ਸੈਰ ਸਪਾਟਾ ਮੰਤਰਾਲਾ
ਉੱਤਰ ਪੂਰਬੀ ਰਾਜਾਂ ਦੇ ਟੂਰਿਜ਼ਮ ਅਤੇ ਸੱਭਿਆਚਾਰ ਮੰਤਰੀਆਂ ਦਾ ਦੋ ਦਿਨਾਂ ਸੰਮੇਲਨ 13- 14 ਸਤੰਬਰ ਨੂੰ ਗੁਵਾਹਾਟੀ ਵਿੱਚ ਆਯੋਜਿਤ ਹੋਵੇਗਾ
ਸ਼੍ਰੀ ਜੀ. ਕਿਸ਼ਨ ਰੈੱਡੀ ਅਤੇ ਸ਼੍ਰੀ ਹਿਮੰਤ ਬਿਸਵਾ ਸਰਮਾ ਉਦਘਾਟਨੀ ਸੈਸ਼ਨ ਨੂੰ ਸੰਬੋਧਿਤ ਕਰਨਗੇ
Posted On:
11 SEP 2021 5:34PM by PIB Chandigarh
ਮੁੱਖ ਬਿੰਦੂ : -
· ਸੰਮੇਲਨ ਵਿੱਚ ਉੱਤਰ ਪੂਰਬੀ ਖੇਤਰ ਵਿੱਚ ਟੂਰਿਜ਼ਮ ਦੇ ਵਿਕਾਸ ਅਤੇ ਸੰਪਰਕ ਨਾਲ ਸੰਬੰਧਿਤ ਮੁੱਦਿਆਂ ‘ਤੇ ਚਰਚਾ ਹੋਵੇਗੀ
· 14 ਸਤੰਬਰ ਨੂੰ ਤਕਨੀਕੀ ਸੈਸ਼ਨ ਦੇ ਦੌਰਾਨ ਟੂਰਿਜ਼ਮ ਮੰਤਰਾਲੇ ਦੀਆਂ ਸਵਦੇਸ਼ ਦਰਸ਼ਨ ਅਤੇ ਪ੍ਰਸ਼ਾਦ ਯੋਜਨਾਵਾਂ ਦੇ ਤਹਿਤ ਉੱਤਰ ਪੂਰਬੀ ਖੇਤਰ ਲਈ ਮਨਜੂਰ ਕਈ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਜਾਵੇਗੀ
ਕੇਂਦਰੀ ਟੂਰਿਜ਼ਮ, ਸੱਭਿਆਚਾਰ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ, ਸ਼੍ਰੀ ਜੀ. ਕਿਸ਼ਨ ਰੈੱਡੀ ਅਤੇ ਅਸਾਮ ਦੇ ਮੁੱਖ ਮੰਤਰੀ ਸ਼੍ਰੀ ਹਿਮੰਤ ਬਿਸਵਾ ਸਰਮਾ 13 ਸਤੰਬਰ, 2021 ਨੂੰ ਗੁਵਾਹਾਟੀ ਵਿੱਚ ਉੱਤਰ ਪੂਰਬੀ ਖੇਤਰ ਦੇ ਰਾਜਾਂ ਦੇ ਟੂਰਿਜ਼ਮ ਅਤੇ ਸੱਭਿਆਚਾਰ ਮੰਤਰੀਆਂ ਦੇ ਦੋ ਦਿਨਾਂ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਿਤ ਕਰਨਗੇ।
ਉੱਤਰ ਪੂਰਬੀ ਖੇਤਰ ਵਿੱਚ ਟੂਰਿਜ਼ਮ ਦੇ ਵਿਕਾਸ ਅਤੇ ਸੰਪਰਕ ਨਾਲ ਸੰਬੰਧਿਤ ਮੁੱਦਿਆਂ ‘ਤੇ ਚਰਚਾ ਕਰਨ ਲਈ ਟੂਰਿਜ਼ਮ, ਸੱਭਿਆਚਾਰ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ ਦੀ ਪ੍ਰਧਾਨਗੀ ਵਿੱਚ 13 ਅਤੇ 14 ਸਤੰਬਰ 2021 ਨੂੰ ਭਾਰਤ ਸਰਕਾਰ ਦਾ ਟੂਰਿਜ਼ਮ ਮੰਤਰਾਲਾ, ਇਸ ਦੋ ਦਿਨਾਂ ਸੰਮੇਲਨ ਦਾ ਆਯੋਜਨ ਕਰ ਰਿਹਾ ਹੈ ।
