ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਵਿਸ਼ਵ ਮਰੀਜ਼ ਦਿਵਸ ਸਮਾਗਮਾਂ ਦੀ ਪ੍ਰਧਾਨਗੀ ਕੀਤੀ


"ਮਰੀਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਪੁਰਾਤਨ ਸਿਹਤ ਸੰਭਾਲ ਪ੍ਰੈਕਟਿਸ ਦੀ ਲਗਾਤਾਰਤਾ ਹੈ"

"ਸਿਹਤ ਸੰਭਾਲ ਕਾਮਿਆਂ ਦਾ ਵਿਹਾਰ ਮਰੀਜ਼ਾਂ ਪ੍ਰਤੀ ਇਲਾਜ ਦਾ ਇੱਕ ਮੁੱਖ ਹਿੱਸਾ ਵੀ ਹੈ"

Posted On: 17 SEP 2021 5:07PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ ਨੇ ਅੱਜ ਇੱਥੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਡਾਕਟਰ ਭਾਰਤੀ ਪ੍ਰਵੀਣ ਪਵਾਰ ਦੀ ਹਾਜ਼ਰੀ ਵਿੱਚ ਵਿਸ਼ਵ ਮਰੀਜ਼ ਦਿਵਸ ਸਮਾਗਮਾਂ ਦੀ ਪ੍ਰਧਾਨਗੀ ਕੀਤੀ 
ਵਿਸ਼ਵ ਰੋਗੀ ਸੁਰੱਖਿਆ ਦਿਵਸ ਦੀ ਸਮਾਪਤੀ ਭਾਰਤ ਵਿੱਚ , "ਰੋਗੀ ਸੁਰਕਸ਼ਾ ਸਪਤਾਹਦੇ ਮਨਾਉਣ ਬਾਅਦ ਹੋਈ ਜੋ 11 ਤੋਂ 17 ਸਤੰਬਰ 2021 ਤੱਕ ਮਨਾਇਆ ਗਿਆ ਸੀ  ਇਸ ਸਾਲ ਦੇ ਵਿਸ਼ਵ ਮਰੀਜ਼ ਸੁਰੱਖਿਆ ਦਿਵਸ ਦਾ ਵਿਸ਼ਾ "ਮਾਵਾਂ ਅਤੇ ਨਵਜੰਮੇ ਬੱਚਿਆਂ ਦੀ ਦੇਖਭਾਲ ਲਈ ਸੁਰੱਖਿਆਹੈ 
ਕੇਂਦਰੀ ਸਿਹਤ ਮੰਤਰੀ ਨੇ ਜਨਤਕ ਸਿਹਤ ਸਹੂਲਤਾਂ 2021 ਵਿੱਚ ਗੁਣਵਤਾ ਭਰੋਸਾ ਬਾਰੇ ਸੰਚਾਲਨ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ  ਗੁਣਵਤਾ ਦਰਪਣ , ਐੱਨ ਕਿਉ  ਐੱਸ ਪਹਿਲਕਦਮੀ ਤਹਿਤ ਇੱਕ ਛਿਮਾਹੀ ਮੁੱਖ ਪ੍ਰਾਪਤੀਆਂ ਅਤੇ ਸਿੱਖਿਆਵਾਂ ਬਾਰੇ ਅਪਡੇਟ ਹੈ  ਇਸ ਤੋਂ ਇਲਾਵਾ ਇਸ ਵਿੱਚ ਆਯੁਸ਼ਮਾਨ ਭਾਰਤ ਸਿਹਤ ਅਤੇ ਵੈੱਲਨੈੱਸ ਸੈਂਟਰ ਕਿਤਾਬਚਾ ਜੋ ਅਪ੍ਰੈਲਜੂਨ 2021 ਤਿਮਾਹੀ ਪ੍ਰਗਤੀ ਰਿਪੋਰਟ ਹੈ , ਇੰਟੈਗ੍ਰੇਟਿਡ ਆਰ ਐੱਮ ਐੱਨ ਸੀ  ਐੱਚ ਪਲੱਸ ਐੱਨ ਕਾਉਂਸਲਿੰਗ ਲਈ ਹਵਾਲਾ ਮੈਨੂਅਲ ਹੈ 



