ਵਣਜ ਤੇ ਉਦਯੋਗ ਮੰਤਰਾਲਾ

ਖੇਤੀਬਾੜੀ ਬਾਰੇ ਡਬਲਯੁ ਟੀ ਓ ਸਮਝੌਤਾ ਵਿਕਾਸਸ਼ੀਲ ਮੁਲਕਾਂ ਵੱਲ ਝੁਕਿਆ ਹੋਇਆ ਹੈ : ਸ਼੍ਰੀ ਪੀਯੂਸ਼ ਗੋਇਲ


ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਜੀ—33 ਵਰਚੁਅਲ ਗੈਰ ਰਸਮੀ ਮੰਤਰਾਲਾ ਮੀਟਿੰਗ ਨੂੰ ਸੰਬੋਧਨ ਕੀਤਾ

Posted On: 17 SEP 2021 3:34PM by PIB Chandigarh

ਇੰਡੋਨੇਸ਼ੀਆ ਦੁਆਰਾ ਜੀ—33 ਵਰਚੁਅਲ ਗੈਰ ਰਸਮੀ ਮੰਤਰਾਲਾ ਮੀਟਿੰਗ ਕੱਲ ਆਯੋਜਿਤ ਕੀਤੀ ਗਈ ਸੀ ਤਾਂ ਜੋ ਜੀ—33 ਦੇ ਖੇਤੀ ਤਰਜੀਹੀ ਮੁੱਦਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇ ਅਤੇ 30 ਨਵੰਬਰ ਤੋਂ 03 ਦਸੰਬਰ 2021 ਤੱਕ ਹੋਣ ਵਾਲੀ 12ਵੇਂ ਮੰਤਰਾਲਾ ਸੰਮੇਲਨ ਬਾਰੇ ਵੀ ਅਗਲੇ ਰਸਤੇ ਬਾਰੇ ਵਿਚਾਰ ਕੀਤਾ ਜਾ ਸਕੇ  ਗੈਰ ਰਸਮੀ ਮੰਤਰਾਲਾ ਮੀਟਿੰਗ ਦੀ ਪ੍ਰਧਾਨਗੀ ਰਿਪਬਲਿਕ ਆਫ ਇੰਡੋਨੇਸ਼ੀਆ ਦੇ ਵਪਾਰ ਮੰਤਰੀ ਸ਼੍ਰੀ ਮੁਹੰਮਦ ਲੁਤਫੀ ਨੇ ਕੀਤੀ 
ਡਾਇਰੈਕਟਰ ਜਨਰਲ ਡਬਲਯੁ ਟੀ  ਡਾਕਟਰ ਨਿਗੋਜ਼ੀ ਓਕੁੰਜੋ ਅਵੀਲਾ ਨੇ ਕੂੰਜੀਵਤ ਭਾਸ਼ਣ ਦਿੱਤਾ  ਜੀ—33 ਦੇ 47 ਮੈਂਬਰਾਂ ਵਿੱਚੋਂ ਭਾਰਤ ਸਮੇਤ 21 ਮੈਂਬਰ ਮੁਲਕਾਂ ਦੇ ਪ੍ਰਤੀਨਿਧਾਂ ਨੇ ਵਿਚਾਰ ਵਟਾਂਦਰੇ ਵਿੱਚ ਸੰਖੇਪ ਦਖ਼ਲ ਦਿੱਤੇ 
ਮੀਟਿੰਗ ਲਈ ਭਾਰਤੀ ਸਰਕਾਰ ਦੇ ਵਫ਼ਦ ਦੀ ਅਗਵਾਈ ਕੇਂਦਰੀ ਵਣਜ ਤੇ ਉਦਯੋਗ , ਉਪਭੋਗਤਾ  ਮਾਮਲੇ ਤੇ ਅਨਾਜ ਅਤੇ ਜਨਤਕ ਵੰਡ ਅਤੇ ਟੈਕਸਟਾਈਲ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕੀਤੀ  ਆਪਣੇ ਦਖ਼ਲ ਵਿੱਚ ਮੰਤਰੀ ਨੇ ਐੱਮ ਸੀ 12 ਲਈ  ਵਿਸ਼ਵਾਸ ਨਿਰਮਾਣ ਅਭਿਆਸ ਦੇ ਹਿੱਸੇ ਵਜੋਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਜੀ—33 ਫੂਡ ਸੁਰੱਖਿਆ ਉਦੇਸ਼ਾਂ ਲਈ ਜਨਤਕ ਸਟਾਕ ਹੋਲਡਿੰਗ ਦੇ ਪੱਕੇ ਹੱਲਾਂ ਲਈ ਸਕਾਰਾਤਮਕ ਨਤੀਜਿਆਂ ਬਾਰੇ ਕੋਸਿ਼ਸ਼ ਕਰਨ , ਜੋ ਸਭ ਤੋਂ ਮਹੱਤਵਪੂਰਨ ਹੈ   ਵਿਸ਼ੇਸ਼ ਸੇਫਗਾਰਡ ਮੈਕਨਿਜ਼ਮ ਨੂੰ ਫੌਰੀ ਤੌਰ ਤੇ ਅੰਤਿਮ ਰੂਪ ਦੇਣਾ ਅਤੇ ਵਿਦੇਸ਼ੀ ਸਮਰਥਨ ਲਈ ਇੱਕ ਸੰਤੂਲਿਤ ਨਤੀਜੇ ਲਈ ਕੰਮ ਕਰਨ ਤੇ ਜ਼ੋਰ ਦਿੱਤਾ  ਉਹਨਾਂ ਨੇ ਉਜਾਗਰ ਕੀਤਾ ਕਿ ਡਬਲਯੁ ਟੀ  ਵਿਖੇ ਖੇਤੀਬਾੜੀ ਬਾਰੇ ਸਮਝੌਤਾ ਡੂੰਘੇ ਅਸੰਤੂਲਨਾਂ ਵਾਲਾ ਭਰਿਆ ਪਿਆ ਹੈ , ਜੋ ਵਿਕਸਿਤ ਮੁਲਕਾਂ ਦੇ ਹੱਕ ਵਿੱਚ ਹੈ ਅਤੇ ਕਈ ਵਿਕਾਸਸ਼ੀਲ ਦੇਸ਼ਾਂ ਖਿਲਾਫ ਨਿਯਮਾਂ ਲਈ ਝੁਕਿਆ ਹੋਇਆ ਹੈ ਅਤੇ ਇਸ ਲਈ ਖੇਤੀ ਸੁਧਾਰ ਦੇ ਪਹਿਲੇ ਕਦਮ ਵਜੋਂ , ਨਿਯਮ ਅਧਾਰਿਤ , ਨਿਰਪੱਖ ਅਤੇ ਬਰਾਬਰੀ ਦੇ ਕਰਮ ਨੂੰ ਯਕੀਨੀ ਬਣਾਉਣ ਲਈ ਇਤਿਹਾਸਕ ਅਸਮਾਨਤਾਵਾਂ ਅਤੇ ਅਸੰਤੂਲਨਾਂ ਨੂੰ ਠੀਕ ਕੀਤਾ ਜਾਣਾ ਚਾਹੀਦਾ ਹੈ  ਉਹਨਾਂ ਜੀ—33 ਮੈਂਬਰਾਂ ਨੂੰ ਜੀ—33 ਗਠਜੋੜ ਦੀ ਏਕਤਾ ਨੂੰ ਕਾਇਮ ਰੱਖਣ ਲਈ ਸਮੂਹ ਰੂਪ ਵਿੱਚ ਕੰਮ ਕਰਨ ਦੀ ਅਪੀਲ ਕੀਤੀ ਅਤੇ ਐੱਮ ਸੀ—12 ਵਿੱਚ ਖੇਤੀਬਾੜੀ ਬਾਰੇ ਨਿਰਪੱਖ , ਸੰਤੂਲਿਤ ਅਤੇ ਵਿਕਾਸ ਕੇਂਦਰਿਤ ਨਤੀਜਿਆਂ ਲਈ ਉਹਨਾਂ ਦੇ ਸਮਰਥਨ ਨੂੰ ਸੁਰੱਖਿਅਤ ਕਰਨ ਲਈ ਹੋਰ ਇੱਕੋ ਜਿਹੀ ਸੋਚ ਵਾਲੇ ਵਿਕਾਸਸ਼ੀਲ ਸਮੂਹਾਂ ਤੱਕ ਪਹੁੰਚ ਕਰਕੇ ਇਸ ਨੂੰ ਹੋਰ ਮਜ਼ਬੂਤ ਕਰਨ ਲਈ ਕਿਹਾ 
ਮੀਟਿੰਗ ਜੀ—33 ਸੰਯੁਕਤ ਮੰਤਰਾਲਾ ਪੱਧਰ ਦੇ ਬਿਆਨ ਨੂੰ ਅਪਣਾਉਣ ਤੋਂ ਬਾਅਦ ਸਮਾਪਤ ਹੋਈ , ਜਿਸ ਵਿੱਚ ਖੇਤੀਬਾੜੀ ਵਿੱਚ ਡਬਲਯੁ ਟੀ  ਦੇ ਲਾਜ਼ਮੀ ਮੁੱਦਿਆਂ ਦੇ ਤੇਜ਼ੀ ਨਾਲ ਨਿਪਟਾਰੇ ਲਈ ਵਚਨਬੱਧਤਾ ਦੁਹਰਾਈ ਗਈ  ਮੀਟਿੰਗ ਨੇ ਅੰਤਰਰਾਸ਼ਟਰੀ ਵਪਾਰ ਗੱਲਬਾਤ ਦੇ ਅਟੁੱਟ ਅੰਗ ਵਜੋਂ ਵਿਸ਼ੇਸ਼ ਅਤੇ ਵਿਭਿੰਨਤਾਪੂਰਨ ਵਿਹਾਰ ਦੇ ਨਾਲ ਵਿਕਾਸਸ਼ੀਲ ਦੇਸ਼ਾਂ ਅਤੇ ਐੱਲ ਡੀ ਸੀ ਦੇ ਵਿਕਾਸ ਮੁੱਦਿਆਂ ਨੂੰ ਸੰਤੋਸ਼ਜਨਕ ਢੰਗ ਨਾਲ ਹੱਲ ਕਰਨ ਦੀ ਅਪੀਲ ਵੀ ਕੀਤੀ 

 

************

 

ਡੀ ਜੇ ਐੱਨ / ਪੀ ਕੇ



(Release ID: 1755839) Visitor Counter : 153