ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ ਅਤੇ ਯੂ ਐੱਸ ਰੱਖਿਆ ਸਕੱਤਰ ਵਿਚਾਲੇ ਟੈਲੀਕਾਲ
Posted On:
20 SEP 2021 6:18PM by PIB Chandigarh
ਅਮਰੀਕਾ ਦੇ ਰੱਖਿਆ ਸਕੱਤਰ ਸ਼੍ਰੀ ਲੋਇਡ ਆਸਟਿਨ ਨੇ ਅੱਜ ਸ਼ਾਮੀਂ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੂੰ ਇੱਕ ਟੈਲੀਫੋਨ ਕਾਲ ਕੀਤੀ । ਦੋਨਾਂ ਨੇਤਾਵਾਂ ਨੇ ਅਫ਼ਗਾਨਿਸਤਾਨ ਦੇ ਵਿਕਾਸ ਸਮੇਤ ਦੁਵੱਲੇ ਤੇ ਖੇਤਰੀ ਮਾਮਲਿਆਂ ਤੇ ਵਿਚਾਰ ਵਟਾਂਦਰਾ ਕੀਤਾ । ਉਹਨਾਂ ਨੇ ਰੱਖਿਆ ਸਹਿਯੋਗ ਬਾਰੇ ਵੀ ਵਿਚਾਰ ਚਰਚਾ ਕੀਤੀ ਅਤੇ ਆਉਣ ਵਾਲੇ ਸਮੇਂ ਵਿੱਚ ਨੇੜਿਓਂ ਕੰਮ ਕਰਨ ਦੀ ਉਮੀਦ ਕੀਤੀ ।
ਰਕਸ਼ਾ ਮੰਤਰੀ ਅਤੇ ਸਕੱਤਰ ਆਸਟਿਨ ਨੇ ਖੇਤਰ ਵਿੱਚ ਅੱਤਵਾਦ ਨਾਲ ਨਜਿੱਠਣ ਬਾਰੇ ਵੀ ਵਿਚਾਰਾਂ ਦਾ ਅਦਾਨ ਪ੍ਰਦਾਨ ਕੀਤਾ । ਦੋਨਾਂ ਧਿਰਾਂ ਨੇ ਅਫਗਾਨਿਤਾਨ ਵਿੱਚ ਹਾਲ ਹੀ ਦੇ ਨਿਕਾਸੀ ਕਾਰਜਾਂ ਵਿੱਚ ਆਪਸੀ ਸਹਿਯੋਗ ਦੀ ਸ਼ਲਾਘਾ ਕੀਤੀ ਅਤੇ ਉੱਭਰ ਰਹੀ ਸਥਿਤੀ ਵਿੱਚ ਲਗਾਤਾਰ ਸੰਪਰਕ ਕਾਇਮ ਰੱਖਣ ਲਈ ਸਹਿਮਤ ਹੋਏ ।
*****************
ਏ ਬੀ ਬੀ / ਐੱਨ ਏ ਐੱਮ ਪੀ ਆਈ / ਐੱਸ ਏ ਵੀ ਵੀ ਵਾਈ
(Release ID: 1756584)
Visitor Counter : 215