ਮੁਸਕਾਨ ਸਿਹਤ ਸਹੂਲਤਾਂ ਵਿੱਚ ਬੱਚਿਆਂ ਲਈ ਗੁਣਵਤਾ ਸੇਵਾਵਾਂ ਦੀ ਉਦੇਸ਼ ਸਪੁਰਦਗੀ ਬਾਰੇ ਸਕੀਮ ਹੈ , ਇਸ ਨੂੰ ਵੀ ਕੇਂਦਰੀ ਸਿਹਤ ਮੰਤਰੀ ਨੇ ਮੈਟਰਨਲ ਪੈਰੀਨੇਟਲ ਚਾਈਲਡ ਡੈੱਥ ਸਰਵੇਲਿਅੰਸ ਰਿਸਪੌਂਸ (ਐੱਮ ਪੀ ਸੀ ਡੀ ਐੱਸ ਆਰਸਾਫਟਵੇਅਰ ਨਾਲ ਲਾਂਚ ਕੀਤਾ 

https://twitter.com/mansukhmandviya/status/1438744359747293187?s=20


ਸ਼੍ਰੀ ਮਾਂਡਵੀਯਾ ਨੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੌਮੀ ਗੁਣਵਤਾ ਅਸ਼ੋਰੈਂਸ ਸਟੈਂਡਰਡਸ (ਐੱਨ ਕਿਉ  ਐੱਸਅਤੇ ਲਕਸ਼ਯ ਨੂੰ ਲਾਗੂ ਕਰਨ ਲਈ ਦਿਖਾਈ ਕਾਰਗੁਜ਼ਾਰੀ ਲਈ ਸਮਾਗਮ ਦੌਰਾਨ ਸਨਮਾਨਿਤ ਕੀਤਾ  ਹੇਠ ਲਿਖੇ ਸੂਬੇ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਨਮਾਨਿਤ ਕੀਤਾ ਗਿਆ 

Serial

Category

1st

2nd

1

District Hospital (DHs) & Sub divisional Hospital (SDHs)

Manipur, Andhra Pradesh, Telangana and Uttar Pradesh

Jammu & Kashmir, Chhattisgarh, Gujarat and Tamil Nadu

2

Community Health centres (CHCs)

Haryana, Andhra Pradesh and Tamil Nadu

J&K, Chhattisgarh and West Bengal

3

Primary Health Centres

Manipur, Haryana & Telangana

Tripura, Kerala & Madhya Pradesh

4

Urban Primary Health centres

Nagaland, Kerala and Gujarat

Mizoram, Haryana and Telangana



ਹੇਠ ਲਿਖੇ ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਲਕਸ਼ਯ ਸਕੀਮ ਤਹਿਤ ਸਨਮਾਨਿਤ ਕੀਤਾ ਗਿਆ 

Serial

Category

1st

2nd

3rd

1

Labour Room in small States/UTs category

Chandigarh

Goa

Dadra Nagar Haveli & Damn & Diu

2

Labour Room in Large States category

Gujarat

Uttarakhand

Maharashtra

3

Maternity OT in small States/UTs category

Chandigarh

Puducherry

Goa

4

Maternity OT in large States/UTs category

Gujarat

Madhya Pradesh

Maharashtra


ਜੇਤੂਆਂ ਦੀ ਪ੍ਰਸ਼ੰਸਾ ਕਰਦਿਆਂ ਕੇਂਦਰੀ ਸਿਹਤ ਮੰਤਰੀ ਨੇ ਕਿਹਾ ਗੁਣਵਤਾ ਇੱਕ ਸਫ਼ਰ ਹੈ ਅਤੇ ਇਹ ਇੱਕ ਸਮੇਂ ਦੀ ਗਤੀਵਿਧੀ ਨਹੀਂ ਹੈ ਪਰ ਇਸ ਨੂੰ ਸਾਡੇ ਰੋਜ਼ਾਨਾ ਅਭਿਆਸਾਂ ਨਾਲ ਏਕੀਕ੍ਰਿਤ ਕਰਨਾ ਚਾਹੀਦਾ ਹੈ  ਉਹਨਾਂ ਕਿਹਾ ,"ਇਹ ਸਾਡੀ ਆਦਤ ਬਣਨੀ ਚਾਹੀਦੀ ਹੈ ਮਰੀਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਪੁਰਾਤਨ ਸਿਹਤ ਸੰਭਾਲ ਪ੍ਰੈਕਟਿਸ ਦੀ ਲਗਾਤਾਰਤਾ ਹੈ  ਸੁਸ਼ਰੁਤਾ ਦੇ ਚਰਕ ਸਮਹਿਤਾ ਵਿੱਚ ਕਈ ਮੈਡੀਕਲ ਉਪਕਰਣਾਂ ਦਾ ਜਿ਼ਕਰ ਹੈ ਜੋ ਘੱਟੋ ਘੱਟ ਸੋਧਾਂ ਨਾਲ ਅੱਜ ਵੀ ਵਰਤੇ ਜਾ ਰਹੇ ਹਨ" ਉਹਨਾਂ ਹੋਰ ਕਿਹਾ ਕਿ ਇਹ ਸਾਡੇ ਪੂਰਵਜਾਂ ਦੀ ਹਰੇਕ ਜਿ਼ੰਦਗੀ ਦੀ ਸਾਂਭ ਲਈ ਸਮਰਪਣ ਦਿਖਾਉਂਦਾ ਹੈ 
ਸ਼੍ਰੀ ਮਾਂਡਵੀਯਾ ਨੇ ਸਾਰੇ ਸੰਸਥਾ ਮੈਨੇਜਰਾਂ ਨੂੰ ਮਰੀਜ਼ ਕੇਂਦਰਿਤ ਪ੍ਰਕਿਰਿਆ ਬਣਾਉਣ ਦੀ ਬੇਨਤੀ ਕੀਤੀ  ਉਹਨਾਂ ਕਿਹਾ ,"ਸਿਹਤ ਸੰਭਾਲ ਕਾਮਿਆਂ ਦਾ ਵਿਹਾਰ ਮਰੀਜ਼ਾਂ ਪ੍ਰਤੀ ਇਲਾਜ ਦਾ ਇੱਕ ਮੁੱਖ ਹਿੱਸਾ ਵੀ ਹੈ"



ਉਹਨਾਂ ਅੱਗੇ ਕਿਹਾ ਕਿ ਐੱਨ ਕਿਉ  ਐੱਸ ਅਤੇ ਲਕਸ਼ਯ , ਕਾਇਆਕਲਪ , ਮੇਰਾ ਹਸਪਤਾਲ ਵਰਗੀਆਂ ਸਕੀਮਾਂ ਨੇ ਜਨਤਕ ਸਿਹਤ ਸਹੂਲਤਾਂ ਵਿੱਚ ਭਾਈਚਾਰੇ ਦੇ ਵਿਸ਼ਵਾਸ ਨੂੰ ਮੁੜ ਸਥਾਪਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ  ਉਹਨਾਂ ਆਸ ਪ੍ਰਗਟ ਕੀਤੀ ਕਿ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਦਿਖਾਏ ਗਏ ਜੋਸ਼ ਅਤੇ ਉਹਨਾਂ ਦੇ ਸਾਂਝੇ ਯਤਨ ਸਿਹਤ ਸੰਭਾਲ ਦੀ ਗੁਣਵਤਾ ਵਿੱਚ ਸੁਧਾਰ ਲਈ ਨਿਰੰਤਰ ਜਾਰੀ ਰੱਖਣਗੇ 
ਭਾਰਤ ਅਤੇ ਵਿਸ਼ਵ ਵਿੱਚ ਬੱਚਿਆਂ ਦੇ ਜਣੇਪੇ ਦੇ ਅੰਕੜਿਆਂ ਦਾ ਵਿਸਥਾਰਪੂਰਵਕ ਵੇਰਵਾ ਦਿੰਦਿਆਂ , ਡਾਕਟਰ ਭਾਰਤੀ ਪ੍ਰਵੀਣ ਪਵਾਰ ਨੇ ਖੂਨ ਦੀ ਕਮੀ , ਹਾਈਪਰਟੈਂਸ਼ਨ ਅਤੇ ਸਿਪਸਿਜ਼ ਵਰਗੀਆਂ ਬਿਮਾਰੀਆਂ ਕਾਰਨ ਹੋਣ ਵਾਲੀਆਂ ਸਾਰੀਆਂ ਰੋਕਣ ਯੋਗ ਮਾਵਾਂ ਦੀਆਂ ਮੌਤਾਂ ਨੂੰ ਖ਼ਤਮ ਕਰਨ ਦੀ ਲੋੜ ਤੇ ਜ਼ੋਰ ਦਿੱਤਾ  ਮੈਡੀਸਨ ਦੀ ਪ੍ਰੈਕਟਿਸ ਕਰਦਿਆਂ ਆਪਣੇ ਤਜ਼ਰਬੇ ਤੋਂ ਉਹਨਾਂ ਨੇ ਦੇਖਿਆ ਹੈ ਕਿ ਬੱਚੇ ਨੂੰ ਬੇਢੰਗੀ ਸੈਟਿੰਗ ਵਿੱਚ ਜਨਮ ਦੇਣਾ ਇੱਕ ਭਾਵਨਾਤਮਕ ਸਦਮੇ ਦਾ ਸਰੋਤ ਹੋ ਸਕਦਾ ਹੈ  ਹਰੇਕ ਔਰਤ ਨੂੰ ਸਨਮਾਨ ਭਰੇ ਤਰੀਕੇ ਨਾਲ ਬੱਚੇ ਨੂੰ ਜਨਮ ਦੇਣ ਬਾਰੇ ਅਧਿਕਾਰ ਤੇ ਜ਼ੋਰ ਦਿੱਤਾ ਗਿਆ  ਇੰਟਰਾਪਾਰਟਮ ਅਤੇ ਪੋਸਟਪਾਰਟਮ ਸੰਭਾਲ ਮੁਹੱਈਆ ਕਰਨ ਲਈ ਲਕਸ਼ਯ ਸਕੀਮ ਦੀ ਭੂਮਿਕਾ ਨੂੰ ਨੋਟ ਕਰਦਿਆਂ ਉਹਨਾਂ ਕਿਹਾ ਕਿ ਮੁਸਕਾਨ ਛੋਟੇ ਬੱਚਿਆਂ ਅਤੇ 12 ਸਾਲ ਤੋਂ ਘੱਟ ਬੱਚਿਆਂ ਲਈ ਇਸੇ ਤਰ੍ਹਾਂ ਦੀਆਂ ਸਹੂਲਤਾਂ ਉਹਨਾਂ ਦੇ ਮਾਪਿਆਂ ਦੀ ਸੰਤੂਸ਼ਟੀ ਅਨੁਸਾਰ ਦੇਵੇਗੀ  ਉਹਨਾਂ ਨੇ ਰਮਾਇਣ ਦਾ ਹਵਾਲਾ ਦਿੰਦਿਆਂ  ,"ਜਨਨੀ ਜਨਮਭੂਮੀਸਚਾ ਸਵਰਗਾਦਪੀ ਗਰਿਆਸੀ", ਭਾਰਤੀ ਸੱਭਿਆਚਾਰ ਵਿੱਚ ਮਾਂ ਦੀ ਸੰਸਥਾ ਨੂੰ ਮਹੱਤਵ ਦੇਣ ਤੇ ਜ਼ੋਰ ਦਿੱਤਾ 
ਸ਼੍ਰੀ ਰਾਜੇਸ਼ ਭੂਸ਼ਣ , ਕੇਂਦਰੀ ਸਿਹਤ ਸਕੱਤਰ , ਸ਼੍ਰੀ ਵਿਕਾਸਸ਼ੀਲ , ਵਧੀਕ ਸਕੱਤਰ ਅਤੇ ਮਿਸ਼ਨ ਡਾਇਰੈਕਟਰ , ਐੱਨ ਐੱਚ ਐੱਮ , ਸ਼੍ਰੀ ਵਿਸ਼ਾਲ ਚੌਹਾਨ , ਸੰਯੁਕਤ ਸਕੱਤਰ (ਨੀਤੀਵੀ ਹਾਜ਼ਰ ਸਨ 
ਡਾਕਟਰ ਰੋਡਰਿਕੋ ਅੋਫਰਿਨ ਇਨਸਥੇ , ਡਬਲਯੁ ਐੱਚ  ਕੰਟਰੀ ਪ੍ਰਤੀਨਿਧ ਭਾਰਤ , ਡਾਕਟਰ ਅਰੀਨਾ ਪਪੀਵਾ , ਏਕੀਕ੍ਰਿਤ ਸਿਹਤ ਸੇਵਾਵਾਂ , ਡਬਲਯੁ ਐੱਚ  ਹੈੱਡਕੁਆਟਰ , ਡਾਕਟਰ ਇਵਿਤਾ ਫਰਨਾਂਡਿਸ , ਚੇਅਰਪਰਸਨ ਫਰਨਾਂਡਿਸ ਫਾਊਂਡੇਸ਼ਨ , ਡਾਕਟਰ ਅਨੀਤਾ ਸ਼ੇਤ , ਸੀਨੀਅਰ ਵਿਗਿਆਨੀ , ਜੌਨ ਹੌਪਕਿਨਜ਼ ਯੁਨੀਵਰਸਿਟੀ , ਡਾਕਟਰ ਵਾਈ ਕੇ ਗੁਪਤਾ , ਪ੍ਰਧਾਨ , ਏਮਜ਼ , ਭੋਪਾਲ ਅਤੇ ਏਮਜ਼ ਜੰਮੂ , ਸ਼੍ਰੀ ਤਰੁਣ ਗੋਇਲ , ਫਾਊਂਡਰ ਡਾਇਰੈਕਟਰ , ਸਿਕੀਊਰਮੀ ਹੈਲਥ ਕੇਅਰ ਪ੍ਰਾਈਵੇਟ ਲਿਮਟਿਡ ਨੇ ਵੀ ਆਪੋ ਆਪਣੇ ਵਿਚਾਰਾਂ ਨੂੰ ਇਸ ਮੌਕੇ ਤੇ ਪੇਸ਼ ਕੀਤਾ 

 

*********************

 

ਐੱਮ ਵੀ /  ਐੱਲ
ਐੱਚ ਐੱਫ ਡਬਲਯੁ / ਐੱਚ ਐੱਫ ਐੱਮ ਡਬਲਯੁ ਪੀ ਐੱਸ ਡੀ / 17 ਸਤੰਬਰ 2021 / 4



(Release ID: 1755910) Visitor Counter : 208