ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਸਵੱਛ ਅਤੇ ਗ੍ਰੀਨ ਊਰਜਾ ਦੇ ਖੇਤਰ ਵਿੱਚ ਭਾਰਤ-ਅਮਰੀਕਾ ਦਰਮਿਆਨ ਵਧੇਰੇ ਸਹਿਯੋਗ ਦਾ ਸੱਦਾ ਦਿੱਤਾ
Posted On:
14 SEP 2021 3:17PM by PIB Chandigarh
ਉਨ੍ਹਾਂ ਨੇ ਨਾ ਸਿਰਫ ਸਵੱਛ ਊਰਜਾ ਦੇ ਇੱਕ ਪ੍ਰਮੁੱਖ ਸੰਸਾਧਨ, ਬਲਕਿ ਸਿਹਤ ਸੰਭਾਲ ਅਤੇ ਖੇਤੀਬਾੜੀ ਖੇਤਰ ਵਰਗੇ ਖੇਤਰਾਂ ਵਿੱਚ ਉਪਯੋਗ ਦੇ ਮੁੱਖ ਸਾਧਨ ਵਜੋਂ ਵੀ ਸਾਡੇ ਅਟੌਮਿਕ/ਨਿਊਕਲੀਅਰ ਪ੍ਰੋਗਰਾਮ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ
ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ; ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ; ਰਾਜ ਮੰਤਰੀ ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ, ਡਾ. ਜਿਤੇਂਦਰ ਸਿੰਘ ਨੇ ਅੱਜ ਸਵੱਛ ਅਤੇ ਗ੍ਰੀਨ ਊਰਜਾ ਦੇ ਖੇਤਰ ਵਿੱਚ ਭਾਰਤ-ਅਮਰੀਕਾ ਦੇ ਵਧੇਰੇ ਸਹਿਯੋਗ ਦਾ ਸੱਦਾ ਦਿੱਤਾ ਅਤੇ ਨਾ ਸਿਰਫ ਸਵੱਛ ਊਰਜਾ ਦੇ ਇੱਕ ਪ੍ਰਮੁੱਖ ਸੰਸਾਧਨ, ਬਲਕਿ ਸਿਹਤ ਸੰਭਾਲ ਅਤੇ ਖੇਤੀਬਾੜੀ ਖੇਤਰ ਵਰਗੇ ਖੇਤਰਾਂ ਵਿੱਚ ਉਪਯੋਗ ਦੇ ਮੁੱਖ ਸਾਧਨ ਵਜੋਂ ਵੀ ਸਾਡੇ ਅਟੌਮਿਕ/ਨਿਊਕਲੀਅਰ ਪ੍ਰੋਗਰਾਮ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ।
ਯੂਐੱਸ ਊਰਜਾ ਵਿਭਾਗ ਦੇ ਉਪ ਮੰਤਰੀ ਡੇਵਿਡ ਐੱਮ ਤੁਰਕ ਦੀ ਅਗਵਾਈ ਵਿੱਚ ਇੱਕ ਉੱਚ ਪੱਧਰੀ ਅਮਰੀਕੀ ਵਫਦ ਨਾਲ ਹੋਈ ਮੀਟਿੰਗ ਵਿੱਚ, ਜਿਨ੍ਹਾਂ ਨੇ ਡਾ. ਜਿਤੇਂਦਰ ਸਿੰਘ ਨਾਲ ਇਥੇ ਮੁਲਾਕਾਤ ਕੀਤੀ, ਮੰਤਰੀ ਨੇ ਕਿਹਾ ਕਿ ਭਾਰਤ ਅਤੇ ਸੰਯੁਕਤ ਰਾਜ, ਬਾਇਓਫਿਊਲ ਅਤੇ ਹਾਈਡ੍ਰੋਜਨ ਜਿਹੇ ਸਵੱਛ ਊਰਜਾ ਖੇਤਰਾਂ 'ਤੇ ਧਿਆਨ ਕੇਂਦਰਤ ਕਰਨ ਲਈ ਆਪਣੀ ਰਣਨੀਤਕ ਸਾਂਝੇਦਾਰੀ ਵਿੱਚ ਸੁਧਾਰ ਕਰ ਰਹੇ ਹਨ।
ਡਾ. ਜਿਤੇਂਦਰ ਸਿੰਘ ਨੇ ਵਫਦ ਨੂੰ ਦੱਸਿਆ ਕਿ ਅਗਲੇ ਦਸ ਸਾਲਾਂ ਵਿੱਚ ਭਾਰਤ ਮੌਜੂਦਾ 6780 ਮੈਗਾਵਾਟ ਤੋਂ ਤਿੰਨ ਗੁਣਾ ਤੋਂ ਵੱਧ ਪ੍ਰਮਾਣੂ ਊਰਜਾ ਦਾ ਉਤਪਾਦਨ ਕਰੇਗਾ ਅਤੇ ਇਹ ਸਾਲ 2031 ਤੱਕ 22,480 ਮੈਗਾਵਾਟ ਤੱਕ ਪਹੁੰਚਣ ਦੀ ਉਮੀਦ ਹੈ ਕਿਉਂਕਿ ਭਵਿੱਖ ਵਿੱਚ ਹੋਰ ਪ੍ਰਮਾਣੂ ਊਰਜਾ ਪਲਾਂਟ ਲਗਾਏ ਜਾਣ ਦੀ ਵੀ ਯੋਜਨਾ ਹੈ।
ਪਰਮਾਣੂ ਊਰਜਾ ਖੇਤਰ ਵਿੱਚ ਸੰਯੁਕਤ ਉੱਦਮਾਂ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਆਊਟ ਆਫ਼ ਬਾਕਸ ਆਈਡੀਆ ਦਾ ਜ਼ਿਕਰ ਕਰਦੇ ਹੋਏ ਮੰਤਰੀ ਨੇ ਦੱਸਿਆ ਕਿ ਭੋਜਨ ਦੀ ਸੰਭਾਲ ਲਈ ਗਾਮਾ ਰੇਡੀਏਸ਼ਨ ਟੈਕਨੋਲੋਜੀ ਪਹਿਲਾਂ ਹੀ ਨਿਜੀ ਖਿਡਾਰੀਆਂ ਨਾਲ ਸਾਂਝੀ ਕੀਤੀ ਜਾ ਚੁੱਕੀ ਹੈ ਅਤੇ ਇਸ ਵੇਲੇ ਦੇਸ਼ ਵਿੱਚ, ਵਿਭਿੰਨ ਉਤਪਾਦਾਂ ਦੇ ਰੇਡੀਏਸ਼ਨ ਲਈ ਅਰਧ-ਸਰਕਾਰੀ ਅਤੇ ਸਰਕਾਰੀ ਖੇਤਰ ਵਿੱਚ 26 ਗਾਮਾ ਰੇਡੀਏਸ਼ਨ ਪ੍ਰੋਸੈਸਿੰਗ ਪਲਾਂਟ ਨਿੱਜੀ ਰੂਪ ਵਿੱਚ ਕੰਮ ਕਰ ਰਹੇ ਹਨ। ਮੰਤਰੀ ਨੇ ਕੈਂਸਰ ਅਤੇ ਹੋਰ ਬਿਮਾਰੀਆਂ ਦੇ ਕਿਫਾਇਤੀ ਇਲਾਜ ਰਾਹੀਂ ਮਾਨਵਤਾ ਦੀ ਭਲਾਈ ਦੇ ਕੰਮਾਂ ਨੂੰ ਉਤਸ਼ਾਹਤ ਕਰਨ ਲਈ ਮੈਡੀਕਲ ਆਈਸੋਟੋਪਾਂ ਦੇ ਉਤਪਾਦਨ ਲਈ ਪੀਪੀਪੀ ਮੋਡ ਵਿੱਚ ਇੱਕ ਰਿਸਰਚ ਰਿਐਕਟਰ ਸਥਾਪਤ ਕਰਨ ਦੇ ਪ੍ਰਸਤਾਵ ਨੂੰ ਵੀ ਰੇਖਾਂਕਿਤ ਕੀਤਾ।
