ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ
ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਵਲੋਂ ਮੱਧ ਪ੍ਰਦੇਸ਼ ਦੇ ਮੋਰੈਨਾ ਵਿੱਚ ਐੱਮ/ਐੱਸ ਸਹਾਰਾ ਫ੍ਰੋਜ਼ਨ ਫੂਡਜ਼ ਦੇ ਫੂਡ ਪ੍ਰੋਸੈਸਿੰਗ ਯੂਨਿਟ ਦਾ ਉਦਘਾਟਨ
ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਵਲੋਂ 'ਅਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦੇ ਤਹਿਤ ਫੂਡ ਪ੍ਰੋਸੈਸਿੰਗ ਹਫਤਾ ਮਨਾਇਆ ਗਿਆ
ਪੀਐੱਮਐੱਫਐੱਮਈ ਸਕੀਮ ਅਧੀਨ ਮਹਾਰਾਸ਼ਟਰ ਵਿੱਚ 1498 ਐੱਸਐੱਚਜੀ ਮੈਂਬਰਾਂ ਨੂੰ ਸ਼ੁਰੂਆਤੀ ਪੂੰਜੀ ਵਜੋਂ 5.41 ਕਰੋੜ ਰੁਪਏ ਜਾਰੀ
ਚੰਡੀਗੜ੍ਹ ਵਿਖੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਅਤੇ ਉਦਯੋਗ ਵਿਭਾਗ ਵਲੋਂ 'ਇੱਕ ਜ਼ਿਲ੍ਹਾ, ਇੱਕ ਉਤਪਾਦ' ਦੇ ਤਹਿਤ ਬੇਕਰੀ ਅਤੇ ਕਨਫੈਕਸ਼ਨਰੀ ਵਿੱਚ ਵਪਾਰਕ ਮੌਕਿਆਂ 'ਤੇ ਵੈਬਿਨਾਰ
ਸੋਸ਼ਲ ਮੀਡੀਆ 'ਤੇ 'ਆਤਮਨਿਰਭਰ ਇੰਟਰਪ੍ਰਾਈਜਿਜ਼' ਲੜੀ ਵਿੱਚ ਮਧੁਰ ਬੇਕਰੀ ਦੇ ਸ਼੍ਰੀ ਮੋਹਿਤ ਕਿਸ਼ੋਰ ਖੇਡੀਕਰ ਦੀ ਸਫਲਤਾ ਦੀ ਕਹਾਣੀ ਪ੍ਰਕਾਸ਼ਤ ਕੀਤੀ ਗਈ
Posted On:
12 SEP 2021 6:33PM by PIB Chandigarh
ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਨੂੰ ਸਮਰਪਿਤ, ਭਾਰਤ ਸਰਕਾਰ 'ਅਜ਼ਾਦੀ ਕਾ ਅੰਮ੍ਰਿਤ ਮਹੋਤਸਵ' ਮਨਾ ਰਹੀ ਹੈ। ਇਸ ਜਸ਼ਨ ਦੇ ਹਿੱਸੇ ਵਜੋਂ, ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ 6 ਸਤੰਬਰ 2021 ਤੋਂ 12 ਸਤੰਬਰ 2021 ਤੱਕ ਫੂਡ ਪ੍ਰੋਸੈਸਿੰਗ ਹਫਤਾ ਮਨਾ ਰਿਹਾ ਹੈ, ਜਿਸ ਦੇ ਤਹਿਤ ਮੰਤਰਾਲਾ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕਰ ਰਿਹਾ ਹੈ।
ਫੂਡ ਪ੍ਰੋਸੈਸਿੰਗ ਹਫਤੇ ਦੇ ਅੱਜ ਆਖਰੀ ਦਿਨ, ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ, ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਕੇਂਦਰੀ ਖੇਤਰ ਦੀ ਯੋਜਨਾ - ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ ਤਹਿਤ ਕੋਲਡ ਚੇਨ ਸਕੀਮ ਦੇ ਅਧੀਨ ਮੱਧ ਪ੍ਰਦੇਸ਼ ਦੇ ਮੋਰੈਨਾ ਵਿੱਚ ਸਥਾਪਤ ਐੱਮ/ਐੱਸ ਸਹਾਰਾ ਫ੍ਰੋਜ਼ਨ ਫੂਡਜ਼ ਦੇ ਫੂਡ ਪ੍ਰੋਸੈਸਿੰਗ ਯੂਨਿਟ ਦਾ ਉਦਘਾਟਨ ਕੀਤਾ।
ਇਸ ਮੌਕੇ ਬੋਲਦਿਆਂ, ਸ਼੍ਰੀ ਪ੍ਰਹਲਾਦ ਸਿੰਘ ਪਟੇਲ ਨੇ ਕਿਹਾ ਕਿ ਇਸ ਪ੍ਰੋਸੈਸਿੰਗ ਯੂਨਿਟ ਦਾ ਸਥਾਨਕ ਪੱਧਰ 'ਤੇ ਸਾਰਿਆਂ ਨੂੰ ਲਾਭ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਮੰਤਰਾਲਾ ਹਮੇਸ਼ਾਂ ਸਥਾਨਕ ਕਿਸਾਨਾਂ ਅਤੇ ਖੇਤਰੀ ਫਸਲਾਂ ਨੂੰ ਤਰਜੀਹ ਦਿੰਦਾ ਹੈ ਅਤੇ ਭਾਰਤ ਦੇ ਫੂਡ ਪ੍ਰੋਸੈਸਿੰਗ ਖੇਤਰ ਨੂੰ ਵਿਕਸਤ ਕਰਨ ਦੀ ਪੂਰੀ ਸਮਰੱਥਾ ਨਾਲ ਧਾਰਮਿਕ ਤੌਰ 'ਤੇ ਕੰਮ ਕਰ ਰਿਹਾ ਹੈ।
ਸਹਾਰਾ ਫ੍ਰੋਜ਼ਨ ਫੂਡਸ ਯੂਨਿਟ ਦੀ ਸਥਾਪਨਾ 21.09 ਕਰੋੜ ਅਤੇ ਮੰਤਰਾਲੇ ਤੋਂ 10 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਨਾਲ ਕੀਤੀ ਗਈ ਹੈ। ਇਹ ਯੂਨਿਟ ਲਗਭਗ 700 ਵਿਅਕਤੀਆਂ ਨੂੰ ਸਿੱਧਾ ਅਤੇ ਅਸਿੱਧਾ ਰੋਜ਼ਗਾਰ ਮੁਹੱਈਆ ਕਰਵਾਏਗਾ ਅਤੇ ਸੀਪੀਸੀ ਅਤੇ ਪੀਪੀਸੀ ਕੈਚਮੈਂਟ ਖੇਤਰਾਂ ਦੇ ਲਗਭਗ 1,000 ਕਿਸਾਨਾਂ ਨੂੰ ਲਾਭ ਦੇਵੇਗਾ।
ਇਸ ਯੂਨਿਟ ਦੀਆਂ ਸਹੂਲਤਾਂ ਵਿੱਚ ਐੱਫ ਅਤੇ ਵੀ-4 ਐੱਮਟੀ/ਐੱਚਆਰ, ਡੀਪ ਫਰੀਜ਼ਰ/ਫ੍ਰੋਜ਼ਨ ਸਟੋਰ-4000 ਐੱਮਟੀ, ਆਧੁਨਿਕ ਰੈਕਿੰਗ ਸਿਸਟਮ (ਸਟੈਕਿੰਗ) -4000 ਐੱਮਟੀ ਅਤੇ ਹਾਈ ਰੀਚ ਮਟੀਰੀਅਲ ਹੈਂਡਲਿੰਗ- 2 ਯੂਨਿਟਸ ਲਈ ਆਈਕਿਊਐੱਫ ਪ੍ਰੀ-ਪ੍ਰੋਸੈਸਿੰਗ ਲਾਈਨ ਸ਼ਾਮਲ ਹਨ। ਇਹ ਯੂਨਿਟ ਸ਼ਾਨਦਾਰ ਅਤਿ ਆਧੁਨਿਕ ਸਹੂਲਤਾਂ ਜਿਵੇਂ ਕਿ ਪੈਕਿੰਗ ਮਸ਼ੀਨਾਂ, ਵਾਟਰ ਟ੍ਰੀਟਮੈਂਟ ਪਲਾਂਟ, ਵਾਟਰ ਸਟੋਰੇਜ ਟੈਂਕ, ਸਬ ਸਿਸਟਮ, ਫਿਟਿੰਗਸ ਆਦਿ ਪ੍ਰਦਾਨ ਕਰਦਾ ਹੈ।
ਫੂਡ ਪ੍ਰੋਸੈਸਿੰਗ ਹਫਤੇ ਦੇ ਹਿੱਸੇ ਵਜੋਂ, ਪੀਐੱਮਐੱਫਐੱਮਈ ਸਕੀਮ ਦੇ ਲਾਭਪਾਤਰੀ, ਮਧੁਰ ਬੇਕਰੀ ਦੇ ਸ਼੍ਰੀ ਮੋਹਿਤ ਕਿਸ਼ੋਰ ਖੇਡੀਕਰ ਦੀ ਸਫਲਤਾ ਦੀ ਕਹਾਣੀ, ਅੱਜ ਮੰਤਰਾਲੇ ਦੇ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ 'ਆਤਮਨਿਰਭਰ ਇੰਟਰਪ੍ਰਾਈਜਿਜ਼' ਲੜੀ ਵਿੱਚ ਪ੍ਰਕਾਸ਼ਤ ਕੀਤੀ ਗਈ। ਚੰਡੀਗੜ੍ਹ ਵਿਖੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ ਅਤੇ ਉਦਯੋਗ ਵਿਭਾਗ, ਯੂਟੀ ਸੀਐੱਚਡੀ ਵਲੋਂ 'ਇੱਕ ਜ਼ਿਲ੍ਹਾ, ਇੱਕ ਉਤਪਾਦ' ਦੇ ਤਹਿਤ ਬੇਕਰੀ ਅਤੇ ਕਨਫੈਕਸ਼ਨਰੀ ਵਿੱਚ ਵਪਾਰਕ ਮੌਕਿਆਂ 'ਤੇ ਇੱਕ ਵੈਬਿਨਾਰ ਵੀ ਆਯੋਜਿਤ ਕੀਤਾ ਗਿਆ ਸੀ।
ਉਪਰੋਕਤ ਗਤੀਵਿਧੀਆਂ ਤੋਂ ਇਲਾਵਾ, ਪੀਐੱਮਐੱਫਐੱਮਈ ਸਕੀਮ ਦੇ ਤਹਿਤ ਮਹਾਰਾਸ਼ਟਰ ਵਿੱਚ 1498 ਐੱਸਐੱਚਜੀ ਮੈਂਬਰਾਂ ਲਈ 5.41 ਕਰੋੜ ਰੁਪਏ ਦੀ ਸ਼ੁਰੂਆਤੀ ਪੂੰਜੀ ਨੂੰ ਕਮਿਊਨਿਟੀ ਅਧਾਰਤ ਸੰਸਥਾਵਾਂ ਨੂੰ ਟਰਾਂਸਫਰ ਕੀਤਾ ਗਿਆ।
*********
ਐੱਸਐੱਨਸੀ/ਪੀਕੇ/ਆਰਆਰ
(Release ID: 1754425)