ਖੇਤੀਬਾੜੀ ਮੰਤਰਾਲਾ
azadi ka amrit mahotsav

ਭਾਰਤ ਛੋਟੇ ਅਨਾਜ ਦੇ ਉਤਪਾਦਨ ਵਿੱਚ ਮੋਹਰੀ ਸਥਾਨ ਹਾਸਲ ਕਰੇਗਾ


ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਰੋਜ਼ਾਨਾ ਦੀ ਖੁਰਾਕ ਵਿੱਚ ਛੋਟੇ ਅਨਾਜ ਕੁਪੋਸ਼ਣ ਨਾਲ ਲੜਨਗੇ


“2023 ਨੂੰ ਛੋਟੇ ਅਨਾਜਾਂ ਲਈ ਕੌਮਾਂਤਰੀ ਵਰ੍ਹੇ” ਵਜੋਂ ਮਨਾਉਣ ਲਈ ਬਲੂ ਪ੍ਰਿੰਟ ਤਿਆਰ ਕਰਨ ਲਈ ਹੈਦਰਾਬਾਦ ਵਿੱਚ ਦੋ ਦਿਨਾ ਪੋਸ਼ਕ ਅਨਾਜ ਬਹੁ ਹਿਤਧਾਰਕ ਮੈਗਾ ਕਨਵੈਨਸ਼ਨ 3.0 ਦਾ ਉਦਘਾਟਨ

Posted On: 17 SEP 2021 5:48PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਖੁਰਾਕ ਸੁਰੱਖਿਆ ਦੇ ਨਾਲ ਪੋਸ਼ਣ ਸੁਰੱਖਿਆ ਪ੍ਰਾਪਤ ਕਰਨ ਲਈ ਲੋੜੀਂਦੇ ਕਦਮ ਚੁੱਕ ਰਹੀ ਹੈ। ਅੱਜ ਹੈਦਰਾਬਾਦ ਵਿੱਚ ਹੈਦਰਾਬਾਦ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ (ਐੱਚਆਈਸੀਸੀ) ਵਿਖੇ ਦੋ ਦਿਨਾਂ ਦੋ ਦਿਨਾ "ਪੋਸ਼ਕ ਅਨਾਜ ਬਹੁ ਹਿਤਧਾਰਕ ਮੈਗਾ ਕਨਵੈਨਸ਼ਨ 3.0" ਦਾ ਉਦਘਾਟਨ ਕਰਦਿਆਂ ਮੰਤਰੀ ਨੇ ਕਿਹਾ ਕਿ ਭਾਰਤ ਦੀ ਪਹਿਲ 'ਤੇ ਸੰਯੁਕਤ ਰਾਸ਼ਟਰ ਨੇ “2023 ਨੂੰ ਛੋਟੇ ਅਨਾਜਾਂ ਲਈ ਕੌਮਾਂਤਰੀ ਵਰ੍ਹੇ” ਵਜੋਂ ਐਲਾਨਿਆ ਹੈ। ਯਾਦ ਕਰਦੇ ਹੋਏ ਕਿ ਸਾਡੇ ਦੇਸ਼ ਵਿੱਚ ਪੁਰਾਣੇ ਸਮੇਂ ਤੋਂ ਛੋਟੇ ਅਨਾਜਾਂ ਦੀ ਭਰਪੂਰ ਵਰਤੋਂ ਕੀਤੀ ਜਾਂਦੀ ਰਹੀ ਹੈਕੇਂਦਰੀ ਮੰਤਰੀ ਨੇ ਮੌਜੂਦਾ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਬਾਜਰੇ ਵਰਗੇ ਛੋਟੇ ਪੌਸ਼ਟਿਕ ਅਨਾਜ ਦੇ ਮਹੱਤਵ ਨੂੰ ਸਮਝਣ ਅਤੇ ਇਸ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ ਦਾ ਹਿੱਸਾ ਬਣਾਉਣ।

 

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਹੈਦਰਾਬਾਦ ਵਿੱਚ ਦੋ ਦਿਨਾਂ "ਪੋਸ਼ਕ ਅਨਾਜ ਬਹੁ ਹਿਤਧਾਰਕ ਮੈਗਾ ਕਨਵੈਨਸ਼ਨ 3.0" ਦਾ ਉਦਘਾਟਨ ਕਰਦੇ ਹੋਏ

ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਖੇਤੀਬਾੜੀ ਖੇਤਰ ਵਿੱਚ ਪਾੜੇ ਨੂੰ ਭਰਨ ਲਈ 1.5 ਲੱਖ ਕਰੋੜ ਰੁਪਏ ਦੇ ਖੇਤੀਬਾੜੀ ਬੁਨਿਆਦੀ ਢਾਂਚਾਗਤ ਫੰਡ ਦੇ ਤਹਿਤ ਵੱਖ -ਵੱਖ ਪੈਕੇਜਾਂ ਦਾ ਐਲਾਨ ਕੀਤਾ ਹੈ। ਤੇਲ ਬੀਜਾਂ ਅਤੇ ਪਾਮ ਤੇਲ ਦੀ ਕਾਸ਼ਤ ਲਈ ਵਿਸ਼ੇਸ਼ ਮਿਸ਼ਨ ਲਾਂਚ ਕੀਤਾ ਗਿਆ ਸੀਜਿਸ ਤੋਂ ਤੇਲੰਗਾਨਾ ਦੇ ਕਿਸਾਨਾਂ ਨੂੰ ਬਹੁਤ ਲਾਭ ਹੋਵੇਗਾ ਕਿਉਂਕਿ ਇਥੋਂ ਦੀ ਜ਼ਮੀਨ ਇਨ੍ਹਾਂ ਫਸਲਾਂ ਦੀ ਕਾਸ਼ਤ ਲਈ ਢੁਕਵੀਂ ਹੈ। ਸ਼੍ਰੀ ਤੋਮਰ ਨੇ ਕਿਹਾ ਕਿ ਅਗਲੀ ਪੀੜ੍ਹੀ ਨੂੰ ਖੇਤੀਬਾੜੀ ਵਿੱਚ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਨ ਅਤੇ ਫਸਲਾਂ ਲਈ ਲਾਭਦਾਇਕ ਉਪਜ ਨੂੰ ਯਕੀਨੀ ਬਣਾਉਣ ਲਈਨਵੇਂ ਖੇਤੀਬਾੜੀ ਕਾਨੂੰਨ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ 10,000 ਨਵੇਂ ਕਿਸਾਨ ਉਤਪਾਦਕ ਸੰਗਠਨ (ਐੱਫਪੀਓ) ਸਥਾਪਤ ਕਰਨ ਲਈ 6,850 ਕਰੋੜ ਰੁਪਏ ਖਰਚ ਕਰਨ ਜਾ ਰਹੀ ਹੈ ਅਤੇ ਨਤੀਜੇ ਵਜੋਂ ਲਗਭਗ 86 ਪ੍ਰਤੀਸ਼ਤ ਕਿਸਾਨਾਂ ਦੀ ਜ਼ਿੰਦਗੀ ਬਦਲ ਜਾਵੇਗੀ।

 

ਇਸ ਤੋਂ ਪਹਿਲਾਂਸ਼੍ਰੀ ਨਰੇਂਦਰ ਸਿੰਘ ਤੋਮਰ ਅਤੇ ਹੋਰ ਪਤਵੰਤੇ ਸੱਜਣਾਂ ਨੇ ਖਾਣ ਪੀਣ ਦੇ ਸਟਾਲਾਂ ਦਾ ਦੌਰਾ ਕੀਤਾਜਿੱਥੇ ਵੱਖ-ਵੱਖ ਸਟਾਰਟ-ਅਪਸ ਅਤੇ ਛੋਟੇ ਅਨਾਜ ਦੀ ਪ੍ਰੋਸੈਸਿੰਗ ਲਈ ਇਕਾਈਆਂ ਲਗਾਈਆਂ ਗਈਆਂ ਸਨ। ਮੰਤਰੀ ਨੇ ਆਈਸੀਏਆਰ-ਆਈਆਈਐੱਮਆਰ ਦੇ ਵੱਖ-ਵੱਖ ਪ੍ਰਕਾਸ਼ਨ ਜਾਰੀ ਕੀਤੇ।

 

ਹੋਰਨਾਂ ਤੋਂ ਇਲਾਵਾਸ਼੍ਰੀ ਸੰਜੇ ਅਗਰਵਾਲਸਕੱਤਰਖੇਤੀਬਾੜੀ ਅਤੇ ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗਡਾ. ਸੇਖਰ ਸੀ ਮੰਡੇਸਕੱਤਰਵਿਗਿਆਨਕ ਅਤੇ ਉਦਯੋਗਿਕ ਖੋਜ ਵਿਭਾਗਡਾ. ਤ੍ਰਿਲੋਚਨ ਮਹਾਪਾਤਰਾਸਕੱਤਰਖੇਤੀਬਾੜੀ ਖੋਜ ਅਤੇ ਸਿੱਖਿਆ ਅਤੇ ਆਈਸੀਏਆਰ ਦੇ ਡਾਇਰੈਕਟਰ ਜਨਰਲਡਾ ਟੀ ਆਰ ਸ਼ਰਮਾਡੀਡੀਜੀਆਈਸੀਏਆਰਅਤੇ ਡੀਜੀਸੀਐੱਸਆਈਆਰ ਹਾਜ਼ਰ ਸਨ।

ਬਾਅਦ ਵਿੱਚਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ਰੁੱਖ ਲਗਾਉਣ ਅਤੇ ਬੀਜ ਵੰਡ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਅਤੇ ਇਸਦੇ ਬਾਅਦ ਕਿਸਾਨਾਂ ਅਤੇ ਜੈਵ ਵਿਭਿੰਨਤਾ ਸਮੂਹਾਂ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਗਲਾਸ ਹਾਊਸ ਰਿਸਰਚ ਸਹੂਲਤਾਂਨਿਊਟਰੀ-ਸੀਰੀਅਲ ਸੀਡ ਸਾਇੰਸ ਸੈਂਟਰਸਟਾਰਟਅੱਪ ਸੁਵਿਧਾ: ਮਿਲਟ ਫੂਡ ਪ੍ਰੋਸੈਸਿੰਗ ਯੂਨਿਟਾਂ ਅਤੇ ਫਲੈਕਿੰਗ ਲਾਈਨਾਂ ਦਾ ਉਦਘਾਟਨ ਕੀਤਾ। ਉਨ੍ਹਾਂ ਫੂਡ ਪ੍ਰੋਸੈਸਿੰਗ ਸਹੂਲਤਾਂ ਅਤੇ ਆਈਸੀਏਆਰ-ਆਈਆਈਐੱਮਆਰ ਦੇ ਬਿਜ਼ਨਸ ਇਨਕਿਊਬੇਟਰਨਿਊਟਰੀ ਹੱਬ ਦਾ ਦੌਰਾ ਕੀਤਾ।

 

ਦੋ ਦਿਨਾ ਸੰਮੇਲਨ ਦਾ ਆਯੋਜਨ ਆਈਸੀਏਆਰ- ਇੰਡੀਅਨ ਇੰਸਟੀਚਿਟ ਆਫ਼ ਮਿਲਟਸ ਰਿਸਰਚ (ਆਈਆਈਐੱਮਆਰ),  ਹੈਦਰਾਬਾਦਸੰਯੁਕਤ ਰਾਸ਼ਟਰ ਦੇ ਖੁਰਾਕ ਅਤੇ ਖੇਤੀਬਾੜੀ ਸੰਗਠਨ (ਐੱਫਏਓ) ਅਤੇ ਕੇਂਦਰੀ ਖੇਤੀਬਾੜੀ ਮੰਤਰਾਲੇਭਾਰਤ ਸਰਕਾਰ ਦੁਆਰਾ ਕੀਤਾ ਜਾ ਰਿਹਾ ਹੈ। ਇਸ ਸਮਾਗਮ ਦਾ ਉਦੇਸ਼ ਸੰਯੁਕਤ ਰਾਸ਼ਟਰ ਵਲੋਂ ਐਲਾਨੇ ਗਏ “2023 ਨੂੰ ਛੋਟੇ ਅਨਾਜਾਂ ਲਈ ਕੌਮਾਂਤਰੀ ਵਰ੍ਹੇ” ਨੂੰ ਮਨਾਉਣ ਲਈ ਆਯੋਜਿਤ ਸਮਾਗਮਾਂ ਦੀ ਲੜੀ ਦਾ ਬਲੂ ਪ੍ਰਿੰਟ ਤਿਆਰ ਕਰਨਾ ਹੈ। ਰਾਜਸਥਾਨਮੱਧ ਪ੍ਰਦੇਸ਼ਉੜੀਸਾਛੱਤੀਸਗੜ੍ਹਅਸਾਮਕਰਨਾਟਕਤੇਲੰਗਾਨਾਆਂਧਰ ਪ੍ਰਦੇਸ਼ ਅਤੇ ਤਾਮਿਲਨਾਡੂ ਵਰਗੇ ਕਈ ਰਾਜਾਂ ਦੇ ਡੈਲੀਗੇਟਾਂ ਨੇ ਇਸ ਸਮਾਗਮ ਵਿੱਚ ਹਿੱਸਾ ਲਿਆ।

*****

ਏਪੀਐੱਸ/ਐੱਸਪੀ/ਜੇਕੇ/ਜੀਵੀ/ਐੱਸਆਰ


(Release ID: 1755911) Visitor Counter : 269


Read this release in: English , Urdu , Hindi , Telugu