ਸੰਯੁਕਤ ਰਾਜ ਦੇ ਉਪ ਊਰਜਾ ਮੰਤਰੀ, ਡੇਵਿਡ ਐੱਮ ਤੁਰਕ ਨੇ ਡਾਕਟਰ ਜਿਤੇਂਦਰ ਸਿੰਘ ਨੂੰ ਭਰੋਸਾ ਦਿਵਾਇਆ ਕਿ ਅਮਰੀਕਾ ਪ੍ਰਮਾਣੂ ਊਰਜਾ ਵਿੱਚ ਭਾਰਤ ਨਾਲ ਆਪਣਾ ਸਹਿਯੋਗ ਹੋਰ ਗਹਿਰਾ ਕਰੇਗਾ ਕਿਉਂਕਿ ਉੱਥੇ ਬਹੁਤ ਸਾਰੀ ਪੂਰਕਤਾ ਹੈ। ਸ੍ਰੀ ਤੁਰਕ ਨੇ ਗ੍ਰੀਨ ਹਾਈਡ੍ਰੋਜਨ ਸੈਕਟਰ ਵਿੱਚ ਭਾਰਤ ਨਾਲ ਗਹਿਰੇ ਸਬੰਧਾਂ ਦਾ ਵਾਅਦਾ ਵੀ ਕੀਤਾ ਜਿਵੇਂ ਕਿ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੁਤੰਤਰਤਾ ਦਿਵਸ ਦੇ ਭਾਸ਼ਣ ਵਿੱਚ ਐਲਾਨ ਕੀਤਾ ਸੀ। ਮਹਿਮਾਨ ਊਰਜਾ ਮੰਤਰੀ ਨੇ ਕਿਹਾ ਕਿ ਇਹ ਜਲਵਾਯੂ ਪਰਿਵਰਤਨ ਅਤੇ ਨਮੀ ਨਾਲ ਜੁੜੇ ਮੁੱਦਿਆਂ ਲਈ ਵੀ ਲਾਜ਼ਮੀ ਹੈ। ਦੋਵਾਂ ਦੇਸ਼ਾਂ ਨੇ ਯੂਐੱਸ-ਇੰਡੀਆ ਗੈਸ ਟਾਸਕ ਫੋਰਸ ਦੇ ਰੂਪਾਂਤਰਣ ਲਈ ਵੀ ਦਸਤਖਤ ਕੀਤੇ ਹਨ। ਇਹ ਕੁਦਰਤੀ ਗੈਸ ਨਾਲ ਬਾਇਓਐੱਨਰਜੀ, ਹਾਈਡ੍ਰੋਜਨ, ਅਤੇ ਅਖੁੱਟ ਈਂਧਣ ਦਰਮਿਆਨ ਆਪਸੀ ਸਬੰਧਾਂ ‘ਤੇ ਜ਼ੋਰ ਦੇਵੇਗਾ।
ਡਾਕਟਰ ਜਿਤੇਂਦਰ ਸਿੰਘ ਨੇ ਕਿਹਾ, ਜੈਵ-ਈਂਧਣ, ਅਖੁੱਟ ਊਰਜਾ ਅਤੇ ਗ੍ਰੀਨ ਹਾਈਡ੍ਰੋਜਨ ਦੀ ਤੇਜ਼ੀ ਨਾਲ ਸ਼ੁਰੂਆਤ ਦੇ ਨਾਲ, ਭਾਰਤ ਕਾਰਬਨ ਨਿਰਪੱਖਤਾ ਪ੍ਰਤੀ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਪਹਿਲਾਂ ਹੀ ਮੋਬਿਲਟੀ ਖੇਤਰ ਲਈ ਹਾਈਡ੍ਰੋਜਨ ਈਂਧਣ ਅਤੇ ਟੈਕਨੋਲੋਜੀ ਨੂੰ ਅਪਨਾਏ ਜਾਣ ਨੂੰ ਉਤਸ਼ਾਹਤ ਕਰ ਰਹੀ ਹੈ ਅਤੇ ਬਹੁਤ ਸਾਰੇ ਉਦਯੋਗ ਜਿਵੇਂ ਸਟੀਲ, ਸੀਮੈਂਟ ਅਤੇ ਗਲਾਸ ਮੈਨੂਫੈਕਚਰਿੰਗ ਉਦਯੋਗਾਂ ਨੇ ਹੀਟਿੰਗ ਲੋੜਾਂ ਲਈ ਹਾਈਡ੍ਰੋਜਨ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ।
