ਇਸਪਾਤ ਮੰਤਰਾਲਾ

ਨੈਸ਼ਨਲ ਮਿਨਰਲ ਡਿਵੈਲਪਮੈਂਟ ਲਿਮਿਟੇਡ ਨੇ ਰਾਜ ਭਾਸ਼ਾ ਦੇ ਖੇਤਰ ਵਿੱਚ ਸਰਵਉੱਚ ਸਨਮਾਨ ਕੀਰਤੀ ਪੁਰਸਕਾਰ ਜਿੱਤਿਆ

Posted On: 15 SEP 2021 11:51AM by PIB Chandigarh

 

ਰਾਜ ਭਾਸ਼ਾ ਦੇ ਖੇਤਰ ਵਿੱਚ ਸਰਵਉੱਚ ਅਤੇ ਸਭ ਤੋਂ ਪ੍ਰਤਿਸ਼ਠਿਤ ਪੁਰਸਕਾਰ, "ਰਾਜ ਭਾਸ਼ਾ ਕੀਰਤੀ ਪੁਰਸਕਾਰ” ਕੱਲ੍ਹ ਨਵੀਂ ਦਿੱਲੀ ਵਿੱਚ ਰਾਜ ਭਾਸ਼ਾ ਦਿਵਸ ਸਮਾਰੋਹ ਦੇ ਅਵਸਰ ‘ਤੇ ਇਸਪਾਤ ਮੰਤਰਾਲੇ ਦੇ ਤਹਿਤ ਆਉਣ ਵਾਲੇ ਨੈਸ਼ਨਲ ਮਿਨਰਲ ਡਿਵੈਲਪਮੈਂਟ ਲਿਮਿਟੇਡ (ਐੱਨਐੱਮਡੀਸੀ) ਨੂੰ ਪ੍ਰਦਾਨ ਕੀਤਾ ਗਿਆ। ਇਹ ਪੁਰਸਕਾਰ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਸਿਥ ਪ੍ਰਮਾਣਿਕ ਅਤੇ ਸ਼੍ਰੀ ਅਜੈ ਕੁਮਾਰ ਮਿਸ਼ਰਾ ਦੁਆਰਾ ਪ੍ਰਦਾਨ ਕੀਤਾ ਗਿਆ।

ਐੱਨਐੱਮਡੀਸੀ ਦੇ ਵੱਲੋਂ ਸ਼੍ਰੀ ਸ਼ਿਵ ਸ਼ਨਮੁਗਨਾਥਨ, ਕਾਰਜਕਾਰੀ ਨਿਦੇਸ਼ਕ (ਕਾਰਪੋਰੇਟ ਮਾਮਲੇ) ਨੇ ਇਹ ਪੁਰਸਕਾਰ ਪ੍ਰਾਪਤ ਕੀਤਾ। ਐੱਨਐੱਮਡੀਸੀ ਨੇ ਸਾਲ 2019-20 ਲਈ ਸੀ ਖੇਤਰ ਵਿੱਚ ਸਥਿਤ ਉਪਕ੍ਰਮਾਂ ਦੀ ਸ਼੍ਰੇਣੀ ਵਿੱਚ ਤੀਜਾ ਪੁਰਸਕਾਰ ਹਾਸਿਲ ਕੀਤਾ। ਹਿੰਦੀ ਦਿਵਸ ਸਮਾਰੋਹ ਦੀ ਪ੍ਰਧਾਨਗੀ ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕੀਤੀ। ਸਮਾਰੋਹ ਦੇ ਦੌਰਾਨ ਡਾ. ਸ਼ੈਲੇਸ਼ ਸ਼ੁਕਲਾ, ਸਹਾਇਕ ਪ੍ਰਬੰਧਕ (ਰਾਜਭਾਸ਼ਾ), ਐੱਨਐੱਮਡੀਸੀ ਡੋਨੀਮਲਾਈ ਲੌਹ ਆਇਰਨ ਪ੍ਰੋਜੈਕਟ ਨੂੰ ਵੀ ਉਨ੍ਹਾਂ ਦੇ ਪ੍ਰਕਾਸ਼ਿਤ ਲੇਖ ਲਈ “ਰਾਜ ਭਾਸ਼ਾ ਗੌਰਵ ਪੁਰਸਕਾਰ” ਨਾਲ ਸਨਮਾਨਿਤ ਕੀਤਾ ਗਿਆ।

