ਰੱਖਿਆ ਮੰਤਰਾਲਾ

ਹਰੇਕ ਡਿਫੈਂਸ ਐਕਸਪੋ ਦੇ ਨਾਲ ਨਾਲ ਭਾਰਤ—ਅਫਰੀਕਾ ਰੱਖਿਆ ਸੰਵਾਦ ਵੀ ਕੀਤਾ ਜਾਵੇਗਾ

Posted On: 13 SEP 2021 3:51PM by PIB Chandigarh

ਮੁੱਖ ਝਲਕੀਆਂ :—
1.   
ਅਫਰੀਕੀ ਮੁਲਕਾਂ ਅਤੇ ਭਾਰਤ ਵਿਚਾਲੇ ਮੌਜੂਦਾ ਭਾਈਵਾਲੀ ਨੂੰ ਉਸਾਰਨ ਲਈ ਸੰਵਾਦ ਮਦਦ ਕਰੇਗਾ
2.   ਆਪਸੀ ਰੁਝਾਨਾਂ ਲਈ ਏਕਤਾ ਦੇ ਨਵੇਂ ਖੇਤਰਾਂ ਦੀ ਭਾਲ ਕਰੇਗਾ
3.   ਮਨੋਹਰ ਪਰੀਕਰ ਇੰਸਟੀਚਿਊਟ ਫਾਰ ਡਿਫੈਂਸ ਸਟਡੀਜ਼ ਐਂਡ ਅਨੇਲੇਸਿਜ਼ ਜਾਣਕਾਰੀ ਭਾਈਵਾਲ ਹੋਵੇਗਾ
4.   ਰਕਸ਼ਾ ਮੰਤਰੀ ਡਿਫੈਂਸ ਐਕਸਪੋ 2022 ਦੇ ਨਾਲ ਨਾਲ ਅਫਰੀਕਨ ਮੁਲਕਾਂ ਦੇ ਰੱਖਿਆ ਮੰਤਰੀਆਂ ਲਈ ਅਗਲੇ ਭਾਰਤ ਅਫਰੀਕਾ ਰੱਖਿਆ ਸੰਵਾਦ ਦੀ ਮੇਜ਼ਬਾਨੀ ਕਰਨਗੇ

