਊਟਰੀਚ ਗਤੀਵਿਧੀਆਂ ਸੰਚਾਲਤ ਕੀਤੀਆਂ ਹਨ ਅਤੇ ਹਜ਼ਾਰ ਤੋਂ ਵੱਧ ਸੈਨਿਕਾਂ ਅਤੇ ਪਰਿਵਾਰਾਂ ਨੂੰ ਮੁੱਢਲੀ ਲਾਈਫ ਸਪੋਰਟ ਦੀ ਸਿਖਲਾਈ ਦਿੱਤੀ ਹੈ। ਉਨ੍ਹਾਂ ਨੇ ਵੱਖ-ਵੱਖ ਪੈਨ-ਇੰਡੀਆ ਆਰਮੀ ਹਸਪਤਾਲਾਂ ਅਤੇ ਕਾਂਗੋ ਵਿਖੇ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਿਕਾਂ ਨੂੰ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਐਮਐਨਐਸ ਦੇ ਡਿਪਟੀ ਡਾਇਰੈਕਟਰ ਜਨਰਲ ਦੇ ਮੌਜੂਦਾ ਵੱਕਾਰੀ ਅਹੁਦੇ ਨੂੰ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਨੇ ਕਲੀਨਿਕਲ ਅਤੇ ਪ੍ਰਸ਼ਾਸਕੀ ਪੱਧਰ ਦੇ ਕਈ ਅਹੁਦਿਆਂ ਤੇ ਕੰਮ ਕੀਤਾ ਹੈ।
ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਨਰਸਿੰਗ ਪੇਸ਼ੇ ਵਿੱਚ ਉਨ੍ਹਾਂ ਦੀ ਸ਼ਾਨਦਾਰ ਅਤੇ ਵਿਲੱਖਣ ਸੇਵਾ ਦੇ ਸਨਮਾਨ ਵਿੱਚ, ਉਨ੍ਹਾਂ ਨੂੰ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ ਕਮੇਂਡੇਸ਼ਨ, (2005), ਸੰਯੁਕਤ ਰਾਸ਼ਟਰ ਮੈਡਲ (ਮੋਨੋਕ) (2007) ਅਤੇ ਚੀਫ਼ ਆਫ ਦ ਆਰਮੀ ਸਟਾਫ ਕਮੇਂਡੇਸ਼ਨ ਅਵਾਰਡ (2015) ਪ੍ਰਦਾਨ ਕੀਤਾ ਜਾ ਚੁਕਾ ਹੈ।
---------------------------------
ਏਬੀਬੀ/ਨੈਂਪੀ/ਡੀਕੇ/ਆਰਪੀ
(Release ID: 1756587)
Visitor Counter : 179