ਗ੍ਰਹਿ ਮੰਤਰਾਲਾ

ਪਦਮ ਪੁਰਸਕਾਰ -2022 ਲਈ ਨਾਮਜ਼ਦਗੀਆਂ ਦੀ ਆਖਰੀ ਤਰੀਕ ਕੱਲ੍ਹ

Posted On: 14 SEP 2021 5:28PM by PIB Chandigarh

ਗਣਤੰਤਰ ਦਿਵਸ, 2022 ਦੇ ਮੌਕੇ 'ਤੇ ਐਲਾਨ ਕੀਤੇ ਜਾਣ ਵਾਲੇ ਪਦਮ ਪੁਰਸਕਾਰਾਂ (ਪਦਮ ਵਿਭੂਸ਼ਣ,  ਪਦਮ ਭੂਸ਼ਣ ਅਤੇ ਪਦਮ ਸ਼੍ਰੀ) ਲਈ ਆਨਲਾਈਨ ਨਾਮਜ਼ਦਗੀਆਂ/ਸਿਫਾਰਸ਼ਾਂ ਕਰਨ ਦੀ ਪ੍ਰਕ੍ਰਿਆ ਜਾਰੀ ਹੈ। ਪਦਮ ਪੁਰਸਕਾਰਾਂ ਲਈ ਨਾਮਜ਼ਦਗੀਆਂ ਦੀ ਆਖਰੀ ਤਾਰੀਖ 15 ਸਤੰਬਰ, 2021 ਹੈ। ਪਦਮ ਪੁਰਸਕਾਰਾਂ ਲਈ ਨਾਮਜ਼ਦਗੀਆਂ/ਸਿਫਾਰਸ਼ਾਂ ਸਿਰਫ ਪਦਮ ਪੁਰਸਕਾਰ ਪੋਰਟਲ  https://padmaawards.gov.in 'ਤੇ ਆਨਲਾਈਨ ਪ੍ਰਾਪਤ ਕੀਤੀਆਂ ਜਾਣਗੀਆਂ।

ਸਰਕਾਰ ਪਦਮ ਪੁਰਸਕਾਰਾਂ ਨੂੰ ਲੋਕਾਂ ਦਾ ਪਦਮ” ਵਿੱਚ ਬਦਲਣ ਲਈ ਵਚਨਬੱਧ ਹੈ। ਇਸ ਲਈ ਸਾਰੇ ਨਾਗਰਿਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਔਰਤਾਂ, ਅਨੁਸੂਚਿਤ ਜਾਤੀਆਂ/ਅਨੁਸੂਚਿਤ ਕਬੀਲਿਆਂ, ਦਿਵਯਾਂਗ ਵਿਅਕਤੀਆਂ ਅਤੇ ਜੋ ਸਮਾਜ ਲਈ ਨਿਰਸਵਾਰਥ ਸੇਵਾ ਕਰ ਰਹੇ ਹਨ ਵਿੱਚੋਂ ਪ੍ਰਤਿਭਾਸ਼ਾਲੀ ਵਿਅਕਤੀਆਂ ਦੀ ਪਛਾਣ ਕਰਨ ਜਿਨ੍ਹਾਂ ਦੀ ਉੱਤਮਤਾ ਅਤੇ ਪ੍ਰਾਪਤੀਆਂ ਸੱਚਮੁੱਚ ਮਾਨਤਾ ਪ੍ਰਾਪਤ ਯੋਗ ਹਨ ਅਤੇ ਉਨ੍ਹਾਂ ਦੀਆਂ ਨਾਮਜ਼ਦਗੀਆਂ/ਸਿਫਾਰਸ਼ਾਂ ਕਰਨ। 

ਨਾਮਜ਼ਦਗੀਆਂ/ਸਿਫਾਰਸ਼ਾਂ ਵਿੱਚ ਉਪਰੋਕਤ ਪਦਮ ਪੋਰਟਲ 'ਤੇ ਉਪਲਬਧ ਫਾਰਮੈਟ ਵਿੱਚ ਨਿਰਧਾਰਤ ਸਾਰੇ ਸੰਬੰਧਤ ਵੇਰਵੇ ਸ਼ਾਮਲ ਹੋਣੇ ਚਾਹੀਦੇ ਹਨਜਿਸ ਵਿੱਚ ਵਰਣਨ ਰੂਪ ਵਿੱਚ ਇੱਕ ਹਵਾਲਾ (ਵੱਧ ਤੋਂ ਵੱਧ 800 ਸ਼ਬਦ) ਸ਼ਾਮਲ ਹੈਜਿਸ ਵਿੱਚ ਉਸ ਵਿਅਕਤੀ ਦੀਆਂ ਸੰਬੰਧਤ ਖੇਤਰ/ ਵਿਸ਼ੇ ਵਿੱਚ ਵਿਲੱਖਣ ਅਤੇ ਬੇਮਿਸਾਲ ਪ੍ਰਾਪਤੀਆਂ/ਸੇਵਾ ਸਪੱਸ਼ਟ ਰੂਪ ਵਿੱਚ ਸਾਹਮਣੇ ਆਉਂਦੀ ਹੋਵੇ, ਜਿਸਦੀ ਸਿਫਾਰਿਸ਼ ਕੀਤੀ ਗਈ ਹੈ।  

ਇਸ ਸਬੰਧ ਵਿੱਚ ਹੋਰ ਵੇਰਵੇ ਗ੍ਰਿਹ ਮੰਤਰਾਲਾ ਦੀ ਵੈਬਸਾਈਟ (www.mha.gov.in) 'ਤੇਪੁਰਸਕਾਰ ਅਤੇ ਮੈਡਲ 'ਸਿਰਲੇਖ ਹੇਠ ਵੀ ਉਪਲਬਧ ਹਨ। ਇਨ੍ਹਾਂ ਪੁਰਸਕਾਰਾਂ ਨਾਲ ਸਬੰਧਤ ਕਨੂੰਨ ਅਤੇ ਨਿਯਮ https://padmaawards.gov.in/AboutAwards.aspx ਲਿੰਕ ਦੇ ਨਾਲ ਵੈਬਸਾਈਟ ਤੇ ਉਪਲਬਧ ਹਨ। 

ਕਿਸੇ ਵੀ ਪੁੱਛਗਿੱਛ/ ਸਹਾਇਤਾ ਲਈਕਿਰਪਾ ਕਰਕੇ 011-23092421, +91 9971376539, +91 9968276366, +91 9711662129, +91 7827785786.'ਤੇ ਸੰਪਰਕ ਕਰੋ।

--------------- 

ਐੱਨ ਡਬਲਯੂ/ਆਰ ਕੇ/ਏ ਵਾਈ/ਆਰ ਆਰ 



(Release ID: 1754920) Visitor Counter : 174