 

C:\Users\Punjabi\Desktop\Gurpreet Kaur\2021\September 2021\15-09-2021\image001BX4T.jpg

 

ਐੱਨਐੱਮਡੀਸੀ ਇਹ ਪੁਰਸਕਾਰ ਲਗਾਤਾਰ ਤਿੰਨ ਵਰ੍ਹਿਆਂ ਤੋਂ ਜਿੱਤ ਰਿਹਾ ਹੈ, ਜੋ ਹਿੰਦੀ ਨੂੰ ਰਾਜ ਭਾਸ਼ਾ ਦੇ ਰੂਪ ਵਿੱਚ ਲਾਗੂ ਕਰਨ ਦੇ ਪ੍ਰਤੀ ਉਸ ਦੇ ਸਮਰਪਣ ਨੂੰ ਦਰਸਾਉਂਦਾ ਹੈ। ਐੱਨਐੱਮਡੀਸੀ ਨੇ ਰਾਜ ਭਾਸ਼ਾ ਹਿੰਦੀ ਦੇ ਪ੍ਰਗਤੀਸ਼ੀਲ ਪ੍ਰਯੋਗ ਲਈ ਰਾਸ਼ਟਰੀ ਪੱਧਰ ‘ਤੇ ਰਾਜ ਭਾਸ਼ਾ ਸੰਗੋਸ਼ਠੀਆਂ ਦਾ ਆਯੋਜਨ, ਰਾਜ ਭਾਸ਼ਾ ਹਾਊਸ ਜਰਨਲ “ ਖਣਿਜ ਭਾਰਤੀ” ਦਾ ਦੋ ਵਾਰ ਪ੍ਰਕਾਸ਼ਨ, ਹੈਦਰਾਬਾਦ ਅਤੇ ਸਿੰਕਦਰਾਬਾਦ ਵਿੱਚ ਜਨਤਕ ਖੇਤਰ ਦੇ ਉਪਕ੍ਰਮਾਂ ਦੇ ਕਰਮਚਾਰੀਆਂ ਲਈ ਹਿੰਦੀ ਕਾਰਜਸ਼ਾਲਾਵਾਂ ਅਤੇ ਵੱਖ-ਵੱਖ ਮੁਕਾਬਲੇ ਦਾ ਆਯੋਜਨ, ਹਰੇਕ ਤਿੰਨ ਮਹੀਨੇ ‘ਤੇ ਹਿੰਦੀ ਵਰਕਸ਼ਾਪ ਦਾ ਆਯੋਜਨ ਕਰਕੇ ਆਪਣੀ ਪ੍ਰਤੀਬੱਧਤਾ ਦਾ ਪ੍ਰਦਰਸ਼ਨ ਕੀਤਾ ਹੈ। ਇਸ ਦੇ ਨਾਲ ਹੀ ਐੱਨਐੱਮਡੀਸੀ ਨੇ ਆਪਣੇ ਹੈੱਡਕੁਆਟਰ ਅਤੇ ਪ੍ਰਮੁੱਖ ਪ੍ਰੋਜੈਕਟਾਂ ਵਿੱਚ ਮਾਸਿਕ ਅਧਾਰ ‘ਤੇ ਹਿੰਦੀ ਮੁਕਬਲਾ ਆਯੋਜਿਤ ਕਰਕੇ ਅਤੇ ਮਾਸਿਕ ਪ੍ਰੋਤਸਾਹਨ ਯੋਜਨਾ ਦੇ ਰਾਹੀਂ ਕਰਮਚਾਰੀਆਂ ਨੂੰ ਰਾਜ ਭਾਸ਼ਾ ਵਿੱਚ ਆਪਣੇ ਨਿਯਮਿਤ ਅਧਿਕਾਰਿਕ ਕਾਰਜ ਕਰਨ ਲਈ ਪ੍ਰੋਤਸਾਹਿਤ ਕਰਨ ਦਾ ਕੰਮ ਕੀਤਾ ਹੈ।

 

****************

ਐੱਮਵਾਈ/ਐੱਸਕੇ
 



(Release ID: 1755478) Visitor Counter : 132