ਵਿਗਿਆਨ ਅਤੇ ਟੈਕਨੋਲੋਜੀ ਅਤੇ ਅਕਾਦਮਿਕ ਆਦਾਨ-ਪ੍ਰਦਾਨ ਪ੍ਰੋਗਰਾਮਾਂ ਵਿੱਚ ਸਰਵ-ਵਿਆਪਕ ਸਹਿਯੋਗ ਦਾ ਜ਼ਿਕਰ ਕਰਦਿਆਂ, ਡਾਕਟਰ ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ ਨੇ ਇੱਕ ਮਿਸ਼ਨ "ਇੰਟੀਗ੍ਰੇਟਿਡ ਬਾਇਓ ਰਿਫਾਇਨਰੀ" ਸ਼ੁਰੂ ਕਰਨ ਦਾ ਪ੍ਰਸਤਾਵ ਦਿੱਤਾ ਹੈ ਜਿੱਥੇ ਅਮਰੀਕਾ ਇਸ ਪਹਿਲਕਦਮੀ ਦਾ ਸਰਗਰਮੀ ਨਾਲ ਸਮਰਥਨ ਕਰ ਰਿਹਾ ਹੈ। ਐਡਵਾਂਸਡ ਬਾਇਓਫਿਊਲਸ ਅਤੇ ਅਖੁੱਟ ਰਸਾਇਣਾਂ ਅਤੇ ਸਮਗਰੀ ਵਿੱਚ ਸਹਿਯੋਗ ਲਈ ਸੰਭਾਵਤ ਆਰ ਐਂਡ ਡੀ ਦੇ ਕੁਝ ਖੇਤਰਾਂ ਦੀ ਪਛਾਣ ਕੀਤੀ ਗਈ ਹੈ। ਉਨ੍ਹਾਂ ਕਿਹਾ, ਮਿਸ਼ਨ ਇਨੋਵੇਸ਼ਨ ਪੜਾਅ 1.0 ਦੇ ਤਹਿਤ, ਭਾਰਤ, ਯੂਐੱਸਏ ਸਮੇਤ ਹੋਰ ਆਈਸੀ4 ਮੈਂਬਰ ਦੇਸ਼ਾਂ ਦੇ ਨਾਲ ਨੇੜਲੇ ਤਾਲਮੇਲ ਵਿੱਚ, ਆਰਡੀ ਐਂਡ ਡੀ ਸਹਿਯੋਗੀ ਪ੍ਰੋਜੈਕਟਾਂ (ਫੰਡਿੰਗ ਅਵਸਰ ਘੋਸ਼ਣਾ ਦੁਆਰਾ) ਦੀ ਸਰਗਰਮੀ ਨਾਲ ਸਹਿ-ਅਗਵਾਈ ਕਰ ਰਿਹਾ ਹੈ।
ਕੋਵਿਡ -19 ਮੋਰਚੇ 'ਤੇ, ਯੂਨਾਈਟਿਡ ਸਟੇਟਸ-ਇੰਡੀਆ ਸਾਇੰਸ ਐਂਡ ਟੈਕਨੋਲੋਜੀ ਐਂਡੋਵਮੈਂਟ ਫੰਡ ਨੇ ਕੋਵਿਡ -19 ਇਗਨੀਸ਼ਨ ਗ੍ਰਾਂਟਾਂ ਦੀ ਸ਼੍ਰੇਣੀ ਦੇ ਅਧੀਨ 11 ਦੁਵੱਲੀਆਂ ਟੀਮਾਂ ਨੂੰ ਸਨਮਾਨਿਤ ਕੀਤਾ ਹੈ। ਉਹ ਉਨ੍ਹਾਂ ਸਮਾਧਾਨਾਂ 'ਤੇ ਕੰਮ ਕਰ ਰਹੇ ਹਨ ਜਿਨ੍ਹਾਂ ਵਿੱਚ ਨਵੇਂ ਸ਼ੁਰੂਆਤੀ ਤਸ਼ਖੀਸ ਟੈਸਟ, ਐਂਟੀਵਾਇਰਲ ਥੈਰੇਪੀ, ਡਰੱਗ ਰੀਪਰਪਜਿੰਗ, ਵੈਂਟੀਲੇਟਰ ਰਿਸਰਚ, ਕੀਟਾਣੂ-ਨਾਸ਼ਕ (disinfection) ਮਸ਼ੀਨਾਂ ਅਤੇ ਸੈਂਸਰ-ਅਧਾਰਤ ਸਿੰਪਟਮ ਟਰੈਕਿੰਗ ਸ਼ਾਮਲ ਹਨ।