ਦੋ ਦਿਨਾਂ ਸੰਮੇਲਨ ਵਿੱਚ ਖੇਤਰ ਦੇ ਕਈ ਕੇਂਦਰੀ ਮੰਤਰਾਲਿਆਂ ਅਤੇ ਰਾਜ ਸਰਕਾਰਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ-ਨਾਲ ਉਦਯੋਗ ਜਗਤ ਦੇ ਪ੍ਰਤਿਨਿਧੀ ਵੀ ਸ਼ਾਮਿਲ ਹੋਣਗੇ। ਪ੍ਰਤੀਭਾਗੀਆਂ ਨੂੰ ਖੇਤਰ ਦੇ ਵਿਕਾਸ ਲਈ ਕੇਂਦਰ ਸਰਕਾਰ ਦੁਆਰਾ ਚਲਾਏ ਜਾ ਰਹੇ ਕਈ ਪ੍ਰੋਜੈਕਟਾਂ ਅਤੇ ਪਹਿਲਾਂ ਤੋਂ ਜਾਣੂ ਕਰਾਇਆ ਜਾਵੇਗਾ।
ਉੱਤਰ ਪੂਰਬੀ ਖੇਤਰ (ਐੱਨਈਆਰ) ਦੇ ਰਾਜ ਅਪਾਰ ਕੁਦਰਤੀ ਸੁੰਦਰਤਾ, ਵਿਵਿਧ ਟੂਰਿਸਟ ਆਕਰਸ਼ਣਾਂ, ਵਿਸ਼ੇਸ਼ ਜਾਤੀ ਪਰੰਪਰਾਵਾਂ ਨਾਲ ਸੰਪੰਨ ਹਨ ਅਤੇ ਹਰੇਕ ਰਾਜ ਦੀਆਂ ਆਪਣੀਆਂ ਅਨੋਖੀਆਂ ਵਿਸ਼ੇਸ਼ਤਾਵਾਂ ਹਨ। ਉੱਤਰ ਪੂਰਬੀ ਖੇਤਰ ਵਿੱਚ ਟੂਰਿਜ਼ਮ ਦੇ ਵਿਕਾਸ ਨੂੰ ਹੋਰ ਹੁਲਾਰਾ ਦੇਣਾ ਟੂਰਿਜ਼ਮ ਮੰਤਰਾਲੇ ਦੇ ਪ੍ਰਮੁੱਖ ਧਿਆਨ ਦੇਣ ਵਾਲੇ ਖੇਤਰਾਂ ਵਿੱਚੋਂ ਇੱਕ ਹੈ। ਟੂਰਿਜ਼ਮ ਮੰਤਰਾਲਾ ਖੇਤਰ ਵਿੱਚ ਟੂਰਿਜ਼ਮ ਨੂੰ ਹੁਲਾਰਾ ਦੇਣ ਲਈ ਬੁਨਿਆਦੀ ਢਾਂਚੇ ਦੇ ਵਿਕਾਸ, ਪ੍ਰਚਾਰ ਅਤੇ ਪ੍ਰਸਾਰ, ਕੌਸ਼ਲ ਵਿਕਾਸ ਆਦਿ ਵਰਗੇ ਕਈ ਕਾਰਜ ਖੇਤਰਾਂ ‘ਤੇ ਲਗਾਤਾਰ ਕੰਮ ਕਰ ਰਿਹਾ ਹੈ।
ਟੂਰਿਜ਼ਮ ਮੰਤਰਾਲਾ ਪ੍ਰਤੀਭਾਗੀਆਂ ਨੂੰ 13 ਸਤੰਬਰ ਨੂੰ ਪੂਰਨ ਸੈਸ਼ਨ ਵਿੱਚ ਆਪਣੀ ਪ੍ਰਸਤੁਤੀ ਦੇ ਦੌਰਾਨ, ਉੱਤਰ ਪੂਰਬ ਵਿੱਚ ਟੂਰਿਜ਼ਮ ਬੁਨਿਆਦੀ ਢਾਂਚੇ, ਪ੍ਰੋਤਸਾਹਨ ਅਤੇ ਕੌਸ਼ਲ ਵਿਕਾਸ ਪ੍ਰੋਗਰਾਮਾਂ ਦੇ ਨਿਰਮਾਣ ਲਈ ਕਈ ਪ੍ਰੋਜੈਕਟਾਂ ਅਤੇ ਪਹਿਲਾਂ ਬਾਰੇ ਜਾਣਕਾਰੀ ਦੇਵੇਗਾ। ਟੂਰਿਜ਼ਮ ਦੇ ਵਿਕਾਸ ਲਈ ਸਥਾਨਿਕ ਕਲਾ ਅਤੇ ਸੱਭਿਆਚਾਰ ਨੂੰ ਹੁਲਾਰਾ ਦੇਣ ‘ਤੇ ਸੱਭਿਆਚਾਰ ਮੰਤਰਾਲੇ ਦੁਆਰਾ ਪ੍ਰਸਤੁਤੀਆਂ ਵੀ ਦਿੱਤੀਆਂ ਜਾਣਗੀਆਂ। ਸ਼ਹਿਰੀ ਹਵਾਬਾਜ਼ੀ, ਰੇਲਵੇ, ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਅਤੇ ਦੂਰਸੰਚਾਰ ਵਿਭਾਗ ਵਰਗੇ ਕੇਂਦਰ ਸਰਕਾਰ ਦੇ ਹੋਰ ਮੰਤਰਾਲੇ ਵੀ ਖੇਤਰ ਵਿੱਚ ਬੁਨਿਆਦੀ ਢਾਂਚੇ ਅਤੇ ਸੰਪਰਕ ਦੇ ਵਿਕਾਸ ਅਤੇ ਵਾਧੇ ਲਈ ਉਨ੍ਹਾਂ ਦੇ ਦੁਆਰਾ ਕੀਤੀਆਂ ਗਈਆਂ ਕਈ ਪਹਿਲਾਂ ‘ਤੇ ਪ੍ਰਸਤੁਤੀ ਦੇਣਗੇ।
ਟੂਰਿਜ਼ਮ ਮੰਤਰਾਲਾ ਆਪਣੀ ਬੁਨਿਆਦੀ ਢਾਂਚਾ ਵਿਕਾਸ ਯੋਜਨਾਵਾਂ ਦੇ ਤਹਿਤ, ‘ਸਵਦੇਸ਼ ਦਰਸ਼ਨ ਅਤੇ ਪ੍ਰਸ਼ਾਦ (ਤੀਰਥ ਯਾਤਰਾ ਕਾਇਆ-ਕਲਪ ਅਤੇ ਅਧਿਆਤਮਿਕ, ਵਿਰਾਸਤ ਸੰਵਰਧਨ ਅਭਿਆਨ ‘ਤੇ ਰਾਸ਼ਟਰੀ ਮਿਸ਼ਨ) ਰਾਜਾਂ ਨੂੰ ਕਈ ਟੂਰਿਜ਼ਮ ਸਥਾਨਾਂ ‘ਤੇ ਟੂਰਿਜ਼ਮ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ। ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਕਈ ਵਿਸ਼ਿਆਂ ਦੇ ਤਹਿਤ ਟੀਅਰ II ਅਤੇ ਟੀਅਰ III ਦੇ ਸਥਾਨ ‘ਤੇ ਟੂਰਿਜ਼ਮ ਵਿਕਾਸ ਕੀਤਾ ਜਾਂਦਾ ਹੈ। ਟੂਰਿਜ਼ਮ ਮੰਤਰਾਲੇ ਨੇ ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਉੱਤਰ ਪੂਰਬੀ ਖੇਤਰ ਵਿੱਚ 1300 ਕਰੋੜ ਰੁਪਏ ਤੋਂ ਅਧਿਕ ਦੇ 16 ਪ੍ਰੋਜੈਕਟਾਂ ਜਿਵੇਂ ਉੱਤਰ ਪੂਰਬੀ, ਵਿਰਾਸਤ, ਈਕੋ ਸਰਕਿਟ, ਅਧਆਤਮਿਕ, ਆਦਿਵਾਸੀ ਆਦਿ ਨੂੰ ਮਨਜ਼ੂਰੀ ਦਿੱਤੀ ਹੈ।