ਭਾਰਤ ਅਤੇ ਅਫਰੀਕਾ ਇੱਕ ਨਿੱਘੀ ਤੇ ਇਤਿਹਾਸਕ ਸੰਬੰਧਾਂ ਦੀ ਸਾਂਝ ਰੱਖਦੇ ਹਨ  ਭਾਰਤਅਫਰੀਕਾ ਰੱਖਿਆ ਸੰਬੰਧਾਂ ਦੀ ਨੀਂਹ 2 ਸੇਧ ਦੇਣ ਵਾਲੇ ਆਦਰਸ਼ਾਂ ਤੇ ਅਧਾਰਿਤ ਹੈ , ਉਹ ਹਨ — "ਐੱਸ  ਜੀ  ਆਰ" , ਸਿਕਿਓਰਿਟੀ ਅਤੇ ਗਰੋਥ ਫਾਰ ਆਲ ਇਨ ਦਾ ਰੀਜਨ ਅਤੇ ਵਾਸੂਦੇਵਾ ਕੁਟੁੰਬਕਮ "ਵਿਸ਼ਵ ਇੱਕ ਪਰਿਵਾਰ ਹੈ
ਭਾਰਤ ਅਫਰੀਕਾ ਰੱਖਿਆ ਮੰਤਰੀਆਂ ਦਾ ਸਭ ਤੋਂ ਪਹਿਲਾ ਸੰਮੇਲਨ ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ 06 ਫਰਵਰੀ 2020 ਨੂੰ ਡਿਫੈਂਸ ਐਕਸਪੋ ਦੇ ਨਾਲ ਰੱਖਿਆ ਮੰਤਰਾਲਾ ਅਤੇ ਵਿਦੇਸ਼ ਮੰਤਰਾਲੇ ਦੁਆਰਾ ਮਿਲ ਕੇ ਆਯੋਜਿਤ ਕੀਤਾ ਗਿਆ ਸੀ  ਭਾਰਤ ਅਫਰੀਕਾ ਫੋਰਮ 4 ਦੇ ਆਯੋਜਨ ਤੱਕ ਮੰਤਰਾਲੇ ਪੱਧਰ ਤੇ ਪੈਨ ਅਫਰੀਕਾ ਈਵੈਂਟਸ ਦੀ ਲੜੀ ਦਾ ਇਹ ਪਹਿਲਾ ਸੰਮੇਲਨ ਸੀ  ਇੱਕ ਸੰਯੁਕਤ ਐਲਾਨਨਾਮਾ "ਲਖਨਊ ਐਲਾਨਨਾਮਾਆਈ  ਡੀ ਐੱਮ ਸੀ 2020 ਦੀ ਸਮਾਪਤੀ ਤੋਂ ਬਾਅਦ ਅਪਨਾਇਆ ਗਿਆ ਸੀ , ਜੋ ਸੰਮੇਲਨ ਦਾ ਨਤੀਜਾ ਦਸਤਾਵੇਜ਼ ਹੈ 
ਭਾਗੀਦਾਰਾਂ ਨਾਲ ਸਲਾਹ ਮਸ਼ਵਰਾ ਅਤੇ ਐਲਾਨਨਾਮੇ ਤੋਂ ਬਾਅਦ ਭਾਰਤ ਨੇ ਹਰੇਕ ਦੋ ਸਾਲਾਂ ਬਾਅਦ ਇੱਕ ਵਾਰ ਆਯੋਜਿਤ ਕੀਤੇ ਜਾਣ ਵਾਲੇ ਅਗਲੇ ਡਿਫੈਂਸ ਐਕਸਪੋ ਦੌਰਾਨ ਭਾਰਤ ਅਫਰੀਕਾ ਰੱਖਿਆ ਸੰਵਾਦ ਨੂੰ ਸੰਸਥਾਗਤ ਕਰਨ ਵਜੋਂ ਤਜਵੀਜ਼ ਕੀਤੀ ਸੀ  ਭਾਰਤ ਅਫਰੀਕਾ ਰੱਖਿਆ ਸੰਵਾਦ ਦੇ ਸੰਸਥਾਗਤ ਕਰਨਾ ਅਫਰੀਕੀ ਮੁਲਕਾਂ ਅਤੇ ਭਾਰਤ ਵਿਚਾਲੇ ਮੌਜੂਦਾ ਭਾਈਵਾਲੀ ਨੂੰ ਉਸਾਰਨ ਵਿੱਚ ਮਦਦ ਕਰੇਗੀ ਅਤੇ ਆਪਸੀ ਰੁਝਾਨਾਂ ਲਈ ਨਵੇਂ ਖੇਤਰਾਂ ਵਿੱਚ ਏਕਤਾ ਦੀ ਭਾਲ ਕਰੇਗੀ , ਜਿਹਨਾਂ ਵਿੱਚ ਸਮਰੱਥਾ ਉਸਾਰੀ , ਸਿਖਲਾਈ , ਸਾਈਬਰ ਸੁਰੱਖਿਆ , ਸਮੁੰਦਰੀ ਸੁਰੱਖਿਆ ਅਤੇ ਅੱਤਵਾਦ ਦਾ ਮੁਕਾਬਲਾ ਕਰਨ ਵਰਗੇ ਖੇਤਰ ਸ਼ਾਮਲ ਹਨ 
ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਮਨੋਹਰ ਪਰੀਕਰ ਇੰਸਟੀਚਿਊਟ ਫਾਰ ਡਿਫੈਂਸ ਸਟਡੀਜ਼ ਐਂਡ ਅਨੇਲੇਸਿਜ਼ ਭਾਰਤ ਅਫਰੀਕਾ ਰੱਖਿਆ ਸੰਵਾਦ ਦਾ ਜਾਣਕਾਰੀ ਹਿੱਸੇਦਾਰ ਹੋਵੇਗਾ ਅਤੇ ਭਾਰਤ ਅਤੇ ਅਫਰੀਕਾ ਵਿਚਾਲੇ ਹੋਰ ਵਧੇਰੇ ਰੱਖਿਆ ਸਹਿਯੋਗ ਲਈ ਜ਼ਰੂਰੀ ਮਦਦ ਮੁਹੱਈਆ ਕਰਨ ਵਿੱਚ ਸਹਾਇਕ ਹੋਵੇਗਾ 
ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਰਕਸ਼ਾ ਮੰਤਰੀ ਸ਼੍ਰੀ ਰਾਜਨਾਥ ਸਿੰਘ ਮਾਰਚ 2022 ਵਿੱਚ ਗੁਜਰਾਤ ਦੇ ਗਾਂਧੀਨਗਰ ਵਿੱਚ ਕਰਵਾਏ ਜਾਣ ਵਾਲੇ ਡਿਫੈਂਸ ਐਕਸਪੋ ਦੇ ਨਾਲ ਨਾਲ ਆਉਂਦੇ ਭਾਰਤ ਅਫਰੀਕਾ ਡਿਫੈਂਸ ਸੰਵਾਦ ਲਈ ਅਫਰੀਕੀ ਮੁਲਕਾਂ ਦੇ ਰੱਖਿਆ ਮੰਤਰੀਆਂ ਦੀ ਮੇਜ਼ਬਾਨੀ ਕਰਨਗੇ  ਭਾਰਤ ਅਫਰੀਕਾ ਰੱਖਿਆ ਸੰਵਾਦ ਦਾ ਮੁੱਖ ਥੀਮ "ਭਾਰਤ — ਅਫਰੀਕਾ : ਸਮਕਾਲੀਕਰਨ ਲਈ ਰਣਨੀਤੀ ਅਪਣਾਉਣਾ ਅਤੇ ਰੱਖਿਆ ਤੇ ਸੁਰੱਖਿਆ ਸਹਿਯੋਗ ਨੂੰ ਮਜ਼ਬੂਤ ਕਰਨਾਹੋਵੇਗਾ 


 

***************

 ਬੀ ਬੀ / ਐੱਨ  ਐੱਮ ਪੀ ਆਈ / ਡੀ ਕੇ / ਆਰ ਪੀ / ਐੱਸ  ਵੀ ਵੀ ਵਾਈ /  ਡੀ (Release ID: 1754638) Visitor Counter : 232