ਰੱਖਿਆ ਮੰਤਰਾਲਾ
ਆਈਸੀਜੀ ਨੇ ਖਰਾਬ ਮੌਸਮ ਵਿੱਚ ਦੀਵ ਦੇ ਤੱਟ ਤੋਂ ਸੱਤ ਮਛੇਰਿਆਂ ਨੂੰ ਬਚਾਇਆ
Posted On:
15 SEP 2021 11:15AM by PIB Chandigarh
ਮੁੱਖ ਝਲਕੀਆਂ:
1. ਆਈਸੀਜੀ ਨੇ ਬਚਾਅ ਕਾਰਜ ਚਲਾਉਣ ਲਈ ਸਵਦੇਸ਼ੀ ਏਐੱਲਐੱਚ ਐੱਮਕੇ - III ਤਾਇਨਾਤ ਕੀਤਾ
2. ਮਸ਼ੀਨਰੀ ਵਿੱਚ ਖਰਾਬੀ ਆਉਣ ਕਾਰਨ ਮੁਸੀਬਤ ਵਿੱਚ ਫਸੀ ਕਿਸ਼ਤੀ ਨੇ ਆਪਣੀ ਸ਼ਕਤੀ ਗੁਆ ਦਿੱਤੀ ਸੀ, ਜੋ ਖਰਾਬ ਸਮੁਦਰੀ ਮੌਸਮ ਵਿੱਚ ਵਣਕ ਬਾਰਾ ਤੱਟ ਤੋਂ ਉਤਰ ਗਈ ਸੀ
3. ਆਈਸੀਜੀ ਨੇ ਰਾਹਤ ਅਤੇ ਬਚਾਅ ਕਾਰਜਾਂ ਨੂੰ ਵਧਾਉਣ ਲਈ ਜਾਮਨਗਰ ਵਿੱਚ ਕਰਮਚਾਰੀ ਅਤੇ ਉਪਕਰਣ ਵੀ ਤਾਇਨਾਤ ਕੀਤੇ ਹਨ
ਇੰਡੀਅਨ ਕੋਸਟ ਗਾਰਡ (ਆਈਸੀਜੀ) ਨੇ ਸੱਤ ਮਛੇਰਿਆਂ ਨੂੰ 13 ਸਤੰਬਰ, 2021 ਦੀ ਰਾਤ ਨੂੰ ਦੀਵ ਦੇ ਵਣਕ ਬਾਰਾ ਤੱਟ ਤੇ ਬਚਾਅ ਲਿਆ ਜਦੋਂ ਇੱਕ ਕਿਸ਼ਤੀ , ਜਿਸ ਵਿੱਚ ਉਹ ਸਵਾਰ ਸਨ, ਸਮੁਦਰ ਵਿੱਚ ਲਗਭਗ ਡੁੱਬਣ ਵਾਲੀ ਹੀ ਸੀ। ਦੀਵ ਪ੍ਰਸ਼ਾਸਨ ਵੱਲੋਂ ਮੁਸੀਬਤ ਦੀ ਕਾਲ ਮਿਲਣ ਤੇ, ਆਈਸੀਜੀ ਨੇ ਤੁਰੰਤ ਜਵਾਬ ਦਿੱਤਾ ਅਤੇ ਗੁਜਰਾਤ ਵਿੱਚ ਪੋਰਬੰਦਰ ਤੋਂ ਤਕਰੀਬਨ 175 ਕਿਲੋਮੀਟਰ ਦੇ ਫ਼ਾਸਲੇ ਦੇ ਸਥਿਤ ਦੀਵ ਵਿਖੇ ਬਹੁਤ ਜਿਆਦਾ ਹਨੇਰੇ ਅਤੇ ਖਰਾਬ ਮੌਸਮ ਵਿੱਚ ਪੋਰਬੰਦਰ ਤੋਂ ਬਚਾਅ ਆਪ੍ਰੇਸ਼ਨ ਚਲਾਉਣ ਲਈ ਸਵਦੇਸ਼ੀ ਅਡਵਾਂਸ ਲਾਈਟ ਹੈਲੀਕਾਪਟਰ (ਏਐਲਐਚ) ਤਾਇਨਾਤ ਕੀਤਾ।
ਤੇਜ਼ ਹਵਾਵਾਂ ਅਤੇ ਮੀਂਹ ਦਾ ਮੁਕਾਬਲਾ ਕਰਦੇ ਹੋਇਆਂ, ਆਈਸੀਜੀ ਹੈਲੀਕਾਪਟਰ ਤੇਜ਼ੀ ਨਾਲ ਖੇਤਰ ਵਿੱਚ ਪਹੁੰਚਿਆ। ਲੋਕੇਸ਼ਨ ਅਤੇ ਖਰਾਬ ਸਮੁਦਰੀ ਮੌਸਮ ਦੇ ਨਾਲ ਨਾਲ ਘੁੱਪ ਹਨੇਰੇ ਨੇ ਮੁਸ਼ਕਲਾਂ ਨੂੰ ਹੋਰ ਵਧਾ ਦਿੱਤਾ ਪਰ ਇਸਦੇ ਬਾਵਜੂਦ ਅਮਲੇ ਦੇ ਸਾਰੇ ਸੱਤ ਕਰਮਚਾਰੀਆਂ ਨੂੰ ਹੈਲੀਕਾਪਟਰ ਰਾਹੀਂ ਏਅਰਲਿਫਟ ਕੀਤਾ ਗਿਆ ਅਤੇ ਦੋ ਗੇੜਾਂ ਵਿੱਚ ਸੁਰੱਖਿਅਤ ਜ਼ਮੀਨ' ਤੇ ਲਿਆਂਦਾ ਗਿਆ। ਮਸ਼ੀਨਰੀ ਵਿੱਚ ਖਰਾਬੀ ਆਉਣ ਕਾਰਨ ਕਿਸ਼ਤੀ ਨੇ ਆਪਣੀ ਸ਼ਕਤੀ ਗੁਆ ਦਿੱਤੀ ਸੀ ਅਤੇ ਇਹ ਖਰਾਬ ਸਮੁਦਰੀ ਮੌਸਮ ਕਾਰਨ ਵਣਕ ਬਾਰਾ ਤੱਟ ਤੋਂ ਉਤਰ ਗਈ ਸੀ ਜਿਸ ਕਾਰਨ ਮੁਸੀਬਤ ਵਿੱਚ ਘਿਰ ਗਈ ਸੀ। ਅਮਲੇ ਦੇ ਬਚਾਏ ਗਏ ਸਾਰੇ ਕਰਮਚਾਰੀਆਂ ਨੂੰ ਸਥਾਨਕ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਦੱਸਿਆ ਗਿਆ।
ਇਸੇ ਤਰ੍ਹਾਂ ਦੀ ਇੱਕ ਹੋਰ ਸਮਾਂਤਰ ਸਥਿਤੀ ਵਿੱਚ, 300 ਕਿਲੋਮੀਟਰ ਦੂਰ 13 ਸਤੰਬਰ, 2021 ਨੂੰ ਜਾਮਨਗਰ ਨਗਰ ਨਿਗਮ ਦੇ ਕਮਿਸ਼ਨਰ ਨੇ ਭਾਰੀ ਮੀਂਹ ਅਤੇ ਹੜ੍ਹ ਵਰਗੀ ਸੰਭਾਵਤ ਸਥਿਤੀ ਦੀ ਭਵਿੱਖਵਾਣੀ ਦੇ ਚਲਦਿਆਂ ਜਾਮਨਗਰ ਸ਼ਹਿਰ ਵਿੱਚ ਬਚਾਅ, ਰਾਹਤ ਅਤੇ ਮੁੜ ਵਸੇਬੇ ਦੇ ਕੰਮਾਂ ਵਿੱਚ ਸਹਾਇਤਾ ਲਈ ਮਨੁੱਖੀ ਸ਼ਕਤੀ ਦੇ ਨਾਲ ਨਾਲ ਆਈਸੀਜੀ ਨੂੰ ਬਚਾਅ ਕਿਸ਼ਤੀਆਂ ਭੇਜਣ ਦੀ ਬੇਨਤੀ ਕੀਤੀ। ਆਈਸੀਜੀ ਨੇ ਤੁਰੰਤ ਹੀ ਰਾਹਤ ਅਤੇ ਬਚਾਅ ਕਾਰਜਾਂ ਨੂੰ ਵਧਾਉਣ ਲਈ ਵਾਦੀਨਾਰ ਤੋਂ ਜਾਮਨਗਰ ਲਈ ਮੈਡੀਕਲ ਟੀਮ ਸਮੇਤ 35 ਕਰਮਚਾਰੀਆਂ ਤੇ ਆਧਾਰਤ 6 ਜੈਮਿਨੀ ਇੰਫਲੇਟੇਬਲ ਕਿਸ਼ਤੀਆਂ ਅਤੇ ਆਫਤ ਰਾਹਤ ਟੀਮ (ਡੀਆਰਟੀ) ਭੇਜੀ। ਆਈਸੀਜੀ ਡੀਆਰਟੀ ਨੂੰ ਸਥਾਨਕ ਪ੍ਰਸ਼ਾਸਨ ਸੰਭਾਵਤ ਲੋੜਾਂ ਅਨੁਸਾਰ ਲੋੜੀਂਦੀ ਸਹਾਇਤਾ ਲਈ ਤਾਇਨਾਤ ਕੀਤਾ ਜਾ ਰਿਹਾ ਹੈ।
-----------------------
ਏਬੀਬੀ/ਨੈਂਪੀ/ਡੀਕੇ/ਆਰਪੀ/ਸੈਵੀ/ਏਡੀਏ
(Release ID: 1755153)
Visitor Counter : 179