ਰੱਖਿਆ ਮੰਤਰਾਲਾ

ਐਸਸੀਓ ਅਭਿਆਸ "ਸ਼ਾਂਤੀਪੂਰਨ ਮਿਸ਼ਨ - 2021" ਦਾ 6ਵਾਂ ਸੰਸਕਰਣ ਰੂਸ ਦੇ ਓਰੇਨਬਰਗ ਵਿਖੇ ਸ਼ੁਰੂ ਹੋਇਆ

Posted On: 20 SEP 2021 5:17PM by PIB Chandigarh

ਐਸਸੀਓ ਅਭਿਆਸ ਸ਼ਾਂਤੀਪੂਰਨ ਮਿਸ਼ਨ ਦਾ ਵਾਂ ਸੰਸਕਰਣ: 2021 ਰੂਸ ਦੀ ਮੇਜ਼ਬਾਨੀ ਵਿੱਚ ਅੱਜ ਦੱਖਣ ਪੱਛਮ ਰੂਸ ਦੇ ਓਰੇਨਬਰਗ ਖੇਤਰ ਵਿੱਚ ਸ਼ੁਰੂ ਹੋਇਆ। ਇਸ ਅਭਿਆਸ ਦਾ ਉਦੇਸ਼ ਐਸਸੀਓ ਦੇ ਮੈਂਬਰ ਦੇਸ਼ਾਂ ਵਿੱਚ ਨੇੜਲੇ ਸਬੰਧਾਂ ਨੂੰ ਉਤਸ਼ਾਹਤ ਕਰਨਾ ਅਤੇ ਬਹੁ-ਰਾਸ਼ਟਰੀ ਸੈਨਿਕ ਦਸਤਿਆਂ ਨੂੰ ਕਮਾਂਡ ਕਰਨ ਲਈ ਸੈਨਿਕ ਆਗੂਆਂ ਦੀਆਂ ਯੋਗਤਾਵਾਂ ਨੂੰ ਵਧਾਉਣਾ ਹੈ। ਅਭਿਆਸ ਵਿੱਚ ਭਾਰਤੀ ਸੈਨਾ ਦਾ ਇੱਕ ਦਸਤਾ ਜਿਸ ਵਿੱਚ ਭਾਰਤੀ ਥਲ ਸੈਨਾ, ਭਾਰਤੀ ਹਵਾਈ ਸੇਨਾ ਦੇ 200 ਕਰਮਚਾਰੀ ਸ਼ਾਮਲ ਹਨ, ਹਿੱਸਾ ਲੈ ਰਹੇ ਹਨ । 

ਉਦਘਾਟਨੀ ਸਮਾਰੋਹ ਦੀ ਸ਼ੁਰੂਆਤ ਸਾਰੇ ਭਾਗੀਦਾਰ ਦਸਤਿਆਂ ਵੱਲੋਂ ਪ੍ਰਭਾਵਸ਼ਾਲੀ ਪਰੇਡ ਨਾਲ ਕੀਤੀ ਗਈ। ਦਸਤਿਆਂ ਨੂੰ ਰੂਸੀ ਹਥਿਆਰਬੰਦ ਬਲਾਂ ਦੇ ਕਮਾਂਡਰ ਸੈਂਟਰਲ ਮਿਲਟਰੀ ਡਿਸਟ੍ਰਿਕਟਕਰਨਲ ਜਨਰਲ ਅਲੈਗਜ਼ੈਂਡਰ ਪਾਵਲੋਵਿਚ ਲੈਪਿਨ ਨੇ ਸੰਬੋਧਨ ਕੀਤਾ। ਅਭਿਆਸ ਸ਼ਾਂਤੀਪੂਰਨ ਮਿਸ਼ਨ:  2021  ਇੱਕ ਸ਼ਹਿਰੀ ਵਾਤਾਵਰਣ ਵਿੱਚ ਸੰਚਾਲਤ ਅਤੇ ਰਣਨੀਤਕ ਪੱਧਰ 'ਤੇ ਅੱਤਵਾਦ ਵਿਰੋਧੀ ਸਾਂਝੀ ਕਾਰਵਾਈਆਂਤੇ ਅਧਾਰਤ ਹੈ ਜਿਸ ਵਿੱਚ ਸਾਰੇ ਐਸਸੀਓ ਮੈਂਬਰ ਦੇਸ਼ਾਂ ਦੀਆਂ ਸੇਨਾਵਾਂ ਅਤੇ ਹਵਾਈ ਸੈਨਾਵਾਂ ਹਿੱਸਾ ਲੈ ਰਹੀਆਂ ਹਨ। ਅਗਲੇ ਕੁਝ ਦਿਨਾਂ ਵਿੱਚਸੇਨਾਵਾਂ ਰਣਨੀਤਕ ਅਭਿਆਸਾਂ ਨੂੰ ਸਿਖਲਾਈ ਦੇਣਸਾਂਝਾ ਕਰਨ ਅਤੇ ਟੈਕਟਿਕਲ ਡਰਿੱਲਾਂ ਦੀ ਰਿਹਰਸਲ ਕਰਨਗੀਆਂਜੋ ਅੰਤਮ ਪ੍ਰਮਾਣਿਕਤਾ ਅਭਿਆਸ ਵਿੱਚ ਸਮਾਪਤ ਹੋਣਗੀਆਂਜਿੱਥੇ ਸਾਰੀਆਂ ਸੈਨਾਵਾਂ ਅਤੇ ਹਵਾਈ ਸੈਨਾਵਾਂ ਦੇ ਸੈਨਿਕ ਸਾਂਝੇ ਤੌਰ ਤੇ ਕਂਟ੍ਰੋਲਡ ਅਤੇ ਸਿਮੂਲੇਟਡ ਵਾਤਾਵਰਣ ਵਿੱਚ ਆਪਰੇਸ਼ਨ ਕਰਨਗੇ। 


 

 **************

ਐੱਸ ਸੀ/ਬੀ ਐੱਸ ਸੀ/ਵੀ ਬੀ ਆਈ 



(Release ID: 1756582) Visitor Counter : 182