ਦੋ-ਪੱਖੀ ਆਰਟੀਫਿਸ਼ੀਅਲ ਇੰਟੈਲੀਜੈਂਸ ਪਹਿਲਕਦਮੀ 'ਤੇ ਧਿਆਨ ਕੇਂਦ੍ਰਿਤ ਕਰਦਿਆਂ, ਡਾਕਟਰ ਜਿਤੇਂਦਰ ਸਿੰਘ ਨੇ ਕਿਹਾ, ਆਈਯੂਐੱਸਐੱਸਟੀਐੱਫ (IUSSTF) ਦੀ ਯੂਐੱਸ-ਇੰਡੀਆ ਆਰਟੀਫਿਸ਼ੀਅਲ ਇੰਟੈਲੀਜੈਂਸ ਇਨੀਸ਼ੀਏਟਿਵ (ਯੂਐੱਸਆਈ-ਏਆਈ) ਦਾ ਕਰਟਨ ਰੇਜ਼ਰ 17 ਮਾਰਚ, 2021 ਨੂੰ ਆਯੋਜਿਤ ਕੀਤਾ ਗਿਆ ਸੀ। ਇਸ ਪਹਿਲ ਦਾ ਉਦੇਸ਼ ਦੋਵਾਂ ਦੇਸ਼ਾਂ ਨੂੰ ਵਿਗਿਆਨ, ਟੈਕਨੋਲੋਜੀ ਅਤੇ ਸੁਸਾਇਟੀ ਦੇ ਇੰਟਰਫੇਸ ‘ਤੇ ਨਾਜ਼ੁਕ ਖੇਤਰਾਂ ਵਿੱਚ ਏਆਈ ਸਹਿਯੋਗ 'ਤੇ ਧਿਆਨ ਕੇਂਦ੍ਰਿਤ ਕਰਕੇ ਆਪਣੀ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਇੱਕ ਵਿਲੱਖਣ ਮੌਕਾ ਪ੍ਰਦਾਨ ਕਰਨਾ ਹੈ।
ਮੰਤਰੀ ਨੇ ਕਿਹਾ ਕਿ ਪਿਛਲੇ 7 ਸਾਲਾਂ ਵਿੱਚ, ਵਿਸ਼ਵ ਨੇ ਦੇਖਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਜਲਵਾਯੂ ਸੰਕਟ ਦੀਆਂ ਚੁਣੌਤੀਆਂ ਨਾਲ ਲੜਨ ਲਈ ਗ੍ਰੀਨ ਟੈਕਨੋਲੋਜੀ ਦੇ ਉਦੇਸ਼ ਨੂੰ ਕਿਵੇਂ ਅੱਗੇ ਵਧਾਇਆ ਹੈ। ਉਨ੍ਹਾਂ ਕਿਹਾ, ਇੱਥੋਂ ਤੱਕ ਕਿ ਆਪਣੇ ਸੁਤੰਤਰਤਾ ਦਿਵਸ ਦੇ ਭਾਸ਼ਣ ਵਿੱਚ ਵੀ ਮੋਦੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਗਲੇ 25 ਸਾਲਾਂ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਮੁੱਖ ਭੂਮਿਕਾ ਨਿਭਾਏਗੀ, ਜਦੋਂ ਭਾਰਤ 100 ਸਾਲ ਦਾ ਹੋ ਜਾਵੇਗਾ। ਉਨ੍ਹਾਂ ਕਿਹਾ, ਸਾਰੀਆਂ ਤਕਨੀਕੀ ਕਾਢਾਂ ਦਾ ਅੰਤਮ ਉਦੇਸ਼ ਆਮ ਆਦਮੀ ਲਈ "ਈਜ਼ ਆਵ੍ ਲਿਵਿੰਗ" ਲਿਆਉਣਾ ਹੈ।
*********
ਐੱਸਐੱਨਸੀ/ਪੀਕੇ/ਆਰਆਰ
(Release ID: 1754928)
Visitor Counter : 228