ਇਸਪਾਤ ਮੰਤਰਾਲਾ
ਕੇਂਦਰੀ ਸਟੀਲ ਮੰਤਰੀ ਨੇ ਕੋਲਾ ਗੈਸੀਫਿਕੇਸ਼ਨ ਅਤੇ ਸਵਦੇਸ਼ੀ ਟੈਕਨੋਲੋਜੀ ਦੇ ਵਿਕਾਸ ਲਈ ਈਕੋਸਿਸਟਮ ਬਣਾਉਣ ਦਾ ਸੱਦਾ ਦਿੱਤਾ; ਕੋਲ ਗੈਸੀਫਿਕੇਸ਼ਨ ਨੂੰ ਉਤਸ਼ਾਹਤ ਕਰਨ ਲਈ ਹਿੱਸੇਦਾਰਾਂ ਨਾਲ ਵਿਚਾਰ ਵਟਾਂਦਰਾ
Posted On:
16 SEP 2021 5:21PM by PIB Chandigarh
ਕੇਂਦਰੀ ਇਸਪਾਤ ਮੰਤਰੀ ਸ਼੍ਰੀ ਰਾਮ ਚੰਦਰ ਪ੍ਰਸਾਦ ਸਿੰਘ ਨੇ ਅੱਜ ਇੱਥੇ ਇਸਪਾਤ ਉਦਯੋਗ, ਸਲਾਹਕਾਰ ਪ੍ਰਦਾਤਿਆਂ ਅਤੇ ਸੀਐੱਸਆਈਆਰ-ਸੈਂਟਰਲ ਇੰਸਟੀਟਿਊਟ ਆਵ੍ ਮਾਈਨਿੰਗ ਅਤੇ ਫਿਊਲ ਰਿਸਰਚ (ਸੀਆਈਐੱਮਐੱਫਆਰ) ਦੇ ਹਿੱਸੇਦਾਰਾਂ ਨਾਂਲ ਡਾਇਰੈਕਟ ਰੀਡਿਊਸਡ ਆਇਰਨ (ਡੀਆਰਆਈ) ਰੂਟ ਰਾਹੀਂ ਸਟੀਲ ਉਤਪਾਦਨ ਵਿੱਚ ਕੋਲਾ ਗੈਸੀਫਿਕੇਸ਼ਨ ਦੀ ਵਰਤੋਂ ਕਰਨ ਬਾਰੇ ਸਟੀਲ ਮੰਤਰਾਲੇ ਦੇ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੀ ਪ੍ਰਧਾਨਗੀ ਕੀਤੀ।
ਸਟੀਲ ਮੰਤਰੀ ਨੇ ਸਵਦੇਸ਼ੀ ਕੋਲਾ ਗੈਸੀਫਿਕੇਸ਼ਨ ਟੈਕਨੋਲੋਜੀ ਦੇ ਵਿਕਾਸ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਜੋ ਕਿ ਸਵਦੇਸ਼ੀ ਤੌਰ 'ਤੇ ਉਤਪਾਦਨ ਕੋਲੇ ਦੇ ਅਨੁਕੂਲ ਹੈ। ਸ਼੍ਰੀ ਸਿੰਘ ਨੇ ਹਿੱਸੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਟੈਕਨੋਲੋਜੀ ਦੇ ਵਿਕਾਸ ਵਿੱਚ ਇਕੱਠੇ ਹੋਣ ਜਿਸ ਦੀ ਸਟੀਲ ਉਦਯੋਗ ਦੁਆਰਾ ਲਾਭਦਾਇਕ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਆਯਾਤ ਕੀਤੇ ਕੋਲੇ ਦੀ ਨਿਰਭਰਤਾ ਨੂੰ ਘਟਾਉਣ ਅਤੇ ‘ਆਤਮਨਿਰਭਰ ਭਾਰਤ’ ਨੂੰ ਉਤਸ਼ਾਹਤ ਕਰਨ ਵਿੱਚ ਸਹਾਇਤਾ ਕੀਤੀ ਜਾ ਸਕਦੀ ਹੈ।
ਮੌਜੂਦਾ ਹਾਲਾਤ ਅਤੇ ਸਟੀਲ ਖੇਤਰ ਵਿੱਚ ਕੋਲਾ ਗੈਸੀਫਿਕੇਸ਼ਨ ਨੂੰ ਉਤਸ਼ਾਹਤ ਕਰਨ ਦੇ ਅਗਲੇ ਰੂਟ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਵਪਾਰਕ ਤੌਰ 'ਤੇ ਉਪਲੱਬਧ ਵੱਖ-ਵੱਖ ਕੋਲਾ ਗੈਸੀਫਿਕੇਸ਼ਨ ਟੈਕਨੋਲੋਜੀਆਂ, ਉਨ੍ਹਾਂ ਦੇ ਫਾਇਦੇ ਅਤੇ ਨੁਕਸਾਨ, ਅਤੇ ਭਾਰਤੀ ਉੱਚ-ਸੁਆਹ ਦੇ ਨੌਨ-ਕੁਕਿੰਗ ਕੋਲੇ ਲਈ ਉਨ੍ਹਾਂ ਦੀ ਅਨੁਕੂਲਤਾ 'ਤੇ ਚਰਚਾ ਕੀਤੀ ਗਈ।
