ਰੱਖਿਆ ਮੰਤਰਾਲਾ
ਬੀਆਰਓ ਆਪਣੇ ਕਰਮਚਾਰੀਆਂ ਵਿੱਚ ਔਰਤਾਂ ਦੇ ਸਸ਼ਕਤੀਕਰਨ ਲਈ ਵਚਨਬੱਧ ਹੈ
Posted On:
19 SEP 2021 11:53AM by PIB Chandigarh
ਭਾਰਤੀ ਸਮਾਜ ਵਿੱਚ ਔਰਤਾਂ ਲਈ ਡੂੰਘੇ ਸਤਿਕਾਰ ਦੀ ਭਾਵਨਾ ਹੈ ਜੋ ਇਸ ਕਹਾਵਤ ਤੋਂ ਪ੍ਰਗਟ ਹੁੰਦਾ ਹੈ ਕਿ , "ਜਿੱਥੇ ਔਰਤ ਦਾ ਸਤਿਕਾਰ ਕੀਤਾ ਜਾਂਦਾ ਹੈ, ਉਹ ਥਾਂ ਦੈਵੀ ਗੁਣਾਂ, ਚੰਗੇ ਕੰਮਾਂ, ਸ਼ਾਂਤੀ ਅਤੇ ਸਦਭਾਵਨਾ ਨਾਲ ਰੱਬ ਦਾ ਨਿਵਾਸ ਬਣ ਜਾਂਦੀ ਹੈ। ਹਾਲਾਂਕਿ, ਜੇ ਇਹ ਨਹੀਂ ਕੀਤਾ ਜਾਂਦਾ, ਤਾਂ ਸਾਰੀਆਂ ਕਾਰਵਾਈਆਂ ਵਿਅਰਥ ਹੋ ਜਾਂਦੀਆਂ ਹਨ। ”
ਜਿਵੇਂ ਕਿ ਭਾਰਤ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ 75 ਵੇਂ ਸਾਲ ਦਾ ਜਸ਼ਨ ਮਨਾ ਰਿਹਾ ਹੈ ਇਹ ਔਰਤਾਂ ਦੇ ਸਸ਼ਕਤੀਕਰਨ ਪ੍ਰਤੀ ਸਾਡੇ ਰਾਸ਼ਟਰ ਦੇ ਚੱਲ ਰਹੇ ਯਤਨਾਂ ਦਾ ਵੀ ਜਸ਼ਨ ਮਨਾ ਰਿਹਾ ਹੈ। ਔਰਤਾਂ ਨੇ ਅੱਜ ਰਾਸ਼ਟਰ ਨਿਰਮਾਣ ਅਤੇ ਸਾਡੇ ਦੇਸ਼ ਦੇ ਮਜਬੂਤ ਕੌਮੀ ਚਰਿੱਤਰ ਦੇ ਇੱਕ ਬਰਾਬਰ ਅਤੇ ਮੋਹਰਲੀ ਕਤਾਰ ਦੇ ਪ੍ਰਤੀਨਿਧ ਵੱਜੋਂ ਆਪਣੀ ਨਿਆਂਪੂਰਨ ਥਾਂ ਹਾਸਿਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਬਾਰਡਰ ਰੋਡਜ਼ ਆਰਗੇਨਾਈਜੇਸ਼ਨ (ਬੀਆਰਓ) ਨੇ ਸਾਲਾਂ ਤੋਂ ਵੱਡੀ ਗਿਣਤੀ ਵਿੱਚ ਔਰਤਾਂ ਨੂੰ ਆਪਣੇ ਕਰਮਚਾਰੀਆਂ ਨੂੰ ਅਧਿਕਾਰੀਆਂ ਤੋਂ ਲੈ ਕੇ ਕਮਰਸ਼ੀਅਲ ਪਾਇਲਟ ਲਾਇਸੈਂਸ ਧਾਰਕਾਂ ਦੇ ਪੱਧਰ ਤੱਕ ਸ਼ਾਮਲ ਕੀਤਾ ਹੈ। ਉਨ੍ਹਾਂ ਨੂੰ ਅਥਾਰਟੀ, ਜ਼ਿੰਮੇਵਾਰੀ ਅਤੇ ਆਦਰ ਦੇ ਸਾਧਨਾਂ ਨਾਲ ਸ਼ਕਤੀਸ਼ਾਲੀ ਬਣਾ ਕੇ ਬੀਆਰਓ ਦਾ ਪੱਕਾ ਵਿਸ਼ਵਾਸ ਹੈ ਕਿ ਔਰਤਾਂ ਰਾਸ਼ਟਰ ਨਿਰਮਾਣ ਦੇ ਯਤਨਾਂ ਵਿੱਚ ਹਮੇਸ਼ਾਂ ਸਰਗਰਮ ਭਾਗੀਦਾਰ ਰਹਿਣਗੀਆਂ। ਇਸ ਵਿਸ਼ਵਾਸ ਦੀ ਪੁਸ਼ਟੀ ਵਿੱਚ, ਸੰਗਠਨ ਔਰਤਾਂ ਨੂੰ ਉੱਚ ਲੀਡਰਸ਼ਿਪ ਦੀਆਂ ਭੂਮਿਕਾਵਾਂ ਸੌਂਪਣ ਦਾ ਕੰਮ ਜਾਰੀ ਰੱਖ ਰਿਹਾ ਹੈ। ਇਸ ਸਬੰਧ ਵਿੱਚ, ਇੱਕ ਜੀਆਰਈਐਫ ਅਧਿਕਾਰੀ ਕਾਰਜਕਾਰੀ ਇੰਜੀਨਿਅਰ (ਸਿਵਲ) ਸ਼੍ਰੀਮਤੀ ਵੈਸ਼ਾਲੀ ਐਸ ਹਿਵਾਸੇ ਨੇ 28 ਅਪ੍ਰੈਲ, 2021 ਨੂੰ ਮੁਨੀਸੈਰੀ-ਬਘਡੀਆਰ-ਮਿਲਮ ਨੂੰ ਜੋੜਨ ਵਾਲੀ ਇੱਕ ਮਹੱਤਵਪੂਰਨ ਭਾਰਤ-ਚੀਨ ਸੜਕ ਜੋ ਮੁਸ਼ਕਲਾਂ ਅਤੇ ਚੁਣੌਤੀਆਂ ਭਰਪੂਰ ਸੀ, ਤੇ ਨਿਯੁਕਤ 83 ਸੜਕ ਨਿਰਮਾਣ ਕੰਪਨੀ ਦੀ ਵਾਗਡੋਰ ਸੰਭਾਲੀ। ਮਹਿਲਾ ਅਧਿਕਾਰੀ ਨੇ ਕੰਟਰੋਲ ਲੈ ਲਿਆ ਹੈ ਅਤੇ ਆਪਣੇ ਕਾਰਜਭਾਰ ਨੂੰ ਚੰਗੀ ਤਰ੍ਹਾਂ ਨਾਲ ਸੰਭਾਲ ਅਤੇ ਇਸਦੀ ਅਗਵਾਈ ਕਰ ਰਹੀ ਹੈ।
ਬੀਆਰਓ ਨੇ 30 ਅਗਸਤ 2021 ਨੂੰ ਉਸ ਵੇਲੇ ਮੁੜ ਤੋਂ ਇਤਿਹਾਸ ਰਚਿਆ ਜਦੋਂ ਪ੍ਰਾਜੈਕਟ ਸ਼ਿਵਾਲਿਕ ਦੀ ਮੇਜਰ ਆਇਨਾ ਨੇ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਪਿੱਪਲਕੋਟੀ ਵਿਖੇ 75 ਆਰਸੀਸੀ ਦੀ ਆਫ਼ਿਸਰ ਕਮਾਂਡਿੰਗ ਵਜੋਂ ਕਾਰਜਭਾਰ ਸੰਭਾਲਿਆ। ਉਹ ਸੜਕ ਨਿਰਮਾਣ ਕੰਪਨੀ ਦੀ ਕਮਾਂਡ ਦੇਣ ਵਾਲੀ ਪਹਿਲੀ ਭਾਰਤੀ ਸੈਨਾ ਦੀ ਇੰਜੀਨੀਅਰ ਅਧਿਕਾਰੀ ਹੈ। ਇੰਨਾ ਹੀ ਨਹੀਂ, ਉਸਦੇ ਅਧੀਨ ਤਿੰਨ ਪਲਟਨ ਕਮਾਂਡਰ, ਕੈਪਟਨ ਅੰਜਨਾ, ਏਈਈ (ਸਿਵਲ) ਸ਼੍ਰੀਮਤੀ ਭਾਵਨਾ ਜੋਸ਼ੀ ਅਤੇ ਏਈਈ (ਸਿਵਲ) ਸ਼੍ਰੀਮਤੀ ਵਿਸ਼ਨੂੰਮਾਯਾ ਕੇ, ਮਹਿਲਾ ਅਧਿਕਾਰੀ ਹਨ ਅਤੇ ਉਨ੍ਹਾਂ ਨੇ ਮਿਲ ਕੇ ਪਹਿਲੀ ਵਾਰ ਮਹਿਲਾ ਆਰਸੀਸੀ ਬਣਾਈ ਹੈ। ਬਾਰਡਰ ਰੋਡਜ਼ ਦੀ ਯੋਜਨਾ ਅਜਿਹੀਆਂ ਔਰਤਾਂ ਦੀ ਅਗਵਾਈ ਵਿੱਚ ਚਾਰ ਆਰਸੀਸੀ, (ਉੱਤਰ -ਪੂਰਬੀ ਅਤੇ ਪੱਛਮੀ ਖੇਤਰਾਂ ਵਿੱਚ ਦੋ ਦੋ) ਬਣਾਉਣ ਦੀ ਹੈ।
ਪਿਛਲੇ ਛੇ ਦਹਾਕਿਆਂ ਦੌਰਾਨ, ਗ੍ਰੈਜੂਏਟ ਅਤੇ ਸਥਿਰ ਤਰੀਕੇ ਨਾਲ ਬੀਆਰਓ ਨੇ ਸੜਕਾਂ ਦੇ ਨਿਰਮਾਣ ਦੀਆਂ ਵੱਖ -ਵੱਖ ਭੂਮਿਕਾਵਾਂ ਅਤੇ ਡਿਊਟੀਆਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਹੈ। ਉਨ੍ਹਾਂ ਨੂੰ ਸੁਤੰਤਰ ਤੌਰ 'ਤੇ ਕੰਮ ਕਰਨ ਦੇ ਅਧਿਕਾਰ ਅਤੇ ਜ਼ਿੰਮੇਵਾਰੀਆਂ ਦੇ ਕੇ ਉਨ੍ਹਾਂ ਨੂੰ ਸ਼ਕਤੀਸ਼ਾਲੀ ਬਣਾਉਣ ਦੀ ਇਕਸਾਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਔਰਤਾਂ ਆਪਣੇ -ਆਪਣੇ ਖੇਤਰਾਂ ਵਿੱਚ ਨਾਰੀ ਸ਼ਕਤੀ ਦੀ ਪ੍ਰਤੀਕ ਬਣ ਗਈਆਂ ਹਨ।
ਬੀਆਰਓ ਦੀ ਔਰਤਾਂ ਦੇ ਸਸ਼ਕਤੀਕਰਨ ਪ੍ਰਤੀ ਬਹੁਪੱਖੀ ਪਹੁੰਚ ਵਿੱਚ ਰੋਜ਼ਗਾਰ ਦੀਆਂ ਭੂਮਿਕਾਵਾਂ, ਉੱਚ ਸਿੱਖਿਆ ਦੇ ਰਸਤੇ, ਸਹੀ ਸਿਹਤ ਸੰਭਾਲ ਤੱਕ ਪਹੁੰਚ, ਰੋਮਾਂਚ ਤੇ ਸਾਹਸ ਦੇ ਮੌਕੇ, ਖੇਡਾਂ ਅਤੇ ਸਮੁੱਚੇ ਰੂਪ ਵਿੱਚ ਵਿਕਸਤ ਕਰਨ ਲਈ ਉਤਸ਼ਾਹ ਸ਼ਾਮਲ ਹਨ, ਕਿਉਂਕਿ ਇਹ ਸਭ ਜਿੰਦਗੀ ਦੇ ਸਾਰੇ ਖੇਤਰਾਂ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ।
