ਜਹਾਜ਼ਰਾਨੀ ਮੰਤਰਾਲਾ
ਕੋਚੀਨ ਪੋਰਟ ਟਰੱਸਟ ਵਿੱਚ ਸਵੱਛਤਾ ਪਖਵਾੜੇ ਦਾ ਆਯੋਜਨ
Posted On:
17 SEP 2021 12:38PM by PIB Chandigarh
ਕੋਚੀਨ ਪੋਰਟ ਟਰੱਸਟ ਵਿੱਚ ਸਾਰੇ ਵਿਭਾਗਾਂ ਨੂੰ ਸਵੱਛਤਾ ਸਹੁੰ ਦਿਵਾ ਕੇ ਸਵੱਛਤਾ ਪਖਵਾੜਾ 2021 ਦਾ ਸ਼ੁਭਾਰੰਭ ਕੀਤਾ ਗਿਆ। ਸ਼੍ਰਮਦਾਨ ਸਫਾਈ ਗਤੀਵਿਧੀਆਂ ਵੀ ਬੰਦਰਗਾਹ ਖੇਤਰਾਂ ਵਿੱਚ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸਵੱਛਤਾ ਪਖਵਾੜਾ ਦੇ ਦੌਰਾਨ ਆਯੋਜਿਤ ਹੋਣ ਵਾਲੇ ਪ੍ਰਮੁੱਖ ਪ੍ਰੋਗਰਾਮਾਂ ਵਿੱਚ ਪੋਰਟ ਏਰੀਆ ਦੇ ਅੰਦਰ ਕਾਰਜਸਥਾਨਾਂ, ਦਫ਼ਤਰ ਪਰਿਸਰਾਂ , ਸ਼ਿਲਪ ਕਾਰਜਾਂ ਅਤੇ ਜਨਤਕ ਸਥਾਨਾਂ ਦੀ ਸਫਾਈ ਕਰਨਾ ਸ਼ਾਮਿਲ ਹੈ ।

ਇਸ ਦੌਰਾਨ ਸਾਰੇ ਵਿਭਾਗਾਂ ਦੇ ਮੁਖੀ ਕਈ ਪ੍ਰੋਗਰਾਮਾਂ ਦੀ ਅਗਵਾਈ ਕਰਨਗੇ। ਕੇਂਦਰੀਯ ਵਿੱਦਿਆਲਾ ਪੋਰਟ ਟਰੱਸਟ ਦੇ ਵਿਦਿਆਰਥੀਆਂ ਲਈ ਲਘੂ ਫਿਲਮ ਮੁਕਾਬਲੇ ਅਤੇ ਪੋਸਟਰ ਡਿਜਾਈਨਿੰਗ ਮੁਕਾਬਲੇ, ਦਫਤਰਾਂ ਵਿੱਚ ਪਹੁੰਚਾਉਣ ਲਈ ਦਿੱਵਿਯਾਂਗਜਨਾਂ ਦੀ ਸੁਗਮਤਾ ਅਤੇ ਕਈ ਹੋਰ ਜਾਗਰੂਕਤਾ ਪ੍ਰੋਗਰਾਮਾਂ ਦੀ ਵੀ ਯੋਜਨਾ ਬਣਾਈ ਗਈ ਹੈ। ਕੋਵਿਡ - 19 ਮਹਾਮਾਰੀ ਦਾ ਪ੍ਰਸਾਰ ਰੋਕਣ ਲਈ ਸਰਕਾਰ ਦੁਆਰਾ ਜਾਰੀ ਕੀਤੇ ਗਏ ਸੁਰੱਖਿਅਤ ਦੂਰੀ ਅਤੇ ਸੁਰੱਖਿਆ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਸਾਰੀਆਂ ਗਤੀਵਿਧੀਆਂ ਸੰਚਾਲਿਤ ਕੀਤੀਆਂ ਜਾ ਰਹੀ ਹਨ ।

****
ਐੱਮਜੇਪੀਐੱਸ/ਐੱਮਐੱਸ/ਜੇਕੇ
(Release ID: 1755822)
Visitor Counter : 152