ਸ਼ਹਿਰੀ ਹਵਾਬਾਜ਼ੀ ਮੰਤਰਾਲਾ
azadi ka amrit mahotsav

ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਆਈਸੀਐਮਆਰ ਅਤੇ ਆਈਆਈਟੀ, ਬੰਬੇ ਨੂੰ ਡਰੋਨ ਵਰਤੋਂ ਦੀ ਇਜਾਜ਼ਤ ਦਿੱਤੀ

Posted On: 13 SEP 2021 5:00PM by PIB Chandigarh

ਸ਼ਹਿਰੀ ਹਵਾਬਾਜ਼ੀ ਮੰਤਰਾਲਾ (ਐਮਓਸੀਏ) ਅਤੇ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀਜੀਸੀਏ) ਨੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਅਤੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨੋਲੋਜੀਬੰਬੇ (ਆਈਆਈਟੀ-ਬੀ) ਨੂੰ ਡਰੋਨ ਨਿਯਮ, 2021 ਤੋਂ ਸ਼ਰਤ ਮੁਕਤ ਛੋਟ ਦਿੱਤੀ ਹੈ। ਆਈਸੀਐਮਆਰ ਨੂੰ ਅੰਡੇਮਾਨ ਅਤੇ ਨਿਕੋਬਾਰ ਟਾਪੂਆਂਮਨੀਪੁਰ ਅਤੇ ਨਾਗਾਲੈਂਡ ਵਿੱਚ ਡਰੋਨਾਂ ਦੀ ਵਰਤੋਂ ਨਾਲ 3000 ਮੀਟਰ ਦੀ ਉਚਾਈ ਤੱਕ ਤਜ਼ੁਰਬੇ ਦੇ ਤੌਰ ਤੇ ਵੇਖਣਯੋਗ ਰੇਖਾ ਤੋਂ ਪਰਾਂ (ਬੀਵੀਐਲਓਐਸ) ਟੀਕੇ ਦੀ ਸਪੁਰਦਗੀ ਕਰਨ ਦੀ ਆਗਿਆ ਦਿੱਤੀ ਗਈ ਹੈ। ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੌਜੀਬੰਬੇ (ਆਈਆਈਟੀ-ਬੀ) ਨੂੰ ਆਪਣੇ ਹੀ ਅਹਾਤੇ ਵਿੱਚ ਖੋਜਵਿਕਾਸ ਅਤੇ ਡਰੋਨਾਂ ਦੀ ਜਾਂਚ ਲਈ ਡਰੋਨ ਦੀ ਵਰਤੋਂ ਦੀ ਇਜਾਜ਼ਤ ਪ੍ਰਾਪਤ ਹੋਈ ਹੈ।

ਇਹ ਛੋਟ ਨਿਰਧਾਰਤ ਏਅਰਸਪੇਸ ਕਲੀਅਰੈਂਸ ਦੇ ਨਿਯਮਾਂ ਅਤੇ ਸ਼ਰਤਾਂ ਦੇ ਨਾਲ ਹੋਵੇਗੀ ਅਤੇ ਨਿਰਧਾਰਤ ਏਅਰਸਪੇਸ ਕਲੀਅਰੈਂਸ ਦੀ ਪ੍ਰਵਾਨਗੀ ਦੀ ਮਿਤੀ ਤੋਂ ਲੈ ਕੇ ਅਗਲੇ ਹੁਕਮਾਂ ਤਕਜੋ ਵੀ ਪਹਿਲਾਂ ਹੋਵੇਇੱਕ ਸਾਲ ਦੀ ਮਿਆਦ ਲਈ ਵੈਧ ਹੋਵੇਗੀ। 

ਜਨਤਕ ਸੂਚਨਾਵਾਂ ਦੇ ਲਿੰਕ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੀ ਵੈਬਸਾਈਟ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ। 

ਇਸ ਤੋਂ ਪਹਿਲਾਂ, 11 ਸਤੰਬਰ 2021 ਨੂੰਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੇ ਤੇਲੰਗਾਨਾ ਰਾਜ ਦੇ ਵਿਕਾਰਾਬਾਦ ਵਿਖੇ ਆਪਣੀ ਕਿਸਮ ਦਾ ਪਹਿਲਾ' ਸਕਾਈ ਤੋਂ  ਦਵਾਈਆਂਪ੍ਰੋਜੈਕਟ ਲਾਂਚ ਕੀਤਾ ਸੀਜਿਸ ਦੇ ਤਹਿਤ ਡਰੋਨ ਦੀ ਵਰਤੋਂ ਨਾਲ ਦਵਾਈਆਂ ਅਤੇ ਟੀਕੇ ਦਿੱਤੇ ਜਾਣਗੇ।

25 ਅਗਸਤ 2021 ਨੂੰਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਡਰੋਨ ਅਪਰੇਸ਼ਨਾਂ ਵਿੱਚ ਸੁਰੱਖਿਆ ਨੂੰ ਸੰਤੁਲਿਤ ਕਰਦੇ ਹੋਇਆਂਸੁਪਰ ਨਾਰਮਲ ਗ੍ਰੋਥ ਦੇ ਯੁੱਗ ਦੀ ਸ਼ੁਰੂਆਤ ਕਰਨ ਲਈ ਡਰੋਨ ਨਿਯਮ, 2021 ਨੋਟੀਫਾਈ ਕੀਤੇ ਸਨ।

---------------------------

 

ਆਰਕੇਜੇ/ਐਮ


(Release ID: 1754737) Visitor Counter : 160