ਵੱਖ-ਵੱਖ ਖੇਤਰਾਂ ਜਿਵੇਂ ਕਿ ਰਸਾਇਣਾਂ, ਬਾਲਣਾਂ, ਖਾਦਾਂ ਆਦਿ ਵਿੱਚ ਉਪ-ਉਪਯੋਗਾਂ ਦੀ ਰਿਕਵਰੀ ਲਈ ਤਕਨੀਕਾਂ ਦੇ ਨਾਲ ਨਾਲ ਕੋਲਾ ਗੈਸੀਫਿਕੇਸ਼ਨ ਲਈ ਸਵਦੇਸ਼ੀ ਟੈਕਨੋਲੋਜੀ ਦੇ ਵਿਕਾਸ ’ਤੇ ਵੀ ਚਰਚਾ ਕੀਤੀ ਗਈ। ਕੁਦਰਤੀ ਗੈਸ ਦੀ ਤੁਲਨਾ ਵਿੱਚ ਕੋਲਾ ਗੈਸ ਦੀ ਲਾਗਤ ਵਿਸ਼ਲੇਸ਼ਣ ਅਤੇ ਦੇਸ਼ ਵਿੱਚ ਕੋਲਾ ਗੈਸੀਫਿਕੇਸ਼ਨ ਅਧਾਰਿਤ ਡੀਆਰਆਈ ਪਲਾਂਟਾਂ ਨੂੰ ਅਪਣਾਉਣ ਦੇ ਮੁੱਦਿਆਂ ਅਤੇ ਰੁਕਾਵਟਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਮੁੱਦਿਆਂ ਅਤੇ ਅੜਚਨਾਂ ਦੇ ਹੱਲ ਲਈ ਲੋੜੀਂਦੀ ਸਰਕਾਰੀ ਦਖਲਅੰਦਾਜ਼ੀ ਅਤੇ ਦੇਸ਼ ਵਿੱਚ ਕੋਲਾ ਗੈਸੀਫਿਕੇਸ਼ਨ ਅਧਾਰਿਤ ਡੀਆਰਆਈ ਪਲਾਂਟਾਂ ਨੂੰ ਅਪਣਾਉਣ ਦੇ ਅੱਗੇ ਦੇ ਰੂਟ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ।
ਇਸਪਾਤ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਕੋਲਾ ਗੈਸੀਫਿਕੇਸ਼ਨ ਅਤੇ ਸਵਦੇਸ਼ੀ ਟੈਕਨੋਲੋਜੀ ਦੇ ਵਿਕਾਸ ਲਈ ਈਕੋਸਿਸਟਮ ਦੀ ਸਿਰਜਣਾ ਨੂੰ ਸੁਵਿਧਾਜਨਕ ਬਣਾਉਣ ਲਈ ਸਬੰਧਿਤ ਮੰਤਰਾਲਿਆਂ ਦੇ ਮੈਂਬਰਾਂ ਜਿਵੇਂ ਕਿ ਊਰਜਾ ਮੰਤਰਾਲਾ, ਕੋਲਾ ਮੰਤਰਾਲਾ, ਖਾਣ ਮੰਤਰਾਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ ਅਤੇ ਇਸਪਾਤ ਉਦਯੋਗ ਦੇ ਹਿੱਸੇਦਾਰਾਂ, ਸਲਾਹਕਾਰ ਪ੍ਰਦਾਤਿਆਂ, ਖੋਜ ਪ੍ਰਯੋਗਸ਼ਾਲਾਵਾਂ ਸੀਐੱਸਆਈਆਰ-ਸੀਆਈਐੱਮਐੱਫਆਰ, ਟੈਕਨੋਲੋਜੀ ਪ੍ਰਦਾਤਿਆਂ ਆਦਿ ਨਾਲ ਇੱਕ ਕਮੇਟੀ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ।
*******
MV/SK
(Release ID: 1755748)
Visitor Counter : 100