ਔਰਤਾਂ ਦਾ ਸਸ਼ਕਤੀਕਰਨ, ਸਹੀ ਅਰਥਾਂ ਵਿੱਚ, ਇੱਕ ਰੁਝਾਣ ਵਿੱਚ ਤਬਦੀਲੀ ਨੂੰ ਸ਼ਾਮਲ ਕਰਕੇ ਵੀ ਪ੍ਰਾਪਤ ਕੀਤਾ ਗਿਆ ਹੈ। ਇਹ ਉਨ੍ਹਾਂ ਨੂੰ ਆਤਮ ਵਿਸ਼ਵਾਸ ਅਤੇ ਉਨ੍ਹਾਂ ਨਾਲ ਸਨਮਾਨਪੂਰਵਕ, ਨਿਰਪੱਖ ਅਤੇ ਸਮਾਨਤਾ ਨਾਲ ਵਿਵਹਾਰ ਕਰਕੇ ਪ੍ਰਾਪਤ ਕੀਤਾ ਗਿਆ ਹੈ। ਪੇਸ਼ੇਵਰ ਖੇਤਰ ਤੋਂ ਇਲਾਵਾ ਔਰਤਾਂ ਨੂੰ ਵੀ ਉਨ੍ਹਾਂ ਦੇ ਆਪਣੇ ਵਿੱਤ ਅਤੇ ਦਸਤਾਵੇਜ਼ਾਂ ਦੇ ਪ੍ਰਬੰਧਨ ਵਿੱਚ, ਭਲਾਈ ਦੇ ਉਪਰਾਲਿਆਂ ਦੇ ਹਿੱਸੇ ਵਜੋਂ, ਸਿੱਖਿਆ ਦਿੱਤੀ ਜਾ ਰਹੀ ਹੈ।
ਇੱਕ ਡੇਲੀਬ੍ਰੇਟ ਮੁਹਿੰਮ ਵਿੱਚ, ਬੀਆਰਓ ਪ੍ਰੋਜੈਕਟਾਂ ਨੇ ਪੇਂਡੂ ਖੇਤਰਾਂ ਵਿੱਚ ਔਰਤਾਂ ਦੇ ਸਸ਼ਕਤੀਕਰਨ ਲਈ ਸਮਰਪਿਤ ਸਿੱਖਿਆ ਪ੍ਰੋਗਰਾਮ ਸੰਚਾਲਤ ਕੀਤੇ ਹਨ। ਲੜਕੀਆਂ ਲਈ ਬਰਾਬਰ ਦੇ ਮੌਕਿਆਂ 'ਤੇ ਧਿਆਨ ਕੇਂਦਰਤ ਕਰਨਾ ਬੀਆਰਓ ਲਈ ਇਕ ਹੋਰ ਮਹੱਤਵਪੂਰਣ ਪਹਿਲੂ ਹੈ। ਸਾਡੇ ਅਧਿਕਾਰੀਆਂ ਵੱਲੋਂ ਬੱਚਿਆਂ, ਖਾਸ ਕਰਕੇ ਕੁੜੀਆਂ ਲਈ ਸਿੱਖਿਆ ਪ੍ਰੋਗਰਾਮ, ਇੱਥੋਂ ਤਕ ਕਿ ਕੋਵਿਡ ਮਹਾਮਾਰੀ ਦੌਰਾਨ ਵੀ ਆਯੋਜਿਤ ਕੀਤੇ ਗਏ ਹਨ।
ਅੱਜ ਦੇ ਵਿਸ਼ਵ ਵਿੱਚ, ਸਿੱਖਿਆ, ਸੰਚਾਰ ਹੁਨਰ, ਡਿਸਪੋਸੇਜਲ ਆਮਦਨੀ ਅਤੇ ਇੰਟਰਨੈਟ ਤੱਕ ਪਹੁੰਚ ਸਸ਼ਕਤੀਕਰਨ ਦੇ ਕੁਝ ਮਹੱਤਵਪੂਰਨ ਮਾਧਿਅਮ ਹਨ। ਇਸ ਦੇ ਮੁਤਾਬਿਕ, ਬੀਆਰਓ ਆਪਣੀਆਂ ਸੇਵਾਵਾਂ ਨਿਭਾਉਣ ਵਾਲੀਆਂ ਮਹਿਲਾ ਅਧਿਕਾਰੀਆਂ ਨੂੰ ਵਿਕਾਸ ਦੇ ਬਰਾਬਰ ਮੌਕੇ ਪ੍ਰਦਾਨ ਕਰਦਾ ਹੈ ਜੋ ਸੜਕ ਨਿਰਮਾਣ ਵਿੱਚ ਇੱਕ ਏਕੀਕ੍ਰਿਤ ਅਤੇ ਅਟੁੱਟ ਸ਼ਕਤੀ ਹਨ। ਜਿਉਂ ਜਿਉਂ ਸਮਾਂ ਬਦਲਦਾ ਹੈ ਅਤੇ ਇੱਛਾਵਾਂ ਵਧਦੀਆਂ ਹਨ, ਬੀਆਰਓ ਔਰਤਾਂ ਦੇ ਸਸ਼ਕਤੀਕਰਨ ਦੇ ਆਪਣੇ ਮੂਲ ਵਿਸ਼ਵਾਸ ਪ੍ਰਤੀ ਵਚਨਬੱਧ ਹੈ।
---------------
ਏਬੀਬੀ/ਡੀਕੇ
(Release ID: 1756371)
Visitor Counter : 168