ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਨੇ ਟੋਕਿਓ 2020 ਪੈਰਾਲੰਪਿਕ ਮੈਡਲ ਜੇਤੂਆਂ ਅਤੇ ਭਾਰਤੀ ਦਲ ਦੇ ਮੈਂਬਰਾਂ ਨੂੰ ਸਨਮਾਨਤ ਕੀਤਾ


ਮੰਤਰਾਲੇ ਨੇ ਪਹਿਲੀ ਵਾਰ ਪੈਰਾਲੰਪਿਕ ਜੇਤੂਆਂ ਨੂੰ ਨਕਦ ਪੁਰਸਕਾਰ ਪ੍ਰਦਾਨ ਕੀਤੇ

Posted On: 10 SEP 2021 3:28PM by PIB Chandigarh

ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਡਾ. ਵੀਰੇਂਦਰ ਕੁਮਾਰ ਅਤੇ ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਰਾਜ ਮੰਤਰੀ ਸ਼੍ਰੀ ਰਾਮਦਾਸ ਅਠਾਵਲੇ ਨੇ ਅੱਜ ਨਵੀਂ ਦਿੱਲੀ ਸਥਿਤ ਹੋਟਲ ਅਸ਼ੋਕ ਦੇ ਕਨਵੈਨਸ਼ਨ ਹਾਲ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ ਟੋਕਿਓ 2020 ਪੈਰਾਲੰਪਿਕ ਮੈਡਲ ਜੇਤੂਆਂ ਅਤੇ ਭਾਰਤੀ ਦਲ ਦੇ ਹੋਰ ਮੈਂਬਰਾਂ ਅਤੇ ਉਨ੍ਹਾਂ ਦੇ ਕੋਚਾਂ ਨੂੰ ਸਨਮਾਨਤ ਕੀਤਾ। ਸਨਮਾਨ ਸਮਾਰੋਹ ਦਾ ਆਯੋਜਨ ਦਿਵਯਾਂਗਜਨ ਅਧਿਕਾਰਤਾ ਵਿਭਾਗ ਵੱਲੋਂ ਕੀਤਾ ਗਿਆ ਸੀ। ਭਾਰਤੀ ਪੈਰਾਲੰਪਿਕ ਕਮੇਟੀ ਦੇ ਪਦਅਧਿਕਾਰੀ-ਸ਼੍ਰੀ ਅਵਿਨਾਸ਼ ਰਾਏ ਖੰਨਾ, ਮੁੱਖ ਸਰਪ੍ਰਸਤ, ਸ਼੍ਰੀਮਤੀ ਦੀਪਾ ਮਲਿਕ, ਪ੍ਰਧਾਨ ਅਤੇ ਸ਼੍ਰੀ ਗੁਰਸ਼ਰਨ ਸਿੰਘ, ਜਨਰਲ ਸਕੱਤਰ, ਸ਼੍ਰੀ ਅੰਜਲੀ ਭਵਰਾ,ਸਕੱਤਰ ਦਿਵਯਾਂਗ ਅਧਿਕਾਰਤਾ ਵਿਭਾਗ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਇਸ ਅਭਿਨੰਦਨ ਸਮਾਰੋਹ ਵਿੱਚ ਮੌਜੂਦ ਸਨ।

https://static.pib.gov.in/WriteReadData/userfiles/image/image001KRI0.jpg

ਇਸ ਅਵਸਰ ’ਤੇ ਬੋਲਦੇ ਹੋਏ ਕੇਂਦਰੀ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਸਾਰੇ ਮੈਡਲ ਜੇਤੂਆਂ ਅਤੇ ਭਾਰਤੀ ਪੈਰਾਲੰਪਿਕ ਟੀਮ ਦੇ ਹਰੇਕ ਮੈਂਬਰ ਨੂੰ ਰਾਸ਼ਟਰ ਨੂੰ ਮਾਣ ਦਿਵਾਉਣ ਵਿੱਚ ਉਨ੍ਹਾਂ ਦੇ ਉੱਤਮ ਯਤਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਦੇਸ਼ ਵਿੱਚ ਵਿਸ਼ਵ ਪੱਧਰ ਦੇ ਦਿਵਯਾਂਗ ਖਿਡਾਰੀਆਂ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਲਈ ਭਾਰਤੀ ਪੈਰਾਲੰਪਿਕ ਟੀਮ ਦੇ ਕੋਚਾਂ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਨੇ ਕਾਮਨਾ ਕੀਤੀ ਕਿ ਦਿਵਯਾਂਗ ਖਿਡਾਰੀਆਂ, ਉਨ੍ਹਾਂ ਦੇ ਕੋਚਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸੰਯੁਕਤ ਯਤਨਾਂ ਨਾਲ ਪੈਰਾਲੰਪਿਕ ਖੇਡਾਂ ਵਿੱਚ ਵਾਧਾ ਜਾਰੀ ਰਹੇਗਾ ਅਤੇ ਅਗਲੇ ਪੈਰਾਲੰਪਿਕ ਵਿੱਚ ਭਾਰਤੀ ਮੈਡਲਾਂ ਦੀ ਸੰਖਿਆ ਦੁੱਗਣੀ ਹੋਵੇਗੀ। 

https://static.pib.gov.in/WriteReadData/userfiles/image/image002RFG3.jpg

ਰਾਜ ਮੰਤਰੀ ਸ਼੍ਰੀ ਰਾਮਦਾਸ ਅਠਾਵਲੇ ਨੇ ਦੇਸ਼ ਲਈ ਰਿਕਾਰਡ ਸੰਖਿਆ ਵਿੱਚ ਮੈਡਲ ਜਿੱਤਣ ਲਈ ਟੋਕਿਓ 2020 ਪੈਰਾਲੰਪਿਕ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਪੂਰੇ ਭਾਰਤੀ ਪੈਰਾਲੰਪਿਕ ਦਲ, ਉਨ੍ਹਾਂ ਦੇ ਐਸਕਾਰਟ ਅਤੇ ਉਨ੍ਹਾਂ ਦੇ ਕੋਚਾਂ ਨੂੰ ਵਧਾਈ ਦਿੱਤੀ।

 

https://static.pib.gov.in/WriteReadData/userfiles/image/image003K2ZN.jpg

ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਨੇ ਪਹਿਲੀ ਵਾਰ ਪੈਰਾਲੰਪਿਕ ਜੇਤੂਆਂ ਨੂੰ ਨਕਦ ਪੁਰਸਕਾਰ ਪ੍ਰਦਾਨ ਕਰਨ ਦਾ ਫੈਸਲਾ ਲਿਆ ਹੈ। ਸਮਾਜਿਕ ਨਿਆਂ ਅਤੇ ਅਧਿਕਾਰਾਤ ਮੰਤਰੀ ਨੇ ਗੋਲਡ ਮੈਡਲ ਲਈ 10 ਲੱਖ ਰੁਪਏ, ਸਿਲਵਰ ਮੈਡਲ ਲਈ 8 ਲੱਖ ਰੁਪਏ ਅਤੇ ਕਾਂਸੀ ਦੇ ਮੈਡਲ ਜੇਤੂਆਂ ਲਈ 5 ਲੱਖ ਰੁਪਏ ਨਕਦ ਪੁਰਸਕਾਰ ਦਾ ਐਲਾਨ ਕੀਤਾ। ਨਕਦ ਪੁਰਸਕਾਰ ਦਾ ਭੁਗਤਾਨ ਸਿੱਧਾ ਖਿਡਾਰੀਆਂ ਦੇ ਬੈਂਕ ਖਾਤਿਆਂ ਵਿੱਚ ਕੀਤਾ ਜਾਵੇਗਾ। 

*********

ਐਮਜੀ/ਆਈਏ 



(Release ID: 1754236) Visitor Counter : 163