ਰਾਸ਼ਟਰਪਤੀ ਸਕੱਤਰੇਤ
ਭਾਰਤ ਵਿੱਚ ਇੱਕ ਦਿਨ ਵਿੱਚ ਇੱਕ ਕਰੋੜ ਤੋਂ ਅਧਿਕ ਲੋਕਾਂ ਦੇ ਟੀਕਾਕਰਣ ਦਾ ਅਹਿਮ ਪੜਾਅ ਨਰਸਿੰਗ ਕਰਮੀਆਂ ਦੇ ਸਮਰਪਣ ਅਤੇ ਅਥਕ ਪ੍ਰਯਤਨਾਂ ਦੇ ਕਾਰਨ ਹੀ ਸੰਭਵ ਹੋਇਆ : ਰਾਸ਼ਟਰਪਤੀ ਕੋਵਿੰਦ
ਰਾਸ਼ਟਰਪਤੀ ਕੋਵਿੰਦ ਨੇ ਨਰਸਿੰਗ ਕਰਮੀਆਂ ਨੂੰ ਨੈਸ਼ਨਲ ਫਲੋਰੈਂਸ ਨਾਇਟਿੰਗੇਲ ਅਵਾਰਡ ਪ੍ਰਦਾਨ ਕੀਤੇ
Posted On:
16 SEP 2021 5:20PM by PIB Chandigarh
ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਭਾਰਤ ਵਿੱਚ ਇੱਕ ਦਿਨ ਵਿੱਚ ਇੱਕ ਕਰੋੜ ਤੋਂ ਅਧਿਕ ਲੋਕਾਂ ਦੇ ਟੀਕਾਕਰਣ ਦਾ ਅਹਿਮ ਪੜਾਅ ਨਰਸਿੰਗ ਕਰਮੀਆਂ ਦੇ ਸਮਰਪਣ ਅਤੇ ਅਥਕ ਪ੍ਰਯਤਨਾਂ ਦੇ ਕਾਰਨ ਹੀ ਸੰਭਵ ਹੋ ਪਾਇਆ ਹੈ। ਉਹ ਅੱਜ (15 ਸਤੰਬਰ, 2021) ਇੱਕ ਵਰਚੁਅਲ ਸਮਾਰੋਹ ਵਿੱਚ ਨਰਸਿੰਗ ਕਰਮੀਆਂ ਨੂੰ ਨੈਸ਼ਨਲ ਫਲੋਰੈਂਸ ਨਾਇਟਿੰਗੇਲ ਅਵਾਰਡ ਪ੍ਰਦਾਨ ਕਰਨ ਦੇ ਅਵਸਰ ’ਤੇ ਬੋਲ ਰਹੇ ਸਨ ।
ਰਾਸ਼ਟਰਪਤੀ ਨੇ ਕਿਹਾ ਕਿ ਇਹ ਨਰਸਾਂ ਦੁਆਰਾ ਲਗਾਤਾਰ ਦਿੱਤੀ ਗਈ ਮਦਦ ਸੀ, ਜਿਸ ਨੇ ਸਾਡੀ ਕੋਵਿਡ-19 ਮਹਾਮਾਰੀ ਨਾਲ ਲੜਨ ਵਿੱਚ ਸਹਾਇਤਾ ਕੀਤੀ । ਉਨ੍ਹਾਂ ਦੇ ਲਗਾਤਾਰ ਪ੍ਰਯਤਨਾਂ ਦੇ ਕਾਰਨ ਹੀ ਅਸੀਂ ਆਪਣੀ ਆਬਾਦੀ ਦੇ ਇੱਕ ਵੱਡੇ ਹਿੱਸੇ ਦਾ ਟੀਕਾਕਰਣ ਕਰਨ ਦਾ ਗੌਰਵ ਹਾਸਲ ਕੀਤਾ ਹੈ। ਭਾਰਤ ਵਿੱਚ ਇੱਕ ਦਿਨ ਵਿੱਚ ਇੱਕ ਕਰੋੜ ਤੋਂ ਅਧਿਕ ਲੋਕਾਂ ਦੇ ਟੀਕਾਕਰਣ ਦਾ ਅਹਿਮ ਪੜਾਅ ਉਨ੍ਹਾਂ ਦੇ ਸਮਰਪਣ ਅਤੇ ਅਥੱਕ ਪ੍ਰਯਤਨਾਂ ਦੇ ਕਾਰਨ ਹੀ ਸੰਭਵ ਹੋ ਪਾਇਆ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸਾਡੀਆਂ ਕਈ ਨਰਸਾਂ ਨੇ ਕੋਵਿਡ-19 ਮਹਾਮਾਰੀ ਦੇ ਖ਼ਿਲਾਫ਼ ਲੜਾਈ ਵਿੱਚ ਆਪਣੀ ਜਾਨ ਗੁਵਾਈ ਹੈ। ਉਨ੍ਹਾਂ ਨੇ ਕਿਹਾ ਕਿ ਪੁਰਸਕਾਰ ਪਾਉਣ ਵਾਲਿਆਂ ਵਿੱਚੋਂ ਇੱਕ ਨੇ ਕੋਵਿਡ-19 ਰੋਗੀਆਂ ਦਾ ਇਲਾਜ ਕਰਦੇ ਹੋਏ ਆਪਣੀ ਜਾਨ ਗੁਆ ਦਿੱਤੀ । ਉਨ੍ਹਾਂ ਨੇ ਕਿਹਾ ਕਿ ਇਸ ਕੁਰਬਾਨੀ ਲਈ ਦੇਸ਼ ਹਮੇਸ਼ਾ ਉਨ੍ਹਾਂ ਦਾ ਰਿਣੀਦਾਰ ਰਹੇਗਾ । ਉਨ੍ਹਾਂ ਨੇ ਕਿਹਾ ਕਿ ਸੇਵਾਵਾਂ ਅਤੇ ਬਲੀਦਾਨਾਂ ਦਾ ਲੇਖਾ-ਜੋਖਾ ਕਿਸੇ ਵੀ ਆਰਥਕ ਲਾਭ ਦੇ ਲਿਹਾਜ਼ ਤੋਂ ਨਹੀਂ ਕੀਤਾ ਜਾ ਸਕਦਾ ਹੈ। ਫਿਰ ਵੀ, ਸਰਕਾਰ ਨੇ ਮਹਾਮਾਰੀ ਦੇ ਦੌਰਾਨ ਨਰਸਾਂ ਦੇ ਯੋਗਦਾਨ ਨੂੰ ਸਵੀਕਾਰ ਕੀਤਾ ਹੈ ਅਤੇ ਸਾਰੀਆਂ ਸਿਹਤ ਸੇਵਾ ਪ੍ਰਦਾਤਾਵਾਂ ਨੂੰ 50 ਲੱਖ ਰੁਪਏ ਦਾ ਇੱਕ ਵਿਆਪਕ ਵਿਅਕਤੀਗਤ ਦੁਰਘਟਨਾ ਬੀਮਾ ਕਵਰੇਜ਼ ਦੇਣ ਦੇ ਉਦੇਸ਼ ਨਾਲ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਪੈਕੇਜ (ਪੀਐੱਮਜੀਕੇਪੀ): ਕੋਵਿਡ-19 ਨਾਲ ਲੜਨ ਵਾਲੇ ਸਿਹਤ ਕਰਮੀਆਂ ਲਈ ਬੀਮਾ ਯੋਜਨਾ’ ਸ਼ੁਰੂ ਕੀਤੀ ਹੈ।
ਅੰਤਰਰਾਸ਼ਟਰੀ ਨਰਸ ਦਿਵਸ 2021 ਦੀ ਥੀਮ ‘ਨਰਸ : ਏ ਵਾਇਸ ਟੂ ਲੀਡ - ਏ ਵਿਜਨ ਫੋਰ ਫਿਊਚਰ ਹੈਲਥਕੇਅਰ’ ਦਾ ਜ਼ਿਕਰ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਇਹ ਦੁਨੀਆ ਭਰ ਵਿੱਚ ਸਿਹਤ ਸੇਵਾ ਵੰਡ ਪ੍ਰਣਾਲੀਆਂ ਵਿੱਚ ਨਰਸਾਂ ਦੀ ਕੇਂਦਰੀ ਭੂਮਿਕਾ ਨੂੰ ਸਾਹਮਣੇ ਲਿਆਉਂਦਾ ਹੈ। ਨਰਸਿੰਗ ਵਾਸਤਵ ਵਿੱਚ ਕਈ ਸਿਹਤ ਚੁਣੌਤੀਆਂ ਦਾ ਸਮਾਧਾਨ ਕਰਨ ਅਤੇ ਵਿਅਕਤੀਆਂ, ਸਮੁਦਾਇਆਂ ਅਤੇ ਸਮਾਜ ਦੀਆਂ ਸਿਹਤ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਨਰਸ ਅਤੇ ਦਾਈ ਅਕਸਰ ਲੋਕਾਂ ਅਤੇ ਸਿਹਤ ਪ੍ਰਣਾਲੀ ਦੇ ਵਿੱਚ ਸੰਪਰਕ ਦਾ ਪਹਿਲਾ ਬਿੰਦੂ ਹੁੰਦੀਆਂ ਹਨ । ਨਰਸ ਅਤੇ ਦਾਈ ਨਾ ਕੇਵਲ ਸਿਹਤ ਸਬੰਧੀ ਹਮੇਸ਼ਾ ਵਿਕਾਸ ਦੇ ਲਕਸ਼ਾਂ/ਟੀਚਿਆਂ (ਐੱਸਡੀਜੀ) ਨੂੰ ਪੂਰਾ ਕਰਨ ਵਿੱਚ ਯੋਗਦਾਨ ਕਰਦੀਆਂ ਹਨ, ਸਗੋਂ ਸਿੱਖਿਆ, ਲਿੰਗ ਸੰਵੇਦੀਕਰਣ ਅਤੇ ਰਾਸ਼ਟਰ ਦੇ ਆਰਥਕ ਵਿਕਾਸ ਵਿੱਚ ਵੀ ਯੋਗਦਾਨ ਦਿੰਦੀਆਂ ਹਨ । ਉਹ ਸਿਹਤ ਸੇਵਾ ਵੰਡ ਪ੍ਰਣਾਲੀ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ ਅਤੇ ਸਾਡੇ ਸਿਹਤ ਸੇਵਾ ਪ੍ਰਦਾਨ ਕਰਨ ਲਈ ਮਹੱਤਵਪੂਰਨ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਨਰਸਿੰਗ ਕਰਮੀ ਨਵੀਆਂ ਅਤੇ ਚੁਣੌਤੀ ਭਰਪੂਰ ਭੂਮਿਕਾਵਾਂ ਲਈ ਆਪਣੇ ਆਪ ਨੂੰ ਢਾਲ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਹੁਣ, ਜੋ ਲੋਕ ਨਰਸਿੰਗ ਵਿੱਚ ਲੱਗੇ ਹਨ, ਉਹ ਵਿਸ਼ਿਸ਼ਟ ਹੁਨਰ ਅਤੇ ਯੋਗਤਾ ਵਿਕਸਿਤ ਕਰ ਸਕਦੇ ਹਨ । ਸਰਕਾਰ ਨੇ ਦਾਈਆਂ ਦਾ ਨਵਾਂ ਕੈਡਰ ਬਣਾਉਣ ਲਈ ‘ਮਿਡਵਾਇਫਰੀ ਸਰਵਿਸ ਇਨਿਸ਼ਿਏਟਿਵ’ ਸ਼ੁਰੂ ਕੀਤਾ ਹੈ। ਉਨ੍ਹਾਂ ਨੂੰ ਨਰਸ ਪ੍ਰੈਕਟੀਸ਼ਨਰ ਮਿਡਵਾਇਫ (ਐੱਨਪੀਐੱਮ) ਕਿਹਾ ਜਾਵੇਗਾ ਜੋ ਲੋੜੀਂਦੇ ਗਿਆਨ ਅਤੇ ਦਕਸ਼ਤਾਵਾਂ ਤੋਂ ਲੈਸ ਹੋਣਗੇ । ਇਸ ਪਹਿਲ ਤੋਂ ਸਮਾਜ ਦੇ ਸਭ ਤੋਂ ਹੇਠਲੇ ਪਾਏਦਾਨ ’ਤੇ ਖੜ੍ਹੀਆਂ ਮਹਿਲਾਵਾਂ ਤੱਕ ਸਿਹਤ ਸੇਵਾਵਾਂ ਪਹੁੰਚ ਸਕਣਗੀਆਂ ।
ਰਾਸ਼ਟਰਪਤੀ ਨੇ ਕਿਹਾ ਕਿ ਅੱਜ ਦੇ ਪੁਰਸਕਾਰ ਵਿਜੇਤਾਵਾਂ ਨੇ ਲੋਕਾਂ ਦੀ ਸੇਵਾ ਦੇ ਵਿਲੱਖਣ ਉਦਾਹਰਣ ਪੇਸ਼ ਕੀਤੇ ਹਨ । ਉਨ੍ਹਾਂ ਨੇ ਕਈ ਵਾਰ ਬੁਨਿਆਦੀ ਟ੍ਰਾਂਸਪੋਰਟ ਸਹੂਲਤਾਂ ਦੀ ਅਣਹੋਂਦ ਵਿੱਚ ਵੀ ਲੋਕਾਂ ਨੂੰ ਚਿਕਿਤਸਾ ਸੁਵਿਧਾਵਾਂ ਪ੍ਰਦਾਨ ਕੀਤੀਆਂ ਹਨ । ਕੁਝ ਲੋਕਾਂ ਨੇ ਕਰਤੱਵ ਦੀ ਮੰਗ ਤੋਂ ਵੀ ਅੱਗੇ ਵਧ ਕੇ ਸਮਾਜਕ ਭਲਾਈ ਲਈ ਸੇਵਾਵਾਂ ਪ੍ਰਦਾਨ ਕੀਤੀਆਂ ਹਨ ਜਿਵੇਂ ਬਾਲ ਵਿਆਹ ਦੇ ਖਿਲਾਫ਼ ਲੋਕਾਂ ਨੂੰ ਸਿੱਖਿਅਤ ਕਰਨਾ, ਕੁਦਰਤੀ ਆਪਦਾਵਾਂ ਦੇ ਦੌਰਾਨ ਸਹਾਇਤਾ ਪ੍ਰਦਾਨ ਕਰਨਾ ਅਤੇ ਆਦਿਵਾਸੀ ਸਮੁਦਾਏ ਦੀ ਮਦਦ ਕਰਨਾ। ਉਨ੍ਹਾਂ ਨੇ ਸਾਰੇ ਪੁਰਸਕਾਰ ਜੇਤੂ ਨਰਸਿੰਗ ਕਰਮੀਆਂ ਨੂੰ ਵਧਾਈ ਦਿੱਤੀ ਅਤੇ ਆਸ ਵਿਅਕਤ ਕੀਤੀ ਕਿ ਉਹ ਪੀੜ੍ਹਤ ਲੋਕਾਂ ਨੂੰ ਠੀਕ ਕਰਨਾ ਜਾਰੀ ਰੱਖਣਗੇ ਅਤੇ ਇਸ ਮਹਾਨ ਪੇਸ਼ੇ ਦੀ ਪ੍ਰਤਿਸ਼ਠਾ ਨੂੰ ਵਧਾਉਣਗੇ ।
ਰਾਸ਼ਟਰਪਤੀ ਦੇ ਭਾਸ਼ਣ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ ।
******
ਡੀਐੱਸ
(Release ID: 1755475)
Visitor Counter : 153