ਕੋਲਾ ਮੰਤਰਾਲਾ
azadi ka amrit mahotsav

ਮਿਸ਼ਨ ਮੋਡ ਤਹਿਤ ਕੋਇਲਾ ਪ੍ਰਾਜੈਕਟ ਨੇ ਹਰਿਆਲੀ ਵਧਾਈ

Posted On: 13 SEP 2021 3:54PM by PIB Chandigarh

ਇੱਥੋਂ ਤੱਕ ਕਿ ਜਿਵੇਂ ਇਹ ਵਿਚਾਰ ਹੈ ਕਿ ਕੋਲੇ ਦੀ ਖੁਦਾਈ ਭੂਮੀ ਨੂੰ ਖੋਰਦੀ ਹੈ ਕੋਲ ਇੰਡੀਆ ਲਿਮਟਿਡ ਦੇ ਨਵੇਂ ਪ੍ਰਾਜੈਕਟ ਕੋਇਲਾ ਮੰਤਰਾਲੇ ਤਹਿਤ ਭੂਮੀ ਨੂੰ ਆਪਣੀ ਅਸਲੀ ਸ਼ਕਲ ਵਿੱਚ ਹੀ ਨਹੀਂ ਲਿਆ ਰਹੇ ਬਲਕਿ ਕੋਇਲਾ ਖੁਦਾਈ ਗਤੀਵਿਧੀ ਨਾਲ ਹਰਿਆਲੀ / ਗਰੀਨ ਕਵਰ ਵਧਾ ਰਹੇ ਹਨ  ਜ਼ੋਰ ਇਸ ਤੇ ਦਿੱਤਾ ਜਾ ਰਿਹਾ ਹੈ ਕਿ ਓਪਨ ਕਾਸਟ ਕੋਇਲਾ ਖੁਦਾਈ ਸੰਚਾਲਨ ਤੋਂ ਬਾਅਦ ਭੂਮੀ ਨੂੰ ਪੁਰ ਕਰਨ ਦਾ ਕੰਮ ਨਾਲ ਨਾਲ ਕੀਤਾ ਜਾਵੇ ਅਤੇ ਵਾਤਾਵਰਣ ਸੰਤੁਲਨ ਕਾਇਮ ਰੱਖਣ ਲਈ ਸੰਘਨੇ ਦਰਖ਼ਤ ਲਗਾਏ ਜਾਣ ।   
ਇਹੋ ਜਿਹੇ ਕਈ ਗਰੀਨ ਫੀਲਡ ਪ੍ਰਾਜੈਕਟਾਂ ਵਿੱਚੋਂ ਸੀ ਆਈ ਐੱਲ ਦਾ ਇੱਕ ਸਭ ਤੋਂ ਵੱਡਾ ਪ੍ਰਾਜੈਕਟ ਹੈ ਮੱਧ ਪ੍ਰਦੇਸ਼ ਦੇ ਸਿੰਗੌਲੀ ਜਿ਼ਲ੍ਹੇ ਵਿੱਚ ਜਯੰਤ ਓਪਨ ਕਾਸਟ ਕੋਇਲਾ ਪ੍ਰਾਜੈਕਟ ਜੋ ਕੋਇਲਾ ਖੁਦਾਈ ਤੋਂ ਬਾਅਦ ਇੱਕ ਹੋਰ ਮਿਸ਼ਨ ਲੈ ਕੇ ਅੱਗੇ ਵੱਧ ਰਿਹਾ ਹੈ  ਉਹ ਹੈ — ਭੂਮੀ ਨੂੰ ਫਿਰ ਤੋਂ ਠੀਕ ਠਾਕ ਕਰਨਾ ਅਤੇ ਦਿਨਦਿਨ ਹਰਿਆਲੀ ਵਧਾਉਣੀ  ਇਸ ਨਾਲ ਪ੍ਰਦੂਸ਼ਨ ਦੇ ਅਸਰ ਨੂੰ ਕਾਫੀ ਹੱਦ ਤੱਕ ਹੇਠਾਂ ਲਿਆਂਦਾ ਗਿਆ ਹੈ ਅਤੇ ਵੱਧ ਰਹੇ ਕਾਰਬਨ ਘੱਟ ਕਰਨ ਵਿੱਚ ਮਦਦ ਕੀਤੀ ਹੈ 

ਨਵੀਂ ਦਿੱਲੀ ਵਿੱਚ ਕੋਇਲਾ ਮੰਤਰਾਲੇ ਦੇ ਸਕੱਤਰ ਨੂੰ ਜਯੰਤ ਪ੍ਰਾਜੈਕਟ ਬਾਰੇ ਵਾਤਾਵਰਣ ਅਤੇ ਵਣ ਕਲਿਅਰੈਂਸ ਲਈ ਇੱਕ ਵਿਸਥਾਰਪੂਰਵਕ ਮੁਲਾਂਕਣ ਦੌਰਾਨ ਐੱਨ ਸੀ ਐੱਲ ਦੁਆਰਾ ਪੇਸ਼ ਕੀਤੇ ਸੈਟੇਲਾਈਟ ਡਾਟੇ ਨੇ ਦੱਸਿਆ ਹੈ ਕਿ ਖੁਦਾਈ ਤੋਂ ਪਹਿਲਾਂ ਵਣ ਹੇਠ ਰਕਬੇ ਤੋਂ ਜਿ਼ਆਦਾ ਰਕਬਾ ਹਰਾ ਭਰਾ / ਗਰੀਨ ਕਵਰ ਵਾਲਾ ਹੈ , ਜੋ ਇੱਕ ਵੱਡੇ ਲੀਜ਼ ਵਾਲੇ ਖੇਤਰ ਵਿੱਚ ਸੰਚਾਲਿਤ ਕਿਸੇ ਵੀ ਮੈਗਾ ਕੋਲਾ ਪ੍ਰਾਜੈਕਟ ਲਈ ਸ਼ਾਨਦਾਰ ਪ੍ਰਾਪਤੀ ਹੈ ।  
ਜਯੰਤ ਕੋਇਲਾ ਪ੍ਰਾਜੈਕਟ 3,200 ਹੈਕਟੇਅਰ ਖੇਤਰ ਵਿੱਚ 25 ਮਿਲੀਅਨ ਟਨ ਸਾਲਾਨਾ ਕੋਇਲਾ ਉਤਪਾਦਨ ਸਮਰੱਥਾ ਨਾਲ ਸੰਚਾਲਿਤ ਹੈ  ਪ੍ਰਾਜੈਕਟ ਵਿੱਚ ਖੁਦਾਈ ਸੰਚਾਲਨ ਕਾਫੀ ਪਹਿਲਾਂ ਸਾਲ 1975—76 ਵਿੱਚ ਸ਼ੁਰੂ ਹੋਇਆ ਸੀ  1977—78 ਸਾਲ ਵਿੱਚ ਕੋਇਲੇ ਦਾ ਉਤਪਾਦਨ ਵੱਡੀ ਸਮਰੱਥਾ ਵਾਲੀ ਹੈਵੀ ਅਰਥ ਮੂਵਿੰਗ ਮਸ਼ੀਨਾਂ (ਐੱਚ  ਐੱਮ ਐੱਮਦੀ ਤਾਇਨਾਤੀ ਨਾਲ ਸ਼ੁਰੂ ਹੋਇਆ ਸੀ  ਜਿਵੇਂ ਡਰੈਗਲਾਈਨ , ਸ਼ੌਵਲ , ਡੰਪਰ ਆਦਿ  ਉੱਤਰ ਪ੍ਰਦੇਸ਼ ਸ਼ਕਤੀਨਗਰ ਵਿੱਚ ਸਥਿਤ ਐੱਨ ਟੀ ਪੀ ਸੀ ਦਾ ਸਿ਼ੰਗਰੌਲੀ ਸੂਪਰ ਥਰਮਲ ਪਾਵਰ ਸਟੇਸ਼ਨ ਇਸ ਪ੍ਰਾਜੈਕਟ ਤੋਂ ਉਤਪਾਦਨ ਹੋਣ ਵਾਲੇ ਕੋਇਲੇ ਨਾਲ ਜੁੜਿਆ ਹੋਇਆ ਹੈ  ਜਿਸ ਦੀ ਸਮਰੱਥਾ 2,000 ਮੈਗਾਵਾਟ ਜਨਰੇਟ ਕਰਨ ਦੀ ਹੈ  ਕੋਇਲਾ ਸਮਰਪਿਤ ਮੈਰੀ ਗੋ ਰਾਊਂਡ ਪ੍ਰਣਾਲੀ ਦੁਆਰਾ ਪਾਵਰ ਪਲਾਂਟ ਵਿੱਚ ਲਿਆਇਆ ਜਾਂਦਾ ਹੈ ।  
ਗਰੀਨ ਕਵਰ ਮਿਸ਼ਨ ਦੀ ਦਿਸ਼ਾ ਵਿੱਚ ਹਰ ਸਾਲ ਪ੍ਰਾਜੈਕਟ ਵਿੱਚ ਅਤੇ ਇਸ ਦੇ ਆਸ ਪਾਸ ਵੱਡੀ ਪੱਧਰ ਤੇ ਰੁੱਖ ਲਾਏ ਜਾਂਦੇ ਹਨ , ਜਿਸ ਵਿੱਚ ਮੱਧ ਪ੍ਰਦੇਸ਼ ਰਾਜ ਵਣ ਵਿਕਾਸ ਨਿਗਮ ਲਿਮਟਿਡ ਦੀ ਮਦਦ ਨਾਲ ਵਧੇਰੇ ਬੋਝ ਵਾਲੇ ਡੰਪ ਖੇਤਰ ਅਤੇ ਰਿਕਲੇਮਡ ਖੇਤਰ ਸ਼ਾਮਲ ਹਨ  ਲਗਾਏ ਗਏ ਬੂਟਿਆਂ ਵਿੱਚ ਜਾਮਣ , ਜੰਗਲੀ ਜਲੇਬੀ , ਸੀਸ਼ਮ , ਸਾਇਰਸ , ਮਹੂਆ , ਸੂਬਾਬੁਲ , ਬੇਲ , ਆਂਵਲਾ , ਕਚਨਾਰ , ਕੰਜ , ਨਿਮ , ਅਮਲਤਾਸ , ਬਾਂਸ , ਬੋਗਨ ਵਿਲੀਆ , ਕੈਸੀਆ , ਗੁਲਮੋਹਰ , ਖਾਮੇਰ , ਪੈਲਟੋਫੋਰਮ ਦੀਆਂ ਕਿਸਮਾਂ ਸ਼ਾਮਲ ਹਨ 
ਖੁਦਾਈ ਤੋਂ ਪਹਿਲਾਂ ਵਣ ਹੇਠ ਕਰੀਬ 1,180 ਹੈਕਟੇਅਰ ਸੀ , ਜੋ ਹੁਣ ਸਾਲ 2020 ਲਈ ਸੈਟੇਲਾਈਟ ਡਾਟਾ ਅਧਾਰਿਤ ਭੁਮੀ ਰਿਕਲੇਮੇਸ਼ਨ ਰਿਪੋਰਟ ਅਨੁਸਾਰ ਵੱਧ ਕੇ 14,019 ਹੈਕਟੇਅਰ ਖੇਤਰ ਹਰਿਆਲੀ / ਗਰੀਨ ਕਵਰ ਹੇਠ  ਗਿਆ ਹੈ  ਇਹ ਪ੍ਰਾਜੈਕਟ ਦੇ ਕੁੱਲ ਲੀਜ਼ ਲਈ ਦਿੱਤੇ ਖੇਤਰ ਦਾ ਕਰੀਬ 45% ਹੈ  ਖਾਣ ਨੂੰ ਬੰਦ ਕਰਨ ਤੋਂ ਬਾਅਦ ਗਰੀਨ ਕਵਰ ਹੇਠ ਖੇਤਰ 2,600 ਹੈਕਟੇਅਰ ਤੋਂ ਵੱਧ ਕਰਨ ਦਾ ਟੀਚਾ ਹੈ , ਜੋ ਖੁਦਾਈ ਪੱਧਰ ਦੇ ਦੋ ਗੁਣਾ ਤੋਂ ਵੱਧ ਹੋਵੇਗਾ 
ਸਾਰੇ ਨਵੇਂ ਕੋਇਲਾ ਪ੍ਰਾਜੈਕਟਾਂ ਲਈ ਇੱਕ ਚੰਗੀ ਖਾਣ ਬੰਦ ਯੋਜਨਾ ਹੋਣੀ ਲਾਜ਼ਮੀ ਹੈ , ਜੋ ਹੋਰ ਗਤੀਵਿਧੀਆਂ ਤੋਂ ਇਲਾਵਾ ਖੁਦਾਈ ਗਤੀਵਿਧੀ ਨੂੰ ਮੁਕੰਮਲ ਕਰਨ ਤੋਂ ਬਾਅਦ ਭੂਮੀ ਨੂੰ ਆਪਣੇ ਅਸਲ ਹਾਲਤ ਵਿੱਚ ਫਿਰ ਤੋਂ ਕਾਇਮ ਕਰਨ ਲਈ ਇੱਕ ਸੇਧ ਦੇਣ ਵਾਲਾ ਤੱਤ ਹੈ  ਅਜਿਹੇ ਸੰਚਾਲਨਾਂ ਤੇ ਕਾਰਵਾਈ ਪ੍ਰਾਜੈਕਟ ਦੇ ਸ਼ੁਰੂ ਹੋਣ ਤੇ ਹੀ ਸ਼ੁਰੂ ਹੋ ਜਾਂਦੀ ਹੈ , ਜਿੱਥੇ ਜਿ਼ਆਦਾ ਬੋਝ ਦੁਆਰਾ ਖਾਲੀ ਹੋਈਆਂ ਥਾਵਾਂ ਨੂੰ ਭਰਨਾ ਸ਼ੁਰੂ ਕਰਨਾ ਖੁਦਾਈ ਤੋਂ ਬਾਅਦ ਇੱਕ ਮੁੱਖ ਗਤੀਵਿਧੀ ਬਣ ਜਾਂਦੀ ਹੈ ਅਤੇ ਭੂਮੀ ਦੀ ਜਲਦੀ ਤੋਂ ਜਲਦੀ ਜੀਵਵਿਗਿਆਨਕ ਬਹਾਲੀ ਲਈ ਨਾਲੋ ਨਾਲ ਰੁੱਖ ਲਗਾਉਣਾ ਮੁੱਖ ਗਤੀਵਿਧੀ ਬਣ ਜਾਂਦੀ ਹੈ 

 

******************

 

ਐੱਮ ਵੀ / ਐੱਸ ਕੇ


(Release ID: 1754639) Visitor Counter : 169