ਪ੍ਰਸ਼ਾਦ ਯੋਜਨਾ ਦੇ ਤਹਿਤ ਚੁਣੇ ਤੀਰਥ ਅਤੇ ਵਿਰਾਸਤ ਸਥਾਨਾਂ ਦਾ ਏਕੀਕ੍ਰਿਤ ਵਿਕਾਸ ਕੀਤਾ ਜਾਂਦਾ ਹੈ। ਉੱਤਰ ਪੂਰਬੀ ਵਿੱਚ ਇਸ ਯੋਜਨਾ ਦੇ ਤਹਿਤ 193.61 ਕਰੋੜ ਰੁਪਏ ਦੇ ਕੁੱਲ 06 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਵਿੱਚ 29.99 ਕਰੋੜ ਰੁਪਏ ਦੀ ਰਾਸ਼ੀ ਲਈ “ਗੁਵਾਹਾਟੀ ਵਿੱਚ ਕਾਮਾਖਿਆ ਮੰਦਰ ਅਤੇ ਤੀਰਥ ਸਥਾਨ ਦਾ ਵਿਕਾਸ” ਸ਼ਾਮਿਲ ਹੈ।
14 ਸਤੰਬਰ ਨੂੰ ਤਕਨੀਕੀ ਸੈਸ਼ਨ ਵਿੱਚ ਸਵਦੇਸ਼ ਦਰਸ਼ਨ ਅਤੇ ਪ੍ਰਸ਼ਾਦ ਯੋਜਨਾਵਾਂ ਦੇ ਤਹਿਤ ਮਨਜੂਰ ਕਈ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਜਾਵੇਗੀ।
ਟੂਰਿਜ਼ਮ ਮੰਤਰਾਲੇ ਨੇ ਉੱਤਰ ਪੂਰਬੀ ਖੇਤਰ ਵਿੱਚ ਟੂਰਿਜ਼ਮ ਨੂੰ ਹੋਰ ਅਧਿਕ ਉਤਸ਼ਾਹ ਦੇ ਨਾਲ ਹੁਲਾਰਾ ਦੇਣ ਦੇ ਲਈ, ਟੂਰਿਜ਼ਮ ਮੰਤਰਾਲੇ ਵਿੱਚ ਐਡੀਸ਼ਨਲ ਡਾਇਰੈਕਟਰ ਜਨਰਲ ਦੀ ਪ੍ਰਧਾਨਗੀ ਵਿੱਚ ਉੱਤਰ ਪੂਰਬੀ ਖੇਤਰ ਵਿੱਚ ਸਰਗਰਮ ਹਿਤਧਾਰਕਾਂ ਦੇ ਨਾਲ ਇੱਕ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵਿੱਚ ਨਵੇਂ ਸਥਾਨਾਂ ਦੀ ਪਹਿਚਾਣ ਕਰਨ, ਉਨ੍ਹਾਂ ਦੇ ਆਸ-ਪਾਸ ਯਾਤਰਾ ਪ੍ਰੋਗਰਾਮ ਵਿਕਸਿਤ ਕਰਨ, ਸਥਾਨਾਂ ਦੀ ਪਹਿਚਾਣ ਕਰਨ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਜਾਗਰੂਕਤਾ ਪੈਦਾ ਕਰਨ ਲਈ ਪ੍ਰੋਗਰਾਮ ਆਯੋਜਿਤ ਕੀਤੇ ਜਾ ਸਕਣ ਵਾਲੇ ਸਥਾਨਾਂ ਦੀ ਪਹਿਚਾਣ ਕੀਤੀ ਜਾ ਸਕਦੀ ਹੈ ਅਤੇ ਸਥਾਨਿਕ ਹਿਤਧਾਰਕਾਂ ਲਈ ਉਨ੍ਹਾਂ ਨੂੰ ਜ਼ਰੂਰੀ ਕੌਸ਼ਲ ਪ੍ਰਦਾਨ ਕਰਨ ਲਈ ਵਰਕਸ਼ਾਪ/ ਸੈਮੀਨਾਰਾਂ ਦਾ ਆਯੋਜਨ ਕੀਤਾ ਜਾ ਸਕਦਾ ਹੈ ।
*******
ਐੱਨਬੀ/ਓਏ
(Release ID: 1754416)
Visitor Counter : 168