ਜਹਾਜ਼ਰਾਨੀ ਮੰਤਰਾਲਾ
ਪਾਰਾਦੀਪ ਪੋਰਟ ਟਰੱਸਟ ਵਿੱਚ ਸਵੱਛਤਾ ਪਖਵਾੜਾ 2021 ਦਾ ਆਯੋਜਨ
Posted On:
16 SEP 2021 4:11PM by PIB Chandigarh
ਪਾਰਾਦੀਪ ਪੋਰਟ ਟਰੱਸਟ- ਪੀਪੀਟੀ ਨੇ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਸਮਾਰੋਹ ਦੇ ਨਾਲ-ਨਾਲ ਅੱਜ ਤੋਂ “ ਸਵੱਛਤਾ ਪਖਵਾੜਾ” ਮਨਾਉਣਾ ਸ਼ੁਰੂ ਕੀਤਾ ਹੈ। ਇਸ ਦੀ ਸ਼ੁਰੂਆਤ ਪੀਪੀਟੀ ਦੇ ਚੇਅਰਮੈਨ ਸ਼੍ਰੀ ਏ.ਕੇ.ਬੋਸ ਦੁਆਰਾ ਪੀਪੀਟੀ ਪ੍ਰਸ਼ਾਸਨਿਕ ਭਵਨ ਦੇ ਸਾਹਮਣੇ ਪੋਰਟਿਕੋ ਵਿੱਚ ਵਿਭਾਗ ਦੇ ਮੁਖੀ ਅਤੇ ਉਪ ਵਿਭਾਗਾਂ ਦੇ ਮੁਖੀ ਨੂੰ ਸਵੱਛਤਾ ਸ਼ਪਥ ਦਿਲਾਉਣ ਦੇ ਨਾਲ ਹੋਈ। ਕੋਵਿਡ-19 ਦਿਸ਼ਾ-ਨਿਦੇਸ਼ਕਾਂ ਦੇ ਚਲਦੇ ਵੱਖ-ਵੱਖ ਪ੍ਰੋਗਰਾਮ ਪ੍ਰਮੁੱਖਾਂ ਅਤੇ ਕਰਮਚਾਰੀਆਂ ਨੇ ਆਪਣੇ-ਆਪਣੇ ਪ੍ਰੋਗਰਾਮ ਪਰਿਸਰ ਵਿੱਚ ਸਮਾਜਿਕ ਦੂਰੀ ਦੇ ਮਾਨਦੰਡਾਂ ਦਾ ਪਾਲਣ ਕਰਦੇ ਹੋਏ ਸਵੱਛਤਾ ਸੰਕਲਪ ਲਿਆ। ਇਸ ਅਵਸਰ ‘ਤੇ ਇੰਜੀਨੀਅਰਿੰਗ ਵਿਭਾਗ ਦੇ ਆਰ ਐਂਡ ਬੀ ਡਿਵੀਜਨ ਨੇ ਪ੍ਰਸ਼ਾਸਨਿਕ ਭਵਨ ਦੇ ਆਸਪਾਸ ਦੇ ਖੇਤਰ ਵਿੱਚ ਸਵੱਛਤਾ ਗਤੀਵਿਧੀਆਂ ਦਾ ਸੰਚਾਲਨ ਕੀਤਾ।

ਪਾਰਾਦੀਪ ਪੋਰਟ ਟਰੱਸਟ ਨੇ ਪਹਿਲੇ ਹੀ ਸਵੱਛਤਾ ਪਖਵਾੜਾ ਦੇ ਹਿੱਸੇ ਦੇ ਰੂਪ ਵਿੱਚ ਪੀਪੀਟੀ ਦੇ ਸਾਰੇ ਵਿਭਾਗਾਂ ਅਤੇ ਡਿਵੀਜਨਾਂ ਦੇ ਕਰਮਚਾਰੀਆਂ ਅਤੇ ਸਹਿਯੋਗੀਆਂ ਦਰਮਿਆਨ ਸਵੱਛਤਾ ਜਾਗਰੂਕਤਾ ਹੋਰਡਿੰਗਸ, ਸਵੱਛਤਾ ਰਥ, ਪੰਪ ਹਾਊਸਾਂ ਦੀ ਸਫਾਈ ਅਤੇ ਬਸਤੀ ਵਿੱਚ ਮਹੱਤਵਪੂਰਨ ਸਥਾਨਾਂ ‘ਤੇ ਡਿਜੀਟਲ ਡਿਸਪਲੇ ਦੇ ਜ਼ਰੀਏ ਸਵੱਛਤਾ ਲਈ ਜਾਗਰੂਕਤਾ ਅਭਿਯਾਨ ‘ਤੇ ਇੱਕ ਵਿਸਤ੍ਰਿਤ ਕਾਰਜ ਯੋਜਨਾ ਤਿਆਰ ਕੀਤੀ ਹੈ।

ਕੋਵਿਡ ਸੰਕਟ ਅਤੇ ਅਨਲੌਕ ਦਿਸ਼ਾ- ਨਿਦੇਸ਼ਕਾਂ ਦੇ ਕਾਰਨ ਪਖਵਾੜਾ ਕਾਲ ਵਿੱਚ ਹੋਣ ਵਾਲੇ ਵੱਖ-ਵੱਖ ਪ੍ਰੋਗਰਾਮਾਂ ਦੇ ਆਯੋਜਨ ਦੇ ਦੌਰਾਨ ਸੁਰੱਖਿਅਤ ਦੂਰੀ ਬਣਾਏ ਰੱਖਣ ‘ਤੇ ਵਿਸ਼ੇਸ਼ ਬਲ ਦਿੱਤਾ ਜਾ ਰਿਹਾ ਹੈ।
****
ਐੱਮਜੇਪੀਐੱਸ/ਐੱਮਐੱਸ/ਜੇਕੇ
(Release ID: 1755753)